Fri. May 24th, 2019

ਪੰਜਾਬੀ ਸਿਨੇਮਾ ਨੂੰ ਮਿਲੇਗੀ ਇੱਕ ਨਵੀਂ ਏਪੀਕ ਲਵ ਸਟੋਰੀ

 ਪੰਜਾਬੀ ਸਿਨੇਮਾ ਨੂੰ ਮਿਲੇਗੀ ਇੱਕ ਨਵੀਂ ਏਪੀਕ ਲਵ ਸਟੋਰੀ

ਫਿਲਮ ‘ਚੰਨਾ ਮੇਰਿਆ’ 14 ਜੁਲਾਈ ਨੂੰ ਹੋਵੇਗੀ ਰਿਲੀਜ਼

ਕੁਝ ਲੋਕ ਅਜਿਹੇ ਹੁੰਦੇ ਹਨ ਜੋ ਇੰਡਸਟਰੀ ਵਿੱਚ ਬਦਲਾਵ ਲਿਆਉਣ ਦੀ ਕਾਬਲੀਅਤ ਰੱਖਦੇ ਹਨ ਅਤੇ ਹਰ ਬਾਰ ਕੁਝ ਨਵਾਂ ਕਰਕੇ ਇੰਡਸਟਰੀ ਦੇ ਨਿਯਮਾਂ ਨੂੰ ਬਦਲ ਦਿੰਦੇ ਹਨ। ਇਹ ਉਨ੍ਹਾਂ ਵਿਚੋਂ ਹਨ ਜਿਨ੍ਹਾਂ ਨੇ ਰਿਕਾਰਡ ਬਣਾ ਕੇ ਲੱਖਾਂ ਲੋਕਾਂ ਦੇ ਦਿਲ ਜਿੱਤੇ ਹਨ। ਇੰਡਸਟਰੀ ਵਿੱਚ ਹੋ ਰਹੇ ਬਦਲਾਵਾਂ ਨੂੰ ਸੱਚ ਸਾਬਿਤ ਕੀਤਾ ਹੈ ‘ਜੱਟ ਐਂਡ ਜੁਲੀਅਟ 1 ਅਤੇ 2’, ‘ਸਰਦਾਰਜੀ 1 ਅਤੇ 2’, ਪੰਜਾਬ 1984 ਅਤੇ ਸਾਬ ਬਹਾਦਰ ਵਰਗੀਆਂ ਹਿੱਟ ਫ਼ਿਲਮਾਂ ਦੇਣ ਵਾਲੇ ਨਿਰਮਾਤਾਵਾਂ ਨੇ। ਉਨ੍ਹਾਂ ਨੇ ਪਹਿਲਾਂ ਹੀ ਪੰਜਾਬੀ ਇੰਡਸਟਰੀ ਵਿੱਚ ਨਵੇਂ ਤਰ੍ਹਾਂ ਦੇ ਕਾਨਸੈਪਟ ਦਿਖਾ ਕੇ ਪੰਜਾਬੀ ਸਿਨੇਮਾ ਦਾ ਨਜ਼ਰੀਆ ਬਦਲ ਦਿੱਤਾ ਹੈ, ਅਤੇ ਹੁਣ ਉਹ ਇੱਕ ਹੋਰ ਨਵੇਂ ਪ੍ਰਯੋਗ ਨਾਲ ਤਿਆਰ ਹਨ ਜੋ ਕਿ ਅਗਲੇ ਮਹੀਨੇ ਜੁਲਾਈ ਵਿੱਚ ਰਿਲੀਜ਼ ਹੋਵੇਗੀ।ਵਾਈਟ ਹਿੱਲ ਸਟੂਡੀਓ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਤਿਆਰ ਹਨ ਪੰਜਾਬੀ ਸਿਨੇਮਾ ਵਿੱਚ ਇੱਕ ਏਪੀਕ ਲਵ ਸਟੋਰੀ ‘ਚੰਨਾ ਮੇਰਿਆ’ ਦੇ ਨਾਲ। ਫਿਲਮ ਦੇ ਨਿਰਮਾਤਾ ਮਸ਼ਹੂਰ ਹਨ ਨਵੇਂ ਆਈਡਿਆ ਦੇ ਲਈ ਜੋ ਇਸ ਵਾਰ ਵੀ ਯਕੀਨਨ ਇੱਕ ਬੇਹਤਰੀਨ ਸਟੋਰੀਲਾਈਨ ਲੈ ਕੇ ਆਉਣਗੇ ਜੋ ਦਰਸ਼ੱਕਾਂ ਨੂੰ ਸਿਨੇਮਾ ਦੇ ਨਾਲ ਜੋੜੇ ਰੱਖੇਗੀ।ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਨੇ ਕਿਹਾ, “ਪੰਜਾਬੀ ਹਮੇਸ਼ਾ ਤੋਂ ਆਪਣੇ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਹਨ। ‘ਚੰਨਾ ਮੇਰਿਆ’ ਦੇ ਰਾਹੀਂ ਅਸੀਂ ਅਜਿਹੀ ਕਹਾਣੀ ਪੇਸ਼ ਕੀਤੀ ਹੈ ਜਿਸ ਵਿੱਚ ਲੋਕਾਂ ਵਿੱਚ ਹਿੱਟ ਹੋਣ ਦੇ ਸਾਰੇ ਪੁਆਇੰਟ ਹਨ ਜੋ ਇੱਕ ਬੇਹਤਰੀਨ ਫਿਲਮ ਵਿੱਚ ਹੋਣੇ ਚਾਹੀਦੇ ਹਨ। ਇਹ ਪੱਕਾ ਹੈ ਕਿ ਲੋਕਾਂ ਨੂੰ ਇਸ ਫਿਲਮ ਵਿੱਚ ਕੀਤੀ ਮਿਹਨਤ ਜ਼ਰੂਰ ਦਿਖੇਗੀ। ਅਸੀਂ ਇਸ ਫਿਲਮ ਵਿੱਚ ਸਿਨੇਮਾ ਦੇ ਸਾਰੇ ਰੰਗ ਦਿਖਾਉਣਾ ਚਾਹੁੰਦੇ ਹਾਂ, ਜਿਸ ਵਿੱਚ ਡਰਾਮਾ, ਐਕਸ਼ਨ, ਰੋਮਾਂਸ ਅਤੇ ਗੀਤ ਸੱਭ ਕੁਝ ਆ ਜਾਂਦਾ ਹੈ, ਸਾਨੂੰ ਉਮੀਦ ਹੈ ਕਿ ਲੋਕਾਂ ਨੂੰ ਸਾਡਾ ਅਤੇ ਪੂਰੀ ਟੀਮ ਦਾ ਕੰਮ ਪਸੰਦ ਆਵੇਗਾ। ਸਾਨੂੰ ਇਸ ਫਿਲਮ ਤੋਂ ਮਿਲਣ ਵਾਲੇ ਰਿਸਪਾਂਸ ਦਾ ਇੰਤਜ਼ਾਰ ਰਹੇਗਾ।”ਫ਼ਿਲਮ ਕਹਾਣੀ ਹੈ ਬੇਸ਼ਰਤ ਪਿਆਰ ਦੀ, ਸੰਘਰਸ਼ ਦੀ, ਪਰਿਵਾਰਾਂ ਦੇ ਅਹੰਕਾਰ ਦੀ ਅਤੇ ਸਮਾਜ ਦੀ ਕਰੂਰਤਾ ਦੀ। ਫਿਲਮ ‘ਚੰਨਾ ਮੇਰਿਆ’ ਵਿੱਚ ਨਿੰਜਾ, ਪਾਇਲ ਰਾਜਪੂਤ ਲੀਡ ਕਿਰਦਾਰ ਵਿੱਚ ਨਜ਼ਰ ਆਉਣਗੇ ਅਤੇ ਨਾਲ ਹੋਣਗੇ ਯੋਗਰਾਜ ਸਿੰਘ, ਅੰਮ੍ਰਿਤ ਮਾਨ, ਕਰਨਜੀਤ ਅਨਮੋਲ ਅਤੇ ਬੀ.ਐਨ. ਸ਼ਰਮਾ।

Leave a Reply

Your email address will not be published. Required fields are marked *

%d bloggers like this: