Mon. May 27th, 2019

ਪੰਜਾਬੀ ਸਿਨੇਮਾ ‘ਚ ਨਵੀਂ ਆਮਦ ਅਦਾਕਾਰਾ ‘ਆਰੂਸੀ ਸ਼ਰਮਾ’

ਪੰਜਾਬੀ ਸਿਨੇਮਾ ‘ਚ ਨਵੀਂ ਆਮਦ ਅਦਾਕਾਰਾ ‘ਆਰੂਸੀ ਸ਼ਰਮਾ’

ਗਲੈਮਰਜ਼ ਦੁਨੀਆਂ ਦੀ ਪੰਜਾਬੀ ਮੁਟਿਆਰ ਆਰੂਸੀ ਸ਼ਰਮਾ ਨੇ ਦੇਵ ਖਰੋੜ ਦੀ ਪੰਜਾਬੀ ਫ਼ਿਲਮ ‘ਕਾਕਾ ਜੀ’ ਤੋਂ ਬਾਅਦ ਹੁਣ 22 ਫਰਵਰੀ ਯਾਨੀ ਕਿ ਅੱਜ ਰਿਲੀਜ਼ ਹੋਣ ਜਾ ਰਹੀ ਮਲਟੀਸਟਾਰ ਕਾਸਟ ਫਿਲਮ ‘ਹਾਈਐਂਡ ਯਾਰੀਆਂ’ ਵਿੱਚ ਨਿੰਜਾ ਨਾਲ ਮੇਨ ਲੀਡ ਵਿੱਚ ਕੰਮ ਕਰਦੀ ਨਜ਼ਰ ਆਵੇਗੀ। ਤਿੰਨ ਦੋਸਤਾਂ ਦੀ ਕਹਾਣੀ ਅਧਾਰਤ ਇਸ ਫਿਲ਼ਮ ਵਿੱਚ ਆਰੂਸੀ ਨੇ ਨਿੰਜਾ ਦੀ ਵਫ਼ਾਦਾਰ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਹੈ।ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ, ਪੰਕਜ ਬੱਤਰਾ ਫ਼ਿਲਮਜ਼ ਅਤੇ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਬਣੀ ਅਤੇ ਨਿਰਦੇਸ਼ਕ ਪੰਕਜ ਬਤਰਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ, ਗੁਰਨਾਮ ਭੁੱਲਰ ਨਵਨੀਤ ਢਿੱਲੋਂ, ਆਰੂਸ਼ੀ ਸ਼ਰਮਾ, ਮੁਸ਼ਕਾਨ ਸੇਠੀ, ਨੀਤ ਕੌਰ, ਹੌਬੀ ਧਾਲੀਵਾਲ ਆਦਿ ਕਲਾਕਾਰਾਂ ਨੇ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ । ਆਰੂਸੀ ਸ਼ਰਮਾਂ ਇੱਕ ਉਹ ਅਦਾਕਾਰਾ ਹੈ ਜਿਸਨੂੰ ਉਸਦੇ ਸੁਪਨਿਆਂ ਦੀ ਮੰਜ਼ਿਲ ਅੱਖ ਖੋਲ੍ਹ ਦਿਆਂ ਦੀ ਮਿਲ ਗਈ। ਉਸਨੂੰ ਖੁਦ ਯਕੀਨ ਨਹੀ ਹੁੰਦਾ ਕਿ ਉਹ ਬਹੁਤ ਥੋੜ੍ਹੇ ਸਮੇਂ ਵਿੱਚ ਦੋ ਵੱਡੀਆਂ ਫ਼ਿਲਮਾਂ ਕਰਕੇ ਨਾਮੀਂ ਕਲਾਕਾਰਾਂ ਦੀ ਕਤਾਰ ਦਾ ਹਿੱਸਾ ਬਣੀ ਹੈ।
ਦਿੱਲੀ ਸ਼ਹਿਰ ਦੀ ਜੰਮਪਲ ਆਰੂਸੀ ਸ਼ਰਮਾਂ ਨੇ ਦੱਸਿਆ ਕਿ ਗਲੈਮਰਜ਼ ਦੀ ਦੁਨੀਆਂ ਵੱਲ ਆਉਣਾ ਉਸਦਾ ਇੱਕ ਸੁਪਨਾ ਸੀ ਜਿਸਨੂੰ ਪੂਰਾ ਕਰਨ ਵਿੱਚ ਉਸਦੇ ਮਾਂ ਬਾਪ ਨੇ ਬਹੁਤ ਸਹਿਯੋਗ ਦਿੱਤਾ। 2016 ਵਿੱਚ ਸੁੰਦਰਤਾ ਦਾ ‘ਮਿਸ ਇੰਡੀਆਂ’ ਖਿਤਾਬ ਮਿਲਣ ਬਾਅਦ ਉਹ ਮੁੰਬਈ ਚਲੀ ਗਈ ਜਿੱਥੇ ਉਸਨੇ ਐਕਟਿੰਗ ਦਾ ਕੋਰਸ ਕਰਦਿਆਂ ਸੰਘਰਸ਼ ਸੁਰੂ ਕੀਤਾ। ਸੁਰੂ ਵਿੱਚ ਕੁਝ ਇਸ਼ਤਿਹਾਰੀ ਫ਼ਿਲਮਾਂ ਅਤੇ ਟੀ ਵੀ ਸੀਰੀਅਲਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਪਰੰਤੂ ਆਪਣੀ ਕਿਸਮਤ ਨੂੰ ਚਮਕਾਉਣ ਲਈ ਉਹ ਛੇਤੀ ਹੀ ਪੰਜਾਬ ਆ ਗਈ ਤੇ ਪੰਜਾਬੀ ਮਿਊਜਿਕ ਵੀਡਿਓਜ਼ ਵਿੱਚ ਕੰਮ ਸੁਰੂ ਕੀਤਾ। ਆਰੂਸੀ ਸ਼ਰਮਾਂ ਪੰਜਾਬੀ ਦੇ ਨਾਮਵਰ ਗਾਇਕਾਂ ਐਮੀ ਵਿਰਕ, ਪ੍ਰੀਤ ਹਰਪਾਲ, ਸੱਜਣ ਅਦੀਬ ਆਦਿ ਨਾਲ ਉਨ੍ਹਾਂ ਦੇ ਅਨੇਕਾਂ ਚਰਚਿਤ ਗੀਤਾਂ ਵਿੱਚ ਨਜ਼ਰ ਆਈ ਤੇ ਆਪਣੀਆਂ ਮੁੱਢਲੀਆਂ ਫ਼ਿਲਮਾਂ ਨਾਲ ਉਹ ਪੰਜਾਬੀ ਪਰਦੇ ‘ਤੇ ਪ੍ਰਵਾਨ ਚੜ੍ਹੀ ਹੈ। ਆਉਣ ਵਾਲੇ ਦਿਨਾਂ ਵਿੱਚ ਆਰੂਸੀ ਕੋਲ ਕਈ ਹੋਰ ਫਿਲਮਾਂ ਵੀ ਹਨ। ਆਰੂਸੀ ਫ਼ਿਲਮਾਂ ਦੀ ਗਿਣਤੀ ਵਧਾਉਣ ਦੀ ਬਜਾਏ ਚੰਗੇ ਕਿਰਦਾਰਾਂ ਨੂੰ ਪਹਿਲ ਦਿੰਦੀ ਹੈ।

ਹਰਜਿੰਦਰ ਸਿੰਘ ਜਵੰਦਾ
9463828000

Leave a Reply

Your email address will not be published. Required fields are marked *

%d bloggers like this: