ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jul 8th, 2020

ਪੰਜਾਬੀ ਸਿਨੇਮਾਂ ਵਿੱਚ ਸਰਦਾਰੀ ਕਾਇਮ ਕਰਨ ਵੱਲ : ਬਾਜਵਾ ਐਕਟ੍ਰੈਸਸ

ਪੰਜਾਬੀ ਸਿਨੇਮਾਂ ਵਿੱਚ ਸਰਦਾਰੀ ਕਾਇਮ ਕਰਨ ਵੱਲ : ਬਾਜਵਾ ਐਕਟ੍ਰੈਸਸ

ਸਾਲ 2004 ਵਿੱਚ ਪੰਜਾਬੀ ਸਿਨੇਮਾਂ ਦੇ ਮੁੜ ਲੀਹੇ ਪੈਣ ਅਤੇ ਸਾਲ 2020 ਤੱਕ ਇਸ ਨੂੰ ਅੰਤਰਰਾਸ਼ਟਰੀ ਮੁਕਾਮ ਦੇਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ ਬਾਜਵਾ ਐਕਟ੍ਰੈਸ, ਜਿੰਨਾਂ ਵਿਚ ਸ਼ਾਮਿਲ ਹਨ, ਨੀਰੂ ਬਾਜਵਾ , ਰੁਬੀਨਾ ਬਾਜਵਾ ਅਤੇ ਸੋਨਮ ਬਾਜਵਾ , ਜਿੰਨਾਂ ਵੱਲੋਂ ਇਸ ਸਿਨੇਮਾਂ ਦੇ ਨਕਸ਼ਾਂ ਨੂੰ ਸੰਵਾਰਨ ਦੀ ਅਤੇ ਚਾਰ ਚੰਨ ਲਾਉਣ ਜਾਰੀ ਕਵਾਇਦ ਵੱਲ ਆਓ ਮਾਰਦੇ ਹਾਂ ਇਕ ਸਰਸਰੀ ਝਾਤ :

ਨੀਰੂ ਬਾਜਵਾ: ਕੈਨੇਡੀਅਨ ਅਖਵਾਉਣ ਦੇ ਬਾਵਜੂਦ ਪੰਜਾਬ ਅਤੇ ਪੰਜਾਬੀਅਤ ਨੂੰ ਅਥਾਹ ਪਿਆਰ, ਸਨੇਹ ਕਰਨ ਵਾਲੀ ਇਸ ਸੋਹਣੀ, ਸਨੁੱਖੀ ਅਤੇ ਪ੍ਰਤਿਭਾਵਾਨ ਅਦਾਕਾਰਾਂ ਨੇ ‘ਅਸਾਂ ਨੂੰ ਮਾਣ ਵਤਨਾਂ ਦਾ ‘ ਦੁਆਰਾ ਇਸ ਸਿਨੇਮਾਂ ਵਿੱਚ ਸ਼ਾਨਦਾਰ ਆਗਮਣ ਕੀਤਾ ਅਤੇ ਇਸ ਤੋਂ ਬਾਅਦ ਆਪਣੀ ਹਰ ਪੰਜਾਬੀ ਫ਼ਿਲਮ ਨਾਲ ਪੜਾਅ ਦਰ ਪੜਾਅ ਕਾਮਯਾਬੀਆਂ ਦੀਆਂ ਨਵੀਆਂ ਬੁਲੰਦੀਆਂ ਵੱਲ ਵਧਣ ਦਾ ਸੁਭਾਗ ਹਾਸਿਲ ਕੀਤਾ। ਪੰਜਾਬੀ ਫ਼ਿਲਮਜ਼ ‘ਦਿਲ ਆਪਣਾ ਪੰਜਾਬੀ’, ‘ਹੀਰ ਰਾਂਝਾ’, ‘ਮੇਲ ਕਰਾ ਦੇ ਰੱਬਾਂ’, ‘ਮੁੰਡੇ ਯੂ.ਕੇ’, ‘ਜਿਹਨੇ ਮੇਰਾ ਦਿੱਲ ਲੁੱਟਿਆਂ’ ਆਦਿ ਨਾਲ ਇਸ ਜਗਤ ਨਾਲ ਜੁੜੇ ਦਰਸ਼ਕਾਂ ਦੇ ਮਨਾਂ ਵਿਚ ਰਾਜ਼ ਕਰਨ ਵਾਲੀ ਇਸ ਮਾਣਮੱਤੀ ਪੰਜਾਬਣ ਨੇ ‘ਜੱਟ ਐਂਡ ਜੂਲੀਅਟ’ , ‘ਜੱਟ ਐਂਡ ਜੂਲੀਅਟ 2′, ਲੋਂਗ ਲਾਚੀ’ ਆਦਿ ਨਾਲ ਇਸ ਸਿਨੇਮਾਂ ਦੇ ਉਸ ਸਿਖਰ ਨੂੰ ਛੂਹਿਆਂ ਹੈ, ਜਿੱਥੋਂ ਤੱਕ ਪਹੁੰਚਣ ਦਾ ਤਰੱਦਦ ਜਿਆਦਾਤਰ ਐਕਟ੍ਰੈਸਜ਼ ਨਹੀਂ ਕਰ ਸਕੀਆਂ। ਪੰਜਾਬੀ ਫ਼ਿਲਮ ਸਨਅਤ ਨੂੰ ਨਵੇਂ ਦਿਸਹਿੱਦੇ ਦੇਣ ਵਾਲੀ ਇਸ ਹੋਣਹਾਰ ਅਦਾਕਾਰਾਂ ਨੇ ਬਤੌਰ ਨਿਰਮਾਤਰੀ , ਨਿਰਦੇਸ਼ਕਾਂ ਵੀ ‘ਚੰਨੋ ਕਮਲੀ ਯਾਰ ਦੀ’ , ‘ਸਰਗੀ’ ਆਦਿ ਨਾਲ ਚੋਖੀ ਚਰਚਾ, ਸਰਾਹਣਾ ਦਾ ਹੱਕਦਾਰ ਆਪਣੇ ਆਪ ਨੂੰ ਬਣਾਇਆ ਹੈ, ਜਿੰਨਾਂ ਨਾਲ ਮਿਲੀ ਸਰਾਹਣਾ ਤੋਂ ਉਤਸ਼ਾਹਿਤ ਇਹ ਅਦਾਕਾਰਾਂ ਅਗਲੇ ਦਿਨੀ ‘ਬਿਊਟੀਫ਼ੁਲ ਬਿੱਲੋ’ ਜਿਹੀਆਂ ਹੋਰ ਬੇਹਤਰੀਨ ਫ਼ਿਲਮਜ਼ ਦੀ ਅਦਾਕਾਰਾ ਅਤੇ ਨਿਰਮਾਤਰੀ ਵਜੋਂ ਸਿਰਜਨ ਵੱਲ ਵਧ ਰਹੀ ਹੈ।

ਸੋਨਮ ਬਾਜਵਾ: ਪੰਜਾਬੀ ਸਿਨੇਮਾਂ ਖਿੱਤੇ ਵਿੱਚ ਦੂਸਰੀ ਪ੍ਰਭਾਵੀ ਬਾਜਵਾ ਐਕਟ੍ਰੈਸ ਵਜੋਂ ਚਮਕ, ਜਲਵੇਂ ਬਿਖੇਰਨ ਦਾ ਮਾਣ ਹਾਸਿਲ ਕੀਤਾ ਹੈ ਸੋਨਮ ਬਾਜਵਾ ਨੇ। ਉਤਰਾਖੰਡ ਦੇ ਨਾਨਕਮੱਤਾ, ਰੁਦਰਪੁਰ ਵਿਖੇ ਜਨਮੀ ਇਸ ਲੰਮ ਸਲੰਮੀ ਦਿਲਕਸ਼ ਐਕਟ੍ਰੈਸ ਨੇ ਸਕੂਲ ਜੈਸੀਜ਼ ਪਬਲਿਕ ਸਕੂਲ ਰੁਦਰਪੁਰ ਅਤੇ ਉਚ ਪੜਾਈ ਦਿੱਲੀ ਯੂਨੀਵਰਸਿਟੀ ਤੋਂ ਪੂਰੀ ਕੀਤੀ। ਉਪਰੰਤ ਏਅਰ ਹੋਸਟਸ ਬਣਨ ਵੱਲ ਵਧੀ ਇਸ ਪੰਜਾਬਣ ਨੂੰ 2013 ਦਾ ਫੇਮੀਨਾ ਮਿਸ ਇੰਡੀਆਂ ਮੁਕਾਬਲਾ ਗਲੈਮਰ ਵਰਲਡ ਵੱਲ ਲੈ ਆਇਆ । ਗਿੱਪੀ ਗਰੇਵਾਲ, ਜੈਜੀ ਬੀ ਸਟਾਰਰ ਬੈੱਸਟ ਆਫ਼ ਲੱਕ ਨਾਲ ਪੰਜਾਬੀ ਸਿਨੇਮਾਂ ਵਰਲਡ ਵਿਚ ਦਸਤਕ ਦੇਣ ਵਾਲੀ ਇਸ ਖੂਬਸੂਰਤ ਐਕਟ੍ਰੈਸ ਦੀ ਇਹਪਹਿਲੀ ਫ਼ਿਲਮ ਆਸ ਅਨੁਸਾਰ ਸਫ਼ਲਤਾ ਹਾਸਿਲ ਨਹੀਂ ਕਰ ਸਕੀ।ਪਰ ਇਸ ਤੋਂ ਬਾਅਦ ਸਾਲ 2014ਵਿਚ ਆਈ ਅਨੁਰਾਗ ਸਿੰਘ ਨਿਰਦੇਸ਼ਤ ਪੰਜਾਬ 1984 ਨੇ ਜਿੱਥੇ ਮਾਂ ਬੋਲੀ ਸਿਨੇਮਾਂ ਦਾ ਮੁਹਾਦਰਾਂ ਹੋਰ ਸੰਵਾਰਨ ਅਤੇ ਇਸ ਨੂੰ ਵਿਲੱਖਣ ਰੂਪ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਈ , ਉਥੇ ਨਾਲ ਨਾਲ ਇਸ ਐਕਟ੍ਰੈਸ ਦੀਆਂ ਵੀ ਇਸ ਸਿਨੇਮਾ ਜਗਤ ਵਿਚ ਸਰਦਾਰੀ ਕਾਇਮ ਕੀਤੀ। ਪੜਾਅ ਦਰ ਪੜਾਅ ਸ਼ਾਨਦਾਰ ਪ੍ਰਾਪਤੀਆਂ ਆਪਣੇ ਨਾਂਅ ਦਰਜ਼ ਕਰਵਾਉਣ ਵਾਲੀ ਸੋਨਮ ਸਰਦਾਰ ਜੀ 2, ਨਿੱਕਾ ਜੈਲਦਾਰ ਅਤੇ ਹਾਲਿਆਂ ਰਿਲੀਜ਼ ਅਤੇ ਕਾਮਯਾਬੀ ਦੇ ਨਵੇਂ ਮਾਅਰਕੇ ਮਾਰ ਰਹੀ ‘ਮੰਜੇ ਬਿਸਤਰੇ’ ਨਾਲ ਇਸ ਸਿਨੇਮਾਂ ਵਿਚ ਸਿਖਰ ਛੂ ਲੈਣ ਵੱਲ ਵਧ ਚੁੱਕੀ ਹੈ।ਪੰਜਾਬੀ ਸਿਨੇਮਾਂ ਵਿੱਚ ਟਾਪ ਪੁਜੀਸ਼ਨ ਹਾਸਿਲ ਕਰ ਲੈਣ ਵਾਲੀ ਇਹ ਐਕਟੇ੍ਰੈਸ ਦਲਜੀਤ ਦੁਸਾਂਝ ਸਟਾਰਰ ‘ਸੁਪਰ ਸਿੰਘ’ , ਨਿੱਕਾ ਜੈਲਦਾਰ 2, ਸਿੰਘਮ, ਅੜਬ ਮੁਟਿਆਰਾ ਅਤੇ ਆਉਣ ਵਾਲੀ ‘ਜਿੰਦੇ ਮੇਰੀਏ’ ਨਾਲ ਹੋਰ ਫ਼ਖਰ ਭਰੇ ਰਾਹਾਂ ਦਾ ਸਫ਼ਰ ਤੈਅ ਕਰਨ ਵੱਲ ਵਧ ਚੁੱਕੀ ਹੈ।

ਰੂੁਬੀਨਾ ਬਾਜਵਾ: ਗੱਲ ਨੀਰੂ ਬਾਜਵਾ ਦੀ ਛੋਟੀ ਭੈਣ ਵਜੋਂ ਸ਼ੁਰੂਆਤੀ ਪਹਿਚਾਣ ਕਾਇਮ ਕਰਨ ਵਾਲੀ ਨਵੇਦਿਤ ਅਦਾਕਾਰਾਂ ਰੂਬੀਨਾ ਬਾਜਵਾ ਦੀ ਕੀਤੀ ਜਾਵੇ ਤਾਂ ਇਸ ਨੇ ਸੁਨਿਹਰੀ ਸਕਰੀਨ ਤੇ ਆਗਮਣ ਕਰਦਿਆਂ ਹੀ ਆਪਣੀ ਖੁਦ ਦੀ ਵੱਖਰੀ ਪਹਿਚਾਣ ਕਰਨ ਦਾ ਮੁੱਢ ਬੰਨ ਲਿਆ ਹੈ। ਕੈਨੇਡਾ ਵਿਖੇ ਜਨਮੀ , ਪਲੀ ਅਤੇ ਉਥੋਂ ਹੀ ਪੜਾਈ ਪੂਰੀ ਕਰਨ ਵਾਲੀ ਇਸ ਹੁਸੀਨ ਅਦਾਕਾਰਾਂ ਨੇ ਆਪਣੇ ਅਭਿਨੈ ਸ਼ਫ਼ਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ। ਉਪਰੰਤ ਵੱਡੀ ਭੈਣ ਨੀਰੂ ਬਾਜਵਾ ਪਾਸੋ ਲੰਮਾਂ ਸਮਾਂ ਅਭਿਨੈ ਬਾਰੀਕੀਆਂ ਸਿੱਖਣ , ਸਮਝਣ ਬਾਅਦ ਹੀ ਸਰਗੀ ਦੁਆਰਾ ਸੁਨਿਹਰੀ ਸਕਰੀਨ ਤੇ ਆਗਮਣ ਦਾ ਮਾਣ ਹਾਸਿਲ ਕੀਤਾ ਹੈ ਇਸ ਸ਼ਾਲੀਨ ਅਤੇ ਸਾਊ ਐਕਟ੍ਰੈਸ ਨੇ। ਪੰਜਾਬੀ ਸਿਨੇਮਾਂ ਜਗਤ ਵਿਚ ਨਵੀਆਂ ਅਭਿਨੈ ਸੰਭਾਵਨਾਵਾਂ ਪੈਦਾ ਕਰਨ ਦੀ ਉਮੀਦ ਜਗਾਉਣ ਵਾਲੀ ਇਹ ਐਕਟੇ੍ਰੈਸ ਨਿਰਦੇਸ਼ਕ ਸਮੀਪ ਕੰਗ ਦੀ ਲਾਵਾਂ ਫ਼ੇਰੇ, ਸਿਮਰਨਜੀਤ ਸਿੰਘ ਹੁੰਦਲ ਦੀ ‘ਨਾਨਕਾ ਮੇਲ’ ਆਦਿ ਨਾਲ ਪੰਜਾਬੀ ਸਿਨੇਮਾਂ ਵਿੱਚ ਲਗਾਤਾਰ ਆਪਣੀਆਂ ਪੈੜਾ ਹੋਰ ਮਜਬੂਤ ਕਰਦੀ ਜਾ ਰਹੀ ਹੈ, ਜਿਸ ਵੱਲੋਂ ਪੜਾਅ ਦਰ ਪੜਾਅ ਹਾਸਿਲ ਕੀਤੀਆਂ ਜਾ ਰਹੀਆਂ ਫ਼ਿਲਮੀ ਉਪਲਬਧੀਆਂ ਅਤੇ ਆਉਣ ਵਾਲੀਆਂ ਫ਼ਿਲਮਜ਼ ‘ਪ੍ਰਹੁਣਿਆਂ ਨੂੰ ਦਫ਼ਾ ਕਰੋ’, ‘ਬਿਊਟੀਫ਼ੁਲ ਬਿੱਲੋਂ’ , ‘ਗੁੱਡ ਲੱਕ ਜੱਟਾਂ’, ‘ਲਾਵਾਂ ਫ਼ੇਰੇ 2’ ਵੇਖ ਕੇ ਇਹ ਅੰਦਾਜ਼ਾ ਭਲੀਭਾਂਤ ਲਗਾਇਆ ਜਾ ਸਕਦਾ ਹੈ ਕਿ ਆਪਣੀ ਭੈਣ ਦੀ ਤਰਾਂ ਇਹ ਵੀ ਇਸ ਸਿਨੇਮਾਂ ਖਿੱਤੇ ਵਿਚ ਲੰਮੇਰੀਆਂ ਪੈੜਾ ਸਿਰਜਣ ਦਾ ਪੂਰਾ ਦਮਖ਼ਮ ਰੱਖਦੀ ਹੈ।

ਚਰਨਜੀਤ ਸਿੰਘ

62805-21310

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: