Tue. Feb 25th, 2020

ਪੰਜਾਬੀ ਸਿਨੇਮਾਂ ਵਿੱਚ ਫਿਰ ਪਰਤਿਆਂ ਪ੍ਰਭਾਵੀ ਐਕਸ਼ਨ ਫ਼ਿਲਮਾਂ ਦਾ ਦੌਰ

ਪੰਜਾਬੀ ਸਿਨੇਮਾਂ ਵਿੱਚ ਫਿਰ ਪਰਤਿਆਂ ਪ੍ਰਭਾਵੀ ਐਕਸ਼ਨ ਫ਼ਿਲਮਾਂ ਦਾ ਦੌਰ

ਪੰਜਾਬੀ ਸਿਨੇਮਾਂ ਦੇ ਜੱਟਵਾਦ ਫ਼ਿਲਮੀ ਦੌਰ ਦੌਰਾਨ ਲਗਾਤਾਰ ਰਿਲੀਜ਼ ਹੋਈਆ ਕਈ ਗੈਰਮਿਆਰੀ ਮਾਰਧਾੜ ਫਿਲਮਾਂ ਤੋਂ ਅੱਕਿਆਂ ਦਰਸ਼ਕ ਵਰਗ ਮੌਜੂਦਾ ਸਿਨੇਮਾਂ ਮੁਹਾਂਦਰੇ ਅਧੀਨ ਸਾਹਮਣੇ ਆ ਰਹੀਆਂ ਕੁਝੇਕ ਬੇਹਤਰੀਣ ਐਕਸ਼ਨ ਫਿਲਮਾਂ ਸਾਹਮਣੇ ਆਉਣ ਕਾਰਨ ਫ਼ਿਰ ਬਾਗੋਬਾਗ ਹੈ। ਫਿਲਮਾਂਕਣ ਅਤੇ ਕੰਟੈਂਟ ਪੱਖੋਂ ਨਵੀਆਂ ਸੰਭਾਵਨਾਵਾਂ ਜਗਾਉਣ ਵਾਲੀਆਂ ਇੰਨਾਂ ਹਾਲੀਆਂ ਫਿਲਮਾਂ ਨੂੰ ਮਿਲੀ ਅਥਾਹ ਸਫਲਤਾ ਅਤੇ ਬਣ ਰਿਹਾ ਖਾਸ ਦਰਸਕ ਵਰਗ ਇਹ ਅਹਿਸਾਸ ਵੀ ਭਲੀਭਾਂਤ ਕਰਵਾ ਰਿਹਾ ਹੈ ਕਿ ਆਉਂਦੇ ਦਿਨੀ ਰੋਮਾਂਚਕ ਪ੍ਰਗਟਾਵਾ ਕਰਦੀਆਂ ਕਈ ਹੋਰ ਐਕਸ਼ਨ ਫਿਲਮਾਂ ਵੀ ਕੁਝ ਅਲਹਦਾ ਵੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੀਆਂ। ਪੰਜਾਬੀ ਫਿਲਮ ਸਨਅਤ ਨੂੰ ਬਿਜਨੇੈਸ ਅਤੇ ਮਾਰਕੀਟ ਮਜਬੂਤੀ ਦੇਣ ਦੇ ਨਾਲ ਨਾਲ ਇਸ ਸਿਨੇਮਾਂ ਨੂੰ ਵਿਲੱਖਣ ਨਕਸ਼ ਦੇਣ ਵਿੱਚ ਵੀ ਮੋਹਰੀ ਭੂਮਿਕਾ ਨਿਭਾ ਰਹੀਆਂ ਉਕਤ ਫਿਲਮਾਂ ਦੀ ਲੜੀ ਅਧੀਨ ਆਉਂਦੇ ਦਿਨੀ ਰਿਲੀਜ਼ ਹੋਣ ਜਾ ਰਹੀਆਂ ਅਜਿਹੀਆਂ ਹੀ ਐਕਸ਼ਨ ਭਰਪੂਰ ਅਹਿਮ ਫਿਲਮਾਂ ਵੱਲ

ਆਉਂ ਮਾਰਦੇ ਹਾਂ ਇਕ ਸਰਸਰੀ ਝਾਤ : ਇੱਕ ਸੰਧੂ ਹੁੰਦਾ ਸੀ- ਹਾਲ ਹੀ ਵਿਚ ਰਿਲੀਜ਼ ਹੋਈ ‘ਰੰਗ ਪੰਜਾਬ ਦੇ’ ਨਾਲ ਪੰਜਾਬੀ ਸਿਨੇਮਾਂ ਦੇ ਚਰਚਿਤ ਨਿਰਦੇਸ਼ਕਾਂ ਵਿਚ ਆਪਣਾ ਸੁਮਾਰ ਕਰਵਾ ਚੁੱਕੇ ਰਾਕੇਸ਼ ਮਹਿਤਾ ਦੇ ਆਪਣੇ ਖੁਦ ਦੇ ਕਰਿਅਰ ਦੀ ਸਭ ਤੋਂ ਵੱਡੀ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਗਿੱਪੀ ਗਰੇਵਾਲ , ਨੇਹਾ ਸ਼ਰਮਾ ਸਟਾਰਰ ਇਹ ਫਿਲਮ , ਜਿਸ ਵਿਚ ਬਾਲੀਵੁੱਡ ਪੱਧਰੀ ਐਕਸ਼ਨ ਦ੍ਰਿਸ਼ ਦਰਸਕਾਂ ਨੂੰ ਵੇਖਣ ਨੂੰ ਮਿਲਣਗੇ, ਜਿੰਨਾਂ ਦਾ ਨਿਰਦੇਸ਼ਨ ਹਿੰਦੀ ਸਿਨੇਮਾਂ ਦੇ ਦਿਗਜ਼ ਐਕਸ਼ਨ ਮਾਸਟਰ ਸਿਆਮ ਕੌਸ਼ਲ ਦੁਆਰਾ ਕੀਤਾ ਜਾ ਰਿਹਾ ਹੈ।

ਜੋਰਾ ਦੂਜਾ ਅਧਿਆਇਏ : ਪੰਜਾਬੀ ਸਿਨੇਮਾਂ ਅਤੇ ਮਿਊਜਿਕ ਖਿੱਤੇ ਵਿਚ ਅਜ਼ੀਮ ਸਖ਼ਸੀਅਤ ਵਜੋਂ ਜਾਂਦੇ ਪ੍ਰਤਿਭਾਵਾਨ ਗੀਤਕਾਰ , ਲੇਖਕ , ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਐਕਸ਼ਨ ਭਰਪੂਰ ਫਿਲਮ ਵਿਚ ਬਾਕਮਾਲ ਅਦਾਕਾਰ ਦੀਪ ਸਿੱਧੂ ਲੀਡ ਭੂਮਿਕਾਂ ਵਿਚ ਨਜ਼ਰ ਆਉਣਗੇ, ਜਿੰਨਾਂ ਨਾਲ ਗੁਗੂ ਗਿੱਲ, ਆਸੀਸ਼ ਦੁੱਗਲ, ਯਾਦ ਗਰੇਵਾਲ, ਸੋਨਪ੍ਰੀਤ ਸਿੰਘ ਜਵੰਦਾ , ਜਪੁਜੀ ਖੈਹਰਾ ਆਦਿ ਵੀ ਦਮਦਾਰ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਹਾਲ ਹੀ ਵਿਚ ਰਿਲੀਜ਼ ਹੋਈ ‘ਜੋਰਾ’ ਦੀ ਬੇਮਿਸਾਲ ਪੇਸ਼ਕਾਰੀ ਬਾਅਦ ਹੋਰ ਪ੍ਰਭਾਵੀ ਰੂਪ ਵਿਚ ਸਾਹਮਣੇ ਆਉਣ ਜਾ ਰਹੇ ਇਸ ਦੂਸਰੇ ਭਾਗ ਦਾ ਖਾਸ ਆਕਰਸ਼ਨ ਚਰਚਿਤ ਗਾਇਕ ਸਿੰਘਾਂ ਵੀ ਹੋਣਗੇ, ਜੋ ਇਸ ਫਿਲਮ ਦੁਆਰਾ ਆਪਣੇ ਮਾਂ ਬੋਲੀ ਸਿਨੇਮਾਂ ਵਿਚ ਸ਼ਾਨਦਾਰ ਡੈਬਯੂ ਕਰਨ ਜਾ ਰਹੇ ਹਨ।
ਸਟੇਟ ਵਰਸਿਸ ਵਰਿਆਮ ਸਿੰਘ-ਪੰਜਾਬੀ ਸਿਨੇਮਾਂ ਵਿਚ ਬਤੌਰ ਨਿਰਦੇਸ਼ਕ ਪੜਾਅ ਦਰ ਪੜਾਅ ਮਜਬੂਤ ਪੈੜਾ ਸਿਰਜ ਰਹੇ ਇਮਰਾਨ ਸ਼ੇਖ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿਚ ਐਕਸ਼ਨ ਫਿਲਮਾਂ ਦਾ ਵੱਡਾ ਨਾਂਅ ਬਣਦੇ ਜਾ ਰਹੇ ਅਦਾਕਾਰ ਦੀਪ ਸਿੱਧੂ ਮੁੱਖ ਭੂਮਿਕਾ ਵਿਚ ਨਜਰ ਆਉਣਗੇ, ਜਿੰਨਾਂ ਦੇ ਜਾਬਾਜ਼ੀ ਲਬਰੇਜ ਐਕਸ਼ਨ ਦ੍ਰਿਸ਼ਾ ਨਾਲ ਸਿੰਗਾਰੀ ਜਾ ਰਹੀ ਇਸ ਫਿਲਮ ਦੀ ਕਹਾਣੀ ਹੋਣਹਾਰ ਲੇਖਕ ਮਿੰਟੂ ਗੁਰੂਸਰੀਆਂ ਵੱਲੋਂ ਲਿਖੀ ਗਈ ਹੈ।

ਜੱਗਾ ਜਗਰਾਓ ਵਾਲਾ: ਪੰਜਾਬੀ ਫਿਲਮ ਸਨਅਤ ਵਿਚ ਲੰਮੇਰਾ ਤਜਰੁਬਾ ਬਤੌਰ ਐਸੋਸੀਏਟ ਨਿਰਦੇਸ਼ਕ ਰੱਖਦੇ ਨੌਜਵਾਨ ਨਿਰਦੇਸ਼ਕ ਸ਼ੈਰੀ ਉਪੱਲ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਦੁਆਰਾ ਪੰਜਾਬੀ ਗਾਇਕੀ ਵਿਚ ਧਮਾਲਾਂ ਪਾ ਰਿਹਾ ਇਕ ਹੋਰ ਚਰਚਿਤ ਗਾਇਕ ਕੁਲਬੀਰ ਝਿੰਜ਼ਰ ਪੰਜਾਬੀ ਸਿਨੇਮਾਂ ਵਿਚ ਦਮਦਾਰ ਆਗਮਣ ਕਰਨ ਜਾ ਰਿਹਾ ਹੈ, ਜਿਸ ਤੋਂ ਇਲਾਵਾ ਇਸ ਸਿਨੇਮਾਂ ਦੇ ਹੋਰ ਕਈ ਨਾਮਵਰ ਕਲਾਕਾਰ ਵੀ ਇਸ ਫਿਲਮ ਵਿਚ ਫਿਲਮਾਏ ਗਏ ਅਤਿ ਪ੍ਰਭਾਵੀ ਐਕਸ਼ਨ ਸੀਨਾਂ ਨੂੰ ਚਾਰ ਚੰਨ ਲਾਉਂਦੇ ਨਜ਼ਰ ਆਉਣਗੇ।

 ਬੰਬ ਜਿਗਰਾ-ਦਲੇਰ: ਹਾਲ ਹੀ ਵਿਚ ਰਿਲੀਜ਼ ਹੋਈ ‘ਬਲੈਕੀਆਂ’ ਜਿਹੀ ਐਕਸ਼ਨ, ਰੋਮਾਂਚਕ ਫਿਲਮ ਨਿਰਦੇਸ਼ਿਤ ਕਰ ਚੁੱਕੇ ਉਮਦਾ ਫਿਲਮਕਾਰ ਸੁਖਮਿੰਦਰ ਧੰਜ਼ਲ ਹੁਣ ਬੇਹੱਦ ਪ੍ਰਭਾਵਸ਼ਾਲੀ ਐਕਸ਼ਨ ਦ੍ਰਿਸ਼ਾਂ ਨਾਲ ਸਿਰਜੀਆਂ ਦੋ ਹੋਰ ਫਿਲਮਜ਼ ‘ਬੰਬ ਜਿਗਰਾ’ ਅਤੇ ‘ਦਲੇਰ’ ਸਿਨੇਮਾਂ ਦਰਸ਼ਕਾਂ ਸਨਮੁੱਖ ਪੇਸ਼ ਕਰਨ ਜਾ ਰਹੇ ਹਨ, ਜਿੰਨਾਂ ਵਿਚ ਪੰਜਾਬੀ ਸਿਨੇਮਾਂ ਵਿਚ ਮਾਣਮੱਤੀ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਹੋਣਹਾਰ ਅਦਾਕਾਰ ਦੇਵ ਖਰੋੜ ਮੁੱਖ ਭੂਮਿਕਾਵਾਂ ਵਿਚ ਦਿਖਾਈ ਦੇਣਗੇ। ਪੰਜਾਬੀ ਫਿਲਮ ਸਨਅਤ ਦੀਆਂ ਨਾਮਵਰ ਫਿਲਮੀ ਸਖਸ਼ੀਅਤਾਂ ਦੁਆਰਾ ਨਿਰਮਿਤ ਕੀਤੀਆਂ ਜਾ ਰਹੀਆਂ ਇੰਨਾਂ ਫਿਲਮਜ਼ ਦਾ ਲੇਖਣ ਇਸੇ ਸਿਨੇਮਾਂ ਦੇ ਪ੍ਰਤਿਭਾਵਾਨ ਲੇਖਕ ਇੰਦਰਪਾਲ ਸਿੰਘ ਕਰ ਰਹੇ ਹਨ, ਜੋ ਇਸ ਤੋਂ ਪਹਿਲਾ ਰੁਪਿੰਦਰ ਗਾਂਧੀ 2, ਡਾਕੂਆਂ ਦਾ ਮੁੰਡਾਂ , ਬਲੈਕੀਆ ਅਤੇ ਡੀ.ਐਸ.ਪੀ ਜਿਹੀਆਂ ਸੁਪਰਹਿਟ ਫਿਲਮਜ਼ ਲਿਖ ਚੁੱਕੇ ਹਨ।

ਚਰਨਜੀਤ ਸਿੰਘ
62805-21310

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: