Mon. Oct 14th, 2019

ਪੰਜਾਬੀ ਸਿਨੇਮਾਂ ਵਿੱਚ ਇਕ ਨਵੇਂ ਪ੍ਰਭਾਵੀ ਦੌਰ ਦੀ ਸ਼ੁਰੂਆਤ ਕਰੇਗੀ ‘ਬਲੈਕੀਆਂ’ : ਦੇਵ ਖਰੋੜ

ਪੰਜਾਬੀ ਸਿਨੇਮਾਂ ਵਿੱਚ ਇਕ ਨਵੇਂ ਪ੍ਰਭਾਵੀ ਦੌਰ ਦੀ ਸ਼ੁਰੂਆਤ ਕਰੇਗੀ ‘ਬਲੈਕੀਆਂ’ : ਦੇਵ ਖਰੋੜ

ਛੋਟੇ ਪਰਦੇ ਦੇ ਚਰਚਿਤ ਪੰਜਾਬੀ ਸੋਅਜ ‘ਜੁਗਨੂੰ ਮਸਤ ਮਸਤ’ ਦੁਆਰਾ ਅਭਿਨੈ ਖਿੱਤੇ ਵਿਚ ਇਕ ਚਮਕਦੇ ਧਰੂ ਤਾਰੇ ਵਾਂਗ ਉਦੈ ਹੋਏ ਦੇਵ ਖਰੋੜ ਅੱਜ ਇਸ ਸਿਨੇਮਾਂ ਦੇ ਬਾਕਮਾਲ ਐਕਟਰ ਵਜੋਂ ਜਾਣੇ ਜਾਂਦੇ ਹਨ, ਜਿੰਨਾਂ ‘ਰੁਪਿੰਦਰ ਗਾਂਧੀ’, ‘ਰੁਪਿੰਦਰ ਗਾਂਧੀ-2’ , ‘ਡਾਕੁੂਆਂ ਦਾ ਮੁੰਡਾਂ’ ਜਿਹੀਆਂ ਕਈ ਬੇਹਤਰੀਣ ਫਿਲਮਜ਼ ਵਿਚ ਆਪਣੀ ਦਮਦਾਰ ਅਦਾਕਾਰੀ ਦਾ ਲੋਹਾ ਮੰਨਵਾਉਣ ਦਾ ਮਾਣ ਹਾਸਿਲ ਕੀਤਾ ਹੈ ।

ਪੰਜਾਬ ਦੇ ਮਾਲਵੇ ਅਧੀਨ ਪੈਂਦੇ ਪਿੰਡ ਖੇੜਾ ਜੱਟਾਂ ਨਾਲ ਸਬੰਧਤ ਇਹ ਪ੍ਰਤਿਭਾਵਾਨ ਐਕਟਰ ਪੜਾਅ ਦਰ ਪੜਾਅ ਸੁਨਿਹਰੀ ਪਗਡੰਡੀਆਂ ਦਾ ਸਫਰ ਹੰਢਾ ਰਹੇ ਹਨ, ਜੋ ਅਗਲੇ ਦਿਨੀ ਰਿਲੀਜ਼ ਹੋਣ ਜਾ ਰਹੀ ਆਪਣੀ ਇਕ ਹੋਰ ਮਹੱਤਵਪੂਰਨ ਫਿਲਮ ‘ਬਲੈਕੀਆਂ’ ਨੂੰ ਲੈ ਕੇ ਫਿਰ ਚਰਚਾ ਵਿਚ ਹਨ। ਪੰਜਾਬੀ ਸਿਨੇਮਾਂ ਸਬੰਧਤ ਉਚ ਫਿਲਮੀ ਬੈਨਰਜ਼ ਓਹਰੀ ਪ੍ਰੋਡੋਕਸ਼ਨ ਵੱਲੋਂ ਬਣਾਈ ਗਈ ਇਸ ਫਿਲਮ ਵਿਚ ਅਦਾਕਾਰ ਦੇਵ ਅਲਹਦਾ ਅਭਿਨੈ ਸ਼ੈਲੀ ਦਾ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ, ਜਿਸ ਸਬੰਧੀ ਅਹਿਮ ਪਹਿਲੂਆਂ ਨੂੰ ਲੈ ਕੇ ਉਨਾਂ ਨਾਲ ਵਿਸ਼ੇਸ਼ ਗੱਲਬਾਤ ਹੋਈ, ਜਿਸ ਦੇ ਪੇਸ਼ ਹਨ ਸੰਖੇਪ ਅੰਸ਼:

ਸਵਾਲ: ਪੰਜਾਬੀ ਸਿਨੇਮਾਂ ਖਿੱਤੇ ਵਿਚ ਸਾਹਮਣੇ ਆ ਰਹੀ ਫਿਲਮਜ਼ ਤੋਂ ਕਿੰਨੀ ਅਤੇ ਕਿਵੇਂ ਅਲਗ ਹੈ, ਇਹ ਫਿਲਮ
ਦੇਵ: ਮੌਜੂਦਾ ਫਾਰਮੂਲਾ ਫਿਲਮਜ਼ ਤੋਂ ਇਕਦਮ ਹਟ ਕੇ ਬਣਾਈ ਗਈ ਇਹ ਫਿਲਮ ਇਸ ਸਿਨੇਮਾਂ ਦੀ ਐਸੀ ਫਿਲਮ ਵਜੋਂ ਸਾਹਮਣੇ ਆਵੇਗੀ, ਜਿਸ ਦਾ ਕੰਟੈਂਟ, ਸੈੱਟਅੱਪ ਬੇਮਿਸਾਲ ਹੈ, ਜੋ ਵਿਲੱਖਣਤਾਂ ਅਤੇ ਪ੍ਰਭਾਵਸ਼ਾਲੀ ਫਿਲਮਾਂਕਣ ਦਾ ਅਹਿਸਾਸ ਤਾਂ ਦਰਸ਼ਕਾਂ ਨੂੰ ਕਰਵਾਏਗੀ ਹੀ ਨਾਲ ਹੀ ਗੁਆਚੇ ਅਸਲ ਪੰਜਾਬੀਅਤ ਪਲਾ ਨੂੰ ਵੀ ਦੁਬਾਰਾ ਜੀਵੰਤ ਕਰੇਗੀ।

ਸਵਾਲ: ਫਿਲਮ ਕਿਸ ਥੀਮ ਆਧਾਰਿਤ ਹੈ
ਦੇਵ: ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਤਿਭਾਵਾਨ ਲੇਖਕ ਇੰਦਰ ਪਾਲ ਸਿੰਘ ਵੱਲੋਂ ਲਿਖੀ ਗਈ ਅਤੇ ਨੈਸ਼ਨਲ ਐਵਾਰਡ ਹਾਸਿਲ ਕਰ ਚੁੱਕੇ ਸੁਖ਼ਮਿੰਦਰ ਧੰਜ਼ਲ ਦੁਆਰਾ ਨਿਰਦੇਸ਼ਿਤ ਇਸ ਫਿਲਮ ਦਾ ਤਾਣਾ, ਬਾਣਾ 1970 ਦੇ ਪੰਜਾਬ ਦੇ ਉਸ ਦੌਰ ਦੁਆਲੇ ਬੁਣਿਆ ਗਿਆ ਹੈ, ਜਦ ਹਿੰਦ- ਪਾਕਿ ਬਾਰਡਰ ਤੇ ਅੰਨੀ ਦੋੜ ਛਿੜੀ ਸੀ, ਸੋਨੇ ਦੇ ਕਾਲੇ ਕਾਰੋਬਾਰ ਦੀ , ਬਲੈਕੀਆਂ ਸਿਰਫ ਇਕ ਕਹਾਣੀ ਨੂੰ ਨਹੀਂ , ਸਗੋ ਇਕ ਅਣਕਹੇ ਦੌਰ ਨੂੰ ਪਰਦੇ ਤੇ ਪ੍ਰਤੀਬਿੰਬ ਕਰੇਗੀ , ਜਿਸ ਦਾ ਰਿਅਲਸਿਟਕ ਫਿਲਮਾਂਕਣ ਢਾਂਚਾ ਵੀ ਦਰਸ਼ਕਾਂ ਨੂੰ ਝਕਝੋਰ ਕੇ ਰੱਖ ਦੇਵੇਗਾ।

ਸਵਾਲ: ਪੰਜਾਬ ਵਿਚਲੇ ਪੁਰਾਣੇ ਦੌਰ ਨੂੰ ਰੁੂਪਮਾਨ ਕਰਨਾ ਕਿੰਨਾ ਕੁ ਆਸਾਨ ਜਾਂ ਮੁਸ਼ਿਕਲ ਰਿਹਾ
ਦੇਵ: ਬਿਲਕੁਲ ਆਸਾਨ ਨਹੀਂ ਸੀ, ਇਹ ਸਭ ਕੁਝ ਉਹ ਵੀ ਅਸਲ ਰੂਪ ਵਿਚ ਪ੍ਰਤੀਬਿੰਬ ਕਰਨਾ, ਪਰ ਫਿਰ ਵੀ ਸੂਝਵਾਨ ਟੀਮ ਸਦਕਾ ਇਹ ਸਭ ਸੰਭਵ ਹੋ ਗਿਆ , ਜਿਸ ਲਈ ਸਰਾਹਣਾ ਕਰਨਾ ਚਾਹਾਗਾਂ , ਨਿਰਮਾਣਾ ਓਹਰੀ ਜੀ, ਨਿਰਦੇਸ਼ਕ ਸ੍ਰੀ ਧੰਜ਼ਲ ਜੀ, ਆਰਟ ਨਿਰਦੇਸ਼ਕ ਤੀਰਥ ਸਿੰਘ ਗਿੱਲ, ਐਗਜੀਕਿਊਟਿਵ ਨਿਰਮਾਣਾ ਇੰਦਰਜੀਤ ਗਿੱਲ, ਐਸੋਸੀਏਟ ਨਿਰਮਾਤਾ ਸਰਬਪਾਲ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਦੀ, ਜਿੰਨਾਂ ਦਿਨ ਰਾਤ ਮਿਹਨਤ ਨੂੰ ਅੰਜਾਮ ਦਿੰਦਿਆਂ ਉਕਤ ਅਸਲੀ ਮੰਜ਼ਰ ਨੂੰ ਅੰਜਾਮ ਦੇਣ ਵਿਚ ਅਹਿਮ ਭੂਮਿਕਾ ਨਿਭਾਈ ।

ਸਵਾਲ: ਨਿਰਦੇਸ਼ਨ, ਕਹਾਣੀ ਤੋਂ ਇਲਾਵਾ ਫਿਲਮ ਦਾ ਖਾਸ ਆਕਰਸ਼ਨ
ਦੇਵ: ਜੈਦੇਵ ਕੁਮਾਰ, ਗੁਰਮੀਤ ਸਿੰਘ , ਦੇਸੀ ਕ੍ਰਿਊ ਦਾ ਮਨਾਂ ਨੂੰ ਧੂਹ ਪਾਉਂਦਾ ਸੰਗੀਤ , ਸਿਵ ਸ਼ਕਤੀ ਦੀ ਸ਼ਾਨਦਾਰ ਸਿਨੇਮਾਟੋਗ੍ਰਾਫੀ ਤੋਂ ਇਲਾਵਾ ਫਿਲਮ ਦੇ ਐਕਸ਼ਨ ਦ੍ਰਿਸ਼ ਵੀ ਇਸ ਫਿਲਮ ਨੂੰ ਚਾਰ ਚੰਨ ਲਾਉਣਗੇ, ਜੋ ਬਾਲੀਵੁੱਡ ਦੇ ਮਸ਼ਹੂਰ ਫਾਈਟ ਮਾਸਟਰ ਕੇ ਗਣੇਸ਼ ਵੱਲੋਂ ਫਿਲਮਬਧ ਕੀਤੇ ਗਏ ਹਨ।

ਸਵਾਲ: ਫਿਲਮ ਨਾਲ ਜੁੜੇ ਐਸੇ ਪਲ ਜੋ ਕਾਫੀ ਚੁਣੋਤੀਪੂਰਨ ਰਹੇ
ਦੇਵ: ਪੰਜਾਬ ਦੇ ਇਕ ਵਿਸ਼ੇਸ਼ ਅਤੇ ਪੁਰਾਣੇ ਦੌਰ ਦੀ ਗੱਲ ਕਰਦੀ ਇਸ ਫਿਲਮ ਦੇ ਅਸਲ ਹਾਲਾਤਾਂ ਨੂੰ ਸਾਹਮਣੇ ਲਿਆਉਣਾ ਆਪਣੇ ਆਪ ਵਿਚ ਇਕ ਅਤਿ ਮੁਸ਼ਿਕਲ ਫਿਲਮੀ ਪ੍ਰਸੈਸ ਸੀ, ਜੋ ਹਰ ਪੜਾਅ ਤੇ ਚਾਹੇ ਉਹ ਭੀੜ ਭਰੇ ਭੀੜੇ ਬਾਜਾਰਾਂ , ਜੰਗਲ ਆਦਿ ਵਿਚ ਸ਼ੂਟ ਕਰਨਾਂ ਹੋਵੇ, ਪੁਰਾਣੀਆਂ ਵਸਤਾਂ ਨੂੰ ਇਕੱਠਾ ਕਰਨਾ ਰਿਹਾ ਹੋਵੇ, ਸਹੀ ਪਹਿਰਾਵੇ ਦੀ ਚੋਣ ਕਰਨੀ ਆਪਣੀਆਂ ਜਟਿਲ ਤੋਂ ਜਟਿਲ ਪਰਸਥਿਤੀਆਂ ਦਾ ਅਹਿਸਾਸ ਮੇਰੇ ਸਮੇਤ ਪੂਰੀ ਟੀਮ ਨੂੰ ਕਰਵਾਉਂਦਾ ਰਿਹਾ। ਪਰ ਆਖ਼ਰ ਸਾਰੇ ਟੀਮ ਮੈਂਬਰਾਨ ਦੇ ਹੌਸਲੇ ਅਤੇ ਕੁਝ ਵਿਲੱਖਣ ਕਰ ਗੁਜਰਣ ਦੇ ਜਜਬਿਆਂ ਦੀ ਬਦੌਲਤ ਅਸਾਂ ਹਰ ਮੈਦਾਨ ਫ਼ਤਿਹ ਕਰ ਹੀ ਲਿਆ।

ਸਵਾਲ: ਤੁਹਾਡੀ ਹਰ ਫਿਲਮ ਦੀ ਤਰਾ ਨਿਵੇਕਲੇਂ ਮਾਪਦੰਡਾਂ ਅਧੀਨ ਬਣਾਈ ਗਈ ਇਹ ਫਿਲਮ ਕੀ ਦਰਸ਼ਕਾਂ ਦੀ ਕਸੌਟੀ ਦੇ ਖਰਾ ਉਤਰਨ ਵਿਚ ਸਫਲ ਰਹੇਗੀ
ਦੇਵ: ਬਿਲਕੁਲ , ਮੇਰੇ ਸਮੇਤ ਫਿਲਮ ਨਾਲ ਜੁੜੇ ਹਰ ਮੈਂਬਰਜ਼ ਵੱਲੋਂ ਸਿਰੜ ਅਤੇ ਦਿਨ ਰਾਤ ਦੀ ਸਖਤ ਮਿਹਨਤ ਸਦਕਾ ਇਸ ਫਿਲਮ ਦੇ ਇਕ ਇਕ ਫਰੇਮ ਨੂੰ ਬੇਮਿਸਾਲ ਬਣਾਉਣ ਲਈ ਕਾਫੀ ਮਿਹਨਤ ਕੀਤੀ ਗਈ ਹੈ, ਜਿਸ ਦੇ ਮੱਦੇਨਜ਼ਰ ਉਮੀਦ ਕਰਦਾ ਹਾਂ ਕਿ ਇਹ ਫਿਲਮ ਪੰਜਾਬੀ ਸਿਨੇਮਾਂ ਦੀ ਅਤਿ ਪ੍ਰਭਾਵੀ ਫ਼ਿਲਮ ਵਜੋਂ ਸਾਹਮਣੇ ਆਵੇਗੀ, ਜੋ ਇਸ ਸਿਨੇਮਾਂ ਨੂੰ ਵੀ ਬਾਲੀਵੁੱਡ ਵਾਂਗ ਅਰਥਭਰਪੂਰ ਸਿਨੇਮਾਂ ਅਧਾਰਿਤ ਦੌਰ ਦੀ ਰਾਹੇ ਅੱਗੇ ਲਿਜਾਣ ਵਿੱਚ ਵਿਸ਼ੇਸ਼ ਯੋਗਦਾਨ ਪਾਵੇਗੀ ।

ਪਰਮਜੀਤ ਫ਼ਰੀਦਕੋਟ
ਮੁੰਬਈ
9855820713

Leave a Reply

Your email address will not be published. Required fields are marked *

%d bloggers like this: