Mon. Oct 14th, 2019

ਪੰਜਾਬੀ ਸਿਨੇਮਾਂ ਨੂੰ ਵਿਲੱਖਣਤਾਂ ਦੇ ਨਵੇਂ ਰੰਗਾਂ ਵਿਚ ਰੰਗੇਗੀ ‘ਬਲੈਕੀਆਂ’ : ਵਿਵੇਕ ਓਹਰੀ- ਸੁਖਮਿੰਦਰ ਧੰਜ਼ਲ

ਪੰਜਾਬੀ ਸਿਨੇਮਾਂ ਨੂੰ ਵਿਲੱਖਣਤਾਂ ਦੇ ਨਵੇਂ ਰੰਗਾਂ ਵਿਚ ਰੰਗੇਗੀ ‘ਬਲੈਕੀਆਂ’ : ਵਿਵੇਕ ਓਹਰੀ- ਸੁਖਮਿੰਦਰ ਧੰਜ਼ਲ

ਅੰਤਰਰਾਸ਼ਟਰੀ ਸਾਂਚੇ ਵਿਚ ਢਲ ਰਹੇ ਪੰਜਾਬੀ ਸਿਨੇਮਾਂ ਦੇ ਮੌਜੂਦਾ ਮੁਹਾਂਦਰੇ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਤਕਨੀਕ ਦੇ ਨਾਲ ਨਾਲ ਕੰਟੈਂਟ , ਫਿਲਮਾਂਕਣ ਪੱਖੋਂ ਵੀ ਇਹ ਸਿਨੇਮਾਂ ਮਾਣਮੱਤੇ ਰਾਹਾਂ ਦਾ ਸਫ਼ਰ ਹੰਢਾ ਰਿਹਾ ਹੈ। ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿਚ ਉਭਾਰ ਰਹੇ ਇਹੀ ਸਿਨੇਮਾਂ ਮਾਪਦੰਡਾਂ ਨੂੰ ਹੋਰ ਉਚ ਆਯਾਮ ਦੇਣ ਜਾ ਰਹੀ ਹੈ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਪੰਜਾਬੀ ਫਿਲਮ ‘ਬਲੈਕੀਆਂ’, ਜਿਸ ਨੂੰ ਹਰ ਪੱਖੋਂ ਬੇਹਤਰੀਣ ਰੂਪ ਦੇਣ ਵਿਚ ਇਸ ਫਿਲਮ ਦੇ ਨਿਰਮਾਤਾ ਵਿਵੇਕ ਓਹਰੀ ਅਤੇ ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਸੁਖਮਿੰਦਰ ਧੰਜ਼ਲ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।

ਪੰਜਾਬੀ ਫਿਲਮ ਸਨਅਤ ਵਿਚ ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਇਸ ਫਿਲਮ ਦੇ ਅਹਿਮ ਪੱਖਾਂ ਸਬੰਧੀ ਨਿਰਮਾਤਾ ਸ੍ਰੀ ਓਹਰੀ ਅਤੇ ਨਿਰਦੇਸ਼ਕ ਸ੍ਰੀ ਧੰਜ਼ਲ ਪਾਸੋ ਜਾਣਿਆਂ ਤਾਂ ਉਨਾਂ ਦੱਸਿਆ ਕਿ ਪੰਜਾਬੀ ਫਿਲਮ ਨਿਰਮਾਣ ਨੂੰ ਉਚ ਤਕਨੀਕੀ ਸਾਂਚੇ ਵਿਚ ਢਾਲਣ ਜਾ ਰਹੀ ਇਸ ਫਿਲਮ ਵਿਚ ਬਾਕਮਾਲ ਅਦਾਕਾਰ ਦੇਵ ਖਰੋੜ ਅਤੇ ਖੂਬਸੂਰਤ ਅਦਾਕਾਰਾ ਇਹਾਨਾਂ ਢਿੱਲੋਂ ਲੀਡ ਭੂਮਿਕਾ ਵਿਚ ਨਜ਼ਰ ਆਉਣਗੇ, ਜਿੰਨਾਂ ਤੋਂ ਇਲਾਵਾ ਰਾਣਾ ਜੰਗ ਬਹਾਦਰ, ਏਕਤਾ ਬੀਪੀ ਸਿੰਘ, ਰਵਿੰਦਰ ਮੰਡ, ਪ੍ਰਮੋਦ ਪੱਬੀ, ਲੱਕੀ ਧਾਲੀਵਾਲ, ਨਗਿੰਦਰ ਗੱਖੜ ਆਦਿ ਵੀ ਦਮਦਾਰ ਕਿਰਦਾਰ ਅਦਾ ਕਰ ਰਹੇ ਹਨ।

ਉਨਾਂ ਦੱਸਿਆ ਕਿ ਉਕਤ ਸਿਨੇਮਾਂ ਖਿੱਤੇ ਵਿਚ ਉਚ ਫਿਲਮੀ ਬੈਨਰਜ਼ ਓਹਰੀ ਪ੍ਰੋਡੋਕਸ਼ਨ ਵੱਲੋਂ ਬਣਾਈ ਗਈ ਇਸ ਫਿਲਮ ਵਿਚ ਅਦਾਕਾਰ ਦੇਵ ਅਲਹਦਾ ਅਭਿਨੈ ਸ਼ੈਲੀ ਦਾ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ, ਜਿੰਨਾਂ ਵੱਲੋਂ 1970 ਦੌਰ ਦੀ ਇਸ ਕਹਾਣੀ ਨੁੂੰ ਅਸਲ ਰੂਪ ਵਿਚ ਪ੍ਰਤੀਬਿੰਬ ਕਰਨ ਲਈ ਕਾਫ਼ੀ ਮਿਹਨਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮੌਜੂਦਾ ਫਾਰਮੂਲਾ ਫਿਲਮਜ਼ ਤੋਂ ਇਕਦਮ ਹੱਟ ਕੇ ਬਣਾਈ ਗਈ ਇਹ ਫਿਲਮ ਇਸ ਸਿਨੇਮਾਂ ਦੀ ਐਸੀ ਫਿਲਮ ਵਜੋਂ ਸਾਹਮਣੇ ਆਵੇਗੀ, ਜਿਸ ਦਾ ਕੰਟੈਂਟ, ਸੈੱਟਅੱਪ ਬੇਮਿਸਾਲ ਹੈ, ਜੋ ਵਿਲੱਖਣਤਾਂ ਅਤੇ ਪ੍ਰਭਾਵਸ਼ਾਲੀ ਫਿਲਮਾਂਕਣ ਦਾ ਅਹਿਸਾਸ ਤਾਂ ਦਰਸ਼ਕਾਂ ਨੂੰ ਕਰਵਾੲਗਾ ਹੀ ਨਾਲ ਹੀ ਗੁਆਚੇ ਅਸਲ ਪੰਜਾਬੀਅਤ ਪਲਾ ਨੂੰ ਵੀ ਦੁਬਾਰਾ ਜੀਵੰਤ ਕਰੇਗਾ।

ਉਨਾਂ ਅੱਗੇ ਦੱਸਿਆ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਤਿਭਾਵਾਨ ਲੇਖਕ ਇੰਦਰ ਪਾਲ ਸਿੰਘ ਵੱਲੋਂ ਲਿਖੀ ਗਈ ਇਸ ਫਿਲਮ ਦਾ ਤਾਣਾ, ਬਾਣਾ 1970 ਦੌਰ ਵਿਚਲੇ ਪੰਜਾਬ ਦੇ ਉਸ ਦੌਰ ਦੁਆਲੇ ਬੁਣਿਆ ਗਿਆ ਹੈ, ਜਦ ਹਿੰਦ- ਪਾਕਿ ਬਾਰਡਰ ਤੇ ਅੰਨੀ ਦੋੜ ਛਿੜੀ ਸੀ, ਸੋਨੇ ਦੇ ਕਾਲੇ ਕਾਰੋਬਾਰ ਦੀ , ਉਨਾ ਅਨੁਸਾਰ ” ਬਲੈਕੀਆਂ ਸਿਰਫ ਇਕ ਕਹਾਣੀ ਨੂੰ ਨਹੀਂ , ਸਗੋ ਇਕ ਅਣਕਹੇ ਦੌਰ ਨੂੰ ਪਰਦੇ ਤੇ ਪ੍ਰਤੀਬਿੰਬ ਕਰੇਗੀ , ਜਿਸ ਦਾ ਰਿਅਲਸਿਟਕ ਫਿਲਮਾਂਕਣ ਢਾਂਚਾ ਵੀ ਦਰਸ਼ਕਾਂ ਨੂੰ ਝਕਝੋਰ ਕੇ ਰੱਖ ਦੇਵੇਗਾ।

ਪੰਜਾਬੀ ਫਿਲਮ ਇੰਡਸਟਰੀਜ਼ ਵਿਚ ਨਵੀਆਂ ਕੰਟੈਂਟ ਆਸਾਵਾਂ ਜਗਾਉਣ ਜਾ ਰਹੀ ਇਸ ਫਿਲਮ ਪੰਜਾਬ ਵਿਚਲੇ ਪੁਰਾਣੇ ਦੌਰ ਨੂੰ ਰੁੂਪਮਾਨ ਕਰਨਾ ਕਿੰਨਾ ਕੁ ਆਸਾਨ ਜਾਂ ਮੁਸ਼ਿਕਲ ਰਿਹਾ, ਇਸ ਸਬੰਧੀ ਪੁੱਛਣ ਤੇ ਸ੍ਰੀ ਓਹਰੀ ਅਤੇ ਸ੍ਰੀ ਧੰਜ਼ਲ ਦੱਸਦੇ ਹਨ ਕਿ ”ਬਿਲਕੁਲ ਆਸਾਨ ਨਹੀਂ ਸੀ ਇਹ ਸਭ ਕੁਝ ਉਹ ਵੀ ਅਸਲ ਰੂਪ ਵਿਚ ਪ੍ਰਤੀਬਿੰਬ ਕਰਨਾ, ਪਰ ਫਿਰ ਵੀ ਸੂਝਵਾਨ ਟੀਮ ਸਦਕਾ ਇਹ ਸਭ ਸੰਭਵ ਹੋ ਗਿਆ , ਜਿਸ ਲਈ ਸਰਾਹਣਾ ਕਰਨੀ ਬਣਦੀ ਹੈ ਐਗਜੀਕਿਊਟਿਵ ਨਿਰਮਾਣਾ ਇੰਦਰਜੀਤ ਗਿੱਲ, ਐਸੋਸੀਏਟ ਨਿਰਮਾਤਾ ਸਰਬਪਾਲ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਦੀ, ਜਿੰਨਾਂ ਦਿਨ ਰਾਤ ਮਿਹਨਤ ਨੂੰ ਅੰਜਾਮ ਦਿੰਦਿਆਂ ਉਕਤ ਅਸਲੀ ਮੰਜ਼ਰ ਨੂੰ ਅੰਜਾਮ ਦੇਣ ਵਿਚ ਅਹਿਮ ਭੂਮਿਕਾ ਨਿਭਾਈ । ਉਨਾਂ ਦੱਸਿਆ ਕਿ ਨਿਰਦੇਸ਼ਨ, ਕਹਾਣੀਤੋਂ ਇਲਾਵਾ ਫਿਲਮ ਦਾ ਖਾਸ ਆਕਰਸ਼ਨ ਜੈਦੇਵ ਕੁਮਾਰ, ਗੁਰਮੀਤ ਸਿੰਘ , ਦੇਸੀ ਕ੍ਰਿਊ ਦਾ ਮਨਾਂ ਨੂੰ ਧੂਹ ਪਾਉਂਦਾ ਸੰਗੀਤ , ਸਿਵ ਸ਼ਕਤੀ ਦੀ ਸ਼ਾਨਦਾਰ ਸਿਨੇਮਾਟੋਗ੍ਰਾਫੀ ਤੋਂ ਇਲਾਵਾ ਫਿਲਮ ਦੇ ਐਕਸ਼ਨ ਦ੍ਰਿਸ਼ ਵੀ ਇਸ ਫਿਲਮ ਨੂੰ ਚਾਰ ਚੰਨ ਲਾਉਣਗੇ, ਜੋ ਬਾਲੀਵੁੱਡ ਦੇ ਮਸ਼ਹੂਰ ਫਾਈਟ ਮਾਸਟਰ ਕੇ ਗਣੇਸ਼ ਵੱਲੋਂ ਫਿਲਮਬਧ ਕੀਤੇ ਗਏ ਹਨ।

ਉਨਾਂ ਦੱਸਿਆ ਕਿ ਪੰਜਾਬ ਦੇ ਇਕ ਵਿਸ਼ੇਸ਼ ਅਤੇ ਪੁਰਾਣੇ ਦੌਰ ਦੀ ਗੱਲ ਕਰਦੀ ਇਸ ਫਿਲਮ ਦੇ ਅਸਲ ਹਾਲਾਤਾਂ ਨੂੰ ਸਾਹਮਣੇ ਲਿਆਉਣਾ ਆਪਣੇ ਆਪ ਵਿਚ ਇਕ ਅਤਿ ਮੁਸ਼ਿਕਲ ਫਿਲਮੀ ਪ੍ਰਸੈਸ ਸੀ, ਜੋ ਹਰ ਪੜਾਅ ਤੇ ਚਾਹੇ ਉਹ ਭੀੜ ਭਰੇ ਭੀੜੇ ਬਾਜਾਰਾਂ , ਜੰਗਲ ਆਦਿ ਵਿਚ ਸ਼ੂਟ ਕਰਨਾਂ ਹੋਵੇ, ਪੁਰਾਣੀਆਂ ਵਸਤਾਂ ਨੂੰ ਇਕੱਠਾ ਕਰਨਾ ਰਿਹਾ ਹੋਵੇ ਜਾਂ ਸਹੀ ਪਹਿਰਾਵੇ ਦੀ ਚੋਣ ਕਰਨੀ ਆਦਿ , ਉਕਤ ਹਰ ਕਾਰਜ ਜਟਿਲ ਤੋਂ ਜਟਿਲ ਪਰਸਥਿਤੀਆਂ ਦਾ ਅਹਿਸਾਸ ਕਰਵਾਉਂਦੇ ਰਹੇ ।

ਪਰ ਸਾਰੇ ਟੀਮ ਮੈਂਬਰਾਨ ਦੇ ਹੌਸਲੇ ਅਤੇ ਕੁਝ ਵਿਲੱਖਣ ਕਰ ਗੁਜਰਣ ਦੇ ਜਜਬਿਆਂ ਦੀ ਅਸਾਂ ਹਰ ਮੈਦਾਨ ਫ਼ਤਿਹ ਕਰ ਹੀ ਲਿਆ। ਉਨਾਂ ਦੱਸਿਆ ਕਿ ਫਿਲਮ ਨਾਲ ਜੁੜੇ ਹਰ ਮੈਂਬਰਜ਼ ਵੱਲੋਂ ਸਿਰੜ ਅਤੇ ਦਿਨ ਰਾਤ ਦੀ ਸਖਤ ਮਿਹਨਤ ਸਦਕਾ ਇਸ ਫਿਲਮ ਦੇ ਇਕ ਇਕ ਫਰੇਮ ਨੂੰ ਬੇਮਿਸਾਲ ਬਣਾਉਣ ਲਈ ਕਾਫੀ ਮਿਹਨਤ ਕੀਤੀ ਗਈ ਹੈ, ਜਿਸ ਦੇ ਮੱਦੇਨਜ਼ਰ ਉਮੀਦ ਕਰਦੇ ਹਾਂ ਕਿ ਇਹ ਫਿਲਮ ਪੰਜਾਬੀ ਸਿਨੇਮਾਂ ਦੀ ਅਤਿ ਪ੍ਰਭਾਵੀ ਫ਼ਿਲਮ ਵਜੋਂ ਸਾਹਮਣੇ ਆਵੇਗੀ, ਜੋ ਇਸ ਸਿਨੇਮਾਂ ਨੂੰ ਵੀ ਬਾਲੀਵੁੱਡ ਵਾਂਗ ਅਰਥਭਰਪੂਰ ਸਿਨੇਮਾਂ ਅਧਾਰਿਤ ਦੌਰ ਦੀ ਰਾਹੇ ਅੱਗੇ ਲਿਜਾਣ ਵਿੱਚ ਵਿਸ਼ੇਸ਼ ਯੋਗਦਾਨ ਪਾਵੇਗੀ ।

ਪਰਮਜੀਤ ਫ਼ਰੀਦਕੋਟ
ਮੁੰਬਈ
9855820713

Leave a Reply

Your email address will not be published. Required fields are marked *

%d bloggers like this: