Tue. Jun 25th, 2019

ਪੰਜਾਬੀ ਸਾਹਿਤ ਸਭਾ ਪਟਿਆਲਾ ਦਾ ਮਾਣਮੱਤਾ ਇਤਿਹਾਸ ਅਤੇ ਸਾਹਿਤ ਚ ਯੋੋੋਗਦਾਨ

ਪੰਜਾਬੀ ਸਾਹਿਤ ਸਭਾ ਪਟਿਆਲਾ ਦਾ ਮਾਣਮੱਤਾ ਇਤਿਹਾਸ ਅਤੇ ਸਾਹਿਤ ਚ ਯੋੋੋਗਦਾਨ

ਪੰਜਾਬੀ ਮਾਂ ਬੋਲੀ ਤੇ ਰੁਤਬੇ ਨੂੰ ਘਟਾ ਕੇ ਦੇਖਣਾ ਕਿਸੇ ਵੀ ਕੀਮਤ ਤੇ ਜਾਇਜ ਨਹੀਂ ਹੋਵੇਗਾ।ਪੰਜਾਬੀ ਬੋਲੀ ਦਾ ਆਪਣਾ ਸਦੀਵੀ ਮਾਣਮੱਤਾ ਇਤਿਹਾਸ ਹੈ।ਪੰਜਾਬੀ ਮਾਂ ਬੋਲੀ ਦੀ ਅਮੀਰੀ, ਵਿਲੱਖਣਤਾ, ਪਛਾਣ ਅਤੇ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਦੇਸ਼ ਵਿਦੇਸ਼ ਬਹੁਤ ਸਾਰੀਆਂ ਸੰਸਥਾਵਾਂ ਸਰਗਰਮੀ ਨਾਲ ਕੰਮ ਰਹੀਆਂ ਹਨ।ਉਹਨਾਂ ਲਗਾਤਾਰ ਯਤਨਸ਼ੀਲ ਸਭਾਵਾਂ ਚੋਂ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦਾ ਵੀ ਆਪਣਾ ਵਿਸ਼ੇਸ਼ ਸਥਾਨ ਹੈ।ਮੌਜੂਦਾ ਸਮੇਂ ਡਾ. ਦਰਸ਼ਨ ਸਿੰਘ ਆਸਟ ਦੀ ਸੁਚੱਜੀ ਅਤੇ ਯੋਗ ਅਗਵਾਈ ਹੇਠ ਸਾਹਿਤ ਸਭਾ  ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਲੇਖਕਾਂ ਨੂੰ ਇੱਕੋ ਮੰਚ ਤੇ ਇਕੱਠਾ ਕਰਕੇ ਸਾਹਿਤਕ ਅਤੇ ਉਸਾਰੂ ਸੋਚਾਂ ਪ੍ਰਤੀ ਕਿਰਿਆਸ਼ੀਲਤਾ ਦਿਖਾ ਰਹੀ ਹੈ।ਵਿਗਿਆਨਕ ਅਤੇ ਸਾਕਾਰਾਤਮਕ ਸੋਚ ਪੈਦਾ ਕਰਨ ਵਾਲੀਆਂ ਪੁਸਤਕਾਂ ,ਕਹਾਣੀ ਸੰਗ੍ਰਹਿ, ਕਵਿਤਾਵਾਂ,ਨਾਵਲ ,ਮਿੰਨੀ ਕਹਾਣੀ ਆਦਿ ਲੋਕ ਅਰਪਣ ਕਰਨੇ, ਗੋਸ਼ਟੀਆਂ ਕਰਵਾਉਣਾ, ਉੱਘੇ ਸਾਹਿਤਕਾਰਾਂ ਦਾ ਮਾਣ ਸਨਮਾਨ ਕਰਨਾ,ਚਿੰਤਪੂਰਨ ਵਿਸ਼ਿਆਂ ਤੇ ਸੈਮੀਨਾਰ ਕਰਵਾਉਣਾ, ਉੱਘੇ ਸਾਹਿਤਕਾਰਾਂ ਅਤੇ ਪ੍ਰਸਿੱਧ ਲੇਖਕਾਂ ਨੂੰ ਨਵੀਂ ਪੀੜ੍ਹੀ ਦੇ ਲੇਖਕਾਂ ਦੇ ਰੂਬਰੂ ਕਰਵਾਕੇ ਉਤਸ਼ਾਹਿਤ ਕਰਨਾ ਪੰਜਾਬੀ ਸਾਹਿਤ ਸਭਾ ਦੇ ਮੁੱਢਲਾ ਮਕਸਦ ਰਿਹਾ ਹੈ।

ਭਾਰਤ ਚ ਆਜ਼ਾਦੀ ਤੋਂ ਬਾਅਦ 1949 ਵਿੱਚ ਪ੍ਰਸਿੱਧ ਸਟੇਜੀ ਕਵੀ ਜਸਵੰਤ ਸਿੰਘ ਵੰਤਾ ਦੀ ਰਹਿਨੁਮਾਈ ਹੇਠ  “ਪੰਜਾਬੀ ਸਾਹਿਤ ਸਭਾ” ਦੇ ਨਾਂਂ ਹੇਠ ਲੱਗਿਆ ਇਹ ਬੂਟਾ ਅੱਜ ਚੰਗੇ ਹਰਿਆਵਲ ਭਰੇ ਰੁੱਖ ਦਾ ਰੂਪ ਅਖਤਿਆਰ ਕਰ ਚੁੱਕਾ ਹੈ।ਇਸ ਸੰਬੰਧੀ ਸਾਹਿਤਕ ਮਿਲਣੀਆਂ ਦਾ ਦੌਰ 1951-1952 ਚ ਸ਼ੁਰੂ ਹੋਇਆ। 1959 ਵਿੱਚ ਉੱਘੇ ਸਾਹਿਤਕਾਰਾਂ ਨੇ ਪੰਜਾਬੀ ਮਾਂ ਬੋਲੀ ਦੀ ਤਰੱਕੀ ਹਿੱਤ “ਪੰਜਾਬੀ ਸਾਹਿਤ ਸਭਾ ਪਟਿਆਲਾ” ਨੇ ਹੇਠ ਇਸਦਾ ਪੁਨਰਗਠਨ ਕੀਤਾ।ਉੱਘੇ ਸ਼ਾਇਰ ਅਤੇ ਨਾਵਲਕਾਰ ਡਾ. ਗੁਰਚਰਨ ਸਿੰਘ ਨੂੰ ਸਭਾ ਦਾ ਪਹਿਲਾ ਪ੍ਰਧਾਨ ਅਤੇ ਜਗਦੀਸ਼ ਅਰਮਾਨੀ ਨੂੰ ਜਨਰਲ ਥਾਪਿਆ ਗਿਆ।ਇਸ ਤੋਂ ਇਲਾਵਾ ਰਣਜੀਤ ਕੰਵਰ (ਲੰਡਨ) ਨੂੰ ਸਕੱਤਰ,ਦਰਸ਼ਨ ਸਿੰਘ ਆਵਾਰਾ ਸ਼੍ਰੋਮਣੀ ਪੰਜਾਬੀ ਸ਼ਾਇਰ ਅਤੇ ਪ੍ਰੋ.ਸ਼ੇਰ ਸਿੰਘ ਗੁਪਤਾ ਉੱਪ ਪ੍ਰਧਾਨ ਬਣੇ।ਗੁਰਚਰਨ ਰਾਮਪੁਰੀ, ਕ੍ਰਿਸ਼ਨ ਅਸ਼ਾਂਤ, ਨਵਤੇਜ ਭਾਰਤੀ, ਕੰਵਰ ਚੌਹਾਨ ਨਾਭਾ ਸਮੇਤ ਹੋਰ ਪ੍ਰਸਿੱਧ ਲੇਖਕ ਅਤੇ ਕਵੀ ਕਾਰਜਕਾਰਨੀ ਮੈਂਬਰ ਲਏ ਗਏ।
ਪੰਜਾਬੀ ਦੇ ਸਿਰਕੱਢ ਲੇਖਕਾਂ ਦੀ ਛਤਰ ਛਾਇਆ ਹੇਠ ਇਹ ਸਾਹਿਤ ਸਭਾ ਨੇ ਭਰਪੂਰ ਸਾਹਿਤਕ ਹੁਲਾਰੇ ਲਏ ਅਤੇ 1979 ਵਿੱਚ ਪੱਕੇ ਤੌਰ 301 ਨੰਬਰ ਨਾਲ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸਭਾ ਬਣ ਗਈ ਅਤੇ ਸਭਾ ਨੂੰ ਸਰਕਾਰੀ ਸਰਪ੍ਰਸਤੀ ਵੀ ਮਿਲ ਗਈ।ਇਸ ਸਭਾ ਨਾਲ ਡਾ.ਜਸਬੀਰ ਸਿੰਘ ਆਹਲੂਵਾਲੀਆ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਡਾ.ਅਤਰ ਸਿੰਘ, ਡਾ. ਸੁਰਜੀਤ ਸਿੰਘ ਸੇਠੀ, ਪ੍ਰੋ.ਗੁਲਵੰਤ ਸਿੰਘ, ਟੀ.ਆਰ.ਵਿਨੋਦ, ਡਾ.ਕੁਲਵੀਰ ਸਿੰਘ ਕਾਂਗ,ਡਾ. ਤਰਲੋਕ ਸਿੰਘ ਆਨੰਦ, ਸੂਬਾ ਸਿੰਘ, ਡਾ.ਦਲੀਪ ਕੌਰ ਟਿਵਾਣਾ, ਡਾ.ਗੁਰਬਚਨ ਸਿੰਘ ਰਾਹੀ, ਡਾ.ਗੋਬਿੰਦ ਸਿੰਘ ਲਾਂਬਾ, ਪ੍ਰੋ.ਸ.ਸੋਜ਼, ਰਮੇਸ਼ ਚੌਂਦਵੀਂ,ਸ਼ਮਸ਼ੇਰ ਸਿੰਘ ਸਰੋਜ,ਗੁਰਮੇਲ ਸਿੰਘ ਦਰਦੀ, ਕੁਲਵੰਤ ਸਿੰਘ ਗਰੇਵਾਲ, ਪ੍ਰੋ.ਕ੍ਰਿਪਾਲ ਸਿੰਘ ਕਜ਼ਾਕ, ਪ੍ਰੀਤਮ ਸਿੰਘ ਪੰਛੀ, ਨਾਟਕਕਾਰ ਸਤਿੰਦਰ ਸਿੰਘ ਨੰਦਾ, ਸਤਵੰਤ ਕੈਂਥ,ਡਾ.ਅਮਰਜੀਤ ਕੌਂਕੇ, ਅੰਮ੍ਰਿਤਪਾਲ ਸ਼ੈਦਾ,ਇੰਜ.ਚਰਨਜੀਤ ਸਿੰਘ ਚੱਢਾ,ਪ੍ਰਿੰਸੀਪਲ ਮੋਹਨ ਸਿੰਘ, ਹਰਚਰਨ ਸ਼ਰੀਫ ਆਦਿ ਜੁੜ ਕੇ ਵੱਖ ਵੱਖ ਅਹੁਦਿਆਂ ਦੀ ਜੁੰੰਮੇਵਾਰੀ ਨਿਭਾਉਂਦੇ ਰਹੇ ਹਨ ਅਤੇ ਇਸਨੂੰ ਪ੍ਰਫੁਲਿਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਰਹੇ ਹਨ।
ਇਸ ਤਰ੍ਹਾਂ ਸਾਹਿਤਕ ਸਰਗਰਮੀਆਂ ਚ ਜੁਟੀ ਇਹ ਸਾਹਿਤ ਸਭਾ ਆਪਣਾ ਲੰਮਾ ਪੈਂਡਾ ਕੀਤਾ ਹੈ।
2009 ਵਿੱਚ ਸਾਹਿਤ ਅਕਾਦਮੀ ਅਤੇ ਸੂਬਾ ਸਰਕਾਰ ਤੋਂ ਸਨਮਾਨਿਤ ਸ਼੍ਰੋਮਣੀ ਬਾਲ ਸਾਹਿਤ ਲੇਖਕ ,ਸੂਝਵਾਨ, ਨਿਮਰਤਾ ਦੇ ਪੁੰੰਜ,ਸਿਰੜੀ ਅਤੇ ਮਿਹਨਤੀ ਡਾ.ਦਰਸ਼ਨ ਸਿੰਘ ਆਸ਼ਟ ਨੂੰ ਪੰਜਾਬੀ ਸਾਹਿਤ ਸਭਾ ਦਾ ਪ੍ਰਧਾਨ ਅਤੇ ਬਾਬੂ ਸਿੰਘ ਰੈਹਲ ਨੂੰ ਜਨਰਲ ਸਕੱਤਰ ਸਰਬਸੰਮਤੀ ਨਾਲ ਚੁਣਿਆ ਗਿਆ।ਉਹਨਾਂ ਪੂਰੀ ਟੀਮ ਉਦੋਂ ਤੋਂ ਲੈਕੇ ਹੁਣ ਤਕ ਪੂਰੀ ਲਗਨ,ਮਿਹਨਤ, ਇਮਾਨਦਾਰੀ,ਦ੍ਰਿੜ ਇਰਾਦੇ ਅਤੇ ਸਾਧਨਾਂ ਨਾਲ ਪੰਜਾਬੀ ਸਾਹਿਤ ਦੀ ਸੇਵਾ ਅਤੇ ਸਭਾ ਦੇ ਟੀਚਿਆਂ ਚ ਮਸ਼ਰੂਫ ਹੈ।ਇਸ ਵਾਰੀ ਫਿਰ ਡਾ.ਦਰਸ਼ਨ ਸਿੰਘ ਆਸ਼ਟ ਦੀਆਂ ਸਾਹਿਤ ਸਭਾ ਦੀ ਕਾਮਯਾਬੀ ਅਤੇ ਹੋਂਦ ਨੂੰ ਮਜਬੂਤ ਕਰਨ ਵਿੱਚ ਪਾਏ ਯੋਗਦਾਨ ਸਦਕਾ ਪੰਜਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।ਇਹ ਚੋਣਾਂ ਦੀ ਪ੍ਰਕਿਰਿਆ ਸਟੇਜੀ ਸ਼ਾਇਰ ਸਤਿਕਾਰਯੋਗ ਕੁਲਵੰਤ ਸਿੰਘ ਅਤੇ ਡਾ. ਗੁਰਬਚਨ ਸਿੰਘ ਰਾਹੀ ਦੀ ਸੁਚੱਜੀ ਅਤੇ ਯੋਗ ਅਗਵਾਈ ਅਧੀਨ ਨੇਪਰੇ ਚੜ੍ਹਦੀਆਂ ਹਨ।
ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਆਲੰਬਰਦਾਰ ਇਹ ਸਭਾ ਆਪਣੀ ਹੋਂਦ ਤੋਂ ਲੈਕੇ ਹੁਣ ਤਕ ਸਹਿਜੇ ਮਿਲਦੀ ਥਾਂ ਬਾਰਾਂਦਰੀ ਬਾਗ ,ਚਿਰੰਜੀਵ ਆਸ਼ਰਮ, ਆਕਸਫੋਰਡ ਕਾਲਜ,ਖਾਲਸਾ ਸੇਵਕ ਜਥਾ ਸਕੂਲ,ਸੈਂਟਰਲ ਸਟੇਟ ਲਾਇਬਰੇਰੀ, ਵੀਰ ਹਕੀਕਤ ਰਾਏ ਸਕੂਲ, ਰਾਜਿੰਦਰਾ ਯਤੀਮਖ਼ਾਨਾ ਸੈਂਟਰ,ਬੱਤਾ ਪਬਲਿਕ ਸਕੂਲ,ਗੁਲਾਟੀ ਪ੍ਰਾਪਰਟੀ ਸੈਂਟਰ ਸਰਹਿੰਦੀ ਗੇਟ,ਢੁਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਆਦਿ ਤੇ ਸਾਹਿਤਕ ਮਿਲਣੀਆਂ ਅਤੇ ਸਾਹਿਤਕ ਸਮਾਗਮ ਆਯੋਜਿਤ ਕਰਦੀ ਰਹੀ ਹੈ।ਹੁਣ ਪਿਛਲੇ ਲੰਮੇ ਸਮੇਂ ਤੋਂ ਸਭਾ ਦੇ ਸਾਹਿਤਕ ਸਮਾਗਮ ਅਤੇ ਸਭਾਵਾਂ ਭਾਸ਼ਾ ਵਿਭਾਗ ਪੰਜਾਬ ਦੇ ਸ਼ੇਰਾਵਾਲਾ ਗੇਟ ਸਥਿਤ ਦਫਤਰ ਵਿੱਚ ਹਰ ਮਹੀਨੇ ਦੂਜੇ ਐਤਵਾਰ ਜੁੜਦੀਆਂ ਹਨ।ਪੰਜਾਬੀ ਸਾਹਿਤਕਾਰਾਂ ਨੂੰ ਸਾਹਿਤ ਦੇ ਖੇਤਰ ਵਿੱਚ ਤਤਪਰ ਕਰਨ ਲਈ ਸਭਾ ਦਾ ਬਹੁਮੁੱਲਾ ਯੋਗਦਾਨ ਹੈ।ਸਾਹਿਤ ਦੇ ਖੇਤਰ ਵਿੱਚ ਉੱਚੀਆਂ ਅਤੇ ਵੱਡੀਆਂ ਪੁਲਾਂਘਾਂ ਪੁੱਟਣ ਸਾਹਿਤਕਾਰਾਂ ਨੂੰ ਵਿਸ਼ੇਸ਼ ਸਨਮਾਨ ਦੀ ਪ੍ਰਥਾ ਸਭਾ ਵੱਲੋਂ ਨਿਰੰਤਰ ਜਾਰੀ ਹੈ।ਸਭਾ ਵੱਲੋਂ ਰਾਜਿੰਦਰ ਕੌਰ ਵੰਤਾ ਯਾਦਗਾਰੀ ਸਾਹਿਤਕ ਪੁਰਸਕਾਰ, ਮਾਤਾ ਮਾਨ ਕੌਰ ਮਿੰਨੀ ਕਹਾਣੀ ਪੁਰਸਕਾਰ, ਅੱਵਲ ਸਰਹੱਦੀ ਯਾਦਗਾਰੀ ਸਾਹਿਤਕ ਪੁਰਸਕਾਰ, ਪ੍ਰੀਤਿਕਾ ਸ਼ਰਮਾ ਸਾਹਿਤਕ ਪੁਰਸਕਾਰ ਅਤੇ ਅਮਰ ਗਰਗ ਕਲਮਦਾਨ ਧੂਰੀ ਦੇ ਸਹਿਯੋਗ ਨਾਲ ਸਾਹਿਤਕਾਰਾਂ ਅਤੇ ਗੀਤ ਸੰਗੀਤ ਨਾਲ ਜੁੜੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਪੰਜਾਬੀ ਸਾਹਿਤ ਸਭਾ ਨੇ ਗੌਰਵਮਈ ਇਤਿਹਾਸ ਰਚਦਿਆਂ ਸਤੰਬਰ1972 ਵਿੱਚ ਪਹਿਲਾ ਕਹਾਣੀ ਸੰਗ੍ਰਹਿ “ਭਵਿੱਖ ਦੇ ਨਕਸ਼” ਦਾ ਸੰਪਾਦਨ ਕੀਤਾ ਗਿਆ।ਇਸਦੀ ਸੰਪਾਦਨਾ ਜਗਦੀਸ਼ ਸਾਹਨੀ ਦੇ ਦੇਖਰੇਖ ਵਿੱਚ ਹੋਈ,ਜਿਸ ਵਿੱਚ ਪ੍ਰਸਿੱਧ ਕਹਾਣੀਕਾਰਾਂ ਅਜੀਤ ਸਿੰਘ ਯਾਦ,ਭੀਮ ਸੈਨ ਥੌਰ, ਜਸਵੰਤ ਸਿੰਘ ਵਿਰਦੀ, ਜਗਦੀਸ਼ ਅਰਮਾਨੀ, ਸੁਖਦਰਸ਼ਨ ਸਿੰਘ, ਮੋਹਨ ਭੰਡਾਰੀ, ਹਮਦਰਦਵੀਰ ਨੌਸ਼ਹਿਰਵੀ, ਗੁਰਚਰਨ ਪਾਂਧੀ, ਗੁਣਵੰਤ ਪਾਲ ਕੌਰ ਪੰਧੇਰ, ਗੁਲਜਾਰ ਮੁਹੰਮਦ ਗੌਰੀਆ ਆਦਿ ਸਮੇਤ ਹੋਰ ਵੀ ਬਹੁਤ ਸਾਰੇ ਲੇਖਕਾਂ ਦੀਆਂ ਕਹਾਣੀਆਂ ਸ਼ਾਮਿਲ ਸਨ।ਪਾਠਕਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਸਦਕਾਂ ਸਭਾ ਨੇ ਡਾ.ਦਰਸ਼ਨ ਸਿੰਘ ਆਸ਼ਟ ਅਤੇ ਸੁਚੱਜੀ ਅਤੇ ਯੋਗ ਅਗਵਾਈ ਹੇਠ 2014 ਚ “ਕਲਮ ਕਾਫਲਾ” ਪੁਸਤਕ ਦੀ ਸੰਪਾਦਨਾ ਕੀਤੀ ਗਈ।ਬਾਬੂ ਸਿੰਘ ਰਹਿਲ,ਦਵਿੰਦਰ ਪਟਿਆਲਵੀ, ਨਵਦੀਪ ਸਿੰਘ ਮੁੰਡੀ, ਸੁਖਦੇਵ ਸਿੰਘ ਚਹਿਲ ਦੀ ਟੀਮ ਦੀ ਮਿਹਨਤ ਸਦਕਾਂ 627ਪੰਨਿਆਂ ਦੀ ਇਸ ਸਾਹਿਤਕ ਪੁਸਤਕ ਵਿਚ 127 ਵੱਖ ਵੱਖ ਲੇਖਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ।ਇਸਨੂੰ ਸਮੁੱਚੇ ਪੰਜਾਬੀ ਲੇਖਕ ਅਤੇ ਪਾਠਕ ਵਰਗ ਤੋਂ ਚੰਗਾ ਅਤੇ ਭਰਪੂਰ ਹੁੰਗਾਰਾ ਮਿਲਿਆ।
ਸਭਾ ਦੀਆਂ ਹੁੰਦੀਆਂ ਸਾਹਿਤਕ ਮਿਲਣੀਆਂ ਅਤੇ ਸਨਮਾਨ ਸਮਾਰੋਹਾਂ ਵਿੱਚ ਹੁਣ ਤਕ ਧਰਮਪਾਲ ਸਿੰਘ ਸਾਹਿਲ,ਤ੍ਰਿਪਤ ਭੱਟੀ, ਡਾ.ਹਰਜੀਤ ਸਿੰਘ ਸੱਧਰ,ਸੁਰਿੰਦਰ ਸਿੰਘ ਕੈਲੇ,ਰਘਵੀਰ ਸਿੰਘ ਮਹਿਮੀ,ਬਿਕਰਮਜੀਤ ਸਿੰਘ ਨੂਰ,ਪ੍ਰੋ.ਕੁਲਵੰਤ ਸਿੰਘ ਗਰੇਵਾਲ, ਡਾ.ਮਹੇਸ਼ ਗੌਤਮ,ਜਸਵੰਤ ਸਿੰਘ ਸਿੱਧੂ,ਸਰਬਜੀਤ ਕੌਰ ਜੱਸ,ਹਰਭਜਨ ਸਿੰਘ ਖੇਮਕਰਨੀ, ਗਲਪਕਾਰ ਸ੍ਰੀਮਤੀ ਚੰਦਨ ਨੇਗੀ,ਲੇਖਿਕਾ ਅਤੇ ਚਿੱਤਰਕਾਰ ਸੁਖਚੰਚਲ ਕੌਰ,ਡਾ.ਰਾਜਵੰਤ ਕੌਰ ਪੰਜਾਬੀ, ਗਾਇਕਾ ਅਨੀਤਾ ਸਮਾਣਾ ਆਦਿ ਲੇਖਕ,ਸ਼ਾਇਰ ਅਤੇ ਸਾਹਿਤਕਾਰ ਸਨਮਾਨਿਤ ਹੋ ਚੁੱਕੇ ਹਨ।
ਪੰਜਾਬੀਅਤ ਅਤੇ ਮਾਂ ਬੋਲੀ ਦੀ ਮੁਦਈ ਇਹ ਸਭਾ ਵੱਲੋਂ ਹੁਣ ਤਕ ਅਣਗਿਣਤ ਪੁਸਤਕਾਂ ਲੋਕ ਅਰਪਣ ਕਰਕੇ ਮਾਣ ਮਹਿਸੂਸ ਕਰਦੀ ਹੈ।ਇਹਨਾਂ ਵਿਚੋਂ ਕੁੱਝ ਪੁਸਤਕਾਂ ਅਸੋਕ ਗੁਪਤਾ ਦੀ ਕੁਦਰਤ ਦੇ ਸਭ ਰੰਗ, ਸਭਾ ਦੀ ਸੰਪਾਦਿਤ ਪੁਸਤਕ ਕਲਮ ਕਾਫਲਾ, ਐਮ ਐਸ ਜੱਗੀ ਦਾ ਕਾਵਿ ਸੰਗ੍ਰਹਿ ਆਤਮ ਸੁਖ, ਰਾਮ ਸਿੰਘ ਸੋਹਲ ਦਾ ਕਾਵਿ ਸੰਗ੍ਰਹਿ ਗੁੰਝਲਾਂ, ਭੁਪਿੰਦਰ ਸਿੰਘ ਉਪਰਾਮ ਦਾ ਕਾਵਿ ਸੰਗ੍ਰਹਿ ਦੁਨੀਆਂ ਦਾ ਦੁੱਖ ਦੇਖ ਦੇਖ, ਡਾ.ਹਰਪ੍ਰੀਤ ਕੌਰ ਦੀ ਪੰਜਾਬੀ ਪੜਚੋਲ ਪੁਸਤਕ ਆਪਣੀ ਹੋਂਦ ਨਾਲ ਜੂਝਦੀ ਦੀ ਨਸੀਬੋ, ਸੁਧਾ ਸ਼ਰਮਾ ਰਚਿਤ ਪੰਜਾਬੀ ਬਾਲ ਕਾਵਿ ਸੰਗ੍ਰਹਿ ਸਤਰੰਗੀ ਪੀਂਘ, ਡਾ.ਅਮਰ ਕੌਰ ਦੀਆਂ ਪੁਸਤਕਾਂ ਜੁਗਨੂੰਆਂ ਦੀ ਬਰਾਤ ਅਤੇ ਪੰਡਿਤ ਕੌਰ ਚੰਦ ਰਾਹੀ ਦੇ ਬੈਂਤਾਂ ਤੇ ਆਧਾਰਿਤ ਪੁਸਤਕ ਪਿਆਰ ਦੇ ਅੱਥਰੂ, ਡ.ਅਮਨਪ੍ਰੀਤ ਕੌਰ ਦੀ ਪੰਜਾਬ ਦਾ ਸੰਗੀਤ ਜਗਤ,ਦਵਿੰਦਰ ਪਟਿਆਲਵੀ ਦਾ ਮਿੰਨੀ ਕਹਾਣੀ ਸੰਗ੍ਰਹਿ ਛੋਟੇ ਲੋਕ, ਡਾ.ਸਤੀਸ਼ ਠੁਕਰਾਲ ਸੋਨੀ ਦੁਆਰਾ ਰਚਿਤ ਨਾਵਲ ਜ਼ੱਰਾ ਜ਼ੱਰਾ ਇਸ਼ਕ, ਡਾ. ਰਾਜਵੰਤ ਕੌਰ ਮਾਨ ‘ਪ੍ਰੀਤ’ ਦੀਆਂ ਯਾਦਾਂ ਬਹੁਰੰਗੀਆਂ ਅਤੇ ਯਾਦਾਂ ਦੀਆਂ ਲੜੀਆਂ, ਬੀਬੀ ਜੌਹਰੀ ਦਾ ਕਾਵਿ ਸੰਗ੍ਰਹਿ ਮੇਰੇ ਦੁੱਖਾਂ ਦੀ ਕਹਾਣੀ, ਜਸਵੰਤ ਸਿੰਘ ਸਿੱਧੂ ਦਾ ਕਹਾਣੀ ਸੰਗ੍ਰਹਿ ਵਾਪਸੀ, ਪ੍ਰਿੰ ਬਹਾਦਰ ਸਿੰਘ ਗੋਸਲ (ਚੰਡੀਗੜ੍ਹ) ਦੀਆਂ ਦੋ ਬਾਲ ਪੁਸਤਕਾਂ ਦਿਲ ਮੇਰਾ ਨਾਨਕੇ ਪਿਆ ਅਤੇ ਗਊਆਂ ਵਾਲਾ ਮੁੰਡਾ, ਪ੍ਰਿੰ ਸੋਹਨ ਲਾਲ ਗੁਪਤਾ ਦੀ ਪੁਸਤਕ ਤੰਦਰੁਸਤੀ ਅਤੇ ਖੁਸ਼ੀ ਦੇ ਰਾਹ,ਪ੍ਰੋ ਜਸਵੰਤ ਸਿੰਘ ਫਿਰੋਜ਼ਪੁਰ ਦੀ ਪੁਸਤਕ ਸਰਹੱਦੀ ਖੇਤਰ ਦਾ ਲੋਕ ਸੰਗੀਤ, ਸੁਰਿੰਦਰ ਕੌਰ ਵਾੜਾ ਦਾ ਕਾਵਿ ਸੰਗ੍ਰਿਹ ਤੇਰੇ ਬਿਨ,ਕਹਾਣੀਕਾਰ ਬਾਬੂ ਸਿੰਘ ਰੈਹਲਦਾ ਕਹਾਣੀ ਸੰਗ੍ਰਹਿ ਹਨੇਰਾ ਪੀਸਦੇ ਲੋਕ ,ਅਤਿੰਦਰਪਾਲ ਸਿੰਘ ਦਾ ਮਿੰਨੀ ਕਹਾਣੀ ਸੰਗ੍ਰਹਿ ਪੈਰੀਂ ਮਧੋਲਿਆ ਬੋਟ, ਕਵਿੱਤਰੀ ਰਮੇਸ਼ਵਰੀ ਘਾਰੂ ਕਾਵਿ ਪੁਸਤਕ ਸੱਚ ਦੀ ਲੋਅ, ਬਲਕਾਰ ਸਿੰਘ ਪੂਨੀਆ ਦਾ ਬਾਲ ਕਾਵਿ ਸੰਗ੍ਰਹਿ ਭਾਲੂ ਅਤੇ ਜ਼ੈਬਰੇ ਦੀ ਲੜਾਈ, ਰਾਜਵਿੰਦਰ ਕੌਰ ਜਟਾਣਾ ਰਚਿਤ ਪੁਸਤਕ ਆਹਟ, ਪ੍ਰੋ.ਮੁਹੰਮਦ ਹਬੀਬ ਦੀ ਕਿਤਾਬ ਸਿੱਖ ਧਰਮ ਨਾਲ ਸੰਬੰਧਿਤ ਸਤਿਕਾਰਤ ਮੁਸਲਿਮ ਸ਼ਖਸੀਅਤ, ਰਘਵੀਰ ਸਿੰਘ ਮਹਿਣੀ ਦਾ ਕਹਾਣੀ ਸੰਗ੍ਰਹਿ ਤੇਰੇ ਜਾਣ ਤੋਂ ਬਾਅਦ, ਕਵਿੱਤਰੀ ਕਮਲ ਸੇਖੋਂ ਗੀਤ ਸੰਗ੍ਰਹਿ ਕੁੱਝ ਪਲ ਮੇਰੇ ਨਾਮ ਕਰ ਦੇ ,ਸੁਰਿੰਦਰ ਕੌਰ ਸੈਣੀ ਦਾ ਕਾਵਿ ਸੰਗ੍ਰਹਿ ਮਿੱਤਰ ਪਿਆਰੇ ਨੂੰ ,ਦੀਦਾਰ ਖਾਨ ਧਬਲਾਨ ਦਾ ਗੀਤ ਸੰਗ੍ਰਹਿ ਪੌਣਾਂ ਵਿੱਚ ਘੁਲੇ ਗੀਤ ,ਮਾਸਟਰ ਸ਼ੀਸ਼ਪਾਲ ਸਿੰਘ ਦਾ ਬਾਲ ਕਾਵਿ ਸੰਗ੍ਰਹਿ ਮਹਿਕਾਂ ਵੰਡਣ ਫੁੱਲ ਪਿਆਰੇ, ਹਰਬੰਸ ਸਿੰਘ ਮਾਣਕਪੁਰੀ ਦਾ ਕਾਵਿ ਸੰਗ੍ਰਹਿ ਮਾਂ ਹੁਣ ਖੁਸ਼ ਹੈ ,ਗੱਜਾਦੀਨ ਪੱਬੀ ਦਾ ਗੀਤ ਸੰਗ੍ਰਹਿ ਮੇਰੀ ਪੂੰਜੀ ਮੇਰੇ ਗੀਤ ,ਹਰਪ੍ਰੀਤ ਸਿੰਘ ਰਾਣਾ ਦਾ ਮਿੰਨੀ ਕਹਾਣੀ ਸੰਗ੍ਰਹਿ ਤਤਕਾਲ ,ਮਹਿੰਦਰ ਸਿੰਘ ਜੱਗੀ ਦੀ ਪੁਸਤਕ ਬੋਲ ਤੂੰ ਮਿੱਠੜੇ ਬੋਲ , ਪੰਜਾਬੀ ਲੇਖਕ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਡਾਇਰੈਕਟਰ ਸੀ.ਆਰ.ਮੋਦਗਿਲ ਦੀਆਂ ਇਕੱਠੀਆਂ ਚਾਰ ਪੁਸਤਕਾਂ ਘੋਗੇ ਸਿੱਪੀਆਂ (ਕਹਾਣੀ ਸੰਗ੍ਰਹਿ), ਨਿੱਤਰੂ ਵੜੇਵੇ ਖਾਣੀ(ਕਹਾਣੀ ਸੰਗ੍ਰਹਿ),ਕਾਵਿ ਕਿਰਨਾਂ (ਕਾਵਿ ਸੰਗ੍ਰਹਿ),ਧਰਮ ਕਸ਼ੇਤਰ ਮੇਰਾ ਕਰਮ ਕਸ਼ੇਤਰ(ਨਿਬੰਧ ਸੰਗ੍ਰਹਿ),ਗਿੱਲ ਮੋਰਾਂਵਾਲੀ ਦਾ ਕਾਵਿ ਸੰਗ੍ਰਹਿ ਔਰਤ ਦੂਜਾ ਰੱਬ, ਕਵਿੱਤਰੀ ਸਤਨਾਮ ਚੌਹਾਨ ਰਚਿਤ ਕਾਵਿ ਸੰਗ੍ਰਹਿ ਸਮਰਪਣ ,ਗੀਤਕਾਰ ਤੇ ਬਾਲ ਸਾਹਿਤ ਲੇਖਕ ਅਵਿਨਾਸ਼ ਜੱਜ ਦਾ ਬਾਲ ਕਾਵਿ ਸੰਗ੍ਰਹਿ ਰੱਜ ਰੱਜ ਕਰ ਲਓ ਪੜ੍ਹਾਈਆਂ ਆਦਿ ਵਰਣਨਯੋਗ ਹਨ।ਇਸ ਵਾਰੀ ਹੋਈ ਚੋਣ ਵਿਚ ਇਸਤਰੀ ਮੈਂਬਰਾਂ ਨੂੰ ਵੀ ਕਾਰਜਕਾਰਨੀ ਵਿੱਚ ਵਿਸ਼ੇਸ਼ ਥਾਂ ਦਿੱਤੀ ਗਈ ਹੈ।ਇਹਨਾਂ ਵਿਚੋਂ ਸਤਨਾਮ ਕੌਰ ਚੌਹਾਨ, ਹਰਜਿੰਦਰ ਕੌਰ ਰਾਜਪੁਰਾ, ਡਾ.ਗੁਰਕੀਰਤ ਕੌਰ,ਅਮਰਜੀਤ ਕੌਰ ਮਾਨ,ਕਮਲ ਸੇਖੋਂ, ਗੁਰਵਿੰਦਰ ਕੌਰ,ਸਜਨੀ ਅਤੇ ਰਾਮੇਸ਼ਵਰੀ ਘਾਰੂ ਨੂੰ ਉਚੇਚ ਪਹਿਲ ਦਿੱਤੀ ਗਈ ਹੈ। 2017 ਵਿਚ ਪੰਜਾਬੀ ਸਾਹਿਤ ਸਭਾ ਨੇ ਲੰਮੀ ਪੁਲਾਂਘ ਪੁੱਟਦਿਆਂ
“ਕਲਮ ਸ਼ਕਤੀ ” ਪੁਸਤਕ ਨੂੰ ਸੰਪਾਦਿਤ ਕੀਤਾ ਗਿਆ ਹੈ।ਡਾ.ਦਰਸ਼ਨ ਸਿੰਘ ਆਸ਼ਟ,ਡਾ.ਰਾਜਵੰਤ ਕੌਰ ਪੰਜਾਬੀ, ਡਾ.ਗੁਰਬਚਨ ਸਿੰਘ ਰਾਹੀ,ਦਵਿੰਦਰ ਪਟਿਆਲਵੀ ਦੀ ਸਾਂਝੀ ਮਿਹਨਤ ਸਦਕਾ 170 ਸਾਹਿਤਕਾਰਾਂ ਦੀ ਸਾਂਝੀ ਪੁਸਤਕ ਪਾਠਕਾਂ ਦੇ ਰੂਬਰੂ ਕਰਨਾ ਸਭਾ ਵੱਲੋਂ ਸਾਹਿਤ ਦੇ ਖੇਤਰ ਚ  ਇੱਕ ਮੀਲ ਪੱਥਰ ਸਥਾਪਿਤ ਕਰਨਾ ਹੈ।ਪੁਸਤਕ ਵਿਚ ਲੇਖਕਾਂ,ਕਵੀਆਂ, ਕਹਾਣੀਕਾਰਾਂਂ,ਬਾਲ ਸਾਹਿਤ ਆਦਿ ਨੂੰ ਵਿਸ਼ੇਸ਼ ਅਤੇ ਉਚੇਚੇ ਤੌਰ ਤੇ ਸ਼ਾਮਿਲ ਕਰਨਾ ਇੱਕ ਨਿਵੇਕਲੀ ਅਤੇ ਵਿਲੱਖਣ ਪਹਿਲ ਹੈ।ਕਲਮ ਸ਼ਕਤੀ ਵਿੱਚ ਸਭ ਤੋਂ ਛੋਟੀ ਉਮਰ 19 ਸਾਲ ਦੇ ਕਵੀ ਅਤੇ ਸਭ ਤੋਂ ਵੱਧ ਉਮਰ 95 ਸਾਲ ਦੇ ਕਵੀ ਨੂੰ ਸ਼ਾਮਿਲ ਕਰਕੇ ਤਿੰਨ ਪੀੜ੍ਹੀਆਂ ਕਵੀਆਂ ਨੂੰ ਇੱਕ ਮਾਲਾ ਰੂਪੀ ਪੁਸਤਕ ਵਿੱਚ ਪ੍ਰੋਅ ਕੇ ਸਲਾਘਾਯੋਗ ਕਦਮ ਪੁੱਟਿਆ ਹੈ।
ਸਾਹਿਤਕ ਸਭਾਵਾਂ ਅਤੇ ਸਭਾ ਦੇ ਪ੍ਰੋਗਰਾਮਾਂ ਵਿੱਚ ਸਮੇਂ ਸਮੇਂ ਤੇ ਗੀਤਕਾਰ ਗਿੱਲ ਸੁਰਜੀਤ, ਧਰਮ ਕੰਮੇਆਣਾ, ਬਚਨ ਬੇਦਿਲ,ਬੀ. ਐਸ ਰਤਨ,ਡਿਪਟੀ ਕਮਿਸ਼ਨਰ ਜੀ.ਕੇ. ਸਿੰਘ, ਪ੍ਰੋ.ਲਖਵੀਰ ਸਿੰਘ ,ਡਾ.ਚੇਤਨ ਸਿੰਘ, ਡਾ.ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ,ਸ਼ਿਵਦੁਲਾਰ ਸਿੰਘ ਢਿੱਲੋਂ ਪੀ.ਸੀ.ਐਸ.,ਨੀਨਾ ਟਿਵਾਣਾ, ਸਰਜਰੀ ਡਾਕਟਰ ਰਾਜਿੰਦਰਾ ਹਸਪਤਾਲ ਪਟਿਆਲਾ ਕੁਲਦੀਪ ਸਿੰਘ, ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਚੜ੍ਹਦੀ ਕਲਾ ਤੇ ਟਾਈਮ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਦਰਦੀ, ਰੰਗ ਕਰਮੀ ਅਵਤਾਰ ਸਿੰਘ ਅਰੋੜਾ, ਗੁਰਸ਼ਰਨ ਕੌਰ ਵਾਲੀਆ, ਗੁਰਮੀਤ ਬਾਵਾ, ਪਾਲੀ ਦੇਤਵਾਲੀਆ, ਡਾ.ਇੰਦਰਜੀਤ ਸਿੰਘ , ਇਕਬਾਲ ਸਿੰਘ ਵੰਤਾ ਡਿਪਟੀ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ,ਭਾਸ਼ਾ ਵਿਭਾਗ ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਗੁਰਸ਼ਰਨ ਕੌਰ ਵੀ ਸ਼ੋਭਾ ਵਧਾ ਚੁੱਕੇ ਹਨ ਅਤੇ ਸਾਹਿਤ ਸਭਾ ਦੀ ਚੜ੍ਹਦੀ ਕਲਾ ਲਈ ਆਸ਼ੀਰਵਾਦ ਦਿੱਤਾ ਹੈ।
ਡਾ.ਦਰਸ਼ਨ ਸਿੰਘ ਆਸ਼ਟ ਦੀ ਪ੍ਰਧਾਨਗੀ ਹੇਠ ਪੰਜਾਬੀ ਸਾਹਿਤ ਸਭਾ ਹਮੇਸ਼ ਨਵੀਆਂ ਅਤੇ ਵਿਲੱਖਣ ਪੈੜਾਂ ਪਾਉਣ ਲਈ ਤਤਪਰ ਹੈ ਅਤੇ ਭਵਿੱਖ ਵਿੱਚ ਵੀ ਰਹੇਗੀ।
ਸਤਨਾਮ ਸਿੰਘ ਮੱਟੂ 
ਬੀਂਬੜ੍ਹ, ਸੰਗਰੂਰ।
9779708257

Leave a Reply

Your email address will not be published. Required fields are marked *

%d bloggers like this: