ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ ਵੀਰਪਾਲ ਕੌਰ ਭੱਠਲ

ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ ਵੀਰਪਾਲ ਕੌਰ ਭੱਠਲ

ਵੀਰਪਾਲ ਕੌਰ ਭੱਠਲ ਆਪਣੀ ਤੀਜੀ ਕਾਵਿ- ਪੁਸਤਕ ‌”ਗੁਫ਼ਤਗੂ” ਨਾਲ ਪੰਜਾਬੀ ਸਾਹਿਤ ਵਿੱਚ ਆਪਣੀ ਹਾਜ਼ਰੀ ਲਵਾਉਂਦੀ ਹੈ

ਸਾਹਿਤ ਤੇ ਸਮਾਜ ਦਾ ਆਪਸ ਵਿੱਚ ਨਹੁੰ ਮਾਸ ਦਾ ਰਿਸ਼ਤਾ ਹੈ। ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਬਹੁਤ ਹੀ ਪਿਆਰੀ ਮਿਲਣਸਾਰ, ਸੁਘੜ, ਸਾਊ ,ਸਿਆਣੀ, ਵਿਸ਼ਵ ਸੁੰਦਰੀ ਦਾ ਭੁਲੇਖਾ ਪਾਉਂਦੀ ਕਵਿੱਤਰੀ ਵੀਰਪਾਲ ਕੌਰਭੱਠਲ ਆਪਣੀ ਤੀਜੀ ਕਾਵਿ- ਪੁਸਤਕ ‌”ਗੁਫ਼ਤਗੂ” ਨਾਲ ਪੰਜਾਬੀ ਸਾਹਿਤ ਵਿੱਚ ਆਪਣੀ ਹਾਜ਼ਰੀ ਲਵਾਉਂਦੀ ਹੈ| ਵੀਰਪਾਲ ਕੌਰ ਦੀ ਇਸ ਪੁਸਤਕ ਨੂੰ ਤਹਿ ਦਿਲੋਂ ਉਡੀਕਦੇ ਹਾਂ।

ਵੀਰਪਾਲ ਕੌਰ ਭੱਠਲ ਸਰਬਾਂਗੀ ਲੇਖਿਕਾ ਹੈ। ਉਸ ਨੇ ਸਾਹਿਤ ਦੀ ਹਰ ਵਿਧਾ ਤੇ ਆਪਣੀ ਕਲਮ ਚਲਾਈ ਹੈ। ਉਸ ਦੇ ਰਚਿਤ ਸਾਹਿਤ ਵਿੱਚ ਵਿਅੰਗ ਕਟਾਖਸ਼ ਤੇ ਭੈੜੀ ਰਾਜਨੀਤੀ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ।ਉਸ ਨੇ ਪੰਜਾਬੀ ਸਾਹਿਤ ਵਿੱਚ ਮਿੰਨੀ ਕਹਾਣੀਆਂ,ਲੰਬੇਰੀਆਂ ਕਹਾਣੀਆਂ,ਨਿਬੰਧ ਤੇ ਕਾਵਿਕ ਸਾਹਿਤ ਨੂੰ ਨਿੱਠ ਕੇ ਪੇਸ਼ ਕੀਤਾ ਹੈ। ਚੰਗਾ ਸਾਹਿਤ ਲੋਕ ਮਨਾਂ ਨੂੰ ਟੁੰਬਦਾ ਹੈ। ਚੰਗਾ ਸਾਹਿਤ ਦੱਬੇ – ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਵਧੀਆ ਸਮਾਜ ਦੀ ਸਿਰਜਣਾ ਲਈ ਲੋਕਾਂ ਵਿੱਚ ਚੇਤੰਨ ਤੌਰ ਤੇ ਨਰੋਈਆਂ ਕਦਰਾਂ-ਕੀਮਤਾਂ ਪੈਦਾ ਕਰਦਾ ਹੈ। ਵੀਰਪਾਲ ਕੌਰ ਦੇ ਸਿਰਜਤ ਸਾਹਿਤ ਵਿੱਚ ਲੋਕਾਈ ਨੂੰ ਪ੍ਰਥਮ ਦਰਜੇ ਤੇ ਰੱਖਿਆ ਗਿਆ ਹੈ।

ਵੀਰਪਾਲ ਕੌਰ ਭੱਠਲਨੇ ਆਪਣੇ ਰਚਿਤ ਸਾਹਿਤ ਵਿੱਚ ਬਾਲ ਗੀਤਾਂ ਤੇ ਗੀਤਾਂ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਹੈ। ਉਸ ਦੇ ਗੀਤ ਲੋਕ ਗੀਤਾਂ ਦੇ ਵਧੇਰੇ ਨੇੜੇ ਨਜ਼ਰ ਆਉਂਦੇ ਹਨ। ਇੱਕ ਚੰਗੇ ਗੀਤ ਦੀ ਬੋਲੀ ਸਰਲ, ਸਪੱਸ਼ਟ ਤੇ ਲੋਕਤਾ ਨੂੰ ਸੁਨੇਹਾ ਦੇਣ ਵਾਲ਼ੀ ਹੋਣੀ ਚਾਹੀਦੀ ਹੈ। ਅਜਿਹੇ ਸਾਰੇ ਗੁਣ ਉਸ ਦੇ ਗੀਤਾਂ ਵਿੱਚ ਪਾਏ ਜਾਂਦੇ ਹਨ। ਵੀਰਪਾਲ ਕੌਰਭੱਠਲ ਨੇ ਸਮੇਂ ਦੀ ਹਾਣੀ ਬਣ ਕੇ ਵੀ ਗੀਤ ਰਚੇ ਹਨ। ਉਸ ਦੇ ਰਚਿਤ ਕੁਝ ਗੀਤ ਇਹ ਹਨ _ ਕਰੋਨਾ ਦਾ ਕਹਿਰ,ਯੋਗ ਆਦਿ ਹਨ।ਬਾਲ ਗੀਤਾਂ ਵਿੱਚ ਪਤੰਗ, ਵਿਉਂਤ, ਪੇਪਰਾਂ ਦੇ ਦਿਨ ,ਅਮਲ ਕਰੀਂ, ਦੀ ਆਵਾਜ਼ ਆਦਿ ਹਨ। ਅਜੋਕੇ ਵਿਗਿਆਨਕ ਯੁੱਗ ਵਿੱਚ ਵੀ ਦੇ ਜਨਮ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਹੈ। ਦੀ ਕਿਲਕਾਰੀ ਨੂੰ ਪੇਟ ਵਿੱਚ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜੋਕੇ ਮਰਦ ਪ੍ਰਧਾਨ ਸਮਾਜ ਵਿੱਚ ਵੀ ਦੀ ਦੇ ਜਨਮ ਪਿੱਛੇ ਔਰਤ ਨੂੰ ਹੀ ਜ਼ੁੰਮੇਵਾਰ ਸਮਝਿਆ ਜਾਂਦਾ ਹੈ।ਜਦ ਕਿ ਸਾਰਾ ਕੁਝ ਇਸ ਸੋਚ ਦੇ ਉਲਟ ਹੈ। ਵੀਰਪਾਲ ਕੌਰ ਦੇ ਗੀਤਾਂ ਦੇ ਬੋਲ ਵੀ ਦੀ ਦੇ ਦਰਦ ਨੂੰ ਬਿਆਨ ਕਰਦੇ ਹਨ-

ਧੀ ਦੀ ਆਵਾਜ਼
ਸੁਣ ਕੁੱਖ ਚੋਂ ਮੇਰੀ ਆਵਾਜ਼ ਮਾਂਏਂ।
ਜੇ ਸੁੱਤੀਆਂ ਤਾਂ ਜਾਗ ਮਾਂਏਂ।
ਪੁੱਤਰ ਦੇ ਮੋਹ ਦੇ ਵਿੱਚ ਕਿਤੇ,
ਧੀ ਨਾ ਦੇਈਂ ਤਿਆਗ ਮਾਂਏ।
ਕੁੱਖ ਦੇ ਵਿੱਚ ਦਮ ਘੁੱਟੀਂ ਨਾ ਦੇਵੀਂ।
ਸੜਕ ਕਿਨਾਰੇ ਸੁੱਟ ਨਾ ਦੇਵੀਂ।
ਮੇਰੇ ਨਾਲ ਹੀ ਪੀੜ੍ਹੀ ਚੱਲਣੀ ,
ਜਗਣੇ ਕਈ ਚਿਰਾਗ਼ ਮਾਂਏਂ।
ਪੁੱਤਰ ਦੇ ਮੋਹ ਦੇ ਵਿੱਚ ਕਿਤੇ ,
ਧੀ ਨਾ ਦਈਂ ਤਿਆਗ ਮਾਂਏਂ।
ਹੋਇਆ ਕੀ ਜੇ ਧੀ ਹਾਂ ਮਾਂ।
ਮੈਂ ਵੀ ਰੱਬ ਦਾ ਜੀਅ ਹਾਂ ਮਾਂ।
ਜਨਮ ਲੈਣ ਦਾ ਹੱਕ ਮੈਨੂੰ ਵੀ
ਵੇਖਣੇ ਬਹੁਤ ਖ਼ੁਆਬ ਮਾਂਏਂ,
ਪੁੱਤਰ ਦੇ ਮੋਹ ਦੇ ਵਿੱਚ ਕਿਤੇ ।
ਧੀ ਨਾ ਦੇਈਂ ਤਿਆਗ ਮਾਂਏਂ।
ਦਾਦੀ ਤੇ ਨਾਨੀ ਵੀ ਧੀ ਆ।
ਭੂਆ ਤੇ ਮਾਮੀ ਵੀ ਧੀ ਆ।
ਜੇਕਰ ਹੁੰਦੀਆਂ ਪੁੱਤ ਤਾਂ ਪੈਦਾ,
ਕਰਦੀਆਂ ਕਿਵੇਂ ਔਲਾਦ ਮਾਂਏਂ।
ਪੁੱਤਰ ਦੇ ਮੋਹ ਦੇ ਵਿੱਚ ਕਿਤੇ,
ਧੀ ਨਾ ਦਈਂ ਤਿਆਗ ਮਾਂਏਂ।
ਮੈਂ ਅੰਮੀਏ ਤੇਰਾ ਬਣੂੰ ਸਹਾਰਾ ।
ਨੀਂ ਤੇਰਾ ਦੁੱਖ ਵੰਡਾਊਂ ਸਾਰਾ ।
ਕੰਮ ਵਿੱਚ ਤੇਰੇ ਹੱਥ ਵਟਾਊਂ,
ਖਾਊਂਗੀ ਆਪਣੇ ਭਾਗ ਮਾਂਏਂ।
ਪੁੱਤਰ ਦੇ ਮੋਹ ਦੇ ਵਿੱਚ ਕਿਤੇ ,
ਧੀ ਨਾ ਦਈਂ ਤਿਆਗ ਮਾਂਏਂ।
ਚੰਗੀ ਤੂੰ ਤਾਲੀਮ ਦਵਾ ਦਈਂ।
ਹੱਥ ਵਿੱਚ ਕੇਰਾਂ ਕਲਮ ਫੜਾ ਦਈਂ ।
ਫਿਰ ਬੁਲੰਦੀਆਂ ਛੂੰਹਦੀ ਵੇਖੀਂ,
ਕਰਦੀਂ ਕੇਰਾਂ ਆਜ਼ਾਦ ਮਾਂਏਂ।
ਪੁੱਤਰ ਦੇ ਮੋਹ ਦੇ ਵਿੱਚ ਕਿਤੇ
ਧੀ ਨਾ ਦਈਂ ਤਿਆਗ ਮਾਂਏਂ ।
ਭਾਗਾਂ ਵਾਲੀ ਕੁੱਖ਼ ਉਹ ਅੰਮੀ।
ਜਿਹੜੀ ਕੁੱਖੋਂ ਧੀ ਹੈ ਜੰਮੀ ।
ਜੰਮੇ ਓਸ ਨੇ ਪੀਰ ਪੈਗੰਬਰ ,
ਜਨਮ ਲੈਣ ਤੋਂ ਬਾਅਦ ਮਾਂਏਂ
ਪੁੱਤਰ ਦੇ ਮੂੰਹ ਦੇ ਵਿੱਚ ਕਿਤੇ ,
ਧੀ ਨਾ ਦਈਂ ਤਿਆਗ ਮਾਂਏਂ ।
ਉੱਠ ਸਵੇਰੇ ਪੜ੍ਹਾਂਗੀ ਬਾਣੀ ।
ਬਣੂੰਗੀ ਤੇਰੀ ਧੀ ਸਿਆਣੀ ।
“ਵੀਰਪਾਲ” ਦੇ ਵਾਂਗੂੰ ਹੀ,
ਕਰੂ ਬਾਪੂ ਮੇਰੇ ਤੇ ਨਾਜ਼ ਮਾਂਏਂ।
ਪੁੱਤਰ ਦੇ ਮੋਹ ਦੇ ਵਿੱਚ ਕਿਤੇ ,
ਧੀ ਨਾਂ ਦਈ ਤਿਆਗ ਮਾਂਏਂ।

ਇਸ ਪ੍ਰਕਾਰ ਵੀਰਪਾਲ ਕੌਰ ਭੱਠਲਪੰਜਾਬੀ ਸਾਹਿਤ ਜਗਤ ਵਿੱਚ ਧਰੁ- ਤਾਰੇ ਵਾਂਗ ਚਮਕ ਰਹੀ ਹੈ। ਇਸ ਦੀਆਂ ਲਿਖੀਆਂ ਹੋਈਆਂ ਲਿਖਤਾਂ ਵਿਸ਼ਵ ਭਰ ਦੇ ਵੱਖ-ਵੱਖ ਅਖ਼ਬਾਰਾਂ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਹਨ। ਇਸ ਨੂੰ ਬਹੁਤ ਸਾਰੇ ਮੇਲਿਆਂ ਤੇ ਸਨਮਾਨ ਮਿਲ ਚੁੱਕੇ ਹਨ

ਗੁਰਭਿੰਦਰ ਗੁਰੀ
99157-27311

Leave a Reply

Your email address will not be published. Required fields are marked *

%d bloggers like this: