ਪੰਜਾਬੀ ਵਿਦਿਆਰਥੀ ਬਾਰੇ ਕੀਤੀ ਇਤਰਾਜ਼ ਯੋਗ ਟਿੱਪਣੀ ਲਈ ਮਿਸੀਸਾਗਾ ਦਾ ਸੀ.ਡੀ.ਆਈ ਕਾਲਜ ਕਰੇਗਾ ਪੜਤਾਲ

ਪੰਜਾਬੀ ਵਿਦਿਆਰਥੀ ਬਾਰੇ ਕੀਤੀ ਇਤਰਾਜ਼ ਯੋਗ ਟਿੱਪਣੀ ਲਈ ਮਿਸੀਸਾਗਾ ਦਾ ਸੀ.ਡੀ.ਆਈ ਕਾਲਜ ਕਰੇਗਾ ਪੜਤਾਲ
ਉਨਟਾਰੀੳ 4 ਦਸੰਬਰ ( ਰਾਜ ਗੋਗਨਾ/ ਕੁਲਤਰਨ ਪਧਿਆਣਾ)-ਕੈਨੇਡਾ ਦੇ ਸੂਬੇ ਉਨਟਾਰੀਓ ਦੇ ਸ਼ਹਿਰ ਮਿਸੀਸਾਗਾ ਦੇ ਸੀ.ਡੀ .ਆਈ ਕਾਲਜ ਦੇ 25 ਸਾਲਾਂ ਵਿਦਿਆਰਥੀ ਪ੍ਰਭਜੋਤ ਸਿੰਘ ਲਈ ਕਾਲਜ ਦੇ ਹੀ ਇੱਕ ਹੋਰ ਵਿਦਿਆਰਥੀ ਵੱਲੋਂ ਕੀਤੀ ਗਈ ਨਸਲੀ ਤੇ ਇਤਰਾਜ਼ ਯੋਗ ਟਿੱਪਣੀ ਲਈ ਹੁਣ ਮਿਸੀਸਾਗਾ ਦੇ ਸੀ.ਡੀ.ਆਈ ਕਾਲਜ ਵੱਲੋਂ ਜਾਂਚ ਪੜਤਾਲ ਕੀਤੀ ਜਾਵੇਗੀ, ਪਹਿਲਾਂ ਕਾਲਜ ਵੱਲੋਂ ਇਸਨੂੰ ਸਿਰਫ ਇੱਕ ਇਤਹਾਸਕ ਜਾਣਕਾਰੀ ਕਹਿਕੇ ਪੱਲਾ ਝਾੜ ਲਿਆ ਗਿਆ ਸੀ ਪਰ ਮੈਨ ਸਟਰੀਮ ਮੀਡੀਏ ਦੇ ਦਖਲ ਤੋਂ ਬਾਅਦ ਹੁਣ ਕਾਲਜ ਵੱਲੋਂ ਜਾਂਚ ਪੜਤਾਲ ਕਰਨੀ ਮੰਨ ਲਈ ਗਈ ਹੈ ।
ਜ਼ਿਕਰਯੋਗ ਹੈ ਕਿ ਪ੍ਰਭਜੋਤ ਸਿੰਘ ਨੂੰ ਇੱਕ ਹੋਰ ਵਿਦਿਆਰਥੀ ਵੱਲੋਂ 1984 ਤੇ ਹੋਰ ਘਟਨਾਵਾਂ ਬਾਰੇ ਇਤਰਾਜ਼ ਯੋਗ ਗੱਲਾਂ ਵੀ ਕਹੀਆਂ ਗਈਆਂ ਸਨ ਜਦੋਂ ਉਹ ਆਪਣੀ ਪਰੇਸੰਟਟੇਸ਼ਨ ਦੇ ਰਿਹਾ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਕੁੱਝ ਮੋਦੀ ਸਮਰਥਕਾਂ ਵੱਲੋਂ ਕੈਨੇਡਾ ਵਿਖੇ ਸਿੱਖਾਂ ਨੂੰ 1984 ਯਾਦ ਕਰਾਉਣ ਦੀਆਂ ਗੱਲਾਂ ਵੀ ਸੋਸ਼ਲ ਮੀਡੀਏ ਤੇ ਕਹੀਆਂ ਗਈਆਂ ਸਨ ਜਿਸ ਤੇ ਭਾਈਚਾਰੇ ਵੱਲੋਂ ਸਖ਼ਤ ਇਤਰਾਜ਼ ਵੀ ਜਤਾਇਆ ਗਿਆ ਸੀ ।