Thu. Jul 18th, 2019

ਪੰਜਾਬੀ ਲਘੂ ਫਿਲਮ ‘ਉਡਣ ਖਟੋਲਾ’ ਕੌਮੀ ਤੇ ਕੌਮਾਂਤਰੀ ਪੱਧਰ ਤੇ ਓਫੀਸ਼ੀਅਲੀ ਸਲੈਕਟ ਹੋਈ

ਪੰਜਾਬੀ ਲਘੂ ਫਿਲਮ ‘ਉਡਣ ਖਟੋਲਾ’ ਕੌਮੀ ਤੇ ਕੌਮਾਂਤਰੀ ਪੱਧਰ ਤੇ ਓਫੀਸ਼ੀਅਲੀ ਸਲੈਕਟ ਹੋਈ

ਦੋਰਾਹਾ, 10 ਜੁਲਾਈ (ਪ.ਪ.)- ਪੰਜਾਬੀ ਲਘੂ ਫਿਲਮ ‘ਉਡਣ ਖਟੋਲਾ’ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਤੇ ਓਫੀਸ਼ੀਅਲੀ ਸਲੈਕਟ ਕੀਤਾ ਗਿਆ ਹੈ। ਜਿਸ ਦੇ ਬਾਰੇ ਰੰਗ ਕਰਮੀ ਮਨੂੰ ਬੁਆਣੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਲਘੂ ਫਿਲਮ ‘ਉਡਣ ਖਟੋਲਾ’ ਨੂੰ ਕੌਮਾਂਤਰੀ ਹੱਧਰ ਤੇ ‘ਲਿਫਟ (ਲੰਡਨ ਫਿਲਮ ਫੈਸਟੀਵਲ), ਕੌਮੀ ਪੱਧਰ ਤੇ ਹੈਦਰਾਬਾਦ ਬੰਗਾਲੀ ਫਿਲਮ ਫੈਸਟੀਵਲ ਅਤੇ ‘ਫਸਟ ਟਾਇਮ ਫਿਲਮ ਮੇਕਰ’ ਓਫੀਸ਼ੀਅਲੀ ਸਲੈਕਟ ਕੀਤਾ ਗਿਆ ਹੈ। ਰੰਗ ਕਰਮੀ ਮਨੂੰ ਬੁਆਣੀ ਨੇ ਨਿਰਦੇਸ਼ਨਾ ਕਰਨ, ਕਹਾਣੀ ਤੇ ਸੰਵਾਦ ਲਿਖਣ ਦੇ ਨਾਲ਼, ਨਾਲ਼ ਇਸ ਫਿਲਮ ‘ਚ ਅਦਾਕਾਰੀ ਵੀ ਕੀਤੀ ਹੈ। ਇਹ ਫਿਲਮ ਪਾਖੰਡੀਆਂ ਵੱਲੋਂ ਲੋਕਾਂ ਨੂੰ ਭਰਮਜ਼ਾਲ਼ ਵਿਚ ਫਸਾ ਕੇ ਉਨਾਂ ਦਾ ਸ਼ੋਸ਼ਣ ਕਰਨ ਦਾ ਪਰਦਾ ਫਾਸ਼ ਕਰਦੀ ਹੈ।

ਫਿਲਮ ਵਿਚ 1969 ਵਿਚ ਮਨੁੱਖ ਦੁਆਰਾ ਪਹਿਲੀਵਾਰ ਚੰਦ ਉੱਤੇ ਪਹੁੰਚਣ ਵਾਲ਼ੀ ਵਿਗਿਆਨ ਦੀ ਪ੍ਰਾਪਤੀ ਨੂੰ ਆਧਾਰ ਬਣਾ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਗਿਆ ਹੈ। ਪ੍ਰੋਡਿਉਸਰ ਕੁਲਵਿੰਦਰ ਸਿੰਘ ਮਾਂਗਟ ਤੇ ‘ਡਾਰਕ ਟਾਕੀ’ਜ਼ ਟੀਮ’ ਵੱਲੋਂ ਬਣਾਈ ਇਸ ਫਿਲਮ ਵਿਚ ਜਰਨੈਲ ਮਠਾਣ (ਪਾਲੀਵੁੱਡ ਅਦਾਕੀਰ), ਰੰਗ ਕਰਮੀ ਕੁਲਦੀਪ ਸਿੰਘ ਜੱਗੀ, ਹੈਪੀ ਸਹੋਤਾ, ਹਰਮਨਦੀਪ ਕੌਰ, ਰਾਜਵਿੰਦਰ ਕੌਰ ਆਦਿ ਦੀਆਂ ਮੁੱਖ ਭੂਮਿਕਾਵਾਂ ਹਨ। ਮਨੂੰ ਬੁਆਣੀ ਨੇ ਕਿਹਾ ਕਿ ਪੰਜਾਬੀ ਦੇ ਉੱਘੇ ਲੇਖਕ ਮੇਰੇ ਸਾਹਿਤਕ ਗੁਰੂ ਜਸਵੀਰ ਝੱਜ ਜੀ ਤੋਂ ਪ੍ਰਾਪਤ ਯੋਗ ਰਹਿਨੁਮਾਈ ਕਾਰਨ ਇਹ ਫਿਲਮ ਪੰਜਾਬੀ ਸਭਿਆਚਾਰ, ਬੋਲੀ ਤੇ ਭਾਸ਼ਾ ਦੇ ਮਿਆਰ ਤੇ ਪੂਰੀ ਤਰਾਂ ਖਰੀ ਉੱਤਰਦੀ ਹੈ। ਫਿਲਮ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਤੇ ਮਿਲ਼ੀ ਕਾਮਬਾਬੀ ਦਾ ਸਿਹਰਾ ਸਮੁੱਚੀ ਟੀਮ ਦੀ ਦਿਨ-ਰਾਤ ਕੀਤੀ ਮਿਹਨਤ ਨੂੰ ਜਾਂਦਾ ਹੈ।

Leave a Reply

Your email address will not be published. Required fields are marked *

%d bloggers like this: