ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਨਾਲੀ ਕੈਂਪ ਲਈ ਪ੍ਰੋ. ਅੰਗਰੇਜ ਸਿੰਘ ਦੀ ਚੋਣ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਨਾਲੀ ਕੈਂਪ ਲਈ ਪ੍ਰੋ. ਅੰਗਰੇਜ ਸਿੰਘ ਦੀ ਚੋਣ

20161020_122018-1ਰਾਮਪੁਰਾ ਫੂਲ, 25 ਅਕਤੂਬਰ (ਕੁਲਜੀਤ ਸਿੰਘ ਢੀਂਗਰਾ): ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ. ਐਸ. ਐਸ ਵਿਭਾਗ ਵੱਲੋਂ ਐਨ. ਐਸ. ਐਸ. ਵਲੰਟੀਅਰ ਦੇ ਮਨਾਲੀ ਵਿਖੇ ਲੱਗੇ ਯੂਥ ਲੀਗਰਸ਼ਿਪ ਟਰੇਨਿੰਗ ਕੈਂਪ ਲਈ ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨਜ਼, ਢੱਡੇ ਦੇ ਪੋ੍. ਅੰਗਰੇਜ ਸਿੰਘ ਦੀ ਬਤੌਰ ਕੰਟੀਜੈਂਟ ਲੀਡਰ ਚੋਣ ਕੀਤੀ ਗਈ । ਜਿਕਰਯੋਗ ਹੈਕਿ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਸਰਵ ਪੱਖ ਵਿਕਾਸ ਲਈ 10 ਕੈਂਪਾਂ ਦਾ ਹਿਮਾਚਲ ਪ੍ਰਦੇਸ਼ ਦੇ ਮਨਾਲੀ ਨੇੜੇ ਆਯੋਜਨ ਕੀਤਾ ਗਿਆ ਹੈ। ਜਿਸ ਤਹਿਤ 4 ਅਕਤੂਬਰ ਤੋਂ 13 ਅਕਤੂਬਰ ਤੱਕ ਦੇ ਇਸ ਕੈਂਪ ਵਿੱਚ ਵੱਖ ਵੱਖ ਸਕੂਲ਼ਾਂ ਅਥੇ ਕਾਲਜਾਂ ਦੇ 200 ਐਨ. ਐਸ ਐਸ. ਵਲੰਟੀਅਰਾਂ ਨੇ ਘਾਗ ਲਿਆ। ਜਿਸ ਵਿੱਚ ਹਾਈਕਿੰਗ ਟਰੈਕਿੰਗ, ਐਡਵੈਂਚਰ , ਅਕਾਦਮਿਕ ਸੈਸਨ, ਕੁਇਜ ਮੁਕਾਬਲੇ ਅਤੇ ਵਾਦ ਵਿਵਾਦ ਮੁਕਾਬਲੇ ਆਦਿ ਗਤੀਵਿਧੀਆਂ ਦਾ ਆਯੋਜਨ ਖਤਿਾ ਗਿਆ । ਕਾਲਜ ਚੇਅਰਮੈਨ ਕੁਲਵੰਤ ਸਿੰਘ, ਐਮ. ਡੀ. ਗੁਰਬਿੰਦਰ ਸਿੰਘ ਬੱਲੀ, ਕਾਲਜ ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਪੋ੍. ਅੰਗਰੇਜ ਸਿੰਘ ਨੂੰ ਇਸ ਚੋਣ ਲਈ ਵਧਾਈਆਂ ਦਿੱਤੀਆਂ। ਇਸ ਕੈਂਪ ਦੌਰਾਨ ਕੈਂਪ ਕਮਾਡੈਂਟ ਡਾ. ਪਰਮਵੀਰ ਸਿੰਘ, ਡਿਪਟੀ ਕੈਂਪ ਕਮਾਡੈਂਟ ਡਾ. ਜਤਿੰਦਰ ਸਿੰਘ ਗਿੱਲ, ਚੀਫ ਟਰੇਨਿੰਗ ਅਫਸਰ ਡਾ. ਰਾਜੀਵ ਸ਼ਰਮਾ ਅਤੇ ਪੋ੍. ਰਾਜਵੀਰ ਸਿੰਘ, ਪੋ੍. ਰਾਜਵਿੰਦਰ ਸਿੰਘ, ਪੋ੍. ਵੀਰਇੰਦਰ ਸਿੰਘ ਸਰਾਓ, ਪੋ੍. ਜਸਵਿੰਦਰ ਸਿੰਘ, ਪੋ੍. ਪਰਮਜੀਤ ਸਿੰਘ ਬਤੌਰ ਟਰੇਨਿੰਗ ਅਫਸਰ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: