Fri. Oct 18th, 2019

ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ‘ਚ ਵਿਦਿਆਰਥੀ ਨੇ ਕੀਤੀ ਆਤਮ ਹੱਤਿਆ

ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ‘ਚ ਵਿਦਿਆਰਥੀ ਨੇ ਕੀਤੀ ਆਤਮ ਹੱਤਿਆ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਬੰਦਾ ਸਿੰਘ ਬਹਾਦਰ ਹੋਸਟਲ ‘ਚ ਇਕ ਨੌਜਵਾਨ ਨੇ ਪੇਪਰਾਂ ‘ਚ ਕੰਪਾਰਮੈਂਟ ਆਉਣ ‘ਤੇ ਪਰੇਸ਼ਾਨ ਹੋ ਕੇ ਫਾਹਾ ਲਾ ਲਿਆ। ਇਸ ਬਾਰੇ ਉਦੋਂ ਪਤਾ ਚੱਲਿਆ ਜਦੋਂ ਦੁਪਹਿਰ ਨੂੰ ਹੋਸਟਲ ਦੇ ਦੂਸਰੇ ਕਮਰੇ ‘ਚ ਲੱਗੀ ਖਿੜਕੀ ਰਾਹੀਂ ਵਿਦਿਆਰਥੀਆਂ ਨੇ ਉਸ ਨੂੰ ਪੱਖੇ ਨਾਲ ਲਟਕਦਾ ਦੇਖਿਆ। ਮ੍ਰਿਤਕ ਦੀ ਪਛਾਣ ਅਕਾਸ਼ ਸੁਮਨ(22) ਵਾਸੀ ਜ਼ਿਲ੍ਹਾ ਹਮੀਰਪੁਰ ਹਿਮਾਚਲ ਪ੍ਰਦੇਸ਼ ਦੇ ਤੌਰ ‘ਤੇ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਰਬਨ ਸਟੇਟ ਇੰਚਾਰਜ ਹੈਰੀ ਬੋਪਰਾਏ ਨੇ ਦੱਸਿਆ ਕਿ ਅਕਾਸ਼ ਪੰਜਾਬੀ ਯੂਨੀਵਰਸਿਟੀ ‘ਚ ਬੀਟੈੱਕ ਕੰਪਿਊਟਰ ਦਾ ਵਿਦਿਆਰਥੀ ਸੀ। ਜਦੋਂ ਸਵੇਰੇ ਬਾਕੀ ਵਿਦਿਆਰਥੀਆਂ ਨੇ ਲਾਸ਼ ਨੂੰ ਪੱਖੇ ਨਾਲ ਲਟਕਦੇ ਦੇਖਿਆਂ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਯੂਨੀਵਰਸਿਟੀ ਪ੍ਰਬੰਧਨ ਨੂੰ ਦਿੱਤੀ।

Leave a Reply

Your email address will not be published. Required fields are marked *

%d bloggers like this: