Sun. Nov 17th, 2019

ਪੰਜਾਬੀ ਯੂਨੀਵਰਸਿਟੀ ਦੀ 57ਵੀਂ ਸਾਲਾਨਾ ਐਥਲੈਟਿਕ ਮੀਟ ਦੀ ਸਫਲਤਾਪੂਰਵਕ ਸਮਾਪਤੀ

ਪੰਜਾਬੀ ਯੂਨੀਵਰਸਿਟੀ ਦੀ 57ਵੀਂ ਸਾਲਾਨਾ ਐਥਲੈਟਿਕ ਮੀਟ ਦੀ ਸਫਲਤਾਪੂਰਵਕ ਸਮਾਪਤੀ
ਚਹਿਲ ਫਿਜ਼ੀਕਲ ਕਾਲਜ ਕਲਿਆਣ ਬਣਿਆ ਓਵਰਆਲ ਚੈਂਪੀਅਨ
ਪਰਵੀਨ ਕੁਮਾਰ ਅਤੇ ਅੰਮ੍ਰਿਤ ਕੌਰ ਬਣੇ ਸਰਵੋਤਮ ਖਿਡਾਰੀ

ਪਟਿਆਲਾ 20 ਅਕਤੂਬਰ (ਪ੍ਰਿੰਸ ਘੁੰਮਣ): ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਵਰਸਿਟੀ ਦੇ ਰਾਜਾ ਭਾਲਿੰਦਰਾ ਸਟੇਡੀਅਮ ਵਿਖੇ ਡਾ. ਬੀ.ਐਸ. ਘੁੰਮਣ ਮਾਣਯੋਗ ਵਾਈਸ ਚਾਂਸਲਰ ਦੀ ਸਰਪ੍ਰਸਤੀ ਹੇਠ ਆਯੋਜਿਤ ਕਰਵਾਈ ਗਈ ਪੰਜਾਬੀ ਯੂਨੀਵਰਸਿਟੀ ਦੀ 57ਵੀਂ ਸਾਲਾਨਾ ਐਥਲੈਟਿਕ ਮੀਟ, 2019-20 ਅੱਜ ਸਮਾਪਤ ਹੋ ਗਈ। ਕਾਬਿਲੇ ਜ਼ਿਕਰ ਹੈ ਕਿ ਖੇਡ ਵਿਭਾਗ ਵੱਲੋਂ ਇਹ ਐਥਲੈਟਿਕ ਮੀਟ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ। ਡਾ. ਗੁਰਦੀਪ ਕੌਰ ਰੰਧਾਵਾ ਨਿਰਦੇਸ਼ਕ ਖੇਡ ਵਿਭਾਗ ਦੀ ਅਗਵਾਈ ਵਿੱਚ ਚੱਲੇ ਤਿੰਨ ਰੋਜ਼ਾ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੀਆਂ 40 ਲੜਕੀਆਂ ਅਤੇ 45 ਲੜਕਿਆਂ ਦੀਆਂ ਟੀਮਾਂ ਵਿੱਚ ਲਗਭਗ 900 ਖਿਡਾਰੀ/ਖਿਡਾਰਣਾਂ ਨੇ ਭਾਗ ਲਿਆ। ਪਿਛਲੇ ਸਾਲ ਦਾ ਅਪਣਾ ਹੀ ਰਿਕਾਰਡ ਜੋ ਕਿ 100 ਮੀਟਰ ਪੁਰਸ਼ ਦੌੜ ਵਿਚ 11.77 ਸੈਕਿੰਡ ਸੀ, ਨੂੰ 11.66 ਸੈਕਿੰਡ ਨਾਲ ਤੋੜਦੇ ਹੋਏ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪਰਵੀਨ ਕੁਮਾਰ ਨੇ ਨਵਾਂ ਰਿਕਾਰਡ ਕਾਇਮ ਕੀਤਾ ਜਦੋਂਕਿ ਦੂਜੇ ਪਾਸੇ ਇਸੇ ਕਾਲਜ ਦੀ ਅੰਮ੍ਰਿਤ ਕੌਰ ਨੇ ਆਪਣੇ ਪਿਛਲੇ ਸਾਲ ਦੇ 200 ਮੀਟਰ ਮਹਿਲਾ ਦੌੜ ਦਾ ਰਿਕਾਰਡ ਜੋ ਕਿ 24.28 ਸੈਕਿੰਡ ਸੀ ਨੂੰ 23.90 ਸੈਕਿੰਡ ਨਾਲ ਤੋੜਕੇ ਨਵਾਂ ਰਿਕਾਰਡ ਸਿਰਜਿਆ। ਇਸੇ ਤਰ੍ਹਾਂ ਮਹਿਲਾਵਾਂ ਦੀ 1500 ਮੀਟਰ ਦੌੜ ਵਿਚ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਹਰਮਿਲਨ ਬੈਂਸ ਨੇ ਆਪਣਾ ਹੀ ਰਿਕਾਰਡ ਤੋੜਦਿਆਂ ਜੋ ਕਿ 4.34.00 ਸੈਕਿੰਡ ਸੀ ਨੂੰ 4.30.83 ਸੈਕਿੰਡ ਦਾ ਸਮਾਂ ਲੈਂਦੇ ਹੋਏ ਨਵਾਂ ਰਿਕਾਰਡ ਬਣਾਇਆ। ਮੁਕਾਬਲਿਆਂ ਦੇ ਅੰਤਿਮ ਦਿਨ ਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬੱਤਰਾ ਜੀ ਨੇ ਬਤੌਰ ਮੁੱਖ ਮਹਿਮਾਨ ਅਤੇ ਸ. ਹਰਦੀਪ ਸਿੰਘ ਸ਼ਹੀਦ ਸਾਬਕਾ ਕੌਮੀ ਕੋਚ ਐਥਲੈਟਿਕ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਚੇਚੇ ਤੌਰ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਅਤੇ ਜੇਤੂ ਟੀਮਾਂ ਨੂੰ ਟਰਾਫ਼ੀਆਂ ਪ੍ਰਦਾਨ ਕੀਤੀਆਂ। ਇਸ ਮੌਕੇ ਤੇ ਸਹਾਇਕ ਡਾਇਰੈਕਟਰ ਸਪੋਰਟਸ ਡਾ. ਦਲਬੀਰ ਸਿੰਘ ਰੰਧਾਵਾ ਅਤੇ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾਇਰੈਕਟਰ ਚਹਿਲ ਫਿਜ਼ੀਕਲ ਕਾਲਜ ਕਲਿਆਣ ਡਾ. ਜਸਬੀਰ ਸਿੰਘ, ਸ. ਹਰਭਜਨ ਸਿੰਘ ਅਤੇ ਸ. ਧਰਮਿੰਦਰਪਾਲ ਸਿੰਘ, ਪ੍ਰਿੰ: ਅਮਰਜੀਤ ਸਿੰਘ, ਪ੍ਰਿੰ: ਜਤਿੰਦਰ ਦੇਵ ਸਿੰਘ ਆਦਿ ਹਾਜ਼ਰ ਸਨ।

ਚੈਂਪੀਅਨਸ਼ਿਪ
ਪੁਰਸ਼ ਵਰਗ ‘ਚ ਚਹਿਲ ਫਿਜ਼ੀਕਲ ਕਾਲਜ ਕਲਿਆਣ ਨੇ 95 ਅੰਕ ਹਾਸਲ ਕਰਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਜਦੋਂਕਿ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਅਤੇ ਖਾਲਸਾ ਕਾਲਜ ਪਟਿਆਲਾ ਨੇ 43 ਅਤੇ 32 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਆਪਣੀ ਜਗ੍ਹਾ ਬਣਾਈ।
ਮਹਿਲਾ ਵਰਗ ‘ਚ ਚਹਿਲ ਫਿਜ਼ੀਕਲ ਕਾਲਜ ਕਲਿਆਣ ਨੇ 116 ਅੰਕਾਂ ਨਾਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਜਦੋਂਕਿ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਅਤੇ ਅਕਾਲ ਡਿਗਰੀ ਕਾਲਜ ਮਸਤੂਆਣਾ ਨੇ 97 ਅਤੇ 36 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।
ਪਰਵੀਨ ਕੁਮਾਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਨੇ ਪੁਰਸ਼ ਵਰਗ ‘ਚ ਸਰਵੋਤਮ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ ਜਦੋਂ ਕਿ ਮਹਿਲਾ ਵਰਗ ‘ਚ ਵੀ ਇਸੇ ਕਾਲਜ ਦੀ ਅੰਮ੍ਰਿਤ ਕੌਰ ਨੇ ਉਕਤ ਖਿਤਾਬ ਆਪਣੇ ਨਾਮ ਦਰਜ ਕਰਵਾਇਆ।

ਅੱਜ ਦੇ ਨਤੀਜੇ (20.10.2019)
ਮਹਿਲਾਵਾਂ ਦੇ ਹਾਈ ਜੰਪ ਵਿਚ ਅਕਾਲ ਡਿਗਰੀ ਕਾਲਜ ਮਸਤੂਆਣਾ ਦੀ ਮਨਪ੍ਰੀਤ ਕੌਰ ਨੇ ਪਹਿਲਾ, ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਦੀਕਸ਼ਾ ਗੌਤਮ ਨੇ ਦੂਜਾ ਅਤੇ ਬੀ.ਪੀ.ਕੇ.ਐਮ.ਵੀ. ਜਖੇਪਲ ਦੀ ਨਵਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 1500 ਮੀਟਰ ਦੌੜ ਵਿਚ ਚੁਪਕੀ ਦੀ ਹਰਮਿਲਨ ਬੈਂਸ ਨੇ ਪਹਿਲਾ, ਖਾਲਸਾ ਕਾਲਜ ਮੋਰਿੰਡਾ ਦੀ ਲਕਸ਼ਮੀ ਦੇਵੀ ਨੇ ਦੂਜਾ ਅਤੇ ਫਿਜ਼ੀਕਲ ਕਾਲਜ ਕਲਿਆਣ ਦੀ ਮਧੂ ਨੇ ਤੀਜਾ ਸਥਾਨ ਹਾਸਲ ਕੀਤਾ। 4ਗੁਣਾ100ਮੀ. ਰਿਲੇਅ ਦੌੜ ਵਿਚ ਸਿਮਰਨਜੀਤ ਕੌਰ, ਮੋਨਿਕਾ ਰਾਣੀ, ਗੁਰਪ੍ਰੀਤ ਕੌਰ ਅਤੇ ਕੁਮਾਰੀ ਅਲਕਾ ਤੇ ਅਧਾਰਿਤ ਫਿਜ਼ੀਕਲ ਕਾਲਜ ਕਲਿਆਣ ਦੀ ਟੀਮ ਨੇ ਪਹਿਲਾ; ਸਿਵਾਂਗੀ ਦੂਬੇ, ਮਨਵੀਰ ਕੌਰ, ਰਿਤੂ ਅਤੇ ਦੀਕਸ਼ਾ ਗੌਤਮ ਤੇ ਅਧਾਰਿਤ ਨੈਸ਼ਨਲ ਫਿਜ਼ੀਕਲ ਕਾਲਜ ਦੀ ਟੀਮ ਨੇ ਦੂਜਾ; ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਕੋਮਲਪ੍ਰੀਤ ਕੌਰ ਅਤੇ ਗੋਲੋ ਕੌਰ ਤੇ ਅਧਾਰਿਤ ਅਕਾਲ ਡਿਗਰੀ ਕਾਲਜ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। 4ਗੁਣਾ400ਮੀ. ਰਿਲੇਅ ਦੌੜ ਵਿਚ ਹਰਮਿਲਨ ਬੈਂਸ, ਪਰਮਿੰਦਰ ਕੌਰ, ਪਾਖੀ ਸੈਣੀ ਅਤੇ ਮਨਪ੍ਰੀਤ ਕੌਰ ਤੇ ਅਧਾਰਿਤ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਟੀਮ ਨੇ ਪਹਿਲਾ; ਆਸਿਆ ਪਟੇਲ, ਸ਼ੈਲੀ ਧਾਮ, ਮਨੀਸ਼ਾ ਅਤੇ ਰਿੰਕੂ ਤੇ ਅਧਾਰਿਤ ਚਹਿਲ ਫਿਜ਼ੀਕਲ ਕਾਲਜ ਕਲਿਆਣ ਦੀ ਟੀਮ ਨੇ ਦੂਜਾ; ਰੇਨੂੰ ਰਾਣੀ, ਜਯੋਤੀ, ਅੰਕਿਤਾ ਅਤੇ ਨੰਦਿਨੀ ਤੇ ਅਧਾਰਿਤ ਗੌਰਮਿੰਟ ਮਹਿੰਦਰਾ ਕਾਲਜ ਪਟਿਆਲਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਪੁਰਸ਼ਾਂ ਦੇ ਹੋਏ 110ਮੀ. ਹਰਡਲ ਮੁਕਾਬਲਿਆਂ ਵਿਚ ਅਕਾਲ ਫਿਜ਼ੀਕਲ ਮਸਤੂਆਣਾ ਦੇ ਵਿਸ਼ਵਜੀਤ ਸਿੰਘ ਨੇ ਪਹਿਲਾ, ਖਾਲਸਾ ਕਾਲਜ ਪਟਿਆਲਾ ਦੇ ਹਰਵੀਰ ਸਿੰਘ ਨੇ ਦੂਜਾ ਅਤੇ ਅਕਾਲ ਡਿਗਰੀ ਕਾਲਜ ਮਸਤੂਆਣਾ ਦੇ ਬੇਅੰਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਲੰਮੀ ਛਾਲ ਵਿਚ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੋਹਾਂ ਐਥਲੀਟਾਂ ਰਾਜਨ ਕੁਮਾਰ ਤੇ ਸਤਨਾਮ ਸਿੰਘ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਜਦੋਂ ਕਿ ਮੋਦੀ ਕਾਲਜ ਦੇ ਦੀਪਕ ਯਾਦਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 4ਗੁਣਾ100 ਮੀ. ਰਿਲੇਅ ਦੌੜ ਵਿਚ ਕਰਮਪ੍ਰੀਤ ਸਿੰਘ, ਹਰਜੋਤ ਸਿੰਘ, ਹਰਵੀਰ ਸਿੰਘ ਤੇ ਅਨੁਰਾਗ ਸ਼ਰਮਾ ਤੇ ਅਧਾਰਿਤ ਖਾਲਸਾ ਕਾਲਜ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ; ਮਨਦੀਪ ਸਿੰਘ, ਗਗਨਪ੍ਰੀਤ ਸਿੰਘ, ਹਰਸ਼ਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਤੇ ਅਧਾਰਿਤ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਦੂਜਾ ਸਥਾਨ; ਅਰਜੁਨ ਸਿੰਘ, ਅਰਸ਼ਪ੍ਰੀਤ ਸਿੰਘ, ਨਵਰਾਜ ਸਿੰਘ ਅਤੇ ਅਭਿਸ਼ੇਕ ਤੇ ਅਧਾਰਿਤ ਮੋਦੀ ਕਾਲਜ ਪਟਿਆਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਦੌੜ ਵਿਚ ਚਹਿਲ ਫਿਜ਼ੀਕਲ ਕਾਲਜ ਕਲਿਆਣ ਦੇ ਸ਼ੁਭਮ ਕੁਮਾਰ ਨੇ ਪਹਿਲਾ, ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੇ ਲਵਪ੍ਰੀਤ ਸਿੰਘ ਨੇ ਦੂਜਾ ਅਤੇ ਦੇਸ਼ ਭਗਤ ਕਾਲਜ ਧੂਰੀ ਦੇ ਹਰਸ਼ਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 400ਮੀ. ਹਰਲਡ ਮੁਕਾਬਲਿਆਂ ਵਿਚ ਅਕਾਲ ਫਿਜ਼ੀਕਲ ਕਾਲਜ ਦੇ ਅਮਨਦੀਪ ਸਿੰਘ ਨੇ ਪਹਿਲਾ, ਐਸ.ਯੂ.ਐਸ. ਗੌਰਮਿੰਟ ਕਾਲਜ ਸੁਨਾਮ ਦੇ ਗੁਰਵਿੰਦਰ ਸਿੰਘ ਨੇ ਦੂਜਾ ਅਤੇ ਯੂਨੀਵਰਸਿਟੀ ਕਾਲਜ ਘੁੱਦਾ ਦੇ ਸੁਖਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: