ਪੰਜਾਬੀ ਯੂਨੀਵਰਸਟੀ ਦੇ ਕਰਮਚਾਰੀਆਂ ਨੂੰ ਮਿਲੀ ਤਨਖਾਹ ਧਰਨਾ ਸਮਾਪਤ

ss1

ਪੰਜਾਬੀ ਯੂਨੀਵਰਸਟੀ ਦੇ ਕਰਮਚਾਰੀਆਂ ਨੂੰ ਮਿਲੀ ਤਨਖਾਹ ਧਰਨਾ ਸਮਾਪਤ

ਪੰਜਾਬੀ ਯੂਨੀਵਰਸਟੀ ਦੇ ਕਰਮਚਾਰੀਆਂ ਨੂੰ  ਤਨਖਾਹ ਮਿਲ ਗਈ ਤੇ ਕਰਮਚਾਰੀ ਆਪਣੇ ਕੰਮ  ਤੇ ਪਰਤ ਗਏ ਹਨ ਚਾਹੇ ਅੱਜ ਫਿਰ ਓਨਾ ਨੇ ਰੋਸ ਪ੍ਰਗਟ ਕੀਤਾ ਪਰ ਭਰੋਸੇ ਬਾਦ ਓਹਨਾ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ  ਹੈ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੀ ਯੂਨੀਵਰਸਟੀ ਬਹੁਤ ਗੰਭੀਰ ਵਿੱਤੀ ਸੰਕਟ ਵਿੱਚੋ ਦੀ ਲੱਗ ਰਹੀ ਹੈ ਚਾਹੇ  ਕੇ ਕਰਮਾਚਾਰੀਆ ਨੂੰ ਮੰਥਲੀ ਵੇਤਨ ਮਿਲਗਿਆ ਹੈ ਪਰ ਪੈਨਸ਼ਨਰ ਅਜੇਵੀ ਵੇਤਨ ਤੋਂ ਵਾਂਝੇ ਹਨ ਮਾਰਚ ਦਾ ਮਹੀਨਾ ਹੈ ਘਾਟੇ ਵਾਧੇ ਪੂਰੇ ਕਰਨੇ ਹੁੰਦੇ ਹਨ ਇਸੇ ਮਹੀਨੇ ਇੰਨਕਮਟੇਕਸ ਵੀ ਭਰਨਾ ਹੁੰਦਾ ਹੈ। ਰਾਜਨੀਤਕ ਤੋਰ ਤੇ ਸਰਕਾਰ ਸ਼ਹਿਰਾਂ ਪਿੰਡਾਂ ਵਿਚ ਕਰੋੜਾਂ ਰੁਪਈਆ ਵੰਡ ਰਹੀ ਹੈ ਪਰ ਦੂਜੇ ਪਾਸੇ ਪੰਜਾਬੀ ਪਟਿਆਲਾ  ਸ਼ਹਿਰ ਦੇ ਨਿਵਾਸੀ ਪੰਜਾਬੀ ਯੂਨੀਵਰਸਟੀ ਦੇ ਕਰਮਚਾਰੀ ਪੈਨਸ਼ਨਰ ਆਪਣੇ ਕੰਮ ਕੀਤੇ ਵੇਤਨ ਤੋਂ ਵੀ ਵਾਂਝੇ ਹਨ।   ਯੂਨੀਵਰਸਟੀ ਨੂੰ ਮਹੀਨੇ ਦੀ ਤਨਖਾਹ ਲਈ 7.34 ਕਰੋੜ ਦੀ ਲੋੜ ਹੈ ਜਦੋ ਕਿ  ਪੈਨਸ਼ਨਰ ਨੂੰ ਪੈਨਸ਼ਨ ਦੇਣ ਲਈ 4.50 ਕਰੋੜ ਦੋ ਲੋੜ ਹੈ ਚਾਹੇ ਅਜੇ ਪ੍ਰੋਫੇਸਰਜ ਨੂੰ ਤਨਖਾਹ ਦੇਣ ਯੋਗ ਹੈ ਯੂਨੀਵਰਸਟੀ ਨੇ ਸੱਭ ਤਰਾਂ ਦੇ ਬਿੱਲ ਪੇਮੈਂਟਸ ਰੋਕ ਰੱਖਿਆ ਹਨ ਅੱਜ ਇਕ ਅਧਿਕਾਰੀ ਕਰਮਚਾਰੀਆਂ ਨੂੰ ਤਾੜਨਾ ਕਰ ਰਿਹਾ ਸੀ ਕਿ ਬਿਨਾ ਤਨਖਾਹ ਤੋਂ ਦੋ ਤਿੰਨ ਮਹੀਨੇ ਰਹਿਣ ਦੀ ਸੋਚ ਲਵੋ। ਵੀ ਸੀ ਸਹੀ ਦਿਸ਼ਾ  ਵਿਚ ਹੋਣ ਦੇ  ਬਾਵਜੂਦ ਵੀ  ਸਰਕਾਰ ਨਾਲ ਸਿੱਧਾ ਜਾਬਤਾ ਨਾ ਹੋਣ ਕਰਕੇ ਖ਼ਫ਼ਾ ਨਜਰ ਆ ਰਹੇ ਸਨ ਕਿਉਂ ਕੇ ਰੈਗੂਲਰ ਨੂੰ ਤਨਖਾਹ ਦੇਣ ਲਈ 16 ਕਰੋੜ ਦੀ ਲੋੜ ਹੈ ਇਹ ਕੋਈ ਫੀਸ ਦਾ ਸਮਾਂ ਵੀ ਨਹੀਂ ਹੈ ਜੋ ਪੈਸੇ ਆ ਜਾਣਗੇ ਇਸ ਸਮੇ ਤਾ ਸਰਕਾਰ ਦੀ ਸਹਾਇਤਾ ਦੀ ਬਹੁਤ ਸਖਤ  ਲੋੜ ਹੈ। ਯੂਨੀਵਰਸਟੀ ਚਹੁੰਦੀ ਹੈ ਕਿ ਉਸਦੀ ਗਰਾਂਟ ਦੁਗਣੀ ਕੀਤੀ ਜਾਵੇ ਤੇ ਇਕ ਵਾਰ ਸੰਕਟ ਚੋ ਕੱਢਿਆ  ਜਾਵੇ ਕਿਉਂਕੇ ਹਰ ਮਹੀਨੇ ਘਟੋ ਘਟ 30 ਕਰੋੜ  ਦੀ ਲੋੜ ਹੈ। ਵੀ ਸੀ ਇਹ ਕਹਿ ਰਹੇ ਸਨ ਕਿ ਗਰਾਂਟ ਮਿਲ ਜਾਵੇਗੀ ਪਰ  ਕੋਈ ਸਾਰਥਕ ਹੱਲ ਨਹੀਂ ਲੱਭ ਰਿਹਾ ਸੀ। ਦੂਜੇ ਪਾਸੇ ਕਰਮਚਾਰੀ ਅਗਲੇ ਮਹੀਨੇ ਦਾ ਦਰਵਾਜਾ ਖੋਲਣ ਨੂੰ ਤਿਆਰ ਹਨ।

Share Button

Leave a Reply

Your email address will not be published. Required fields are marked *