ਪੰਜਾਬੀ ਮੂਵੀ ‘ਦੇਸੀ ਮੁੰਡੇ’ 21 ਅਕਤੂਬਰ ਨੂੰ ਹੋਵੇਗੀ ਰਿਲੀਜ਼

ਪੰਜਾਬੀ ਮੂਵੀ ‘ਦੇਸੀ ਮੁੰਡੇ’ 21 ਅਕਤੂਬਰ ਨੂੰ ਹੋਵੇਗੀ ਰਿਲੀਜ਼
ਫਿਲਮ ਦੀ ਟੀਮ ਪਹੁੰਚੀ ਬਠਿੰਡਾ ‘ਚ

punjabi-movie-desi-munde-2 punjabi-movie-desi-munde-3ਬਠਿੰਡਾ, 18 ਸਤੰਬਰ (ਪਰਵਿੰਦਰ ਜੀਤ ਸਿੰਘ): ਪੰਜਾਬੀ ਲੋਕ ਗਾਇਕ ਬਲਕਾਰ ਸਿੱਧੂ ਦੀ ਪਲੇਠੀ ਪੰਜਾਬੀ ਮੂਵੀ ‘ਦੇਸੀ ਮੁੰਡੇ’ ਜੋ ਕਿ 21 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਦੀ ਟੀਮ ਅੱਜ ਬਠਿੰਡਾ ਦੇ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਦੇ ਰੂ-ਬ-ਰੂ ਹੋਈ। ਵੀਆਈਪੀ ਫਿਲਮ ਯੂਐਸਏ ਅਤੇ ਪੀਐਸ ਪੁਰੇਵਾਲ ਡਿਲਮਜ਼ ਇੰਟਰਨੈਸ਼ਨਲ ਦੇ ਬੈਨਰ ਹੇਠ ਬਣੀ। ਇਸ ਫਿਲਮ ਦੇ ਪ੍ਰਡਿਊਸਰ ਪੀਐਸ ਪੁਰੇਵਾਲ ਅਤੇ ਗੁਰਜੀਤ ਕੌਰ ਹੀਰ, ਕੈਮਰਾਮੈਨ, ਨਿਰਦੇਸ਼ਕ ਇੰਦਰਜੀਤ ਬਾਂਸਲ, ਕਹਾਣੀ ਲੇਖਕ ਬਲਵਿੰਦਰ ਹੀਰ, ਸਕ੍ਰਿਪਟ, ਸੰਵਾਦ ਬੀ.ਬੀ ਵਰਮਾ ਹਨ। ਫਿਲਮ ਦੇ ਮੁੱਖ ਹੀਰੋ ਬਲਕਾਰ ਸਿੱਧੂ ਨੇ ਦੱਸਿਆ ਕਿ ਦੇਸੀ ਮੁੰਡੇ ਪਿੰਡਾਂ ਦੇ ਉਹਨਾਂ ਮੁੰਡਿਆਂ ਦੀ ਕਹਾਣੀ ਹੈ, ਜੋ ਪੜ-ਲਿਖਕੇ ਬੇਰੁਜ਼ਗਾਰ ਵਿਦੇਸ਼ਾਂ ਵਿੱਚ ਗੈਰਕਾਨੂੰਨੀ ਢੰਗ ਨਾਲ ਚਲੇ ਜਾਂਦੇ ਹਨ। ਵਿਦੇਸ਼ਾਂ ਵਿੱਚ ਜਾਣ ਲਈ ਏਜੰਟਾਂ ਦੇ ਧੱਕੇ ਚੜੇ ਇਹਨਾਂ ਮੁੰਡਿਆਂ ਕਿਵੇਂ ਆਪਣਾ ਘਰ ਜਮੀਨ ਵੇਚਕੇ ਆਪਣੀ ਮਿੱਟੀ ਆਪਣੇ ਵਤਨ ਅਤੇ ਪਰਿਵਾਰ ਤੋਂ ਦੂਰ ਹੋਕੇ ਵਿਦੇਸ਼ਾਂ ਵਿੱਚ ਕਿਵੇਂ ਰੁਲਦੇ ਹਨ ਫਿਲਮ ਵਿੱਚ ਬੜੇ ਹੀ ਅੱਛੇ ਢੰਗ ਨਾਲ ਦਿਖਾਇਆ ਗਿਆ। ਬਲਕਾਰ ਸਿੱਧੂ ਨੇ ਦੱਸਿਆ ਕਿ ਇੰਗਲੈਂਡ ‘ਚ ਅੱਜ ਵੀ ਗੈਰਕਾਨੂੰਨੀ ਢੰਗ ਨਾਲ ਗਏ ਪੰਜਾਬੀ ਮੁੰਡੇ ਕਿਵੇਂ ਦਿਨ-ਰਾਤਾਂ ਇੱਕ ਪੁਲ ਹੇਠ ਦਿਨ ਕੱਟੀਆਂ ਕਰਦੇ ਹਨ। ਇਹ ਅਸੀਂ ਸਭ ਕੁੱਝ ਆਪਣੇ ਅੱਖੀਂ ਫਿਲਮ ਦੀ ਸ਼ੂਟਿੰਗ ਦੋਰਾਨ ਦੇਖਿਆ ਹੈ। ਉਹਨਾਂ ਕਿਹਾ ਕਿ ਉਸਨੇ 20 ਸਾਲ ਅਨੇਕਾਂ ਵੀਡੀਓ ਗੀਤਾਂ ਵਿੱਚ ਐਕਟਿੰਗ ਕੀਤੀ। ਇਸ ਲਈ ਬੰਬਈ ਤੋਂ ਐਕਟਿੰਗ ਸਿਖਕੇ ਇਸ ਫਿਲਮ ਵਿੱਚ ਕਦਮ ਧਰਿਆ ਹੈ। ਇਸ ਫਿਲਮ ਤੋਂ ਸਾਨੂੰ ਬਹੁਤ ਵੱਡੀਆਂ ਆਸਾਂ ਹਨ। ਫਿਲਮ ਦੇ ਨਿਰਮਾਤਾ ਪੀਐਸ ਪੁਰੇਵਾਲ ਨੇ ਦੱਸਿਆ ਕਿ ਇਸ ਫਿਲਮ ਨੂੰ ਅਸੀ ਨਵਾਂ ਸ਼ਹਿਰ, ਫਗਵਾੜਾ, ਜਲੰਧਰ, ਚੰਡੀਗੜ੍ਹ ਤੋਂ ਇਲਾਵਾ ਇੰਗਲੈਂਡ, ਲੰਡਨ, ਸਾਊਥਹਾਲ ਦੀਆਂ ਖੂਬਸੂਰਤ ਲੋਕੇਸ਼ਨਾਂ ਤੇ ਫਿਲਮਾਇਆ ਹੈ। ਦੇਸੀ ਮੁੰਡੇ ਪਰਿਵਾਰਿਕ ਡਰਾਮਾ ਹੈ। ਫਿਲਮ ਦੇ ਅਦਾਕਾਰ ਬਲਕਾਰ ਸਿੱਧੂ, ਹਰਮੀਤ ਗੌਰੀ, ਬੰਟੀ ਗਰੇਵਾਲ, ਈਸ਼ਾ ਰਿਖੀ, ਕੁਲਵੀਰ ਪੁਰੇਵਾਲ, ਰਜਾ ਮੁਰਾਦ, ਪ੍ਰੀਕਸ਼ਤ ਸਾਹਨੀ, ਦਿਲਜੀਤ ਕੌਰ, ਅੰਮ੍ਰਿਤਪਾਲ ਬਿੱਲਾ, ਸਤਵੰਤ ਕੌਰ, ਭੋਟੂ ਸ਼ਾਹ ਆਦਿ ਹਨ। ਫਿਲਮ ਦੇ ਗੀਤਾਂ ਨੂੰ ਆਵਾਜ਼ ਦਿੱਤੀ ਹੈ ਬਲਕਾਰ ਸਿੱਧੂ, ਫਿਰੋਜ਼ ਖਾਨ, ਮਾਣਕੀ ਨੇ, ਗੀਤ ਲਿਖੇ ਹਨ ਨਿਰਮਲ ਪੁਰੇਵਾਲ, ਰਾਜ ਕਾਕੜਾ, ਮਨਪ੍ਰੀਤ ਟਿਵਾਣਾ ਨੇ। ਫਿਲਮ ਕੋ-ਪ੍ਰੋਡਿਊਸਰ ਮਨਿੰਦਰ ਖਟਕੜ, ਕਰਮਵੀਰ ਚੀਮਾ, ਨਵਲਪ੍ਰੀਤ ਰੰਗੀ ਅਤੇ ਜਸ ਧਾਮੀ ਹਨ।

Share Button

Leave a Reply

Your email address will not be published. Required fields are marked *

%d bloggers like this: