Fri. Jul 19th, 2019

ਪੰਜਾਬੀ ਮਾਂ ਬੋਲੀ ਦਾ ਮਾਣ ਵਧਾਉਣ ਲਈ ਕਨੇਡਾ ਪਹੁੰਚੀ ਗਾਇਕਾਂ ਹਰਮੀਤ ਜੱਸੀ

ਪੰਜਾਬੀ ਮਾਂ ਬੋਲੀ ਦਾ ਮਾਣ ਵਧਾਉਣ ਲਈ ਕਨੇਡਾ ਪਹੁੰਚੀ ਗਾਇਕਾਂ ਹਰਮੀਤ ਜੱਸੀ

      ਗਾਇਕੀ ਦੇ ਖੇਤਰ ਵਿੱਚ ਬਹੁਤ ਸਾਰੇ ਕਲਾਕਾਰ ਪੰਜਾਬੀ ਮਾਂ ਬੋਲੀ ਦਾ ਪੰਜਾਬੀ ਸਭਿਆਚਾਰ ਦਾ ਮਾਣ ਹੁੰਦੇ ਹਨ, ਜੋ ਦੇਸ਼ਾਂ ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਉਂਦੇ ਹਨ, ਅਜਿਹੀ ਹੀ ਇੱਕ ਪੰਜਾਬ ਦੀ ਗਾਇਕਾ ਕਨੇਡਾ ਦੀ ਧਰਤੀ ਉੱਤੇ ਆਪਣੇ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਦਾ, ਪੰਜਾਬੀ ਸਭਿਆਚਾਰ ਦਾ ਮਾਣ ਵਧਾ ਰਹੀ ਹੈ, ਸਾਡੇ ਪੰਜਾਬ ਦੀ ਲਾਡਲੀ ਧੀ ਬਹੁਤ ਹੀ ਸੁਰੀਲੀ ਅਵਾਜ਼ ਦੀ ਮਲਿਕਾ ਗਾਇਕਾਂ ਹਰਮੀਤ ਜੱਸੀ, ਗਾਇਕਾ ਹਰਮੀਤ ਜੱਸੀ ਅੱਜ ਕੱਲ ਕਨੇਡਾ ਦੀ ਧਰਤੀ ਉੱਤੇ ਆਪਣੀ ਗਾਇਕੀ ਦਾ ਰੰਗ ਬਿਖੇਰਨ ਵਾਸਤੇ ਪਹੁੰਚੀ ਹੋਈ ਹੈ, ਜੋ ਕਨੇਡਾ ਦੀ ਧਰਤੀ ਉੱਤੇ ਵੱਖ-ਵੱਖ ਥਾਵਾਂ ਤੇ ਆਪਣੇ ਸੰਗੀਤਕ ਸ਼ੋਅਜ਼ ਕਰਕੇ ਪੰਜਾਬੀਆਂ ਦਾ ਮਨੋਰੰਜਨ ਕਰਨਗੇ,
  ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਫੋਨ ਤੇ ਗੱਲਬਾਤ ਕਰਦਿਆਂ ਗਾਇਕਾਂ ਹਰਮੀਤ ਜੱਸੀ ਨੇ ਦੱਸਿਆ ਕਿ ਕਨੇਡਾ ਵਿੱਚ ਵਸਦੇ ਪੰਜਾਬੀਆਂ ਦੇ ਪਿਆਰ ਨੇ ਉਨ੍ਹਾਂ ਨੂੰ ਕਨੇਡਾ ਆਉਣ ਲਈ ਮਜਬੂਰ ਕਰ ਦਿੱਤਾ, ਉਨ੍ਹਾਂ ਦੱਸਿਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ, ਵਿਦੇਸ਼ਾਂ ਵਿੱਚ ਪੰਜਾਬੀ ਮੇਲੇ, ਸਭਿਆਚਾਰਕ ਪ੍ਰੋਗਰਾਮ ਕਰਾਉਣ ਵਾਲੇ ਮੇਰੇ ਬਹੁਤ ਈ ਸਤਿਕਾਰਯੋਗ ਭੁਪਿੰਦਰ ਸਿੰਘ ਸੰਧੂ, ਨਵਦੀਪ ਚਾਹਲ ਅਤੇ ਸਤਨਾਮ  ਛੀਨਾਂ ਦੀ ਮਿਹਨਤ ਅਤੇ ਅਸ਼ੀਰਵਾਦ ਸਦਕਾ ਮੈਨੂੰ ਕਨੇਡਾ ਦੀ ਧਰਤੀ ਉੱਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਇਨਜੁਆਏ ਰਿਕਾਰਡਿੰਗ ਐਂਟਰਟੇਨਮੈਂਟ ਕੰਪਨੀ ਦੇ ਬੈਨਰ ਹੇਠ ਵਿਦੇਸ਼ਾਂ ਵਿੱਚ ਸਭਿਆਚਾਰਕ ਮੇਲੇ ਕਰਵਾਏ ਜਾਂਦੇ ਹਨ, ਇਸੇ ਲੜੀ ਤਹਿਤ ਕਨੇਡਾ ਪਗਦੇ ਵਿੱਚ ਨਵੇਂ ਸਾਲ ਨਾਲ ਸਬੰਧਤ ਮੁਬਾਰਕਾਂ 2019 ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਬਹੁਤ ਸਾਰੇ ਨਾਮਵਰ ਕਲਾਕਾਰ ਆਪਣੇ ਗੀਤਾਂ ਰਾਹੀਂ ਕਨੇਡਾ ਦੀ ਧਰਤੀ ਤੇ ਰਹਿੰਦੇ ਪੰਜਾਬੀਆਂ ਦਾ ਮਨੋਰੰਜਨ ਕਰਨ ਗੇ ਇਨ੍ਹਾਂ ਵਿਚੋਂ ਪ੍ਰਮੁੱਖ ਹਨ ਹਰਮੀਤ ਜੱਸੀ, ਮਨਜੀਤ ਰੂਪੋਵਾਲੀਆ, ਮੱਘਰ ਅਲੀ, ਬਲੀਨਾ ਸ਼ੈਲੀ, ਪਵੇਲ ਧਾਲੀਵਾਲ, ਕਿੱਕੀ ਵੇਰਕਾ, ਰੂਪ ਸੰਧੂ ,ਸਾਗਰ ਚੀਮਾਂ, ਅਰਸ਼ਦੀਪ ਸਿੱਧੂ ,ਚਰਨ ਰੰਧਾਵਾ , ਗੁਰਸੇਵਕ ਢਿੱਲੋਂ, ਆਦਿ ਹੋਰ ਬਹੁਤ ਸਾਰੇ ਨਾਮਵਰ ਕਲਾਕਾਰ ਕਰਨਗੇ ਪੰਜਾਬੀਆਂ ਦਾ ਮਨੋਰੰਜਨ,
       ਹਰਮੀਤ ਜੱਸੀ ਪੰਜਾਬੀਆਂ ਦੀ ਬਹੁਤ ਹੀ ਹਰਮਨ ਪਿਆਰੀ ਗਾਇਕਾਂ ਅਤੇ ਅਦਾਕਾਰਾ ਏ, ਹੁਣ ਤੱਕ 5 ਦਰਜਨਾਂ ਤੋਂ ਵੱਧ ਸਭਿਆਚਾਰਕ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ ਜਿਨ੍ਹਾਂ ਨੂੰ ਪੰਜਾਬੀਆਂ ਨੇ ਬਹੁਤ ਪਿਆਰ ਬਖਸ਼ਿਆਂ, ਹੁਣ ਤੱਕ ਬਹੁਤ ਸਾਰੇ ਦੇਸ਼ਾਂ ਵਿੱਚ ਆਪਣੇ ਗੀਤਾਂ ਰਾਹੀਂ ਪੰਜਾਬੀਆਂ ਦਾ ਮਨੋਰੰਜਨ ਕਰ ਚੁੱਕੇ ਹਨ, ਪਰਮਾਤਮਾ ਉਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ
ਛਿੰਦਾ ਧਾਲੀਵਾਲ ਕੁਰਾਈ ਵਾਲਾ
ਫੋਨ ਨੰ : 75082-54006

Leave a Reply

Your email address will not be published. Required fields are marked *

%d bloggers like this: