Sun. Sep 15th, 2019

ਪੰਜਾਬੀ ਮਾਂ ਬੋਲੀ ਦਾ ਪਹਿਰੇਦਾਰ ਮਨਮੋਹਨ ਸਿੰਘ ਹੀਰ

ਪੰਜਾਬੀ ਮਾਂ ਬੋਲੀ ਦਾ ਪਹਿਰੇਦਾਰ ਮਨਮੋਹਨ ਸਿੰਘ ਹੀਰ

ਸਾਫ ਸੁੱਥਰੀ ਗਾਇਕੀ ਦਾ ਪਹਿਰੇਦਾਰ ਮਨਮੋਹਨ ਸਿੰਘ ਹੀਰ ਦਾ ਜਨਮ 3 ਅਗਸਤ 1967 ਪਿਤਾ ਸ਼੍ਰੀ :ਦਿਲਬਾਗ ਸਿੰਘ ਹੀਰ ਜੀ ਦੇ ਘਰ ਪਿੰਡ ਹੱਲੂਵਾਲ ਜਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਬਚਪਨ ਤੋਂ ਹੀ ਮਨਮੋਹਨ ਸਿੰਘ ਹੀਰ ਨੂੰ ਗਾਉਣ ਦਾ ਸ਼ੋਕ ਸੀ। ਇਹਨਾਂ ਦੇ ਪਿਤਾ ਜੀ ਸਾਹਿਤ ਦੇ ਬਹੁਤ ਜਿਆਦਾ ਨੇੜੇ ਸੀ। ਓਹਨਾਂ ਨੇ ਮਨਮੋਹਨ ਸਿੰਘ ਹੀਰ ਦੀ ਗਾਇਕੀ ਪ੍ਰਤੀ ਲਗਨ ਵੇਖ ਦਿਆਂ ਉਸਤਾਦ ਜੀ ਕੋਲ ਭੇਜਣਾ ਸ਼ੁਰੂ ਕਰ ਦਿੱਤਾ। ਪੜਾਈ ਦੇ ਨਾਲ ਨਾਲ ਓਹ ਸੰਗੀਤ ਦੀਆਂ ਬਾਰੀਕੀਆਂ ਵੀ ਸਿਖ ਦੇ ਰਹੇ।
ਮਨਮੋਹਨ ਜੀ ਦੇ ਸੰਗੀਤ ਦੇ ਗੁਰੂ ਸ਼੍ਰੀ :ਜਸਵੰਤ ਭਵਰਾ ਜੀ ਨੇ। ਤਿੰਨਾਂ ਭਰਾਵਾਂ ਨੇ ਇਹਨਾਂ ਕੋਲੋਂ ਸੰਗੀਤ ਦੀ ਤਾਲੀਮ ਲਈ। ਉਸਤਾਦ ਜੀ ਨੇ ਮਨਮੋਹਨ ਸਿੰਘ ਹੀਰ ਨੂੰ ਵਾਰਿਸ ਨਾਂਅ ਦਿੱਤਾ।
1990 ਵਿੱਚ ਸਾਰੇ ਪਰਿਵਾਰ ਸਮੇਤ ਕਨੇਡਾ ਚੱਲੇ ਗਏ।
1993 ਵਿੱਚ ਇਹਨਾਂ ਦੀ ਪਲੇਠੀ ਟੇਪ ‘ਗੈਰਾਂ ਨਾਲ ਪੀਂਘਾਂ’ ਆਈ। ਜਿਸਨੂੰ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ।
1996 ਵਿੱਚ ਵਾਰਿਸ ਹੁੱਣਾਂ ਦਾ ਵਿਆਹ ਪ੍ਰਿਤਪਾਲ ਕੋਰ ਨਾਲ ਹੋਇਆ। ਅਤੇ ਇਹਨਾਂ ਦੇ ਹੁੱਣ ਦੋ ਬੱਚੇ ਹਨ। 1997 ਵਿੱਚ ਗੀਤ ‘ਕੱਲੀ ਬਹਿ ਕੇ ਸੋਚੀ ਨੀ’ ਨੇ ਤਾਂ ਸਾਰੇ ਰਿਕਾਰਡ ਹੀ ਤੋੜ ਦਿੱਤੇ।
2003 ਵਿੱਚ ਸਰੀ ਵਿੱਖੇ ਸ਼ੋਂਕੀ ਮੇਲਾ ਇਹਨਾਂ ਭਰਾਵਾਂ ਵੱਲੋ ਕਰਵਾਇਆ ਗਿਆ ਅਤੇ ਏਸ ਮੇਲੇ ਦੀ ਸੀ. ਡੀ ਵੀ ਬਾਜਾਰ ਵਿੱਚ ਉਤਾਰੀ ਗਈ।
2004 ਵਿੱਚ ਲਾਈਵ ਪੰਜਾਬੀ ਵਿਰਸਾ ਨਾਂਅ ਹੇਠ ਸ਼ੋਅ ਦੀ ਸੀ. ਡੀ ਆਈ ਜਿਸਨੂੰ ਲੋਕਾਂ ਨੇ ਪਲਕਾਂ ਉੱਤੇ ਹੀ ਬਿਠਾ ਲਿਆ। ਅਤੇ ਹੁੱਣ ਤੱਕ ਪੰਜਾਬੀ ਵਿਰਸਾ ਹਰ ਸਾਲ ਹੁੰਦਾ ਹੈ।
ਵਾਰਿਸ ਭਰਾਵਾਂ ਦਾ ਪੰਜਾਬੀ ਸੱਭਿਆਚਾਰ ਦੀ ਸੇਵਾ, ਸਾਫ ਸੁੱਥਰੀ ਗਾਇਕੀ ਵਿੱਚ ਪਹਿਲਾ ਨੰਬਰ ਹੈ।

ਪਾਠਕ ਪ੍ਰਦੀਪ
ਹੁਸ਼ਿਆਰਪੁਰ
9463262193

Leave a Reply

Your email address will not be published. Required fields are marked *

%d bloggers like this: