ਪੰਜਾਬੀ ਭਾਸ਼ਾਂ ਲਈ ਸੰਘਰਸ਼ ਕਰ ਰਹੇ ਨੋਜਵਾਨਾਂ ਖਿਲਾਫ ਦੋ ਵੱਖ ਵੱਖ ਮਾਮਲੇ ਦਰਜ

ss1

ਪੰਜਾਬੀ ਭਾਸ਼ਾਂ ਲਈ ਸੰਘਰਸ਼ ਕਰ ਰਹੇ ਨੋਜਵਾਨਾਂ ਖਿਲਾਫ ਦੋ ਵੱਖ ਵੱਖ ਮਾਮਲੇ ਦਰਜ

ਪੰਜਾਬੀ ਭਾਸ਼ਾਂ ਲਈ ਸੰਘਰਸ਼ ਕਰ ਰਹੇ ਨੋਜਵਾਨਾਂ ਖਿਲਾਫ ਦੋ ਵੱਖ ਵੱਖ ਮਾਮਲੇ ਦਰਜਪੰਜਾਬ ਵਿਚ ਪੰਜਾਬੀ ਭਾਸ਼ਾਂ ਨੂੰ ਮਿਲ ਰਹੇ ਤੀਜੇ ਦਰਜ ਦਾ ਵਿਰੋਧ ਕਰਨ ਵਾਲੇ ਨੋਜਵਾਨਾਂ ਖਿਲਾਫ ਬਠਿੰਡਾ ਪੁਲਿਸ ਦੋ ਵੱਖ ਵੱਖ ਮਾਮਲੇ ਦਰਜ ਕੀਤੇ ਗਏ। ਪੁਲਿਸ ਵੱਲੋ ਇਨਾ ਨੋਜਵਾਨਾਂ ਖਿਲਾਫ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਇੱਥੇ ਦੱਸਣਯੋਗ ਹੈ ਕਿ ਬਠਿੰਡਾ ਤੋ ਸ੍ਰੀ ਅਮ੍ਰਿੰਤਸਰ ਸਾਹਿਬ ਤੱਕ ਬਣ ਰਹੇ ਨੈਸ਼ਨਲ ਹਾਈਵੇ ਤੇ ਜੋ ਰਾਹ ਦੇਸਰਾ ਬੋਰਡ ਲਾਏ ਗਏ ਸਨ ਉਨਾਂ ਵਿਚ ਪੰਜਾਬ ਭਾਸ਼ਾਂ ਨੂੰ ਤੀਸਰਾ ਦਰਜ ਦਿੱਤਾ ਗਿਆ ਸੀ ਜਦੋ ਕਿ ਹਿੰਦੀ ਨੂੰ ਪਹਿਲਾ ਅਤੇ ਇੰਗਲਿਸ਼ ਨੂੰ ਦੂਸਰਾ ਦਰਜਾ ਦਿੱਤਾ ਗਿਆ ਸੀ ਜਿਸ ਦਾ ਵਿਰੋਧ ਕਰਦਿਆ ਮਾਲਵਾ ਯੂਥ ਫੈਡਰੇਸ਼ਨ, ਦਲ ਖ਼ਾਲਸਾ ਨੇ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਬਠਿੰਡਾ ਤੋਂ 20 ਕਿ. ਮੀ. ਵਿੱਚ ਸੜ੍ਹਕਾਂ ਕਿਨਾਰੇ ਲੱਗੇ ਬੋਰਡਾਂ ਦੀਆਂ ਗੈਰ ਪੰਜਾਬੀ ਭਸਾਵਾਂ ’ਤੇ ਕਾਲਾ ਰੰਗ ਫੇਰ ਦਿੱਤਾ ਸੀ । ਪੁਲਿਸ ਨੇ ਸਖ਼ਤੀ ਨਾਲ ਇਹਨਾ ਆਗੂਆ ਨੂੰ ਰੋਕ ਦਿੱਤਾ। ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿੱਚ ਰੋਸ ਵਿੱਚ ਆਏ ਨੌਜਵਾਨਾਂ ਨੇ ਸੜ੍ਹਕ ਜਾਮ ਕਰਕੇ ਪੰਜਾਬ ਪੁਲਿਸ ਵਿਰੁੱਧ ਜਬਰਦਸਤ ਨਾਅਰੇਵਾਜੀ ਵੀ ਕੀਤੀ ਗਈ ਸੀ। ਬੀਤੀ ਦੇਰ ਸ਼ਾਮ ਜਿਲਾ ਪੁਲਿਸ ਬਠਿੰਡਾ ਵੱਲੋ ਇਸ ਰੋਸ ਮਾਰਚ ਦੀ ਅਗਵਾਈ ਕਰਨ ਵਾਲੇ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਲੱਖਾਂ ਸਿਧਾਣਾ ਸਣੇ ਕਰੀਬ 50-60 ਨੋਜਵਾਨਾਂ ਖਿਲਾਫ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਤਹਿਤ ਮਾਮਲਾ ਦਰਜ ਕਰ ਲਿਆ ਗਿਆ।

   ਇਸ ਮਾਮਲੇ ਤੇ ਗੱਲਬਾਤ ਕਰਦਿਆ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਦੂਸਰੇ ਸੂਬਿਆ ਵਿਚ ਨੈਸ਼ਨਲ ਹਾਈਵੇ ਤੇ ਲੱਗੇ ਰਾਹ ਦੇਸਰਾ ਬੋਰਡਾਂ ਤੇ ਸੂਬੇ ਦੀ ਭਾਸ਼ਾ ਨੂੰ ਪਹਿਲਾ ਦਰਜਾ ਦਿੱਤਾ ਜਾਦਾ ਹੈ ਪਰ ਪੰਜਾਬ ਵਿਚ ਅਜਿਹਾ ਨਹੀ ਕੀਤਾ ਜਾ ਰਿਹਾ ਹੈ ਜਿਸ ਤੋ ਸਾਫ ਜਾਹਿਰ ਹੈ ਕੇਦਰ ਸਰਕਾਰ ਪੰਜਾਬ ਵਿਚੋ ਪੰਜਾਬੀ ਭਾਸ਼ਾ ਨੂੰ ਦੇਸ਼ ਨਿਕਾਲਾ ਦੇਣਾ ਚਾਹੁੰਦੀ ਹੈ। ਉਨਾਂ ਕਿਹਾ ਕਿ ਪੰਜਾਬੀ ਭਾਸ਼ਾਂ ਨੁੰ ਬਣਦਾ ਮਾਨ ਸਨਮਾਨ ਦਿਵਾਉਣ ਲਈ ਉਹ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ ਜੇਕਰ ਕੈਪਟਨ ਸਰਕਾਰ ਨੇ ਸਮਾਂ ਰਹਿੰਦੀਆ ਪੰਜਾਬੀ ਭਾਸ਼ਾ ਨੂੰ ਪਹਿਲਾ ਦਰਜਾ ਨਾ ਦਿਵਾਇਆ ਤਾਂ ਉਹਨਾਂ ਵੱਲੋ ਸਘੰਰਸ ਹੋਰ ਤੇਜ ਕੀਤਾ ਜਾਵੇਗਾ।

   ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋ ਕੇਦਰ ਸਰਕਾਰ ਤੋ ਰਾਹ ਦੇਸਰਾਂ ਬੋਰਡਾਂ ਤੇ ਪੰਜਾਬੀ ਭਾਸ਼ਾਂ ਨੂੰ ਪਹਿਲਾ ਦਰਜਾਂ ਦੇਣ ਸੰਬਧੀ ਪ੍ਹਵਾਨਗੀ ਲੈ ਲਈ ਗਈ ਹੈ। ਜਿਸ ਤੇ ਜਲਦ ਹੀ ਅਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Share Button

Leave a Reply

Your email address will not be published. Required fields are marked *