ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jul 10th, 2020

ਪੰਜਾਬੀ ਭਵਨ ਵਿਖੇ ਮਨਾਇਆ ਗਿਆ ਪ੍ਰੋ: ਮੋਹਨ ਸਿੰਘ ਦਾ 115ਵਾਂ ਜਨਮ ਦਿਹਾੜਾ

????????????????????????????????????

ਪੰਜਾਬੀ ਭਵਨ ਵਿਖੇ ਮਨਾਇਆ ਗਿਆ ਪ੍ਰੋ: ਮੋਹਨ ਸਿੰਘ ਦਾ 115ਵਾਂ ਜਨਮ ਦਿਹਾੜਾ
ਪ੍ਰੋ: ਮੋਹਨ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਸ਼ੁਰੂ ਹੋਇਆ ਸੈਮੀਨਾਰ ਅਤੇ ਕਵਿ ਦਰਬਾਰ

ਲੁਧਿਆਣਾ 20 ਅਕਤੂਬਰ (ਨਿਰਪੱਖ ਕਲਮ ਬਿਊਰੋ): ਪ੍ਰੋ: ਮੋਹਨ ਸਿੰਘ ਦੇ 115ਵੇਂ ਜਨਮ ਦਿਹਾੜੇ ਤੇ ਪੰਜਾਬੀ ਭਵਨ ਵਿਖੇ ਸੈਮੀਨਾਰ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ । ਸਮਾਗਮ ਦੀ ਸ਼ੁਰੂਆਤ ਆਰਤੀ ਚੋਂਕ ਸਥਿਤ ਬੁੱਤ ਤੇ ਫੁੱਲ ਮਾਲਾਵਾਂ ਬੇਂਟ ਕਰਕੇ ਕੀਤੀ ਗਈ । ਇਸ ਦੌਰਾਨ ਮੈਂਬਰ ਪਾਰਲੀਮੈਂਟ ਅਤੇ ਪ੍ਰਸਿੱਧ ਲੋਕ ਗਾਇਕ ਮੁਹੰਮਦ ਸਦੀਕ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਐਮ.ਪੀ. ਪ੍ਰਿਥਵੀਪਾਲ ਸਿੰਘ, ਪਰਗਟ ਸਿੰਘ ਗਰੇਵਾਲ, ਡਾ. ਨਿਰਮਲ ਜੋੜਾ, ਡਾ. ਸੁਰਜੀਤ ਸਿੰਘ, ਕੇ.ਕੇ. ਬਾਵਾ ਸਮੇਤ ਕਈ ਪ੍ਰਮੁੱਖ ਸਖਸ਼ੀਞਅਤਾਂ ਨੇ ਹਾਜ਼ਰੀ ਭਰੀ ।

ਬੁੱਤ ਤੇ ਫੁੱਲ ਮਾਲਾਵਾਂ ਭੇਂਟ ਕਰਨ ਤੋਂ ਬਾਅਦ ਕਾਫਿਲਾ ਪੰਜਾਬੀ ਭਵਨ ਵੱਲ ਰਵਾਨਾ ਹੋਇਆ ਜਿੱਥੇ ਪ੍ਰੋ: ਮੋਹਨ ਸਿੰਘ ਦੀਲ਼ ਯਾਦ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ ।ਸੈਮੀਨਾਰ ਦਾ ਮੁੱਖ ਵਿਸ਼ਾ ਭਾਰਤ ਵਿਚ ਭਾਸ਼ਾ ਦਾ ਸਵਾਲ ਅਤੇ ਪੰਜਾਬੀ ਦਾ ਭਵਿੱਖ ਰਿਹਾ । ਮੁੱਖ ਮਹਿਮਾਨ ਦੇ ਰੂਪ ਵਿਚ ਸਾਬਕਾ ਉਪ-ਕੁਲਪਤੀ ਡਾ. ਐਮ.ਪੀ. ਸਿੰਘ ਨੇ ਭਾਗ ਲਿਆ ।ਸੈਮੀਨਾਰ ਦੀ ਪ੍ਰਧਾਨਗੀ ਪ੍ਰੋ: ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿਤਕ ਅਕਾਦਮੀ ਨੇ ਕੀਤੀ । ਇਸ ਸੈਮੀਨਾਰ ਤੋਂ ਬਾਅਦ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ । ਕਵੀ ਦਰਬਾਰ ਵਿਚ ਜਸਵੰਤ ਜਫ਼ਰ, ਗੁਰਚਰਨ ਕੌਰ ਕੋਚਰ, ਸਵਰਨਜੀਤ ਸਵੀ, ਮਨਜਿੰਦਰ ਧਨੌਆ, ਤਰਲੋਚਨ ਲੋਚੀ, ਭਗਵਾਨ ਢਿੱਲੋਂ, ਪਰਮਜੀਤ ਸੋਹਲ, ਦਵਿੰਦਰ ਦਿਲਰੂਪ, ਜਸਲੀਨ ਕੌਰ, ਅਮਨ ਸਿੰਘ, ਕਰਮਜੀਤ ਗਰੇਵਾਲ, ਅਮਰਜੀਤ ਸ਼ੇਰਪੁਰੀ, ਹਰਬੰਸ ਮਾਲਵਾ, ਹਰਬੰਸ ਕਿਰਨ, ਜਸਪ੍ਰੀਤ ਕੌਰ ਫਲਕ ਆਦਿ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਗਮ ਵਿਚ ਮੌਜੂਦ ਸਖਸ਼ੀਅਤਾਂ ਦਾ ਮਨ ਮੋਹ ਲਿਆ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: