ਪੰਜਾਬੀ ਫਿਲਮ ‘ਦਾਣਾ ਪਾਣੀ’ ਨੂੰ ਦੇਖ ਦਰਸ਼ਕ ਹੋ ਗਏ ਇਸਦੇ ਮੁਰੀਦ

ss1

ਪੰਜਾਬੀ ਫਿਲਮ ‘ਦਾਣਾ ਪਾਣੀ’ ਨੂੰ ਦੇਖ ਦਰਸ਼ਕ ਹੋ ਗਏ ਇਸਦੇ ਮੁਰੀਦ

Daana Paani movie review

ਜਿੰਮੀ ਸ਼ੇਰਗਿਲ ਆਪਣੇ ਆਪ ਵਿੱਚ ਇੱਕ ਅਜਿਹਾ ਨਾਮ ਹੈ ਜੋ ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਵਿੱਚ ਆਪਣੀ ਧੱਕ ਰੱਖਦਾ ਹੈ। ਜਿੰਮੀ ਸ਼ੇਰਗਿਲ ਆਪਣੀ ਵਰਸਟਾਇਲ ਅਦਾਕਾਰੀ ਦਾ ਲੋਹਾ ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਮਨਵਾ ਚੁੱਕੇ ਹਨ। ਜਿੰਮੀ ਸ਼ੇਰਗਿਲ ਹੁਣ ਫਿਰ ਦਰਸ਼ਕਾਂ ਲਈ ਇੱਕ ਨਵੀਂ ਫਿਲਮ ਲੈ ਕੇ ਆਏ ਹਨ, ਜਿਸ ਦਾ ਨਾਮ ਹੈ ‘ਦਾਣਾ ਪਾਣੀ’। ਇਸ ਫਿਲਮ ਵਿੱਚ ਜਿੰਮੀ ਆਪਣਾ ਕਿਰਦਾਰ ਫੌਜ ਦੇ ਅਫਸਰ ਦਾ ਨਿਭਾਅ ਰਹੇ ਹਨ। ਪਰ ਅਸਲ ਵਿੱਚ ਇਹ ਫਿਲਮ ਕਿਸੇ ਯੁੱਧ ਦੇ ਬਾਰੇ ਨਹੀਂ ਹੈ। ਜੀ ਹਾਂ, ਇਸ ਫਿਲਮ ਵਿੱਚ ਇੱਕ ਅਜਿਹੀ ਔਰਤ ਦੀ ਪ੍ਰੇਮ ਕਹਾਣੀ ਨੂੰ ਦਿਖਾਇਆ ਗਿਆ ਹੈ ਜੋ ਲੰਮੇ ਸਮੇਂ ਤੋਂ ਆਪਣੇ ਪਿਆਰ ਦੀ ਉਡੀਕ ਕਰ ਰਹੀ ਹੈ। ਉਡੀਕ ਵੀ ਉਸ ਦੀ ਕਰ ਰਹੀ ਹੈ ਜਿਸ ਨਾਲ ਉਸਦਾ ਬਚਪਨ ਵਿੱਚ ਹੀ ਵਿਆਹ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਉਹ ਨੌਜਵਾਨ ਫੌਜ ਵਿੱਚ ਚਲਾ ਜਾਂਦਾ ਹੈ। ਇਸ ਫਿਲਮ ਵਿੱਚ ਲੀਡ ਔਰਤ ਦਾ ਕਿਰਦਾਰ ਪੰਜਾਬੀ ਕੂਈਨ ਸਿੰਮੀ ਚਹਿਲ ਨਿਭਾਅ ਰਹੀ ਹੈ। ਦੱਸ ਦੇਈਏ ਕਿ ਪੁਰਾਣੇ ਸਮਿਆਂ ਵਿੱਚ ਇੱਕ ਪਰੰਪਰਾ ਹੁੰਦੀ ਸੀ ਜਦੋਂ ਬਚਪਨ ਵਿੱਚ ਹੀ ਬੱਚੇ ਆਪਣੇ ਮਾਪਿਆਂ ਦੇ ਕਹਿਣ ‘ਤੇ ਇੱਕ ਅਜਿਹੀ ਸੋਹੰ ਖਾਂਦੇ ਸਨ ਕਿ ਉਹ ਕਿਸੇ ਹੋਰ ਵੱਲ ਅੱਖ ਚੱਕ ਕੇ ਨਹੀਂ ਦੇਖਣਗੇ ਕਿਓਂਕਿ ਬਚਪਨ ਵਿੱਚ ਹੀ ਓਹਨਾ ਦਾ ਵਿਆਹ ਤਹਿ ਕਰ ਦਿੱਤਾ ਜਾਂਦਾ ਸੀ। ਅਜਿਹਾ ਕੰਮ ਬੱਚੇ ਆਪਣੇ ਬਜ਼ੁਰਗਾਂ ਦੇ ਕਹੇ ‘ਤੇ ਕਰਦੇ ਸਨ।
ਇਸ ਫ਼ਿਲਮ ਵਿੱਚ ਅੱਗੇ ਦਿਖਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਜਿੰਮੀ ਸ਼ੇਰਗਿਲ ਫੌਜ ‘ਚੋਂ ਵਾਪਿਸ ਆਉਂਦਾ ਹੈ ਅਤੇ ਆਪਣੇ ਬਚਪਨ ਦੇ ਪਿਆਰ ਨੂੰ ਲੱਭਣ ਦੀ ਕੋਸ਼ਿਸ ਕਰਦਾ ਹੈ। ਉਸ ਨੂੰ ਆਪਣੇ ਬਚਪਨ ਦੇ ਪਿਆਰ ਨੂੰ ਹਾਸਲ ਲੜਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਇਨ੍ਹਾਂ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਪਰਿਵਾਰ ਵਾਲਿਆਂ ਨੂੰ ਇਸ ਰਿਸ਼ਤੇ ਵਿੱਚ ਖਰਾਬੀ ਨਜ਼ਰ ਆਉਂਣ ਲੱਗ ਪੈਂਦੀ ਹੈ। ਜੇਕਰ ਗੱਲ ਕਰੀਏ ਇਸ ਕਹਾਣੀ ਦੀ ਤਾਂ ਇਸ ਫਿਲਮ ਦੀ ਸ਼ੂਟਿੰਗ ਇੱਕ ਪਿੰਡ ਦੀ ਫੀਰਨੀ ‘ਤੇ ਸ਼ੂਟ ਕੀਤੀ ਗਈ ਹੈ। ਟਰੇਲਰ ਅਤੇ ਫਿਲਮ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿੱਥੇ ਜਿੰਮੀ ਸ਼ੇਰਗਿਲ ਅਤੇ ਸਿਮੀ ਚਹਿਲ ਨੂੰ ਉਸ ਦੇ ਘਰ ਦਾ ਪਤਾ ਪੁੱਛਦਾ ਹੈ ਤਾਂ ਇਸ ਨਾਲ ਸਿਮੀ ਚਹਿਲ, ਜਿੰਮੀ ਸ਼ੇਰਗਿਲ ਨੂੰ ਪਾਣੀ ਵੀ ਪਿਲਾਉਂਦੀ ਹੈ। ਇਸ ਫਿਲਮ ਵਿੱਚ ਪੰਜਾਬੀ ਸੱਭਿਅਤਾ ਨੂੰ ਬਹੁਤ ਹੀ ਬਾਖੂਬੀ ਤਰੀਕੇ ਨਾਲ ਦਿਖਾਇਆ ਗਿਆ ਹੈ।
ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿਲ ਇਕਲੋਤੇ ਅਜਿਹੇ ਅਦਾਕਾਰ ਹਨ ਜਿਨ੍ਹਾਂ ਦਾ ਪੰਜਾਬ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਸਿੱਕਾ ਚੱਲਦਾ ਹੈ। ਜਿੰਮੀ ਸ਼ੇਰਗਿੱਲ ਦਾ ਨਾਮ ਜਿੰਨਾ ਪਾਲੀਵੁੱਡ ਵਿੱਚ ਪ੍ਰਸਿੱਧ ਹੈ ਉਨ੍ਹਾਂ ਹੀ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਪਛਾਣਿਆ ਜਾਂਦਾ ਹੈ। ਜਿੰਮੀ ਸ਼ੇਰਗਿਲ ਦੀ ਹਿੰਦੀ ਫ਼ਿਲਮਾਂ ਦੀ ਸ਼ੁਰੂਆਤ 1995 ਵਿੱਚ ‘ਮਾਚਿਸ’ ਫ਼ਿਲਮ ਤੋਂ ਹੋਈ ਸੀ ਅਤੇ 2005 ਵਿੱਚ ‘ਯਾਰਾਂ ਨਾਲ ਬਹਾਰਾਂ’ ਤੋਂ ਪੰਜਾਬੀ ਫ਼ਿਲਮਾਂ ਦਾ ਸਫ਼ਰ ਸ਼ੁਰੂ ਹੋਇਆ। ‘ਯਾਰਾਂ ਨਾਲ ਬਹਾਰਾਂ’ ਵਿੱਚ ਜਿੰਮੀ ਸ਼ੇਰਗਿਲ ਨੂੰ ਬਹੁਤ ਪਸੰਦ ਕੀਤਾ ਗਿਆ ਅਤੇ ਉਸ ਲਈ ਪੰਜਾਬੀ ਫ਼ਿਲਮ ਇੰਡਸਟਰੀ ਦਾ ਬੂਹਾ ਖੁੱਲ੍ਹ ਗਿਆ ਅਤੇ ਅੱਜ ਤੱਕ ਇਹ ਸਿਲਸਿਲਾ ਜਾਰੀ ਹੈ। ਸਾਲ 2018 ਮਈ ਵਿੱਚ ਤਨਵੀਰ ਸਿੰਘ ਜਗਪਾਲ ਜਿੰਨਾ ਨੇ ਪਹਿਲਾਂ ‘ਰੱਬ ਦਾ ਰੇਡੀਓ’ ਬਣਾਈ ਸੀ ਉਹਨਾਂ ਦੀ ਨਵੀਂ ਫ਼ਿਲਮ ‘ਦਾਣਾ ਪਾਣੀ’ ਵਿੱਚ ਆਏ ਹਨ। ਜਿੰਮੀ ਸ਼ੇਰਗਿਲ ਦੇ ਨਾਲ ਸਿੰਮੀ ਚਹਿਲ, ਗੁਰਪ੍ਰੀਤ ਘੁੱਗੀ ਅਤੇ ਨਿਰਮਲ ਰਿਸ਼ੀ ਨਜ਼ਰ ਵੀ ਇਸ ਫਿਲਮ ਵਿੱਚ ਆਏ ਹਨ। ਫਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ ਅਤੇ ਫ਼ਿਲਮ ਨੂੰ ਸੰਗੀਤ ਜੈ ਦੇਵ ਕੁਮਾਰ ਨੇ ਦਿੱਤਾ ਹੈ।
ਇਸ ਨਾਲ ਫਿਲਮ ਦੇ ਰਵਿਊ ਦੀ ਗੱਲ ਕਰੀਏ ਤਾਂ ਦਰਸ਼ਕਾਂ ਨੂੰ ਇਹ ਫਿਲਮ ਬਹੁਤ ਪਸੰਦ ਆਈ ਕਿਉਂਕਿ ਇਹ ਇੱਕ ਪਰਿਵਾਰਿਕ ਫਿਲਮ ਹੈ, ਜਿਸ ਨੂੰ ਬਾਰ-ਬਾਰ ਦੇਖਣ ਦਾ ਸੁਨੇਹਾ ਦਿੱਤਾ ਗਿਆ ਹੈ। ਫਿਲਮ ਵਿੱਚ ਜਿੰਮੀ ਸ਼ੇਰਗਿਲ ਦੇ ਫੌਜੀ ਲੁਕ ਨੂੰ ਬੇਹੱਦ ਪਸੰਦ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਫਿਲਮ ਪੰਜਾਬੀਅਤ ਨੂੰ ਚੰਗੀ ਤਰ੍ਹਾਂ ਦਰਸਾਉਂਦੀ ਹੈ।
ਸ਼ੋਰ ਸ਼ਰਾਬੇ ਤੋਂ ਦੂਰ ਇਹ ਫਿਲਮ ਪਰਿਵਾਰ ਦੀ ਅਹਿਮੀਅਤ ਦਰਸਾਉਂਦੀ ਹੈ। ਸਿੰਮੀ ਚਹਿਲ ਦੇ ਕਿਰਦਾਰ ਨੂੰ ਵੀ ਖੂਬ ਪਸੰਦ ਕੀਤਾ ਗਿਆ ਹੈ। ਜਿੰਮੀ ਅਤੇ ਸਿੰਮੀ ਨੂੰ ਆਪਣਾ ਬਚਪਨ ਦਾ ਪਿਆਰ ਮਿਲਦਾ ਹੀ ਜਾਂ ਨਹੀਂ ਇਹ ਜਾਨਣ ਲਈ ਤੁਹਾਨੂੰ ਇੱਕ ਵਾਰ ਫਿਲਮ ਦੇਖਣ ਲਈ ਸਿਨੇਮਾ ਹਾਲ ਜਾਣਾ ਪਵੇਗਾ। ਫਿਲਹਾਲ ਇਸ ਫਿਲਮ ਨੂੰ 5 ਸਟਾਰ ਵਿੱਚੋਂ 3.5 ਸਟਾਰ ਮਿਲੇ ਹਨ। ਦਰਸ਼ਕਾਂ ਦਾ ਪਿਆਰ ਇਸ ਨੂੰ ਹਰ ਕਿੰਨੀ ਕਾਮਯਾਬੀ ਵੱਲ ਲੈ ਕੇ ਜਾਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਤੁਹਾਨੂੰ ਇਹ ਫਿਲਮ ਦੇਖਣ ਲਈ ਜਾਣਾ ਪਵੇਗਾ ਸਿਨੇਮਾ ਹਾਲ।

Share Button

Leave a Reply

Your email address will not be published. Required fields are marked *