ਪੰਜਾਬੀ ਫਿਲਮ ਕਲਾਕਾਰ ਹਰਭਜਨ ਮਾਨ 17 ਨੂੰ ਮਲੋਟ ਵਿਖੇ ਕਰਨਗੇ ਪੰਜਾਬੀ ਸ਼ਾਮ ‘ਚ ਸ਼ਿਰਕਤ

ਪੰਜਾਬੀ ਫਿਲਮ ਕਲਾਕਾਰ ਹਰਭਜਨ ਮਾਨ 17 ਨੂੰ ਮਲੋਟ ਵਿਖੇ ਕਰਨਗੇ ਪੰਜਾਬੀ ਸ਼ਾਮ ‘ਚ ਸ਼ਿਰਕਤ

ਮਲੋਟ, 14 ਮਈ (ਆਰਤੀ ਕਮਲ) : ਮਲੋਟ ਲਾਈਵ ਅਤੇ ਸਕਾਈਮਾਲ ਵੱਲੋਂ 17 ਮਈ ਨੂੰ ਕਰਵਾਈ ਜਾ ਰਹੀ ਸਭਿਆਚਾਰਕ ਪੰਜਾਬੀ ਸ਼ਾਮ ਵਿਚ ਹਰਭਜਨ ਮਾਨ ਅਤੇ ਉਹਨਾਂ ਦੇ ਸਾਥੀ ਕਲਾਕਾਰ ਪੁੱਜ ਰਹੇ ਹਨ । ਇਹ ਜਾਣਕਾਰੀ ਦਿੰਦਿਆਂ ਮਲੋਟ ਲਾਈਵ ਦੇ ਮੈਨਜਿੰਗ ਡਾਇਰੈਕਟਰ ਮਿਲਨ ਸਿੰਘ ਹੰਸ ਨੇ ਦੱਸਿਆ ਕਿ ਹਰਭਜਨ ਮਾਨ ਨਾਲ ਪੰਜਾਬ ਦੇ ਮਸ਼ਹੂਰ ਕਾਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਤੇ ਹੋਰ ਵੀ ਜਾਨੇ ਮਾਨੇ ਕਲਾਕਾਰ ਇਸ ਮੌਕੇ ਪੁੱਜ ਕੇ ਮਲੋਟ ਵਾਸੀਆਂ ਦੇ ਰੂਬਰੂ ਹੋਣਗੇ ਅਤੇ ਆਪਣੀ ਆਉਣ ਵਾਲੀ ਫਿਲਮ ਸਾਡੇ ਸੀਐਮ ਸਾਹਿਬ ਬਾਰੇ ਵੀ ਜਾਣਕਾਰੀ ਦੇਣਗੇ । ਮਿਲਨ ਹੰਸ ਨੇ ਕਿਹਾ ਕਿ ਇਸ ਸਭਿਆਚਾਰਕ ਸ਼ਾਮ ਵਿਚ ਪਹਿਲਾਂ ਸ਼ਹਿਰ ਦੀਆਂ ਵੱਖ ਵੱਖ ਡਾਂਸ ਅਕੈਡਮੀਆਂ ਅਤੇ ਕੁਝ ਸਕੂਲਾਂ ਦੇ ਬੱਚੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ । ਹਰਭਜਨ ਮਾਨ ਦੇ ਮਲੋਟ ਪੁੱਜਣ ਤੇ ਵਿਧਾਇਕ ਮਲੋਟ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਸਵਾਗਤ ਕੀਤਾ ਜਾਵੇਗਾ । ਇਸ ਤੋਂ ਇਲਾਵਾ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ । ਇਸ ਮੌਕੇ ਮਿਲਨ ਹੰਸ ਤੋਂ ਇਲਾਵਾ ਹਰਪ੍ਰੀਤ ਸਿੰਘ ਹੈਪੀ ਸਾਬਕਾ ਵਰੰਟ ਅਫਸਰ, ਇੰਜ, ਗੁਰਵਿੰਦਰ ਸਿੰਘ ਡਾਇਰੈਕਟਰ, ਸਿਮਰਨਜੀਤ ਸਿੰਘ ਖਾਲਸਾ, ਹਰਮਨਜੋਤ ਸਿੰਘ ਸਿੱਧੂ ਐਮਡੀ ਦੇਸੀ ਵਰਲਡ ਰੇਡੀਉ, ਜਸ਼ਨ ਸਿੱਧੂ, ਆਰਤੀ ਕਮਲ ਆਡੀਟਰ ਅਤੇ ਸੋਨੂੰ ਮਲੂਜਾ ਆਦਿ ਵੀ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: