ਪੰਜਾਬੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420 ਰਿਟਰਨਸ’ ਦਾ ਪਹਿਲਾ ਆਡੀਓ ਟਰੈਕ ਰਿਲੀਜ਼, ਯੂਟਿਊਬ ‘ਤੇ ਪਾ ਰਿਹੈ ਧੁੰਮਾਂ

ss1

ਪੰਜਾਬੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420 ਰਿਟਰਨਸ’ ਦਾ ਪਹਿਲਾ ਆਡੀਓ ਟਰੈਕ ਰਿਲੀਜ਼, ਯੂਟਿਊਬ ‘ਤੇ ਪਾ ਰਿਹੈ ਧੁੰਮਾਂ

ਚੰਡੀਗੜ੍ਹ- 30 ਜੁਲਾਈ (ਜਵੰਦਾ) 15 ਅਗਸਤ  ਨੂੰ ਰਿਲੀਜ਼ ਹੋਣ ਜਾ ਰਹੀ ਅਦਾਕਾਰ ਰਣਜੀਤ ਬਾਵਾ ਤੇ ਜੱਸੀ ਗਿੱਲ ਦੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420 ਰਿਟਰਨਸ ਦਾ ਪਹਿਲਾ ਆਡੀਓ ਟਰੈਕ ‘ਚੰਨ ਵਰਗੀ’ ਹਾਲ ਹੀ ਲੋਕਧੁਨ ਸੰਗੀਤਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ।ਰਣਜੀਤ ਬਾਵਾ ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਰੁਮਾਂਟਿਕ ਗੀਤ ਨੂੰ ਸਰੋਤੇ ਵਰਗ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਜੋ ਕਿ ਯੂਟਿਊਬ ਤੇ ਥੋੜੇ ਸਮੇਂ ‘ਚ ਹੀ ਇਕ ਮਿਲੀਅਨ ਦੇ ਕਰੀਬ ਦੇਖਿਆ ਜਾ ਚੁੱਕਾ ਹੈ।ਇਸ ਗੀਤ ਦੇ ਬੋਲ ਗੀਤਕਾਰ ਖੁਸ਼ੀ ਪੰਧੇਰ ਨੇ ਲਿਖੇ ਹਨ ਅਤੇ ਸੰਗੀਤ ਜੱਸੀ ਕਟਿਆਲ ਨੇ ਦਿੱਤਾ ਹੈ।ਦੱਸਣਯੋਗ ਹੈ ਕਿ ਇਸ ਫ਼ਿਲਮ ਵਿਚ ਰਣਜੀਤ ਬਾਵਾ ਤੇ ਜੱਸੀ ਗਿੱਲ ਪਹਿਲੀ ਵਾਰ ਇਕੱਠੇ ਅਦਾਕਾਰੀ ਕਰਦੇ ਨਜ਼ਰ ਆਉਣਗੇ।ਹਾਸੇ ਭਰਪੂਰ ਕਹਾਣੀ ਵਾਲੀ ਇਸ ਫ਼ਿਲਮ ਦੀ ਕਹਾਣੀ, ਸੰਵਾਦ ਤੇ ਪਟਕਥਾ ਲੇਖਕ ਨਰੇਸ਼ ਕਥੂਰੀਆ ਨੇ ਲਿਖੇ ਹਨ।’ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਦੀਪਕ ਗੁਪਤਾ ਤੇ ਰੂਪਾਲੀ ਗੁਪਤਾ ਅਤੇ ਨਿਰਦੇਸ਼ਕ ਸ਼ਿਤਿਜ ਚੌਧਰੀ ਹਨ ਅਤੇ ਫ਼ਿਲਮ ਦੇ ਡ੍ਰਿਸਟੀਬਿਊਟਰ ‘ਓਮਜ਼ੀ ਗਰੁੱਪ’ ਮੁਨੀਸ਼ ਸਾਹਨੀ ਹਨ।ਫ਼ਿਲਮ ਵਿੱਚ ਰਣਜੀਤ ਬਾਵਾ ਤੇ ਜੱਸੀ ਗਿੱਲ ਦੇ ਦੇ ਨਾਲ ਅਦਾਕਾਰਾ ਅਵੰਤਿਕਾ ਹੁੰਦਲ, ਪਾਇਲ ਰਾਜਪੂਤ , ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਅਨੀਤਾ ਦੇਵਗਨ, ਗੁਰਮੀਤ ਸਾਜਨ, ਹਰਦੀਪ ਗਿੱਲ ਆਦਿ ਨਾਮੀ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।

Share Button

Leave a Reply

Your email address will not be published. Required fields are marked *