ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jul 13th, 2020

ਪੰਜਾਬੀ ਨਾਟਕ ‘ਕੱਲਰਫੁੱਲ ਦੀਵੇ’ 24 ਅਕਤੂਬਰ ਨੂੰ ਹੋਵੇਗਾ ਰੀਲੀਜ –ਭਵਨਦੀਪ ਸਿੰਘ ਪੁਰਬਾ

ਪੰਜਾਬੀ ਨਾਟਕ ‘ਕੱਲਰਫੁੱਲ ਦੀਵੇ’ 24 ਅਕਤੂਬਰ ਨੂੰ ਹੋਵੇਗਾ ਰੀਲੀਜ –ਭਵਨਦੀਪ ਸਿੰਘ ਪੁਰਬਾ
ਪੰਜਾਬੀ ਨਾਟਕ ‘ਕੱਲਰਫੁੱਲ ਦੀਵੇ’ ਦੀ ਸ਼ੂਟਿੰਗ ਮੁੰਕਮਲ –ਪੁਰਬਾ

ਮੋਗਾ: ਪੰਜਾਬੀ ਜਰਨਲਿਸਟ ਡਾਇਰੈਕਟਰ ਭਵਨਦੀਪ ਸਿੰਘ ਪੁਰਬਾ ਦੀ ਨਿਰਦੇਸ਼ਨਾ ਹੇਠ ਤਿਆਰ ਹੋਏ ਪੰਜਾਬੀ ਨਾਟਕ ‘ਕੱਲਰਫੁੱਲ ਦੀਵੇ’ ਦੀ ਸ਼ੂਟਿੰਗ ਬੀਤੇ ਦਿਨੀ ਮੋਗਾ ਦੇ ਨੇੜਲੇ ਪਿੰਡ ਡਾਲਾ ਵਿਖੇ ਮੁੰਕਮਲ ਹੋ ਗਈ ਹੈ। ਇਹ ਨਾਟਕ 24 ਅਕਤੂਬਰ 2019 ਦਿਨ ਵੀਰਵਾਰ ਨੂੰ ‘ਮਹਿਕ ਵਤਨ ਦੀ ਲਾਈਵ’ ਦੇ ਦਫਤਰ ਤੋਂ ਰੀਲੀਜ ਹੋਵੇਗਾ।
‘ਮਹਿਕ ਵਤਨ ਦੀ ਲਾਈਵ’ ਦੇ ਬੈਨਰ ਹੇਠ ਬਣ ਰਹੇ ਇਸ ਪੰਜਾਬੀ ਨਾਟਕ ‘ਕੱਲਰਫੁੱਲ ਦੀਵੇ’ ਦੀ ਸ਼ੂਟਿੰਗ ਮੁੰਕਮਲ ਹੋਣ ਉਪਰੰਤ ਡਾਇਰੈਕਟਰ ਭਵਨਦੀਪ ਸਿੰਘ ਪੁਰਬਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਦੀਵਾਲੀ ਦੀ ਪੁਰਾਤਨ ਪ੍ਰਮਪਰਾ ਮਿੱਟੀ ਦੇ ਦੀਵੇਆ ਦੀ ਮਹੱਤਤਾ ਨੂੰ ਦਰਸਾਉਦਾ ਪੰਜਾਬੀ ਨਾਟਕ ‘ਕੱਲਰਫੁੱਲ ਦੀਵੇ’ 24 ਅਕਤੂਬਰ 2019 ਦਿਨ ਵੀਰਵਾਰ ਨੂੰ ਰੀਲੀਜ ਹੋਵੇਗਾ ਜੋ ਕਿ ਖਾਸ ਤੌਰ ਤੇ ‘ਮਹਿਕ ਵਤਨ ਦੀ ਲਾਈਵ’ ਵੈਬ ਟੀ.ਵੀ. ਚੈਨਲ ਲਈ ਬਣਾਇਆ ਗਿਆ ਹੈ।
ਉਨ੍ਹਾ ਦੱਸਿਆ ਕਿ ਚਾਈਨਾ ਦੇ ਦੀਵੇਆ ਦੀ ਬਜਾਏ ਸਾਡੇ ਆਪਣੇ ਦੇਸ਼ ਦੇ ਘੁਮਿਆਰਾ ਦੇ ਬਣਾਏ ਦੀਵੀਆਂ ਨੂੰ ਜਗਾਉਣ ਲਈ ਪ੍ਰੇਰਿਤ ਕਰਦੇ ਇਸ ਨਾਟਕ ਵਿੱਚ ਬਾਲ ਕਲਾਕਾਰ ਏਕਮਜੋਤ ਸਿੰਘ ਪੁਰਬਾ, ਬੇਬੀ ਉਮੰਗਦੀਪ ਕੋਰ ਪੁਰਬਾ ਤੋਂ ਇਲਾਵਾ ਇਕਬਾਲ ਖੋਸਾ, ਹਰਕੀਰਤ ਬੇਦੀ ਦਾ ਵੀ ਅਹਿਮ ਰੋਲ ਹੈ। ਨਿਰਮਾਤਾ ਮੈਡਮ ਭਾਗਵੰਤੀ ਪੁਰਬਾ ਦੀ ਪ੍ਰਡਕਸ਼ਨ ਟੀਮ ਵਿੱਚ ਐਡੀਟਰ ਹਰਜਿੰਦਰ ਲਾਡਾ, ਸਹਿ-ਨਿਰਦੇਸ਼ਕ ਢਾਡੀ ਸਾਧੂ ਸਿੰਘ ਧੰਮੂ, ਸੁਖਦੀਪ ਸਿੰਘ ਸੋਨਾ, ਸ਼ਮਿੰਦਰ ਸਿੰਘ ਸੇਖਾ ਅਤੇ ਮਨਮੋਹਨ ਸਿੰਘ ਚੀਮਾ ਨੇ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: