Thu. Oct 17th, 2019

ਪੰਜਾਬੀ ਗੀਤਕਾਰਾਂ ਦੀ ਮਾੜੀ ਆਰਥਿਕ ਹਾਲਤ ਲਈ ਜੁਮੇਵਾਰ ਗਾਇਕ ਕੁਝ ਸੋਚਣ

ਪੰਜਾਬੀ ਗੀਤਕਾਰਾਂ ਦੀ ਮਾੜੀ ਆਰਥਿਕ ਹਾਲਤ ਲਈ ਜੁਮੇਵਾਰ ਗਾਇਕ ਕੁਝ ਸੋਚਣ

ਕੁਝ ਸਮੇਂ ਤੋਂ ਪੰਜਾਬੀ ਦੇ ਨਾਮਵਰ ਗੀਤਕਾਰਾਂ ਦੀ ਮਾੜੀ ਆਰਥਿਕ ਹਾਲਤ ਬਾਰੇ ਸੁਣਨ ਨੂੰ ਮਿਲਿਆ ਜੋ ਬਹੁਤ ਦੁਖਦਾਈ ਹੈ। ਪਹਿਲਾਂ ਮਿਰਜ਼ਾ ਸੰਗੋਵਾਲੀਆ ਦੀ ਮੌਤ ਮਾੜੀ ਆਰਥਿਕ ਹਾਲਤ ਕਰਕੇ ਹੋਈ। ਫਿਰ ਮੈਂ ਇੱਕ ਦਿਨ ਗੁਰਨਾਮ ਗਾਮਾ ਦੀ ਇੰਟਰਵਿਊ ਦੇਖ ਰਿਹਾ ਸੀ ਜਿਸ ਵਿੱਚ ਉਹਨਾਂ ਨੇ ਆਪਣੀ ਬਿਮਾਰੀ ਬਾਰੇ ਦੱਸਦੇ ਹੋਏ ਦੱਸਿਆ ਕਿ ਕਿਸੇ ਵੀ ਗਾਇਕ ਨੇ ਮੇਰੀ ਸਾਰ ਨਹੀਂ ਲਈ ਸਗੋਂ ਬਹੁਤ ਮੈਥੋਂ ਖਾ ਪੀ ਕੇ ਚਲੇ ਜਾਂਦੇ ਰਹੇ ਨੇ। ਇਸੇ ਤਰ੍ਹਾਂ ਨਿੰਮਾ ਲੌਹਾਰ ਕੇ ਦੀ ਇੰਟਰਵਿਊ ਸੁਣਨ ਤੇ ਪਤਾ ਚੱਲਿਆ ਕਿ ਬਹੁਤ ਵਾਰ ਤਾਂ ਨਿੰਮੇ ਕੋਲ ਬੱਚਿਆਂ ਦੀ ਫੀਸ ਭਰਨ ਜੋਗੇ ਪੈਸੇ ਨਹੀਂ ਹੁੰਦੇ।

ਜਿਵੇਂ ਮੈਂ ਇਹਨਾਂ ਗੀਤਕਾਰਾਂ ਦੇ ਦੁਖੜੇ ਸੁਣੇ ਨੇ ਉਸ ਹਿਸਾਬ ਨਾਲ ਲਗਦਾ ਗੀਤਾਂ ਵਿੱਚ ਫ਼ੋਕੀ ਇਨਸਾਨੀਅਤ ਤੇ ਹਮਦਰਦੀ ਦਿਖਾਉਣ ਵਾਲੇ ਗਾਇਕ ਅੰਦਰੋਂ ਕੁਝ ਹੋਰ ਨਿਕਲਦੇ ਨੇ। ਇਹ ਗਾਇਕ ਗੀਤਕਾਰ ਦੇ ਇੱਕ ਹਿੱਟ ਗੀਤ ਨਾਲ ਮਸ਼ਹੂਰ ਹੋ ਜਾਦੇ ਨੇ ਉਸੇ ਗੀਤ ਦੀ ਕਮਾਈ ਖਾਂਦੇ ਨੇ ਪਰ ਗੀਤ ਦੇ ਰਚੇਤਾ ਨੂੰ ਫੁੱਟੀ ਕੌਡੀ ਵੀ ਨਹੀਂ ਦਿੰਦੇ ਜਿਸ ਨਾਲ ਗੀਤਕਾਰਾਂ ਦੀ ਹਾਲਤ ਮਾੜੀ ਹੁੰਦੀ ਜਾਂਦੀ ਹੈ ਗਾਇਕ ਕਾਰਾਂ ਕੋਠੀਆਂ ਦੇ ਮਾਲਕ ਬਣ ਜਾਂਦੇ ਹਨ ਪਰ ਗੀਤਕਾਰ ਦੀ ਹਾਲਤ ਦਿਨੋਂ-ਦਿਨ ਪਤਲੀ ਪੈਣ ਲਗਦੀ ਹੈ। ਕੁਝ ਗਾਇਕ ਹੋਣਗੇ ਜੋ ਗੀਤਕਾਰ ਨੂੰ ਉਸਦੀ ਮਿਹਨਤ ਦਾ ਮੁੱਲ ਦਿੰਦੇ ਹਨ।ਪਰ ਜੋ ਨਹੀਂ ਦਿੰਦੇ ਉਹਨਾਂ ਨੂੰ ਗੀਤਕਾਰ ਦਾ ਹੱਕ ਨਹੀਂ ਮਾਰਨਾ ਚਾਹੀਦਾ ਜਿਸ ਦੇ ਸਿਰ ਤੇ ਕਿ ਉਹ ਸਟਾਰ ਬਣਦੇ ਹਨ।

ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕਘਰ ਦਲੇਲ ਸਿੰਘ ਵਾਲਾ
9781172781

Leave a Reply

Your email address will not be published. Required fields are marked *

%d bloggers like this: