ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਸੰਮਨ ਹੋਏ ਜਾਰੀ

ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਸੰਮਨ ਹੋਏ ਜਾਰੀ

ਮੁਹਾਲੀ ਦੀ ਇੱਕ ਇਮੀਗ੍ਰੇਸ਼ਨ ਕੰਪਨੀ ਉੱਤੇ ਛਾਪੇਮਾਰੀ ਵਕਤ ਈਡੀ ਨੂੰ ਇੱਕ ਡਾਇਰੀ ਮਿਲੀ ਸੀ, ਜਿਸ ਵਿੱਚ ਸ਼ੈਰੀ ਮਾਨ ਦੇ ਨਾਮ ਅੱਗੇ ਲੱਖਾਂ ਰੁਪਏ ਦਾ ਹਿਸਾਬ ਲਿਖਿਆ ਗਿਆ ਹੈ। ਇਸ ਲਈ ਈਡੀ ਵੱਲੋਂ ਮਨੀ ਲੌਂਡਰਿੰਗ ਐਕਟ ਤਹਿਤ ਸ਼ੈਰੀ ਤੋਂ ਪੁਛੱਗਿੱਛ ਕੀਤੀ ਜਾਣੀ ਹੈ। ਖਾਸ ਗੱਲ ਇਹ ਹੈ ਕਿ ਸ਼ੈਰੀ ਇਸ ਇਮੀਗ੍ਰੇਸ਼ਨ ਕੰਪਨੀ ਦਾ ਬਰੈਂਡ ਅੰਬੈਸਡਰ ਵੀ ਹੈ।ਸ਼ੈਰੀ ਮਾਨ ਨੂੰ ਈਡੀ ਨੇ ਪਹਿਲਾਂ ਦਸਤੀ ਸੰਮਨ ਭੇਜਿਆ ਸੀ, ਜਿਹੜਾ ਕਿ ਘਰ ਵਿੱਚ ਕਿਸੇ ਨੇ ਰਿਸੀਵ ਨਹੀਂ ਕੀਤਾ ਸੀ। ਇਸ ਤੋਂ ਬਾਅਦ ਈਡੀ ਨੇ ਡਾਕ ਰਾਹੀਂ ਸੰਮਨ ਭੇਜ ਕੇ 4 ਜਨਵਰੀ ਪੇਸ਼ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਦੋ ਮਹੀਨੇ ਪਹਿਲਾਂ ਈਡੀ ਨੇ ਮੁਹਾਲੀ ਦੀ ਇਸ ਸੀ-ਵਰਲਡ ਇਮੀਗ੍ਰੇਸ਼ਨ ਕੰਪਨੀ ਉਤੇ ਛਾਪੇਮਾਰੀ ਕੀਤੀ ਸੀ। ਕੰਪਨੀ ਦੇ ਦਫਤਰ ਤੇ ਡਾਇਰੈਕਟਰਾਂ ਦੇ ਘਰਾਂ ਵਿੱਚੋਂ ਵੀ ਈਡੀ ਨੂੰ ਕਈ ਹੈਰਾਨ ਕਰਨ ਵਾਲੀਆਂ ਚੀਜ਼ਾਂ ਬਰਾਮਦ ਹੋਈਆਂ ਹਨ। ਇਹ ਕੰਪਨੀ ਸਟੱਡੀ ਵੀਜ਼ੇ ‘ਤੇ ਆਸਟ੍ਰੇਲੀਆ ਭੇਜਣ ਦਾ ਕੰਮ ਕਰਦੀ ਹੈ।ਛਾਪੇਮਾਰੀ ਦੌਰਾਨ ਈਡੀ ਨੂੰ ਬੈਂਕਾਂ ਦੇ ਖਾਲੀ ਐਫਡੀ ਸਰਟੀਫਿਕੇਟ ਵੀ ਮਿਲੇ ਸਨ। ਈਡੀ ਨੂੰ ਵੱਡੀ ਗਿਣਤੀ ਵਿੱਚ ਜਾਅਲੀ ਮੋਹਰਾਂ ਵੀ ਮਿਲੀਆਂ ਸਨ। ਈਡੀ ਨੇ ਧੋਖਾਧੜੀ ਤੇ ਫਰਜ਼ੀਵਾੜਾ ਤਹਿਤ ਕੰਪਨੀ ਖਿਲਾਫ ਮੁਹਾਲੀ ਪੁਲਿਸ ਕੋਲ ਦੋ ਐਫਆਈਆਰ ਦਰਜ ਕਰਵਾਈਆਂ ਸਨ।ਮਿਲੀ ਡਾਇਰੀ ਵਿੱਚ ਪੰਜਾਬੀ ਗਾਇਕਾਂ ਦੇ ਨਾਮ ਅੱਗੇ ਪੈਸਿਆਂ ਦੇ ਹਿਸਾਬ ਲਿਖਿਆ ਗਿਆ ਹੈ। ਸ਼ੈਰੀ ਮਾਨ ਦੇ ਅੱਗੇ ਕਈ ਐਂਟਰੀ ਹਨ। ਈਡੀ ਨੂੰ ਸ਼ੱਕ ਹੈ ਕਿ ਪੰਜਾਬੀ ਸ਼ਿੰਗਰ ਆਸਟ੍ਰੇਲੀਆ ਵਿੱਚ ਜਿਹੜੇ ਸ਼ੋਅ ਕਰਦੇ ਹਨ, ਉਨ੍ਹਾਂ ਦੇ ਪੈਸੇ ਇੱਥੋਂ ਲੈਂਦੇ ਹਨ। ਸੀ ਵਰਲਡ ਕੰਪਨੀ ਖਿਲਾਫ ਈਡੀ ਨੇ ਮਨੀ ਲੌਂਡਰਿੰਗ ਤਹਿਤ ਕੇਸ ਦਰਜ ਕੀਤਾ ਹੈ।ਦੋ ਹੋਰ ਪੰਜਾਬੀ ਗਾਇਕਾਂ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ। ਇਨ੍ਹਾਂ ਗਾਇਕਾਂ ਦੇ ਨਾਮ ਅੱਗੇ ਵੀ ਲੱਖਾਂ ਦੀ ਐਂਟਰੀ ਡਾਇਰੀ ਵਿੱਚ ਲ਼ਿਖੀ ਹੋਈ ਹੈ। ਈਡੀ ਨੇ ਇਨਕਮ ਟੈਕਸ ਵਿਭਾਗ ਤੋਂ ਗਾਇਕਾਂ ਦੇ ਇਨਕਮ ਟੈਕਸ ਭਰਨ ਦਾ ਰਿਕਾਰਡ ਮੰਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: