ਪੰਜਾਬੀ ਗਾਇਕ ਬਲਕਾਰ ਸਿੱਧੂ ਦੀ ਫੇਸਬੁੱਕ ਆਈਡੀ ਹੈਕ, ਮੰਗੇ 1 ਲੱਖ

ss1

ਪੰਜਾਬੀ ਗਾਇਕ ਬਲਕਾਰ ਸਿੱਧੂ ਦੀ ਫੇਸਬੁੱਕ ਆਈਡੀ ਹੈਕ, ਮੰਗੇ 1 ਲੱਖ

ਪੰਜਾਬੀ ਗਾਇਕਾ ਮੁੜ ਤੋਂ ਇੱਕ ਵਾਰ ਫੇਰ ਪੈਸੇ ਠੱਗਣ ਲਈ ਗੈਂਗਸਟਰ ਅਤੇ ਅਪਰਾਧੀਆਂ ਦਾ ਨਿਸ਼ਾਨਾ ਬਣਨਾ ਸ਼ੁਰੂ ਹੋ ਗਏ ਹਨ। ਪਿਛਲੇ ਹਫ਼ਤੇ ਸਿੰਗਰ ਪਰਮੀਸ਼ ਵਰਮਾ ‘ਤੇ ਗੈਂਗਸਟਰਾਂ ਨੇ ਕਾਤਲਾਨਾ ਹਮਲਾ ਕੀਤਾ। ਇਸ ਕੇਸ ਵਿਚ ਅਜੇ ਤੱਕ ਪੁਲਿਸ ਕਿਸੇ ਦੋਸ਼ੀ ਨੂੰ ਫੜ ਨਹੀਂ ਸਕੀ ਹੈ। ਹੁਣ ਪੰਜਾਬੀ ਗਾਇਕ ਬਲਕਾਰ ਸਿੱਧੂ ਕੋਲੋਂ ਫਿਰੌਤੀ ਮੰਗੀ ਗਈ ਹੈ। ਇਕ ਵਿਅਕਤੀ ਨੇ ਸਿੱਧੂ ਦਾ ਫੇਸਬੁੱਕ ਅਕਾਊਂਟ ਹੈਕ ਕਰਕੇ 1 ਲੱਖ ਰੁਪਏ ਦੇਣ ਦੀ ਗੱਲ ਕਹੀ। ਧਮਕੀ ਵੀ ਦਿੱਤੀ ਕਿ ਜੇਕਰ ਪੈਸੇ ਨਹੀਂ ਦਿੱਤੇ ਅਤੇ ਕਿਸੇ ਨੂੰ ਦੱਸਿਆ ਤਾਂ ਅੰਜਾਮ ਬੁਰਾ ਹੋਵੇਗ। ਇਹ ਵਿਅਕਤੀ ਬਲਕਾਰ ਸਿੱਧੂ ਨੂੰ ਵਾਰ ਵਾਰ ਫ਼ੋਨ ਕਰਕੇ ਪ੍ਰੇਸ਼ਾਨ ਕਰ ਰਿਹਾ ਹੈ। ਸਿੱਧੂ ਨੇ ਫੇਸਬੁੱਕ ਹੈਕ ਅਤੇ ਫਿਰੌਤੀ ਮੰਗਣ ਦੀ ਸ਼ਿਕਾਇਤ ਸਟੇਟ ਸਾਈਬਰ ਸੈਲ ਨੇ ਦਿੱਤੀ ਹੈ। ਸਾਈਬਰ ਸੈਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਲਕਾਰ ਸਿੱਧੂ ਨੇ ਦੱਸਿਆ ਕਿ ਪਰਮੀਸ਼ ਵਰਮਾ ‘ਤੇ ਹਮਲਾ ਹੋਣ ਦੇ ਕੁਝ ਦਿਨ ਬਾਅਦ ਹੀ ਮੋਬਾਈਲ ‘ਤੇ ਫੋਨ ਆਇਆ। ਕਿਹਾ ਕਿ ਸਿੰਗਰ ਸਾਹਿਬ ਚੁੱਪਚਾਪ ਮੇਰੀ ਗੱਲ ਸੁਣੋ। ਮੈਂ ਆਪ ਦਾ ਫੇਸਬੁੱਕ ਅਕਾਊਂਟ ਹੈਕ ਕਰ ਲਿਆ ਹੈ। ਜੇਕਰ ਆਪ ਨੂੰ ਇਸ ਤੋਂ ਬਚਣਾ ਹੈ ਤਾਂ 1 ਲੱਖ ਰੁਪਏ ਦੇਣੇ ਹੋਣਗੇ। ਡਿਮਾਂਡ ਪੂਰੀ ਨਹੀਂ ਕੀਤੀ ਤਾਂ ਉਹ ਫੇਸਬੁੱਕ ‘ਤੇ ਅਜਿਹੇ ਅਸ਼ਲੀਲ ਮੈਸੇਜ ਅਤੇ ਪੋਸਟ ਪਾ ਦੇਵੇਗਾ ਕਿ ਫਿਊਚਰ ਵਿਚ ਕਿਸੇ ਨੂੰ ਮੂੰਹ ਦਿਖਾਉਣ ਅਤੇ ਗਾਉਣ ਦੇ ਲਾਇਕ ਨਹੀਂ ਰਹੇਗਾ। ਹੁਣ ਤੱਕ ਦੀ ਸਾਰੀ ਗਾਇਕੀ ਨਿਕਲ ਜਾਵੇਗੀ। ਫ਼ੋਨ ਕਰਨ ਵਾਲੇ ਨੇ ਪੇਟੀਐਮ ਅਕਾਊਂਟ ਵੀ ਭੇਜਿਆ। ਡਰਦੇ ਮਾਰੇ ਨੇ ਮੈਂ ਉਸ ਦੇ ਖਾਤੇ ਵਿਚ 8400 ਰੁਪਏ ਵੀ ਟਰਾਂਸਫਰ ਕੀਤੇ ਲੇਕਿਨ ਉਹ ਮੁੜ ਤੋਂ ਪੈਸੇ ਮੰਗਣ ਲੱਗਾ। ਸਿੰਗਰ ਬਲਕਾਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਫੇਸਬੁੱਕ ਅਕਾਊਂਟ ‘ਤੇ ਘੱਟ ਤੋਂ ਘੱਟ ਦਸ ਲੱਖ ਤੋਂ ਜ਼ਿਆਦਾ ਦੇ ਫਾਲੋਅਰਸ ਹਨ। ਜੇਕਰ ਉਸ ਵਿਅਕਤੀ ਨੇ ਫੇਸਬੁੱਕ ਅਕਾਊਂਟ ‘ਤੇ ਕੋਈ ਗਲਤ ਕਮੈਂਟ ਜਾਂ ਪੋਸਟ ਪਾ ਦਿੱਤੀ ਤਾਂ ਉਨ੍ਹਾਂ ਦੀ ਲਾਈਫ ਖਰਾਬ ਹੋ ਜਾਵੇਗੀ। ਇਸ ਲਈ ਸਾਈਬਰ ਸੈਲ ਵਿਚ ਸ਼ਿਕਾਇਤ ਕੀਤੀ ਹੈ। ਪੰਜਾਬ ਵਿਚ ਇਕ ਵਾਰ ਮੁੜ ਤੋਂ ਉਹੀ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਇੰਨੇ ਸਾਲ ਦੇ ਕਰੀਅਰ ਵਿਚ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਜਿਸ ਨੰਬਰ ਤੋਂ ਉਹ ਨੌਜਵਾਨ ਫੋਨ ਕਰ ਰਿਹਾ ਹੈ, ਉਹ ਗੁਜਰਾਤ ਦਾ ਲੱਗ ਰਿਹਾ ਹੈ।

Share Button

Leave a Reply

Your email address will not be published. Required fields are marked *