ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jul 1st, 2020

ਪੰਜਾਬੀ ਗਾਇਕੀ ਦਾ ਨਵਾਂ ਉੱਭਰਦਾ ਸਿਤਾਰਾ ‘ ਐੱਮ ਨੂਰ ‘

ਪੰਜਾਬੀ ਗਾਇਕੀ ਦਾ ਨਵਾਂ ਉੱਭਰਦਾ ਸਿਤਾਰਾ ‘ ਐੱਮ ਨੂਰ ‘

ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਸਾਰੇ ਨਵੇਂ ਫਨਕਾਰ ਆਪਣੀ ਗਾਇਕੀ ਰਾਹੀਂ ਸ੍ਰੋਤਿਆਂ ਦੇ ਦਿਲਾਂ ਤੇ ਰਾਜ‌ ਕਰ ਰਹੇ ਹਨ । ਅੱਜ ਅਸੀਂ ਪੰਜਾਬ ਦੀ ਪਵਿੱਤਰ ਧਰਤੀ ਤੇ ਨਵੇਂ ਉੱਭਰਦੇ ਗਾਇਕ ਐੱਮ.ਨੂਰ ਦੀ ਗੱਲ ਕਰਨ ਜਾ ਰਹੇ ਹਾਂ ।

ਸਰਦਾਰੀ ਕਾਇਮ ਰੱਖਣ ਵਾਲੇ ਇਸ ਸੋਹਣੇ ਤੇ ਸੁਨੱਖੇ ਗਾਇਕ ਮਨਪ੍ਰੀਤ ਸਿੰਘ ਨੂਰ ਉਰਫ਼ ਐੱਮ. ਨੂਰ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੇਹ ਵਿਖੇ ਪਿਤਾ ਸ. ਦਰਸ਼ਨ ਸਿੰਘ ਨੂਰ ਅਤੇ ਮਾਤਾ ਸ੍ਰੀਮਤੀ ਸੁਰਿੰਦਰ ਕੌਰ ਨੂਰ ਦੀ ਕੁੱਖੋਂ ਹੋਇਆ । ਬਚਪਨ ਤੋਂ ਹੀ ਨੂਰ ਨੂੰ ਗਾਇਕੀ ਦਾ ਬਹੁਤ ਸ਼ੌਂਕ ਸੀ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਪ੍ਰਸਿੱਧ ਤਬਲਾ ਵਾਧਕ ਸਨ ਜਿੰਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਨੂਰ ਦਾ ਗਾਇਕੀ ਦਾ ਸ਼ੌਂਕ ਜਨੂੰਨ ਵਿੱਚ ਬਦਲ ਗਿਆ । ਏ.ਐਸ. ਸੀਨੀਅਰ ਸੈਕੰਡਰੀ ਸਕੂਲ ( ਆਰੀਆ ) ਖੰਨਾਂ ਤੋਂ ਬਾਰ੍ਹਵੀਂ ਜਮਾਤ ਤੱਕ ਦੀ ਪੜ੍ਹਾਈ ਕਰਨ ਉਪਰੰਤ ਨੂਰ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਤੋਂ ਹਾਸਲ ਕੀਤੀ । ਸਕੂਲ ਅਤੇ ਕਾਲਜ ਦੇ ਫੰਕਸ਼ਨਾਂ ਵਿੱਚ ਹਿੱਸਾ ਲੈਣ ਕਰਕੇ ਉਸਦਾ ਹੌਂਸਲਾ ਵਧਦਾ ਰਿਹਾ ਤੇ ਐੱਮ. ਨੂਰ ਗਾਇਕੀ ਦੇ ਰਾਹਾਂ ਦਾ ਹਮਸਫ਼ਰ ਬਣ ਗਿਆ । ਸੰਗੀਤ ਦੀ ਤਾਲੀਮ ਉਸਨੇ ਨਾਮਵਰ ਰਾਗੀ ਭਾਈ ਕਪੂਰ ਸਿੰਘ ਜੀ ਖੰਨਾ ਵਾਲਿਆਂ ਤੋਂ ਹਾਸਲ ਕੀਤੀ ਜਿੰਨ੍ਹਾਂ ਦੇ ਨਾਲ ਨੂਰ ਨੇ ਧਾਰਮਿਕ ਸਮਾਗਮਾਂ ‘ਚ ਜਾ ਕੇ ਸੰਗੀਤ ਦੀਆਂ ਬਾਰੀਕੀਆਂ ਬਾਰੇ ਗਿਆਨ ਹਾਸਲ ਕੀਤਾ । ਇਸ ਦੇ ਨਾਲ ਹੀ ਪ੍ਰਸਿੱਧ ਢੋਲੀ ਜੈਜ਼ ਹੀਰਾ ਦੇ ਨਾਲ ਵੀ ਉਸ ਨੇ ਕਾਫੀ ਸਮਾਂ ਗੁਜ਼ਾਰਿਆ ਤੇ ਸੰਗੀਤ ਨਾਲ ਜੁੜਿਆ ਰਿਹਾ ।

ਕੁਝ ਦਿਨ ਪਹਿਲਾਂ ਹੀ ਐੱਮ. ਨੂਰ ਨੇ ਆਪਣਾ ਪਹਿਲਾ ਗੀਤ ‘ਸਰਦਾਰ ਜੀ’ ਸ੍ਰੋਤਿਆਂ ਦੀ ਕਚਹਿਰੀ ‘ਚ ਪੇਸ਼ ਕੀਤਾ ਹੈ । ਜਿਸ ਨਾਲ ਉਸਦੀ ਵੱਖਰੀ ਪਹਿਚਾਣ ਬਣ ਚੁੱਕੀ ਹੈ । ਜਸ ਰਿਕਾਰਡਜ਼ ਕੰਪਨੀ ਵਲੋਂ ਰਿਲੀਜ਼ ਕੀਤੇ ਗਏ ਬਹੁਤ ਹੀ ਖੂਬਸੂਰਤ ਇਸ ਗੀਤ ਨੂੰ ਗੀਤਕਾਰ ਪ੍ਰੀਤ ਰਤਨਹੇੜ੍ਹੀ ਨੇ ਕਲਮਬੱਧ੍ਹ ਕੀਤਾ ਹੈ ਅਤੇ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ ਪ੍ਰਸਿੱਧ ਸੰਗੀਤਕਾਰ ਜਸਪ੍ਰੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ । ਸ੍ਰੋਤਿਆਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਗਾਇਕ ਐੱਮ. ਨੂਰ ਦਾ ਕਹਿਣਾ ਹੈ ਕਿ ਉਸ ਦੀ ਕਾਮਯਾਬੀ ‘ਚ ਸਭ ਤੋਂ ਵੱਧ ਸਹਿਯੋਗ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜਸਪ੍ਰੀਤ ਸਿੰਘ (ਟਰੂ ਹਾਰਟ ਮੇਕਰ) ਦਾ ਰਿਹਾ ਹੈ । ਜਿੰਨ੍ਹਾਂ ਦੀ ਬਦੌਲਤ ਉਹ ਅੱਜ ਇਸ ਮੁਕਾਮ ਤੇ ਪਹੁੰਚਿਆ ਹੈ ।

ਐੱਮ ਨੂਰ ਦਾ ਆਖਿਆ ਕਿ ਅਜੋਕੇ ਗਾਇਕਾਂ ਤੇ ਗੀਤਕਾਰਾਂ ਨੂੰ ਸੱਭਿਆਚਾਰ ਨਾਲ ਜੁੜਨਾ ਚਾਹੀਦਾ ਹੈ । ਲੱਚਰਤਾ , ਨਸ਼ਾ ਜਾਂ ਹਥਿਆਰਾਂ ਨੂੰ ਪਰਮੋਟ ਕਰਨ ਦੀ ਬਜਾਏ ਸੱਚ ਗਾਉਣਾ ਚਾਹੀਦਾ ਹੈ । ਬਹੁਤ ਜਲਦ ਐੱਮ‌ ਨੂਰ ਆਪਣੇ ਨਵੇਂ ਗੀਤ ਲੈ ਕੇ ਸ੍ਰੋਤਿਆਂ ਦੀ ਕਚਹਿਰੀ ‘ਚ ਆਉਣਗੇ । ਮੈਂ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਮਨਪ੍ਰੀਤ ਨੂਰ ਦੀ ਉਮਰ ਲੰਬੀ ਕਰੇ ।

ਪੈਰੀ ਪਰਗਟ
81461-02593

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: