Tue. Jul 23rd, 2019

‘ਪੰਜਾਬੀ ਐਂਥਮ’ ਨਾਲ ਪੰਜਾਬੀਅਤ ਰੁਤਬਾ ਫ਼ਿਰ ਬੁਲੰਦ ਕਰਨ ਵੱਲ ਵਧੇ ਲੋਕ ਗਾਇਕ : ਨਿਰਮਲ ਸਿੱਧੂ

‘ਪੰਜਾਬੀ ਐਂਥਮ’ ਨਾਲ ਪੰਜਾਬੀਅਤ ਰੁਤਬਾ ਫ਼ਿਰ ਬੁਲੰਦ ਕਰਨ ਵੱਲ ਵਧੇ ਲੋਕ ਗਾਇਕ : ਨਿਰਮਲ ਸਿੱਧੂ

ਪੰਜਾਬੀ ਮਿਊਜ਼ਿਕ ਵਰਲਡ ਵਿਚ ਮਾਣਮੱਤਾ ਅਤੇ ਵਿਲੱਖਣ ਮੁਕਾਮ ਹਾਸਿਲ ਕਰ ਚੁੱਕੇ ਹਨ ਲੋਕ ਗਾਇਕ ਨਿਰਮਲ ਸਿੱਧੂ , ਜੋ ਆਪਣੀ ਨਵੇਂ ਟ੍ਰੈਕ ‘ਪੰਜਾਬੀ ਐਂਥਮ’ ਨਾਲ ਪੰਜਾਬੀਅਤ ਰੁਤਬਾ ਫ਼ਿਰ ਬੁਲੰਦ ਕਰਨ ਜਾ ਰਹੇ ਹਨ। ਪੰਜਾਬ ਰੀਤੀ ਰਿਵਾਜ਼ਾ ਨੂੰ ਆਪਣੇ ਹਰ ਸੰਗੀਤਕ ਪ੍ਰੋਜੈਕਟ ਦਾ ਅਹਿਮ ਹਿੱਸਾ ਬਣਾਉਂਦੇ ਆ ਰਹੇ ਇਹ ਹੋਣਹਾਰ ਗਾਇਕ ਆਪਣੇ ਨਵੇਂ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਦੇ ਹਨ ਕਿ ਹਿੱਟਮੈਨ ਰਿਕਾਰਡਜ਼ ਅਤੇ ਸਰਬ ਥੈਹਰਾ ਦੁਆਰਾ ਪ੍ਰਸਤੁਤ ਕੀਤੇ ਜਾ ਰਹੇ ਇਸ ਟਰੈਕ ਦਾ ਸੰਗੀਤ ਆਧੁਨਿਕ ਅਤੇ ਮੋਲੋਡੀਅਸ ਸੰਗੀਤ ਮਾਪਦੰਡਾਂ ਅਧੀਨ ਡੇਵ ਜਸ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਬੋਲਾਂ ਨੂੰ ਕਿੰਗ ਗਰੇਵਾਲ ਨੇ ਅੰਜਾਮ ਦਿੱਤਾ ਹੈ, ਜਿੰਨਾਂ ਦੀ ਕਲਮੋਂ ਜਨਮੇਂ ਇਸ ਅਰਥਭਰਪੂਰ ਪੰਜਾਬੀ ਗੀਤ ਨੂੰ ਖੂਬਸੂਰਤ ਮਿਊਜਿਕ ਵੀਡੀਓਜ਼ ਰਾਹੀਂ ਚਾਰ ਚੰਨ ਲਾਉਣ ਵਿਚ ਜੋਸ਼ਨ ਬ੍ਰਦਰਜ਼ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।

ਉਨਾਂ ਦੱਸਿਆ ਕਿ ਪੰਜਾਬੋਂ ਚਲਕੇ ਦੁਨੀਆਭਰ ਦੇ ਵੱਖ-ਵੱਖ ਵਿਦੇਸ਼ੀ ਖਿੱਤਿਆਂ ਵਿਚ ਆਪਣੀ ਅਸਲ ਮਿੱਟੀ ਦੀ ਮਹਿਕ ਨੂੰ ਉਚ ਬੁਲੰਦੀਆਂ ਹਾਸਿਲ ਕਰਕੇ ਮਹਕਾਉਣ ਵਾਲੇ ਅਤੇ ਆਪਣੀਆਂ ਅਸਲ ਜੜਾ ਨੂੰ ਮਾਣ ਬਖਸ਼ਣ ਵਾਲੇ ਪੰਜਾਬੀਆਂ ਦੀ ਪ੍ਰਤੀਬਿੰਬਤਾਂ ਕਰਦੇ ਉਕਤ ਗੀਤ ਸਬੰਧਤ ਮਿਊਜਿਕ ਵੀਡੀਓਜ਼ ਦਾ ਫਿਲਮਾਂਕਣ ਅਮਰੀਕਾ ਦੀਆਂ ਮਨਮੋਹਕ ਅਤੇ ਆਲੀਸ਼ਾਨ ਲੋਕੇਸ਼ਨਾਂ ਤੇ ਵੱਡ ਅਕਾਰੀ ਸੈੱਟਅੱਪ ਕੀਤਾ ਗਿਆ ਹੈ, ਜਿਸ ਨੂੰ ਜਲਦ ਵੱਖ ਵੱਖ ਚੈਨਲਾਂ ਦੁਆਰਾ ਦਰਸ਼ਕਾਂ ਸਨਮੁੱਖ ਕੀਤਾ ਜਾਵੇਗਾ। ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਰਜਵਾੜਾਸ਼ਾਹੀ ਸ਼ਹਿਰ ਫ਼ਰੀਦਕੋਟ ਅਧੀਨ ਆਉਂਦੇ ਨਿਕੜੇ ਜਿਹੇ ਪਿੰਡ ਟਹਿਣਾ ਨਾਲ ਸਬੰਧ ਰੱਖਦੇ ਪ੍ਰਤਿਭਾਵਾਨ ਗਾਇਕ ਸ੍ਰੀ ਸਿੱਧੂ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਗਾਇਕੀ ਅਤੇ ਸੰਗੀਤਕ ਕਰਿਅਰ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਨਾਂ ਹਮੇਸ਼ਾ ਮਿਆਰੀ ਅਤੇ ਕਦਰਾਂ, ਕੀਮਤਾਂ ਦੀ ਤਰਜਮਾਨੀ ਕਰਦਾ ਅਜਿਹੇ ਗੀਤ ਹੀ ਗਾਉਣ ਅਤੇ ਸੰਗੀਤਕਾਰ ਵਜੋਂ ਰਚਨ ਨੁੰ ਪਹਿਲ ਦਿੱਤੀ ਹੈ, ਜਿਸ ਦੇ ਮੱਦੇਨਜ਼ਰ ਹੀ ਸੰਗੀਤ ਮਾਰਕੀਟ ਵਿਚ ਜਾਰੀ ਹੋਏ ਉਨਾਂ ਦੇ ਹਰ ਗੀਤ ਚਾਹੇ ਉਹ ਸ਼ੇਰ ਪੰਜਾਬੀ ਪੁੱਤ ਹੋਵੇ ਜਾਂ ਫਿਰ ਹਿੱਕ ਤਾਣ ਕੇ ਤੁਰੀਏ, ਨਾਂ ਪੀਆ ਕਰ, ਰੜਕੇ ,ਪੁੱਤ ਜੱਟਾਂ ਦੇ ਸ਼ੋਕੀ ਹੁੰਦੇ ਆਦਿ ਹਰ ਇਕ ਨੁੂੰ ਸੰਗੀਤ ਪ੍ਰੇਮੀਆ ਦਾ ਭਰਵਾਂ ਹੁੰਗਾਰਾਂ ਮਿਲਿਆ ਹੈ।

ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਗਾਇਕੀ ਕਲਾਂ ਦੀ ਧਾਂਕ ਜਮਾ ਲੈਣ ਵਾਲੇ ਅਤੇ ਯੂ.ਕੇ ਭੰਗੜਾ ਸਟਾਰ ਦਾ ਰੁਤਬਾ ਹਾਸਿਲ ਕਰਨ ਵਾਲੇ ਹੋਣਹਾਰ ਗਾਇਕ ਸਿੱਧੂ ਪੀ.ਟੀ.ਸੀ ਪੰਜਾਬੀ ਦੇ ਕਈ ਸੰਗੀਤਕ ਪ੍ਰੋਗਰਾਮਾਂ ਨੂੰ ਬਤੌਰ ਜਜ ਬੇਹਤਰੀਣ ਰੂਪ ਦੇਣ ਦਾ ਵੀ ਮਾਣ ਆਪਣੀ ਝੋਲੀ ਪਾ ਰਹੇ ਹਨ, ਜਿੰਨਾਂ ਵੱਲੋਂ ਤਰਾਸ਼ੇ ਅਤੇ ਹੌਸਲਾ ਅਫਜ਼ਾਈ ਦਾ ਪਾਤਰ ਬਣੀਆਂ ਕਈ ਪ੍ਰਤਿਤਾਵਾਂ ਅੱਜ ਦੇਸ਼, ਵਿਦੇਸ਼ ਵਿਚ ਨਵੇਂ ਦਿਸਹਿੱਦੇ ਕਾਇਮ ਕਰਨ ਵੱਲ ਵਧ ਰਹੀਆਂ ਹਨ।

ਪਰਮਜੀਤ
ਫ਼ਰੀਦਕੋਟ
ਮੁੰਬਈ
9855820713

Leave a Reply

Your email address will not be published. Required fields are marked *

%d bloggers like this: