Tue. Apr 7th, 2020

ਪੰਜਾਬੀ ਅਭਿਨੈ ਖਿੱਤੇ ‘ਚ ਮਾਣਮੱਤੀ ਪਹਿਚਾਣ ਵੱਲ : ਮੰਨੂ ਧੰਜ਼ਲ

ਪੰਜਾਬੀ ਅਭਿਨੈ ਖਿੱਤੇ ‘ਚ ਮਾਣਮੱਤੀ ਪਹਿਚਾਣ ਵੱਲ : ਮੰਨੂ ਧੰਜ਼ਲ

ਪੰਜਾਬੀ ਰੰਗਮੰਚ ਦਾ ਜਿਕਰ ਹੋਵੇ ਜਾਂ ਫ਼ਿਰ ਪੰਜਾਬੀ ਸਿਨੇਮਾਂ ਵੱਲ ਨਜਰਸਾਨੀ , ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾਂਅ ਕਦੇ ਵੀ ਮਨੋ ਨਹੀਂ ਵਿਸਾਰਿਆਂ ਜਾ ਸਕਦਾ , ਕਿਉਂ ਕਿ ਇੱਥੋ ਦੀ ਮਾਣਮੱਤੀ ਧਰਤੀ ਤੇ ਜਨਮੀਆਂ ਕਈ ਸ਼ਖਸ਼ੀਅਤਾਂ ਨੇ ਕਲਾਂ ਖਿੱਤੇ ‘ਚ ਨਵੇਂ ਦਿਸਹਿੱਦੇ ਸਿਰਜਣ ‘ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਹ ਸਿਲਸਿਲਾ ਪੜਾਅ ਦਰ ਪੜਾਅ ਹਾਲੇ ਵੀ ਇਸੇ ਤਰਾਂ ਜਾਰੀ ਹੈ। ਪੰਜਾਬ ਤੋਂ ਲੈ ਕੇ ਦੇਸ਼ ਵਿਦੇਸ਼ ਤੱਕ ਇਸ ਭਾਗਾਂ ਭਰੀ ਨਗਰੀ ਦਾ ਨਾਂਅ ਚਮਕਾਉਣ ਵਿੱਚ ਮੋਹਰੀ ਯੋਗਦਾਨ ਪਾ ਰਹੇ ਅਜਿਹੇ ਹੀ ਪ੍ਰਤਿਭਾਵਾਨ ਚਿਹਰਿਆਂ ‘ਚ ਆਪਣੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਅਜਕਲ ਵਧ ਚੜ ਕਰਵਾ ਰਹੀ ਹੈ ਇੱਥੋਂ ਹੀ ਸਬੰਧਤ ਅਦਾਕਾਰਾ ਮੰਨੂ ਧੰਜ਼ਲ , ਜੋ ਪੰਜਾਬੀ ਅਭਿਨੈ ਖਿੱਤੇ ‘ਚ ਤੇਜੀ ਨਾਲ ਵਿਲੱਖਣ ਪਹਿਚਾਣ ਵੱਲ ਵਧ ਰਹੀ ਹੈ।

ਛੋਟੇ ਪਰਦੇ ਤੇ ਫ਼ਿਰ ਪੰਜਾਬੀਅਤ ਰੰਗਾਂ ਨੂੰ ਉਭਾਰਨ ‘ਚ ਅਹਿਮ ਭੂਮਿਕਾ ਨਿਭਾ ਰਹੇ ਜੀ ਪੰਜਾਬੀ ਚੈੱਨਲ ਤੇ ਇੰਨੀ ਦਿਨੀ ਆਨ ਏਅਰ ਸੀਰੀਅਲ ਵਲੈਤੀ ਭਾਬੀ ‘ਚ ਨਿਭਾਏ ਮਹੱਤਵਪੂਰਨ ਕਿਰਦਾਰ ਦੁਆਰਾ ਚਰਚਾ ਦਾ ਵਿਸ਼ਾ ਬਣੀ ਇਸ ਹੋਣਹਾਰ ਅਦਾਕਾਰਾ ਨਾਲ ਉਨਾਂ ਦੇ ਜੀਵਨ ਅਤੇ ਕਰਿਅਰ ਦੇ ਅਹਿਮ ਪਹਿਲੂਆਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਗਈ, ਜਿਸ ਦੌਰਾਨ ਉਨਾਂ ਕਲਾਂ ਖੇਤਰ ਨਾਲ ਜੁੜਨ ਦੇ ਬਣੇ ਸਬੱਬ ਸਬੰਧੀ ਦੱਸਿਆ, ਅਭਿਨੈ ਜਗਤ ਬਚਪਣ ਤੋਂ ਹੀ ਆਪਣੇ ਵੱਲ ਆਕਰਸ਼ਿਤ ਕਰਨ ਲੱਗ ਪਿਆ ਸੀ, ਜਿਸ ਦੇ ਮੱਦੇਨਜ਼ਰ ਜਿਹਨ ਅੰਦਰ ਪੁੰਗਰਦਾ ਗਿਆ ਇਹ ਸ਼ੌਕ ਸਕੂਲ ਸਮੇਂ ਹੋਰ ਪਰਪੱਕ ਉਸ ਸਮੇਂ ਹੋਣ ਲੱਗਾ, ਜਦੋ ਬਾਲ ਸਭਾਵਾਂ ਵਿੱਚ ਹੁੰਦੀਆਂ ਸਕਿੱਟ ਆਦਿ ਨਾਲ ਜੁੜਨ ਦਾ ਅਵਸਰ ਮਿਲਿਆ, ਇੱਥੇ ਅੰਜਾਮ ਦਿੱਤੀਆਂ ਕਲਾ ਵੰਨਗੀਆਂ ਨੂੰ ਅਧਿਆਪਕਾਂ ਅਤੇ ਸਹਿਪਾਠੀਆਂ ਦੀ ਅਥਾਹ ਹੌਸਲਾ ਅਫ਼ਜਾਈ ਮਿਲੀ, ਜਿਸ ਨਾਲ ਇਸ ਖੇਤਰ ਵਿਚ ਹੋਰ ਅੱਗੇ ਵਧਣ ਦਾ ਜਜਬਾਂ ਮਨ ਅੰਦਰ ਪੈਦਾ ਹੋਇਆ ।

ਪੰਜਾਬੀ ਅਭਿਨੈ ਨੂੰ ਨਵੇਂ ਆਯਾਮ ਦੇ ਚੁੱਕੀਆਂ ਕਈ ਲਘੂ ਫ਼ਿਲਮਜ਼ ਵਿਚ ਉਲੇਖ਼ਯੋਗ ਭੂਮਿਕਾਵਾਂ ਨਿਭਾ ਚੁੱਕੀ ਅਦਾਕਾਰ ਮਨੂੰ ਨੇ ਅੱਗੇ ਦੱਸਿਆ ਕਿ ਉਨਾਂ ਦੀ ਖੁਸ਼ਕਿਸਮਤੀ ਰਹੀ ਹੈ ਕਿ ਕਰਿਅਰ ਦੇ ਥੋੜ ਜਿਹੇ ਸਮੇਂ ਦੌਰਾਨ ਹੀ ਉਨਾਂ ਨੂੰ ਕਈ ਅਹਿਮ ਚਰਿੱਤਰ ਭੂਮਿਕਾਵਾਂ ਨਿਭਾਉਣ ਦੇ ਮੌਕੇ ਮਿਲੇ, ਜਿੰਨਾਂ ਵਿਚੋਂ ਫ਼ੀਚਰ ਫ਼ਿਲਮ ‘ਹੈਲੋ ਘੰਟੀ ਪਿਆਰ ਦੀ’ , ਲਘੂ ਫ਼ਿਲਮ ‘ਡਿਫ਼ਾਲਟਰ ਯਾਰ’ ਦੇ ਕਿਰਦਾਰ ਯਾਦਗਾਰੀ ਰਹੇ, ਜਿੰਨਾਂ ਨੂੰ ਨਿਭਾਉਣਾਂ ਉਨਾਂ ਲਈ ਕਾਫ਼ੀ ਚੁਣੋਤੀਪੂਰਨ ਰਿਹਾ । ਹਾਲ ਹੀ ਵਿਚ ਮੁਕੰਮਲ ਹੋਈ ਲਘੂ ਫ਼ਿਲਮ ‘ਪਰੀ 2’ ਦੀ ਸ਼ੂਟਿੰਗ ਸੰਪੂਰਨ ਕਰਕੇ ਆਪਣੇ ਗ੍ਰਹਿ ਨਗਰ ਵਾਪਿਸ ਪਰਤੀ ਇਸ ਅਦਾਕਾਰਾ ਨੇ ਦੱਸਿਆ ਕਿ ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ ਦੇ ਮਾਪਦੰਡ ਅਪਣਾਉਂਦਿਆਂ ਉਨਾਂ ਦੀ ਸੋਚ ਸਾਰਥਿਕ ਅਤੇ ਪੰਜਾਬੀਅਤ ਤਰਜਮਾਨੀ ਕਰਦੀਆਂ ਅਜਿਹੀਆਂ ਭੂਮਿਕਾਵਾਂ ਕਰਨ ਦੀ ਹੇੈ , ਜਿੰਨਾਂ ਦਾ ਅਸਰ ਲੰਮੇਂ ਸਮੇਂ ਤੱਕ ਦਰਸਕਮਨਾਂ ‘ਚ ਹਾਵੀ ਰਹੇ।

ਉਨਾਂ ਕਿਹਾ ਕਿ ਪ੍ਰਸਿੱਧ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦੇ ਨਵੇਂ ਗੀਤ ਸਬੰਧਤ ਅਤੇ ਪੰਜਾਬੀ ਰੰਗਾਂ ‘ਚ ਰੰਗੇ ਇਕ ਬੇਹਤਰੀਣ ਮਿਊਜਿਕ ਵੀਡੀਓਜ਼ ਦਾ ਸ਼ੂਟ ਵੀ ਉਨਾਂ ਹੁਣੇ ਪਿਛਲੇ ਦਿਨੀ ਪੂਰਾ ਕੀਤਾ ਹੈ, ਜੋ ਜਲਦ ਹੀ ਵੱਖ ਵੱਖ ਚੈਨਲਾਂ ਤੇ ਜਲਦ ਦਰਸ਼ਕਾਂ ਨੂੰ ਵੇਖਣ ਨੁੂੰੰ ਮਿਲੇਗਾ। ਉਨਾਂ ਆਪਣੇ ਹੁਣ ਤੱਕ ਦੇ ਮਾਣ ਭਰੇ ਸਫ਼ਰ ਅਤੇ ਹਾਸਿਲ ਹੋਈ ਸਫ਼ਲਤਾ ਦਾ ਸਿਹਰਾ ਆਪਣੇ ਪਤੀ ਸ਼ਤਿੰਦਰ ਪਾਲ ਸਿੰਘ ਨੂੰ ਦਿੰਦਿਆਂ ਦੱਸਿਆ ਕਿ ਉਹਨਾਂ ਅੰਦਰਲੇ ਆਤਮ ਵਿਸ਼ਵਾਸ਼ ਨੂੰ ਉਭਾਰਨ ਅਤੇ ਕਲਾਵਾਂ ਨੂੰ ਸੰਵਾਰਨ ‘ਚ ਉਨਾਂ ਦੇ ਜੀਵਨ ਸਾਥੀ ਦਾ ਯੋਗਦਾਨ ਹਮੇਸ਼ਾ ਸਰਾਹੁਣਯੋਗ ਰਿਹਾ ਹੈ, ਜਿੰਨਾਂ ਪਰਿਵਾਰਿਕ ਰੁਝੇਵਿਆਂ ਦੇ ਬਾਵਜੂਦ ਉਨਾਂ ਦੇ ਕਰਿਅਰ ਅਤੇ ਅੱਗੇ ਵਧਣ ਦੀ ਸੋਚ ‘ਚ ਕਦੇ ਖੜੋਤ ਨਹੀਂ ਆਉਣ ਦਿੱਤੀ ਅਤੇ ਇਹੀ ਕਾਰਣ ਹੈ ਕਿ ਉਹਨਾਂ ਦਾ ਸਫ਼ਰ ਪੜਾਅ ਦਰ ਪੜਾਅ ਨਵੀਆਂ ਉਚਾਈਆਂ ਛੂਹ ਲੈਣ ਵੱਲ ਵਧ ਰਿਹਾ ਹੈ, ਜਿਸ ਦੀ ਪ੍ਰਤੱਖਤਾਂ ਦਾ ਅਹਿਸਾਸ ਉਨਾਂ ਦੀਆਂ ਜਲਦ ਆਨ ਫ਼ਲੋਰ ਜਾ ਰਹੀਆਂ ਕੁਝ ਵੱਡੀਆਂ ਪੰਜਾਬੀ ਫ਼ਿਲਮਾਂ ਵੀ ਕਰਵਾਉਣਗੀਆਂ ।

ਪਰਮਜੀਤ
ਫ਼ਰੀਦਕੋਟ
9855820713

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: