ਪੰਜਾਬੀ ਅਦਾਕਾਰਾ ਸੋਨੀਆ ਮਾਨ ਦੀ ਬਾਲੀਵੁੱਡ ‘ਚ ਐਂਟਰੀ

ss1

ਪੰਜਾਬੀ ਅਦਾਕਾਰਾ ਸੋਨੀਆ ਮਾਨ ਦੀ ਬਾਲੀਵੁੱਡ ‘ਚ ਐਂਟਰੀ

ਚੰਡੀਗੜ੍ਹ: ਜੋਰਡਨ ਸੰਧੂ ਦੇ ਗਾਣੇ ‘ਤੀਜੇ ਵੀਕ’ ਦੀ ਲੀਡ ਐਕਟਰਸ ਸੋਨੀਆ ਮਾਨ ਨੂੰ ਤਾਂ ਅੱਜ ਸਾਰੇ ਹੀ ਜਾਣਦੇ ਹਨ। ਸੋਨੀਆ ਦੇ ਫੈਨਸ ਲਈ ਚੰਗੀ ਖ਼ਬਰ ਹੈ ਕਿ ਜਲਦੀ ਹੀ ਉਨ੍ਹਾਂ ਦੀ ਪਸੰਦੀਦਾ ਅਦਾਕਾਰਾ ਸੋਨੀਆ ਬਾਲੀਵੁੱਡ ‘ਚ ਵੀ ਆਪਣਾ ਜਲਵਾ ਬਿਖੇਰਨ ਆ ਰਹੀ ਹੈ।

ਸਿਰਫ ਸੋਨੀਆ ਹੀ ਨਹੀਂ ਇਸ ਤੋਂ ਪਹਿਲਾਂ ਵੀ ਕਈ ਐਕਟਰਸ ਪਾਲੀਵੁੱਡ ਤੋਂ ਬਾਲੀਵੁੱਡ ‘ਚ ਤੇ ਬਾਲੀਵੁੱਡ ਤੋਂ ਪਾਲੀਵੁੱਡ ‘ਚ ਐਂਟਰੀ ਕਰ ਚੁੱਕੀਆਂ ਹਨ। ਸੋਨੀਆ ਮਾਨ ਆਪਣਾ ਬਾਲੀਵੁੱਡ ਡੈਬਿਊ ਬਾਲੀਵੁੱਡ ਦੇ ਫੇਮਸ ਤੇ ਟੈਲੇਂਟਿਡ ਮਿਊਜ਼ਿਕ ਡਾਇਰੈਕਟਰ, ਸਿੰਗਰ ਤੇ ਐਕਟਰ ਹਿਮੇਸ਼ ਰੇਸ਼ਮੀਆ ਨਾਲ ਸ਼ੁਰੂ ਕਰੇਗੀ।

ਸੋਨੀਆ ਨੂੰ ਹਿਮੇਸ਼ ਦੇ ਓਪੋਜ਼ਿਟ ਫ਼ਿਲਮ ‘ਮੈਂ ਹੂੰ ਨਾ’ ‘ਚ ਲਿਆ ਗਿਆ ਹੈ। ਇਸ ਫ਼ਿਲਮ ‘ਚ ਆਪਣੇ ਰੋਲ ਲਈ ਸੋਨੀਆ ਜਿੰਮ ‘ਚ ਸਖ਼ਤ ਮਿਹਨਤ ਵੀ ਕਰ ਰਹੀ ਹੈ। ਮੂਵੀ ‘ਚ ਹਿਮੇਸ਼ ਪਹਿਲੀ ਵਾਰ ਡਬਲ ਰੋਲ ਪਲੇ ਕਰਦੇ ਨਜ਼ਰ ਆਉਣਗੇ।

ਫ਼ਿਲਮ ‘ਚ ਹਿਮੇਸ਼ ਦੇ ਡਬਲ ਰੋਲ ਤੇ ਸੋਨੀਆ ਦਾ ਲਵ-ਟ੍ਰੈਂਗਲ ਦਿਖਾਇਆ ਜਾਵੇਗਾ। ਫ਼ਿਲਮ ਦੀ ਸ਼ੂਟਿੰਗ ਵੀ ਜਲਦੀ ਸ਼ੁਰੂ ਹੋ ਜਾਵੇਗੀ ਤੇ ਇਸ ਦੀ ਸ਼ੂਟਿੰਗ ਦਾ ਵੱਡਾ ਹਿੱਸਾ ਯੂਰਪ ‘ਚ ਸ਼ੂਟ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *