Tue. Apr 23rd, 2019

ਪੰਜਾਬੀਆ ਨੇ ਤਾਂ ਲੋਕਤੰਤਾਰਿਕ ਸੋਚ ਦਾ ਸਬੂਤ ਦੇ ਦਿੱਤਾ ਪਰ ਜੇ ਹਾਕਮ ਅਜੇ ਵੀ ਨਾ ਸਮਝੇ ਫਿਰ ਕੀ ਕਰੀਏ ?

ਪੰਜਾਬੀਆ ਨੇ ਤਾਂ ਲੋਕਤੰਤਾਰਿਕ ਸੋਚ ਦਾ ਸਬੂਤ ਦੇ ਦਿੱਤਾ ਪਰ ਜੇ ਹਾਕਮ ਅਜੇ ਵੀ ਨਾ ਸਮਝੇ ਫਿਰ ਕੀ ਕਰੀਏ ?

ਸੱਤ ਅਕਤੂਬਰ ਨੂੰ ਪੰਜਾਬੀਆ ਨੇ ਬਰਗਾੜੀ ਰੋਸ ਮਾਰਚ ਵਿੱਚ ਲਾਮਿਸਾਲ ਸ਼ਾਤਮਈ ਇਕੱਠ ਕਰਕੇ ਸੁੱਤੀ ਹੋਈ ਸੂਬਾ ਸਰਕਾਰ ਨੂੰ ਤੇ ਸਿੱਖਾ ਦੇ ਕਾਤਿਲ ਅਫਸਰਾ ਦੀ ਪੁਸ਼ਤ ਪਨਾਹੀ ਕਰ ਰਹੀ ਕੇਂਦਰ ਸਰਕਾਰ ਨੂੰ ਇਹ ਦੱਸਿਆ ਹੈ ਕੇ ਇਹ ਧੱਕੇਸ਼ਾਹੀ ਸਹਿਣ ਨੂੰ ਪੰਜਾਬ ਕਤਾਈ ਤਿਆਰ ਨਹੀ,ਹਾਂਲਾਕਿ ਪੰਜਾਬ ਕੋਲੋ ਨੌਕਰੀਆ ਖੋ ਕੇ ਧਰਤੀ ਨੂੰ ਬੰਜਰ ਕਰਕੇ ਤੇ ਨੌਜਵਾਨੀ ਨੂੰ ਨਸ਼ਿਆ ਤੇ ਲਾ ਕੇ ਪੰਜਾਬ ਦੇ ਦੁਸ਼ਮਨ ਸੋਚਦੇ ਤਾਂ ਹੋਣਗੇ ਕੇ ਇਹਨਾਂ ਪੰਜਾਬੀਆ ਦੀ ਅਣਖ ਮੁੱਕਦੀ ਕਿਉਂ ਨਹੀ,ਹਾਂਲੇ ਵੀ ਆਪਣੇ ਹੱਕਾ ਲਈ ਪੰਜਾਬੀ ਕਿਵੇ ਖੜ ਜਾਂਦੇ ਨੇ ਅਸਲ ਵਿੱਚ ਉਹ ਜਾਣਦੇ ਤਾਂ ਨੇ ਪਰ ਜਾਣ ਕੇ ਅਨਜਾਣ ਬਣੇ ਹੋਏ ਨੇ ਕੇ ਇਹ ਪੰਜਾਬ ਗੁਰੂਆ ਪੀਰਾ ਦੀ ਧਰਤੀ ਹੈ ਤੇ ਸਾਡੇ ਗੁਰੂਆ ਨੇ ਸਾਨੂੰ ਜੁਲਮ ਅੱਗੇ ਹਿੱਕ ਢਾਹ ਕੇ ਖੜਨਾ ਸਿੱਖਾਇਆ ਹੈ,ਸੱਤ ਅਕਤੂਬਰ ਤੋ ਬਾਅਦ ਹੁਣ ਸਵਾਲ ਇਸ ਦੇਸ਼ ਦੇ ਲੋਕਤੰਤਰ ਤੇ ਹੈ ਕਿਉਕਿ ਲੋਕਤੰਤਰ ਦਾ ਮਤਲਵ ਸਿਰਫ ਲੋਕਾ ਤੋਂ ਮਿਲੀਆ ਵੋਟਾ ਨਾਲ ਸਰਕਾਰ ਬਣਾਉਣ ਤੱਕ ਸੀਮੀਤ ਨਹੀਂ ਹੁੰਦਾ ਲੋਕਤੰਂਤਰ ਦਾ ਮਤਲਵ ਹੀ ਇਹ ਹੁੰਦਾ ਕੇ ਜੇਕਰ ਲੋਕ ਸਰਕਾਰ ਦੇ ਕਿਸੇ ਕਦਮ ਨਾਲ ਸਹਿਮਤ ਨਾ ਹੋਣ ਤਾਂ ਆਪਣੇ ਵਿਰੋਧ ਪ੍ਰਦਾਸ਼ਨਾ ਨਾਲ ਸਰਕਾਰੀ ਨੀਤੀਆ ਦੀ ਮੁਖਾਲਫਤ ਕਰ ਸਕਦੇ ਨੇ,ਤੇ ਲੋਕਤੰਤਰੀ ਸਰਕਾਰਾ ਆਪਣੇ ਫੈਸਲੇ ਵਾਪਸ ਵੀ ਲੈਂਦੀਆ ਨੇ ਜੇਕਰ ਕਿਸੇ ਮੰਗ ਲਈ ਬਰਗਾੜੀ ਦੀ ਤਰਾ ਅਣਗਿਣਤ ਲੋਕ ਸੜਕਾ ਤੇ ਉੱਤਰਣ ਪਰ ਜੇਕਰ ਹਕੀਕੀ ਲੋਕਤੰਤਰ ਹੋਵੇ ਤਾਂ ,ਜਦੋ ਕਿਸੇ ਵਕਤ ਰਾਜਿਆ ਮਹਾਰਾਜਿਆ ਦਾ ਰਾਜ ਹੁੰਦਾ ਸੀ ਤੇ ਜਿੱਥੇ ਅੱਜ ਵੀ ਤਾਨਾਸ਼ਾਹੀ ਹੈ ਉੱਥੇ ਰਾਜੇ ਦਾ ਇੱਕ ਬੋਲ ਹੀ ਲੋਕਾ ਲਈ ਹੁਕਮ ਹੁੰਦਾ ਹੈ ਤੇ ਉਹਨਾਂ ਨੂੰ ਚਾਹੰਦੇ ਹੋਏ ਜਾ ਨਾ ਚਾਹੁੰਦਿਆ ਵੀ ਉਹ ਹੁਕਮ ਮੰਨਣਾ ਹੀ ਪੈਦਾ ਹੈ ਤੇ ਜਮਹੂਰੀਅਤ ਵਿੱਚ ਆਵਾਮ ਦਾ ਸਰਕਾਰ ਦੀ ਕਿਸੇ ਨੀਤੀ ਦਾ ਵਿਰੋਧ ਕਰਨਾ ਹੀ ਅਸਲ ਵਿੱਚ ਜਮਹੂਰੀਅਤ ਦਾ ਹੁਸਨ ਹੁੰਦਾ ਹੈ,ਪੰਜਾਬੀਆ ਨੇ ਬਰਗਾੜੀ ਰੋਸ ਮਾਰਚ ਵਿੱਚ ਅਣਗਿਣਤ ਇਕੱਠ ਕਰਕੇ ਆਪਣਾ ਲੋਕਤੰਤਾਰਿਕ ਫਰਜ ਨਿਭਾ ਦਿੱਤਾ ਹੈ ਹੁਣ ਵਾਰੀ ਵਿਧਾਨ ਸਭਾ ਵਿੱਚ ਬੇਠੇ ਪੰਜਾਬ ਦੇ ਹਾਕਮਾ ਦੀ ਹੈ ਜੇ ਤਾਂ ਭਾਰਤ ਸੱਚੀ ਹੀ ਇੱਕ ਲੋਕਤੰਤਾਿਰਕ ਦੇਸ਼ ਹੈ ਤੇ ਪੰਜਾਬ ਸੱਚਮੁੱਚ ਹੀ ਆਪਣੇ ਫੈਸਲੈ ਲੇਣ ਲਈ ਆਜ਼ਾਦ ਹੈ(ਜੋ ਕੇ ਸਾਨੂੰ ਅੱਜ ਤੱਕ ਪੰਜਾਬ ਦੇ ਬਣੇ ਮੰਤਰੀ ਮੁੱਖ ਮੰਤਰੀ ਕਹਿੰਦੇ ਆਏ ਨੇ)ਫਿਰ ਤਾਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆ ਨੂੰ ਫੜਨ ਦੀ ਕਾਰਵਾਈ ਤੇ ਨਿਰਦੋਸ਼ ਸਿੰਘਾ ਦੇ ਕਾਤਿਲ ਅਫਸਰਾ ਖਿਲਾਫ ਤੇ ਉਹਨਾਂ ਨੂੰ ਹੁਕਮ ਦੇਣ ਵਾਲਿਆ ਖਿਲਾਫ ਵੀ ਕਾਰਵਾਈ ਜਰੂਰ ਹੋਊ ਤੇ ਜੇ ਇਹ ਲੋਕਤੰਤਰ ਸਿਰਫ ਤੇ ਸਿਰਫ ਇੱਕ ਦਿਖਾਵਾ ਹੈ ਜੋ ਅਸੀ ਸੰਤਾਲੀ ਤੋਂ ਕਰ ਰਹੇ ਹਾਂ ਫਿਰ ਇਹ ਹੁਣ ਅਸੀ ਸੋਚਣਾ ਕੇ ਕੀ ਕਰੀਏ ਹੁਣ?
ਇਸ ਵਕਤ ਸਬ ਤੋ ਵੱਡੀ ਜੁੰਮੇਵਾਰੀ ਉਸ ਲੀਡਰਸ਼ਿੱਪ ਤੇ ਹੈ ਜਿਹਨਾਂ ਨੇ ਇਹ ਰੋਸ ਮਾਰਚ ਕਰਨ ਲਈ ਪੰਜਾਬ ਨੂੰ ਅਪੀਲ ਕੀਤੀ ਸੀ ਲੀਡਰਸ਼ਿੱਪ ਦੇ ਸੱਦੇ ਨੂੰ ਪੰਜਾਬੀਆ ਨੇ ਪਰਵਾਨ ਕੀਤਾ ਹੈ,ਹੁਣ ਲੀਡਰਸ਼ਿੱਪ ਨੇ ਪੰਦਰਾ ਦਿਨ ਦਾ ਸਰਕਾਰ ਨੂੰ ਸਮਾ ਦਿੱਤਾ ਹੈ,ਪੰਜਾਬ ਦੀ ਇਹ ਲੀਡਰਸ਼ਿੱਪ ਸੁੱਖਪਾਲ ਖਹਿਰਾ ਕੰਂਵਰ ਸੰਂਧੂ ਤੇ ਇਹਨਾਂ ਨਾਲਦੇ ਐਮਐਲਏ ਜੱਸੀ ਜਸਰਾਜ ਬੈਂਸ ਭਰਾ ਬਰਗਾੜੀ ਮੋਰਚਾ ਲਾਉਣ ਵਾਲਾ ਪੰਥਕ ਧੜਾ ਤੇ ਨਾਲ ਹੀ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਦੀ ਧਿਰ ਤੇ ਹੋਰ ਸਾਰੇ ਪੰਥ ਹਿਤੇਸ਼ੀ ਆਗੂ ਡਾਂ ਧਰਮਵੀਰ ਗਾਂਧੀ ਤੇ ਬਹੁਤ ਚੰਗਾ ਹੋਵੇ ਜੇ ਸਾਰੀ ਆਪ ਪਾਰਟੀ (ਭਗਵੰਂਤ ਮਾਨ ਧੜਾ) ਤੇ ਸਾਰੇ ਪੰਜਾਬ ਹਿਤੇਸ਼ੀ ਇਹ ਸਾਰੇ ਇਕੱਠੇ ਹੋ ਜਾਣ,ਤੇ ਜਿਸ ਤਰੀਕੇ ਦਾ ਮਾਹੌਲ ਹੇ ਇਸ ਗੱਲ ਨੂੰ ਵੀ ਨਕਾਰਿਆ ਨਹੀ ਜਾ ਸਕਦਾ ਕੇ ਨਵਜੋਤ ਸਿੱਧੂ ਵਰਗੇ ਕਾਂਗਰਸੀ ਤੇ ਟਕਸਾਲੀ ਅਕਾਲੀ ਆਗੂ ਵੀ ਇਕੱਠੇ ਹੋ ਇਸ ਲੀਡਰਸ਼ਿੱਪ ਨਾਲ ਆ ਸਕਦੇ ਆ,ਅਤੇ ਸਬ ਤੋ ਵੱਡੀ ਗੱਲ ਕੇ ਇਹਨਾਂ ਸਾਰਿਆ ਨੂੰ ਸਚੁੱਜੀ ਅਗਵਾਈ ਦੇਣ ਲਈ ਪੰਜਾਬ ਦਾ ਤੇ ਸਿੱਖ ਬੁੱਧੀਜੀਵੀ ਵਰਗ ਅੱਗੇ ਆਵੇ,ਵੇਸੈ ਡਾਂ ਗੁਰਦਰਸ਼ਨ ਸਿੰਘ ਢਿੱਲੋ ਗੁਰਤੇਜ ਸਿੰਘ ਜੀ ਵੀਰ ਦਵਿੰਦਰ ਸਿੰਘ ਸਾਬਕਾ ਜੇਲ ਡੀਜੇਪੀ ਸ਼ਸ਼ੀਕਾਂਤ ਜਿਹੇ ਪੰਜਾਬ ਦੇ ਦਿਮਾਗ ਪਹਿਲਾ ਹੀ ਜਮੀਨੀ ਪੱਧਰ ਤੇ ਵਿਚਰ ਰਹੇ ਹੰਨ ਤੇ ਆਪਣਾ ਬਣਦਾ ਫਰਜ ਵੀ ਨਿਭਾ ਰਹੇ ਨੇ ਪਰ ਇਹਨਾਂ ਦੇ ਨਾਲ-੨ ਹੋਰਾ ਦਾ ਵੀ ਫਰਜ ਬਣਦਾ ਕੇ ਆਪਣੀਆ ਕਲਮਾ ਦੇ ਮੂੰਹ ਮੋੜ ਦੇਣ ਇਹਨਾਂ ਸਰਕਾਰਾ ਵੱਲ ਨੂੰ ਤੇ ਇਹਨਾਂ ਨੂੰ ਮਜਬੂਰ ਕਰਨ ਪੰਜਾਬ ਦੇ ਹੱਕਾ ਦੀ ਗੱਲ ਕਰਨ ਲਈ,ਇਸ ਵਿੱਚ ਇੱਕ ਬਹੁਤ ਮਹੱਤਵਪੂਰਨ ਰੌਲ ਨਿਭਾ ਸਕਦਾ ਹੈ ਪੰਜਾਬੀ ਮੀਡੀਆ,ਉਹ ਚਾਹੇ ਵੱਡੇ ਗਰੁੱਪ ਹੋਣ ਤੇ ਚਾਹੇ ਸਾਡੇ ਵਰਗੇ ਸੋਸ਼ਲ ਮੀਡੀਆ ਤੇ ਕਲਮਾ ਚਲਾਉਣ ਵਾਲੇ,ਸਾਡਾ ਸਾਰਿਆ ਦਾ ਫਰਜ ਬਣਦਾ ਕੇ ਅਸੀ ਪੰਜਾਬ ਦੇ ਅਸਲੀ ਹੱਕਾ ਦੀ ਗੱਲ ਕਰੀਏ ਤੇ ਲੀਡਰਾ ਨੂੰ ਕਰਨ ਲਈ ਮਜਬੂਰ ਵੀ ਕਰੀਏ,ਜੇ ਦੱਖਣ ਵਾਲੇ ਇਕੱਠੇ ਹੋ ਕੇ ਆਪਣੇ ਰਾਜਾ ਦੇ ਵੱਧ ਅਧਿਕਾਰਾ ਲਈ ਲੜ ਸਕਦੇ ਆ ਤੇ ਫਿਰ ਅਸੀ ਕਿਉ ਨਹੀ,ਆਪਸ ਵਿੱਚ ਏਕਾ ਕਰੀਏ ਤੇ ਪੰਜਾਬ ਨੂੰ ਬਚਾਈਏ,ਕਈ ਵੀਰ ਭੈਣ ਇਹ ਕਹਿ ਦਿੰਦੇ ਨੇ ਕੇ ਪੰਜਾਬ ਨੂੰ ਤੁਸੀ ਕਿਸ ਤੋ ਬਚਾਉਣਾ ਕੀ ਹੋ ਚੱਲਿਆ ਪੰਜਾਬ ਨੂੰ? ਉਹਨਾਂ ਸੱਜਣਾ ਲਈ ਉਧਾਹਰਣਾ ਤਾਂ ਇੰਨੀਆ ਨੇ ਕੇ ਲਿਖਦੇ ਲਿਖਦੇ ਕਈ ਦਿਨ ਲੱਗ ਜਾਣ ਪਰ ਸਬ ਤੋ ਵੱਡੀ ਇਹ ਹੈ ਕੇ ਜਿਸ ਤਰਾ ਦੀ ਨਫਰਤ ਕੇਂਦਰ ਵਿੱਚ ਬੇਠੀ ਲੀਡਰਸ਼ਿੱਪ ਪਾਕਿਸਤਾਨ ਦੇ ਖਿਲਾਫ ਭਾਰਤਵਾਸੀਆ ਦੇ ਮਨਾ ਵਿੱਚ ਭਰ ਰਹੀ ਹੈ ਇਸ ਲੀਡਰਸ਼ਿੱਪ ਨੂੰ ਕੱਲ ਨੂੰ ਆਪਣੀਆ ਹੀ ਗਲਤੀਆ ਦਾ ਸ਼ਿਕਾਰ ਹੋਣਾ ਪੈ ਸਕਦਾ,ਜਿਸ ਤਰਾ ਦੇ ਜੰਗੀ ਜਜਬਾਤ ਪੈਦਾ ਕੀਤੇ ਜਾ ਰਿਹੇ ਨੇ ਭਾਰਤ ਤੇ ਪਾਕ ਵਿਚਕਾਰ ਵਾਹਿਗੁਰੂ ਨਾ ਕਰੇ ਕੇ ਜੇਕਰ ਕੱਲ ਨੂੰ ਜੰਂਗ ਲੱਗੀ ਤਾਂ ਸਬ ਤੋ ਵੱਡਾ ਨੁਕਸਾਨ ਪੰਜਾਬ ਨੂੰ ਹੀ ਹੋਵੇਗਾ ਤੇ ਜੇਕਰ ਪਰਮਾਣੂ ਜੰਗ ਲੱਗ ਗਈ ਤਾਂ ਸਾਡੀ ਪੰਜਾਬ ਦੀ ਸੱਭਿਅਤਾ ਦਾ ਤਾਂ ਨਾਂਮ ਨਿਸ਼ਾਨ ਹੀ ਮਿੱਟ ਜਾਵੇਗਾ,ਇਸ ਲਈ ਬਹੁਤ ਹੀ ਜਰੂਰੀ ਇੱਕ ਤਾਂ ਪੰਜਾਬ ਦੀ ਖੇਤਰੀ ਧਿਰ ਹੋਵੇ ਤੇ ਪੰਜਾਬ ਦੀ ਤੱਕੜੀ ਕੱਦਾਵਰ ਲੀਡਰਸ਼ਿੱਪ ਜੋ ਕੇ ਪੰਜਾਬ ਦੇ ਹਿੱਤਾ ਨੂੰ ਅੱਗੇ ਰੱਖ ਕੇਂਦਰ ਦੇ ਫੈਸਲਿਆ ਉੱਪਰ ਆਪਣਾ ਪ੍ਰਭਾਵ ਰੱਖ ਸਕੇ।
ਭੁੱਲ ਚੁੱਕ ਲਈ ਮਾਜਰਤ

ਦਵਿੰਦਰ ਸਿੰਘ ਸੌਮਲ
0044-7931709701

Share Button

Leave a Reply

Your email address will not be published. Required fields are marked *

%d bloggers like this: