ਪੰਜਾਬੀਆਂ ਦੇ ਦਿਲਾਂ ਤੇ ਲੰਮਾਂ ਸਮਾਂ ਰਾਜ ਕਰਨ ਵਾਲੀ ਗਾਇਕ ਜੋੜੀ ਹਾਕਮ ਬਖਤੜੀਵਾਲਾ ਅਤੇ ਬੀਬਾ ਦਲਜੀਤ ਕੌਰ

ss1

ਪੰਜਾਬੀਆਂ ਦੇ ਦਿਲਾਂ ਤੇ ਲੰਮਾਂ ਸਮਾਂ ਰਾਜ ਕਰਨ ਵਾਲੀ ਗਾਇਕ ਜੋੜੀ ਹਾਕਮ ਬਖਤੜੀਵਾਲਾ ਅਤੇ ਬੀਬਾ ਦਲਜੀਤ ਕੌਰ

ਪੰਜਾਬ ਵਿੱਚ ਪੰਜਾਬੀ ਕਲਾਕਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਹਰ ਰੋਜ਼ ਅਣਗਿਣਤ ਕਲਾਕਾਰ ਪੈਦਾ ਹੋ ਰਹੇ ਹਨ,ਪਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ, ਬਹੁਤ ਥੋੜੇ ਗਾਇਕ ਹਨ ਜੋ ਸੱਚੇ ਮਨ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ ਅਤੇ ਪੰਜਾਬੀ ਮਾਂ ਬੋਲੀ ਦਾ ਦਿਲੋਂ ਸਤਿਕਾਰ ਕਰਦੇ ਹਨ, ਬਹੁਤ ਥੋੜੇ ਗਾਇਕ ਹਨ ਜੋ ਖੁੱਲੇ ਅਖਾੜਿਆਂ ਦੇ ਵਿੱਚ ਦਰਸ਼ਕਾਂ ਨੂੰ ਕੀਲ ਕੇ ਰੱਖਦੇ ਹਨ ਤੇ ਆਪਣੀ ਕਲਾ ਦਾ ਜਾਦੂ ਵਿਖਾਉਂਦੇ ਹਨ, ਇਹਨਾਂ ਥੋੜੇ ਕਲਾਕਾਰਾਂ ਦੇ ਵਿੱਚ ਇੱਕ ਨਾਮ ਏ ਹਾਕਮ ਬਖਤੜੀਵਾਲਾ ਅਤੇ ਬੀਬਾ ਦਲਜੀਤ ਕੌਰ,ਜੋ ਪਿਛਲੇ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕਰ ਰਹੇ ਹਨ, ਪੰਜਾਬ ਦਾ ਅਜਿਹਾ ਕੋਈ ਮੇਲਾ ਨਹੀਂ ਹੋਣਾ ਜਿਥੇ ਇਸ ਹਰਮਨ ਪਿਆਰੀ ਜੋੜੀ ਨੇ ਆਪਣੀ ਹਾਜ਼ਰੀ ਨਾਂ ਲਗਾਈਂ ਹੋਵੇ, ਜਿਨ੍ਹਾਂ ਨੇ ਆਪਣੀ ਸਾਫ ਸੁਥਰੀ ਗਾਇਕੀ ਰਾਹੀਂ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕੀਤਾ ਹੈ ਅਤੇ ਅੱਜ ਵੀ ਲੋਕ ਉਨ੍ਹਾਂ ਨੂੰ ਉਨ੍ਹਾਂ ਹੀ ਪਿਆਰ ਕਰਦੇ ਹਨ ਜਿਨ੍ਹਾਂ ਅੱਜ ਤੋਂ ਵੀਹ ਸਾਲ ਪਹਿਲਾਂ ਕਰਿਆ ਕਰਦੇ ਸੀ
ਅੱਜ ਵੀ ਜਦੋਂ ਟੌਹਰੇ ਵਾਲ਼ੀ ਪੱਗ ਬੰਨ ਕੇ ਕੁੜਤਾ ਚਾਦਰਾ ਪਹਿਨ ਕੇ, ਹੱਥ ਵਿੱਚ ਤੂੰਬੀ ਲੈ ਕੇ ਪੂਰੇ ਪੰਜਾਬੀ ਪਹਿਰਾਵੇ ਵਿਚ ਇਹ ਗਾਇਕ ਜੋੜੀ ਸਟੇਜ ਤੇ ਆਉਂਦੀ ਆ ਤਾ ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਦਾ , ਅੱਜ ਵੀ ਸਭਿਆਚਾਰਕ ਮੇਲਿਆਂ ਦੇ ਵਿੱਚ ਇਸ ਗਾਇਕ ਜੋੜੀ ਨੂੰ ਦੇਖਣ ਵਾਸਤੇ ਲੋਕ ਦੂਰ ਦਰਾਡਿਆ ਤੋਂ ਵਹੀਰਾ ਘੱਤ ਕੇ ਆਉਦੇ ਨੇ, ਸਭਿਆਚਾਰਕ ਮੇਲਿਆਂ ਦੀ ਸ਼ਾਨ ਗਾਇਕ ਜੋੜੀ ਹਾਕਮ ਬਖਤੜੀਵਾਲਾ ਅਤੇ ਬੀਬਾ ਦਲਜੀਤ ਕੌਰ ਪਰਿਵਾਰਕ ਗੀਤਾਂ ਦੇ ਨਾਲ ਪੰਜਾਬੀ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ,
ਹਾਕਮ ਬਖਤੜੀਵਾਲਾ ਨੇ ਆਪਣਾ ਗਾਇਕੀ ਦਾ ਸਫ਼ਰ ਗੀਤਕਾਰੀ ਤੋਂ ਸ਼ੁਰੂ ਕੀਤਾ, ਆਪਣੇ ਗੀਤਾਂ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਗਾਇਕਾ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ, ਬਹੁਤ ਸਾਰੇ ਗੀਤਾਂ ਨੇ ਪੰਜਾਬੀ ਲੋਕ ਗੀਤਾਂ ਦਾ ਰੂਪ ਧਾਰਨ ਕਰ ਲਿਆ, ਇਹਨਾਂ ਦੇ ਲਿਖੇ ਗੀਤ ਹਰ ਪੰਜਾਬੀ ਦੀ ਜ਼ੁਬਾਨ ਤੇ ਚੜ੍ਹ ਗਏ, ਪੰਜਾਬੀ ਲੋਕ ਗਾਇਕਾਂ ਪਰਮਿੰਦਰ ਸੰਧੂ ਦਾ ਗੀਤ ਰੰਗਪੁਰ ਰੰਗ ਲਾਉਣ ਵਾਲੀਏ,ਉੱਡ ਕੇ ਸੋਹਣਿਆ ਆਜਾ ਦੇ, ਅੱਜ ਵੀ ਸਦਾ ਬਹਾਰ ਗੀਤ ਹਨ, ਪੰਜਾਬ ਦੇ ਨਾਮਵਰ ਗਾਇਕ ਕੁਲਦੀਪ ਮਾਣਕ,ਸਰਿੰਦਰ ਛਿੰਦਾ, ਪਰਮਿੰਦਰ ਸੰਧੂ ਤੋ ਇਲਾਵਾ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਹਾਕਮ ਬਖਤੜੀਵਾਲਾ ਦੇ ਗੀਤ ਗਾ ਕੇ ਗਾਇਕੀ ਦੇ ਖੇਤਰ ਵਿਚ ਨਾਮ ਕਮਾਇਆ ਏ,
ਗਾਇਕ ਜੋੜੀ ਹਾਕਮ ਬਖਤੜੀਵਾਲਾ ਅਤੇ ਬੀਬਾ ਦਲਜੀਤ ਕੌਰ ਦਾ ਹੁਣੇ ਹੁਣੇ ਇੱਕ ਪਰਿਵਾਰਕ ਗੀਤ ਵਾਇਟ ਗੋਲਡ ਕੰਪਨੀ ਵਿੱਚ ” ਸੰਗ ਲੱਗਦੀ ” ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਲਿਖਿਆ ਪੰਜਾਬ ਦੇ ਨਾਮਵਰ ਗੀਤਕਾਰ ਬਿੰਦਰ ਮੀਰਾਪੁਰੀਆ ਨੇ ਅਤੇ ਸੰਗੀਤ ਦੀਆਂ ਧੁੰਨਾਂ ਵਿੱਚ ਪਰੋਇਆ ਏ, ਨਾਮਵਰ ਮਿਊਜ਼ਿਕ ਡਾਇਰੈਕਟਰ ਦਵਿੰਦਰ ਕੈਂਥ ਨੇ, ਹਾਕਮ ਬਖਤੜੀਵਾਲਾ ਅਤੇ ਬੀਬਾ ਦਲਜੀਤ ਕੌਰ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੇ ਪਹਿਲੇ ਗੀਤਾਂ ਵਾਂਗ ਇਸ ਗੀਤ ਨੂੰ ਵੀ ਰੱਜਵਾ ਪਿਆਰ ਦੇਣਗੇ।
ਹਾਕਮ ਬਖਤੜੀਵਾਲਾ ਜਿਥੇ ਸੁਰੀਲੀ ਆਵਾਜ਼ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ, ਉਥੇ ਇੱਕ ਸਮਾਜ ਸੇਵਕ ਵੀ ਹਨ, ਹਮੇਸ਼ਾ ਲੋੜਵੰਦ ਲੋਕਾਂ ਦੀ ਮਦੱਦ ਕਰਨ ਲਈ ਤਿਆਰ ਰਹਿੰਦੇ ਹਨ, ਹਮੇਸ਼ਾ ਪੰਜਾਬੀ ਗਾਇਕਾ ਨੂੰ ਕਹਿੰਦੇ ਹਨ, ਪੈਸੇ ਦੀ ਖ਼ਾਤਰ ਪੰਜਾਬੀ ਮਾਂ ਬੋਲੀ ਨਾਲ ਬੇਇਨਸਾਫ਼ੀ ਨਾ ਕਰੋ, ਪੰਜਾਬੀ ਮਾਂ ਬੋਲੀ ਦਾ ਗਲਾ ਨਾ ਦਬਾਉ, ਪੰਜਾਬੀ ਮਾਂ ਬੋਲੀ ਦੀ ਸੱਚੇ ਮਨ ਨਾਲ ਸੇਵਾ ਕਰੋ, ਛਿੰਦਾ ਧਾਲੀਵਾਲ ਕੁਰਾਈ ਵਾਲਾ ਅਤੇ ਦਵਿੰਦਰ ਬਰਨਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਹਾਕਮ ਬਖਤੜੀਵਾਲਾ ਨੇ ਕਿਹਾ ਕਿ ਉਹ ਆਖਰੀ ਸਾਹ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਗੇ, ਹਮੇਸ਼ਾ ਪਰਿਵਾਰਕ ਅਤੇ ਸਭਿਆਚਾਰਕ ਗੀਤਾਂ ਨਾਲ਼ ਪੰਜਾਬੀਆਂ ਦਾ ਮਨੋਰੰਜਨ ਕਰਦੇ ਰਹਿਣਗੇ, ਪਰਮਾਤਮਾ ਪੰਜਾਬੀ ਸਭਿਆਚਾਰ ਦੇ ਵਾਰਸ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ

ਛਿੰਦਾ ਧਾਲੀਵਾਲ ਕੁਰਾਈ ਵਾਲਾ
75082-54006

Share Button

Leave a Reply

Your email address will not be published. Required fields are marked *