“ਪੰਜਾਬੀਆਂ ਦਾ ਮੁੰਡਾ ਸਰਦਾਰ” ਗੀਤ ਰਾਹੀ ਚਰਚਾ ਚ ਹਰਮਿੰਦਰ ਸਿੰਘ ਭੱਟ

ss1

“ਪੰਜਾਬੀਆਂ ਦਾ ਮੁੰਡਾ ਸਰਦਾਰ” ਗੀਤ ਰਾਹੀ ਚਰਚਾ ਚ ਹਰਮਿੰਦਰ ਸਿੰਘ ਭੱਟ

ਜੰਡਿਆਲਾ ਗੁਰੂ 19 ਜੂਨ (ਵਰਿੰਦਰ ਸਿੰਘ)- ‘ਸ਼ੇਰ, ‘ਬਾਪੂ, ‘ਕਲਮਾਂ ਵਾਲਿਆਂ, ‘ਮਾਸੂਮ ਚਿਹਰਾ, ‘ਸ਼ਿਕਵਾ, ‘ਅਲੋਪ ਵਿਰਸਾ, ‘ਮਜਬੂਰ, ਆਦਿ ਗੀਤਾਂ ਰਾਹੀਂ ਅਜੋਕੀ ਲੱਚਰਤਾ ਭਰੀ ਗਾਇਕੀ ਤੋਂ ਦੂਰ ਆਪਣੀ ਸਾਫ਼ ਸੁਥਰੀ, ਸਭਿਆਚਾਰਕ, ਸਮਾਜਿਕ, ਪਰਿਵਾਰਕ ਅਤੇ ਸੂਫ਼ੀਆਨਾ ਗਾਇਕੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਸਮਾਜਿਕ ਚਿੰਤਕ ਗਾਇਕ ਅਤੇ ਲੇਖਕ ਹਰਮਿੰਦਰ ਸਿੰਘ ਭੱਟ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ‘ਪੰਜਾਬੀਆਂ ਦਾ ਮੁੰਡਾ ਸਰਦਾਰ ਕਿਤੇ ਕਿਤੇ ਲੱਭਿਆ ਕਰੂ, ਰਾਹੀਂ ਚਰਚਾ ਚ ਹੈ। ਧਾਲੀਵਾਲ ਰਿਕਾਰਡਜ਼ ਮਿਊਜ਼ਿਕ ਕੰਪਨੀ ਵੱਲੋਂ ਰਿਲੀਜ਼ ਕੀਤੇ ਇਸ ਗੀਤ ਨੂੰ ਖ਼ੁਦ ਹਰਮਿੰਦਰ ਸਿੰਘ ਭੱਟ ਨੇ ਲਿਖਿਆ ਹੈ ਜਦਕਿ ਇਸ ਦਾ ਸੰਗੀਤ ਕਰਨ ਪ੍ਰਿੰਸ ਨੇ ਤਿਆਰ ਕੀਤਾ ਹੈ।

ਸਮਾਜ ਵਿਚਲੀਆਂ ਬੁਰਾਈਆਂ ਅਤੇ ਊਣਤਾਈਆਂ ਨੂੰ ਆਪਣੇ ਗੀਤਾਂ ਰਾਹੀਂ ਬਿਆਨ ਕਰਨ ਵਾਲੇ ਸਮਾਜਿਕ ਚਿੰਤਕ ਲੇਖਕ ਅਤੇ ਗਾਇਕ ਹਰਮਿੰਦਰ ਸਿੰਘ ਭੱਟ ਹੁਣ ਤੱਕ ਇੱਕ ਦਰਜਨ ਗੀਤ ਗਾ ਕੇ ਪੰਜਾਬੀ ਸੰਗੀਤਕ ਖੇਤਰ ਅੰਦਰ ਆਪਣਾ ਇੱਕ ਵੱਖਰਾ ਮੁਕਾਮ ਬਣਾ ਚੁੱਕੇ ਹਨ ਅਤੇ ਉਸ ਦਾ ਇਹ ਨਵਾਂ ਗੀਤ “ਪੰਜਾਬੀਆਂ ਦਾ ਮੁੰਡਾ ਸਰਦਾਰ” ਅਜੋਕੇ ਸਮੇਂ ਵਿਚ ਅਲੋਪ ਹੋ ਰਹੀ ਦਸਤਾਰ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਗਾਇਕ ਤੇ ਲੇਖਕ ਹਰਮਿੰਦਰ ਸਿੰਘ ਭੱਟ ਨੇ ਦੱਸਿਆ ਕਿ ਉਸ ਦਾ ਇਹ ਗੀਤ ਜਲੰਧਰ ਦੂਰਦਰਸ਼ਨ ਦੇ ਚਰਚਿਤ ਪ੍ਰੋਗਰਾਮ “ਖੱਟਾ ਡੋਰੀਆ” ਸਾਮ 7.30 ਵਜੇ ਤੋਂ ਇਲਾਵਾ ਯੂ ਟਿਊਬ ਤੇ ਵੀ ਸਫਲਤਾਪੂਰਵਕ ਚੱਲ ਰਿਹਾ, ਜਿਸ ਨੂੰ ਬੁੱਧੀਜੀਵੀ ਵਰਗ ਅਤੇ ਸੂਝਵਾਨ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ। ਉਨ੍ਹਾਂ ਦੱਸਿਆ ਕਿ ਉਸ ਦਾ ਨਵਾਂ ਗੀਤ ‘ਚਕੋਰ, ਵੀ ਤਿਆਰ ਬਰ ਤਿਆਰ ਹੈ, ਜਿਸ ਨੂੰ ਅਗਲੇ ਕੁੱਝ ਦਿਨਾਂ ‘ਚ ਰਿਲੀਜ਼ ਕਰ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *