ਪੰਜਾਬੀਅਤ ਨੂੰ ਸਮਰਪਤ ਹੋਵੇਗਾ ‘ਮੇਲਾ ਮੇਲੀਆਂ ਦਾ 2018’ : ਮਨਮੋਹਨ

Processed with MOLDIV

ਪੰਜਾਬੀਅਤ ਨੂੰ ਸਮਰਪਤ ਹੋਵੇਗਾ ‘ਮੇਲਾ ਮੇਲੀਆਂ ਦਾ 2018’ : ਮਨਮੋਹਨ

Processed with MOLDIV

ਬ੍ਰਿਸਬੇਨ (ਹਰਜੀਤ ਲਸਾੜਾ): ਇੱਥੇ ਉਸਾਰੂ ਗਾਇਕੀ ਅਤੇ ਪੰਜਾਬੀ ਸਭਿਆਚਾਰਕ ਵੰਨਗੀਆਂ ਦੇ ਪਸਾਰੇ ਤਹਿਤ ਔਜ਼ੀਜ ਗਰੁੱਪ, ਅਮੈਰੀਕਨਕਾਲਜ਼ ਅਤੇ ਸਮੂਹ ਭਾਈਚਾਰੇ ਦੀ ਮੰਗ ਅਤੇ ਸਹਿਯੋਗ ਨਾਲ ‘ਮੇਲਾ ਮੇਲੀਆਂ ਦਾ 2018’ ਸੰਗੀਤਕ ਸਭਿਆਚਾਰਕ ਸ਼ਾਮ ਦਾ ਆਯੋਜਨ ਐਤਵਾਰ 18 ਮਾਰਚ ਨੂੰ ਐਸਪਲੀ ਸਟੇਟ ਹਾਈ ਸਕੂਲ ‘ਚ ਪ੍ਰਸਿੱਧ ਪੰਜਾਬੀ ਗਾਇਕ ਰਵਿੰਦਰ ਗਰੇਵਾਲ, ਜੋਰਡਨ ਸੰਧੂ, ਸੱਜਣ ਅਦੀਬ, ਬੰਟੀ ਬੈੰਸ ਅਤੇ ਗਾਇਕਾ ਹਰਸੀਰਤ ਕੌਰ ਦੀਹਾਜ਼ਰੀ ‘ਚ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਾਂਝੇ ਤੌਰ ਤੇ ਕਮਿਊਨਟੀ ਰੇਡੀਓ 4 ਈਬੀ 98.1 ਐਫ ਐਮ ਵਿੱਖੇ ਵਿਸ਼ੇਸ਼ ਮੀਡੀਆ ਕਾਨਫਰੰਸ ‘ਚ ਸਮਾਰੋਹਦੇ ਪ੍ਰਬੰਧਕ ਬਲਕਾਰ, ਹੈਰੀ, ਸਨਲ, ਹੈਪੀ, ਹਰਪਾਲ ਅਤੇ ਪ੍ਰਵੀਨ ਨੇ ਬ੍ਰਿਸਬੇਨ ਪ੍ਰੈੱਸ ਕਲੱਬ ਨੂੰ ਦਿੱਤੀ। ਉਹਨਾਂ ਦੱਸਿਆ ਕਿ ਇਹ ਸਭਿਆਚਾਰਕ ਸ਼ਾਮ ਸੰਪੂਰਨਤੌਰ ‘ਤੇ ਪੰਜਾਬੀਅਤ ਦੇ ਲਾਗੇ ਹੋਵੇਗੀ ਅਤੇ ਸਰੋਤੇ ਗਾਇਕੀ ਤੋ ਇਲਾਵਾ ਸਥਾਨਕ ਕਲਾਕਾਰ ਗਿੱਧਾ-ਭੰਗੜਾ, ਬੱਚਿਆੰ ਲਈ ਫੇਸ-ਪੈੰਟਿਗ,ਕੱਪੜਿਆਂ ਦੇ ਸਟਾਲ,ਫੂਡ ਸਟਾਲ ਆਦਿ ਦਾ ਲੁੱਤਫ ਉਠਾ ਸਕਦੇ ਹਨ। ਉਹਨਾਂ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਕਮਿਊਨਟੀ ਰੇਡੀਓ ਅਤੇ ਟੀਮ ਪੰਜਾਬੀ ਦੀਆਂ ਸੇਵਾਵਾਂ ਲਈ ਧੰਨਵਾਦਕਰਦਿਆਂ ਸੁਚੱਜੇ ਪ੍ਰਬੰਧਾਂ ਦੇ ਵਾਅਦੇ ਨਾਲ ਸਮੂਹ ਲੋਕਾਈ ਨੂੰ ਇਸ ਵਿਲੱਖਣ ਸੰਗੀਤਕ ਸ਼ਾਮ ‘ਚ ਪਰਿਵਾਰਾਂ ਸਹਿਤ ਆਉਂਣ ਦਾ ਸੱਦਾ ਦਿੱਤਾ ਹੈ। ਪੰਜਾਬੀਅਤ ਨੂੰਸਮ੍ਰਪਿੱਤ ਇਸ ਸੰਗੀਤਕ ਸ਼ਾਮ ਦਾ ਸਾਂਝਾ ਮੰਚ ਸੰਚਾਲਨ ਜਸਕਿਰਨ ਹਾਂਸ (ਰੇਡੀਓ ਪੇਸ਼ਕਰਤਾ ਅਤੇ ਰੰਗਮੰਚੀ) ਅਤੇ ਨੀਰਜ ਪੋਪਲੀ ਆਪਣੇ ਵਿਲੱਖਣ ਅੰਦਾਜ਼‘ਚ ਕਰਨਗੇ।

Share Button

Leave a Reply

Your email address will not be published. Required fields are marked *

%d bloggers like this: