Sat. Apr 4th, 2020

ਪੰਜਵੇਂ ‘ਅੰਮਿਤਸਰ ਸਾਹਿਤ ਉਤਸਵ’ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਪੰਜਵੇਂ ‘ਅੰਮਿਤਸਰ ਸਾਹਿਤ ਉਤਸਵ’ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਗੰਭੀਰ ਪ੍ਰਸ਼ਨਾਂ ਉਪਰ ਕੇਂਦਰਿਤ ਰਹੇਗੀ ਖੋਜਾਰਥੀ/ਵਿਦਿਆਰਥੀ ਵਿਚਾਰ ਚਰਚਾ 

ਸੈਮੀਨਾਰ, ਵਿਚਾਰ ਚਰਚਾ, ਨਾਟਕ ਪੇਸ਼ਕਾਰੀ, ਬਸੰਤ ਰਾਗ ਵਾਦਨ ਤੇ ਗਾਇਨ ਅਤੇ ਕਵੀ ਦਰਬਾਰ ਕੀਤੇ ਜਾਣਗੇ ਆਯੋਜਿਤ

ਲੱਕੜ ਕਾਰੀਗਰੀ, ਰਵਾਇਤੀ ਸਾਜ਼, ਅੱਖਰਕਾਰੀ, ਚਿੱਤਰਕਲਾ, ਫੋਟੋਗ੍ਰਾਫ਼ੀ ਅਤੇ ਪੁਸਤਕ ਪ੍ਰਦਰਸ਼ਨੀਆਂ ਦਾ ਆਯੋਜਨ 

ਅੰਮ੍ਰਿਤਸਰ, 21 ਫਰਵਰੀ, 2020 – ਅੱਜ ਖੋਜ ਸੰਸਥਾ ਨਾਦ ਪ੍ਰਗਾਸੁ ਦੇ ਮੁੱਖ ਦਫ਼ਤਰ ਵਿਖੇ ਮਿਤੀ 25, 26 ਅਤੇ 27 ਫਰਵਰੀ, 2020 ਨੂੰ ਖਾਲਸਾ ਕਾਲਜ ਫਾਰ ਵਿਮਨ, ਅੰਮ੍ਰਿਤਸਰ ਵਿਖੇ ਸੰਸਥਾ ਵੱਲੋਂ ਕਰਵਾਏ ਜਾ ਰਹੇ ਪੰਜਵੇਂ ਸਾਲਾਨਾ ‘ਅੰਮ੍ਰਿਤਸਰ ਸਾਹਿਤ ਉਤਸਵ’ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਹਿਤ ਉਤਸਵ ਨੂੰ ਸੁਸੰਗਠਿਤ ਢੰਗ ਨਾਲ ਆਯੋਜਿਤ ਕਰਨ ਲਈ ਖੋਜਾਰਥੀਆਂ-ਵਿਦਿਆਰਥੀਆਂ ਦੀਆਂ ਬਣਾਈਆਂ ਗਈਆਂ ਵਿਸ਼ੇਸ਼ ਕਮੇਟੀਆਂ ਦੇ ਕਾਰਜਾਂ ਅਤੇ ਉਤਸਵ ਦੌਰਾਨ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਵਿਚਾਰ ਚਰਚਾ ਹੋਈ। 

ਇਸ ਮੌਕੇ ਸੰਸਥਾ ਦੇ ਸਕੱਤਰ, ਵਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਸਾਹਿਤ ਉਤਸਵ ਸੰਸਥਾ ਵੱਲੋਂ ਕਰਵਾਈਆਂ ਜਾਂਦੀਆਂ ਸਾਲਾਨਾ ਗਤੀਵਿਧੀਆਂ ਦਾ ਪ੍ਰਮੁੱਖ ਹਿੱਸਾ ਹੈ, ਜਿਸ ਵਿੱਚ ਕਰਵਾਏ ਜਾਣ ਵਾਲੇ ਸਮਾਗਮ ਵੱਖ-ਵੱਖ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਖਾਲਸਾ ਕਾਲਜ ਫਾਰ ਵਿਮਨ, ਪੰਜਾਬੀ ਅਕਾਦਮੀ, ਦਿੱਲੀ ਅਤੇ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਤੋਂ ਇਲਾਵਾ ਚੰਡੀਗੜ੍ਹ ਯੁਨਾਈਟੇਟਿਡ ਨੇਸ਼ਨ ਅੇਸੋਸੀਏਸ਼ਨ ਦੇ ਨਾਂ ਸ਼ਾਮਿਲ ਹਨ। ਇਨ੍ਹਾਂ ਸਮਾਗਮਾਂ ਦਾ ਪ੍ਰਮੁੱਖ ਉਦੇਸ਼ ਅਕਾਦਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਖੋਜਾਰਥੀਆਂ-ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੰਬੰਧਿਤ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨਾਲ ਰੂਬਰੂ ਕਰਨਾ ਹੈ, ਜਿਸ ਰਾਹੀਂ ਉਨਾਂ੍ਹ ਦੇ ਹੁਨਰ ਅਤੇ ਸਮਰੱਥਾ ਨੂੰ ਵਿਕਸਿਤ ਹੋਣ ਲਈ ਯੋਗ ਮਾਹੌਲ ਮਿਲ ਸਕੇ।ਉਨ੍ਹਾਂ ਦੱਸਿਆ ਕਿ ਇਸ ਤਿੰਨ ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਵਿੱਚ ਪੰਜਾਬ, ਜੰਮੂ-ਕਸ਼ਮੀਰ, ਦਿੱਲੀ ਅਤੇ ਉਤਰੀ ਭਾਰਤ ਦੀਆਂ ਹੋਰਨਾਂ ਵਿਦਿਅਕ ਸੰਸਥਾਵਾਂ ਦੇ ਖੋਜਾਰਥੀ ਅਤੇ ਵਿਦਿਆਰਥੀ ਹਿੱਸਾ ਲੈ ਰਹੇ ਹਨ।ਇਹ ਉਤਸਵ ਦੇ ਪਹਿਲੇ ਦਿਨ ਉਦਘਾਟਨੀ ਸਮਾਗਮ ਤੋਂ ਬਾਅਦ ਦੋ ਅਕਾਦਮਿਕ ਸੈਸ਼ਨ ਹੋਣਗੇ।ਜਿਸ ਵਿੱਚ ਪਹਿਲੇ ਸੈਸ਼ਨ ਦੌਰਾਨ ਰਾਸ਼ਟਰਵਾਦ: ਭਾਰਤੀ ਸੰਦਰਭ ਵਿਸ਼ੇ ‘ਤੇ ਸੈਮੀਨਾਰ ਅਤੇ ਦੂਜੇ ਸੈਸ਼ਨ ਦੌਰਾਨ ਸਬਾਲਟਰਨ ਦ੍ਰਿਸ਼ਟੀ (ਨਾਰੀਵਾਦ, ਦਲਿਤ ਚਿੰਤਨ, ਘੱਟ ਗਿਣਤੀ, ਆਦਿ ਵਾਸੀ) ਬਾਰੇ ਸੰਵਾਦ ਹੋਵੇਗਾ।ਦੂਜੇ ਦਿਨ ਉੱਤਰੀ ਭਾਰਤ ਦੀਆਂ ਪ੍ਰਮੱਖ ਯੂਨੀਵਰਸਿਟੀਆਂ ਦੇ ਵੱਖ-ਵੱਖ ਖੋਜਾਰਥੀਆਂ ਵਲੋਂ ਖੋਜ-ਚਿੰਤਨ: ਸਿਧਾਂਤ ਅਤੇ ਵਿਧੀ ਵਿਸ਼ੇ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਇਸ ਤੋਂ ਉਪਰੰਤ ਫਿਰਦੌਸ ਨਾਟਕ ਦੀ ਪੇਸ਼ਕਾਰੀ ਹੋਵੇਗੀ।ਤੀਜਾ ਦਿਨ ਚੜ੍ਹਿਆ ਬਸੰਤ ਕਵੀ ਦਰਬਾਰ ਨੂੰ ਸਮਰਪਿਤ ਹੋਵੇਗਾ, ਜਿਸ ਵਿੱਚ ਬਸੰਤ ਰੁੱਤ ਦੇ ਸਵਾਗਤ ਵਿੱਚ ਵਿਸ਼ੇਸ਼ ਤੌਰ ‘ਤੇ ਬਸੰਤ ਰਾਗ ਵਾਦਨ-ਗਾਇਨ ਅਤੇੇ ਕਵੀ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ।ਸੰਸਥਾ ਨਾਲ ਜੁੜੇ ਖੋਜਾਰਥੀ ਗੁਰਚੇਤਨ ਸਿੰਘ ਨੇ ਦੱਸਿਆ ਕਿ ਕਰਵਾਏ ਜਾਂਦੇ ਚੜ੍ਹਿਆ ਬਸੰਤ ਕਵੀ ਦਰਬਾਰ, ਜੋ ਕਿ ਇਸ ਵਾਰ ਗਿਆਰਵੇਂ ਸਾਲ ਵਿਚ ਦਾਖਲਾ ਹੋਇਆ ਹੈ, ਵਿੱਚ  ਪੰਜਾਬੀ ਤੋਂ ਇਲਾਵਾ ਪੁਣਛੀ, ਗੋਜਰੀ, ਪਹਾੜੀ ਅਤੇ ਡੋਗਰੀ ਆਦਿ ਦੇ ਪ੍ਰਸਿੱਧ ਕਵੀ ਭਾਗ ਲੈ ਰਹੇ ਹਨ।ਸੰਸਥਾ ਵੱਲੋਂ ਇਸ ਮੌਕੇ ‘ਤੇ ਸਾਹਿਤ ਅਤੇ ਚਿੰਤਨ ਦੇ ਖੇਤਰ ਵਿੱਚ ਕਾਰਜਸ਼ੀਲ ਕਿਸੇ  ਇੱਕ ਪ੍ਰਬੁੱਧ ਸ਼ਖਸੀਅਤ ਨੂੰ ਸਾਲਾਨਾ ‘ਨਾਦ ਪ੍ਰਗਾਸੁ ਸ਼ਬਦ ਸਨਮਾਨ’ ਵੀ ਦਿੱਤਾ ਜਾਵੇਗਾ।

ਸੰਸਥਾ ਤੋਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿੱਚ ਪੰਜਾਬ, ਜੰਮੂ-ਕਸ਼ਮੀਰ ਅਤੇ ਦਿੱਲੀ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਤੋਂ ਵਿਦਵਾਨ, ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਭਾਗ ਲੈ ਰਹੇ ਹਨ।ਇਸ ਤੋਂ ਇਲਾਵਾ ਵਿਦਿਆਰਥੀਆਂ ਅੰਦਰ ਕੋਮਲ ਕਲਾਵਾਂ ਪ੍ਰਤੀ ਆਕਰਸ਼ਣ ਪੈਦਾ ਕਰਨ ਲਈ ਲੱਕੜ ਕਾਰੀਗਰੀ, ਰਵਾਇਤੀ ਸਾਜ਼, ਅੱਖਰਕਾਰੀ, ਚਿੱਤਰਕਲਾ, ਫੋਟੋਗ੍ਰਾਫੀ ਤੋਂ ਇਲਾਵਾ ਸਾਹਿਤ ਚਿੰਤਨ ਨਾਲ ਸੰਬੰਧਿਤ ਪੁਸਤਕ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।ਇਸ ਮੌਕੇ ਉਨ੍ਹਾਂ ਨੇ ਖੋਜਾਰਥੀਆਂ ਵਿਦਿਆਰਥੀਆਂ ਨੂੰ ਉਤਸਵ ਵਿੱਚ ਉਤਸ਼ਾਹ ਨਾਲ ਸ਼ਾਮਿਲ ਹੋਣ ਲਈ ਤਾਕੀਦ ਕੀਤੀ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: