ਪੰਜਵੀ ਕਲਾਸ ਦੀ ਬੱਚੀ ਨੇ ਇੱਕ ਮਹੀਨੇ ਤੋ ਅਵਾਰਾ ਬਾਂਦਰ ਨੂੰ ਕੀਤਾ ਕਾਬੂ’ ਨਗਰ ਪੰਚਾਇਤ ਦੇ ਪ੍ਰਧਾਨ ਵਲੋ ਕੀਤਾ ਸਮਾਨਿਤ

ਪੰਜਵੀ ਕਲਾਸ ਦੀ ਬੱਚੀ ਨੇ ਇੱਕ ਮਹੀਨੇ ਤੋ ਅਵਾਰਾ ਬਾਂਦਰ ਨੂੰ ਕੀਤਾ ਕਾਬੂ’ ਨਗਰ ਪੰਚਾਇਤ ਦੇ ਪ੍ਰਧਾਨ ਵਲੋ ਕੀਤਾ ਸਮਾਨਿਤ

13-5

ਰਾਮਪੁਰਾ ਫੂਲ 13 ਅਗਸਤ ( ਕੁਲਜੀਤ ਸਿੰਘ ਢੀਂਗਰਾ ) ਅੱਜ ਨੇੜਲੇ ਪਿੰਡ ਭਾਈ ਰੂਪਾ ਵਿੱਖੇ ਅੱਜ ਇੱਕ ਭਾਈ ਰੂਪ ਚੰਦ ਸੀਨੀਅਰ ਸਕੰਡਰੀ ਸਕੂਲ ਭਾਈਰੂਪਾ ਦੀ ਪੰਜਵੀ ਕਲਾਸ ਵਿੱਚ ਪੜਦੀ ਬੱਚੀ ਸਿਮਰਨਜੀਤ ਕੌਰ ਪੁੱਤਰੀ ਸੁਖਜੀਤ ਸਿੰਘ ਰਾਜੂ ਨੇ ਪੂਰੇ ਪਿੰਡ ਵਿੱਚ ਆਪਣੀ ਕੀਤੀ ਹੋਈ ਨੇਕੀ ਦੀ ਪੂਰੀ ਚਰਚਾ ਕਰਵਾ ਦਿੱਤੀ ਹੈ।ਜਾਣਕਾਰੀ ਅਨੁਸਾਰ ਪਿਛਲੇ ਇੱਕ ਮਹੀਨੇ ਤੋ ਸਥਾਨਕ ਪਿੰਡ ਭਾਈ ਰੂਪਾ ਵਿਚ ਇੱਕ ਅਵਾਰਾ ਬਾਂਦਰ ਨੇ ਲੋਕਾ ਨੂੰ ਬਾਅਣੀ ਪਾ ਕੇ ਰੱਖਿਆ ਹੋਇਆ ਸੀ।ਕਈ ਬਜੁਰਗਾ ਅਤੇ ਔਰਤਾ ਨੁੰ ਇਸ ਬਾਂਦਰ ਨੇ ਜਖਮੀ ਵੀ ਕਰ ਦਿੱਤਾ ਸੀ। ਪਰ ਅੱਜ ਨਿੱਕੀ ਜਿਹੀ ਬੱਚੀ ਨੇ ਆਪਣੀ ਕਲਾ ਦੇ ਨਾਲ ਇਸ ਸਰਾਰਤੀ ਵਿਗੜੇ ਬਾਂਦਰ ਨੂੰ ਕਾਬੂ ਕਰ ਕੇ ਇਲਾਕੇ ਵਿੱਚ ਆਪਣਾ ਨਾਮ ਰੋਸਨ ਕਰ ਦਿੱਤਾ ਹੈ।ਇਸ ਨਾਲ ਪੂਰੇ ਪਿੰਡ ਨੂੰ ਸੁੱਖ ਦਾ ਸਾਹ ਮਿਲ ਗਿਆ ਹੈ।ਅਤੇ ਉਹੀ ਬਜਾਰਾ ਵਿੱਚ ਫੇਰ ਦੁਕਾਨਾ ਤੇ ਰੌਣਕਾ ਲੱਗਣ ਲੱਗ ਪਈਆ ਹਨ।ਨਹੀ ਤਾ ਇੱਕ ਮਹੀਨੇ ਤੋ ਪੂਰੇ ਬਜਾਰ ਵਿੱਚ ਸੁੱਨ ਸਰਾ ਹੀ ਪਈ ਸੀ।ਇਸ ਲੜਕੀ ਦਾ ਅੱਜ ਨਗਰ ਪੰਚਾਇਤ ਭਾਈ ਰੂਪਾ ਦੇ ਪ੍ਰਧਾਨ ਗੁਰਮੇਲ ਸਿੰਘ ਮੇਲੀ ਅਤੇ ਮੀਤ ਪ੍ਰਧਾਨ ਸੁਰਜੀਤ ਸਿੰਘ ਉਹਨਾ ਨਾਲ ਐਮ ਸੀ ਮੱਲ ਸਿੰਘ ਮੁੱਟੇ,ਮਾਸਟਰ ਜਸਵੀਰ ਸਿੰਘ,ਜਗਤਾਰ ਸਿੰਘ ਜਵੰਧਾ,ਕੁਲਦੀਪ ਸਿੰਘ ਚੇਲਾ,ਅਸੋਕ ਕੁਮਾਰ ਅਤੇ ਪੱਤਰਕਾਰ ਸੰਜੀਵ ਸਿੰਗਲਾ ਚੜਦੀ ਕਲਾ ਟਾਇਮ ਟੀ.ਵੀ ਵੱਲੋ ਸੁਰੋਪਿਉ ਦੇ ਕੇ ਅਤੇ ਨਾਲ ਕੁਝ ਰਾਸੀ ਦੇ ਕੇ ਸਮਨਿਤ ਕੀਤਾ ਗਿਆ।ਅਤੇ ਨਗਰ ਪੰਚਾਇਤ ਦੇ ਪ੍ਰਧਾਨ ਗੁਰਮੇਲ ਸਿੰਘ ਮੇਲੀ ਵੱਲੋ ਇਸ ਬੱਚੀ ਨੂੰ ਅੱਗੇ ਨੂੰ ਹੋਰ ਤਰੱਕੀ ਬਖਸਣ ਦਾ ਅਸੀਰਵਾਦ ਦਿੱਤਾ ਅਤੇ ਹੋਰਾ ਬੱਚਿਆ ਨੂੰ ਪ੍ਰੇਰਨਾ ਦਿੱਦਿਆ ਕਿਹਾ ਹੈ ਕਿ ਇਹ ਬੱਚੀਆ ਕਿਸੇ ਮੁੰਡਿਆ ਤੋ ਨਾ ਕਿ ਕਿਸੇ ਅਸਲੇ ਵਾਲਿਆ ਤੋ ਘੱਟ ਨਹੀ ਇਸ ਬੱਚੀ ਨੇ ਬਿਨਾ ਅਸਲੇ ਬਿਨਾ ਸੋਟੀ ਨਾਲ ਇੰਨੀ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।

Share Button

Leave a Reply

Your email address will not be published. Required fields are marked *

%d bloggers like this: