ਪੰਜਵੀਂ ਕਲਾਸ ‘ਚ ਪੜਦੇ 10 ਸਾਲਾਂ ਬੱਚੇ ਲਈ ਆਰਥਿਕ ਮਦਦ ਦੀ ਗੁਹਾਰ

ss1

ਪੰਜਵੀਂ ਕਲਾਸ ‘ਚ ਪੜਦੇ 10 ਸਾਲਾਂ ਬੱਚੇ ਲਈ ਆਰਥਿਕ ਮਦਦ ਦੀ ਗੁਹਾਰ

26-11
ਤਪਾ ਮੰਡੀ 26 ਅਗਸਤ(ਨਰੇਸ਼ ਗਰਗ)-ਸਥਾਨਕ ਬਾਜੀਗਰ ਬਸਤੀ ਦੇ ਇੱਕ ਗਰੀਬ ਮਜਦੂਰ ਪਰਿਵਾਰ ਨੇ ਪੰਜਵੀਂ ਕਲਾਸ ‘ਚ ਪੜਦੇ 10 ਸਾਲਾਂ ਬੱਚੇ ਲਈ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਬੱਚੇ ਦੇ ਪਿਤਾ ਕੁਲਦੀਪ ਸਿੰਘ ਪੁੱਤਰ ਸਾਧੂ ਸਿੰਘ ਅਤੇ ਮਾਤਾ ਕੌਮ ਮਜਬੀ ਸਿੱਖ ਵਾਸੀ ਬਾਜੀਗਰ ਬਸਤੀ ਨੇ ਦੁੱਖੇ ਮਨ ਨਾਲ ਦੱਸਿਆ ਕਿ ਉਹ ਮਜਦੂਰੀ ਕਰਕੇ ਅਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰਦਾ ਹੈ ਉਸ ਤੇ ਇੱਕ ਮਹੀਨਾਂ ਪਹਿਲਾਂ ਵਿਪਤਾ ਆ ਡਿੱਗੀ ਜਦ ਉਸ ਦਾ 10 ਸਾਲਾਂ ਬੱਚਾ ਵਿੱਕੀ ਸਕੂਲ ਤੋਂ ਆਉਣ ਸਮੇਂ ਡਿੱਗ ਕੇੇ ਲੱਤ ‘ਤੇ ਮਾਮੂਲੀ ਸੱਟ ਲੱਗ ਗਈ ਪਰ ਇਲਾਜ ਨਾ ਕਰਵਾਏ ਜਾਣ ‘ਤੇ ਬੱਚੇ ਦੇ ਉਸ ਨਿਸ਼ਾਨ ‘ਤੇ ਪੀਕ ਪੈ ਗਈ ਅਤੇ ਬੁਖਾਰ ਚੜਨ ਲੱਗ ਪਿਆ। ਉਸ ਨੇ ਇਸ ਦੇ ਇਲਾਜ ਲਈ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ‘ਤੋਂ ਇਲਾਜ ਕਰਵਾਇਆ,ਪਰ ਬੱਚਾ ਠੀਕ ਨਾ ਹੋਣ ਕਾਰਨ ਘਰ ਮੰਜੇ ‘ਤੇ ਪਿਆ ਤੜਪ ਰਿਹਾ ਹੈ। ਪੀੜਤ ਦਾ ਕਹਿਣਾ ਹੈ ਕਿ ਉਸ ਦਾ ਸਰਕਾਰ ਵੱਲੋਂ ਨੀਲਾ ਕਾਰਡ ਵੀ ਨਹੀਂ ਬਣਾਇਆ ਗਿਆ,ਜਿਸ ਨਾਲ ਉਹ ਭਗਤ ਪੂਰਨ ਸਿੰਘ ਯੋਜਨਾ ਅਧੀਨ ਇਲਾਜ ਕਰਵਾ ਸਕਦਾ ਸੀ। ਡਾਕਟਰਾਂ ਨੇ ਇਸ ਨੂੰ ਵੱਡੇ ਹਸਪਤਾਲਾਂ ‘ਚ ਲੈਕੇ ਜਾਣ ਦੀ ਸਲਾਹ ਦਿੱਤੀ ਹੈ। ਘਰ ‘ਚ ਕੋਈ ਹੋਰ ਕੋਈ ਕਮਾਈ ਵਾਲਾ ਵੀ ਨਹੀਂ ਹੈ ਇੱਕ 9 ਮਹੀਨਿਆਂ ਦਾ ਬੱਚਾ ਹੈ। ਉਨਾਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਉਹ ਮੇਰੇ ਬੱਚੇ ਦੇ ਇਲਾਜ ਲਈ ਆਰਥਿਕ ਮਦਦ ਦੇਕੇ ਇਲਾਜ ਕਰਵਾਇਆ ਜਾਵੇ।

Share Button

Leave a Reply

Your email address will not be published. Required fields are marked *