‘ਪੰਛੀ ਪਿਆਰੇ’ ਮੁਹਿੰਮ ਤਹਿਤ ਪੰਛੀਆਂ ਲਈ ਰੱਖੇ ਬਰਤਨ

‘ਪੰਛੀ ਪਿਆਰੇ’ ਮੁਹਿੰਮ ਤਹਿਤ ਪੰਛੀਆਂ ਲਈ ਰੱਖੇ ਬਰਤਨ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜਪੁਰ ਦੇ ਸਾਰੇ ਵਿਦਿਆਰਥੀਆਂ ਨੇ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਦਾ ਅਹਿਦ ਲਿਆ

27-24
ਫਿਰੋਜਪੁਰ 26 ਮਈ (ਜੱਸੀ ) ਗਰਮੀ ਦੇ ਪ੍ਰਕੋਪ ਤੋਂ ਪੰਛੀਆਂ ਨੂੰ ਬਚਾਉਣ ਦੇ ਲਈ ਵਾਤਰਵਰਣ ਪ੍ਰੇਮੀ ਰਜੇਸ਼ ਰਿਖੀ ਪੰਜਗਰਾਈਆਂ ਵੱਲੋਂ ਚਲਾਈ ਜਾ ਮੁਹਿੰਮ ਪੰਛੀ ਪਿਆਰੇ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜਪੁਰ ਵਿਖੇ ਪੰਛੀਆਂ ਲਈ ਪਾਣੀ ਦੇ ਬਰਤਨ ਰੱਖ ਕੇ ਪੰਛੀ ਸੰਭਾਲ ਦੇ ਲਈ ਹੰਭਲਾ ਮਾਰਿਆ ਗਿਆ ਹੈ।ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਹਰਕਿਰਨ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪੰਛੀਆਂ ਨੂੰ ਗਰਮੀ ਵਿੱਚ ਪਾਣੀ ਦੀ ਜੋ ਵੱਡੀ ਘਾਟ ਪੈਦਾ ਹੁੰਦੀ ਹੈ ਉਸ ਘਾਟ ਨੂੰ ਪੂਰਾ ਕਰਨ ਦੇ ਲਈ ਪਾਣੀ ਭਰ ਕੇ ਥਾਂ ਥਾਂ ਬਰਤਨ ਰੱਖੇ ਜਾ ਰਹੇ ਹਨ। ।ਉਹਨਾਂ ਨੇ ਅੱਗੇ ਕਿਹਾ ਕਿ ਵਾਤਾਵਰਣ ਅਤੇ ਪੰਛੀਆਂ ਦੀ ਸੰਭਾਲ ਅੱਜ ਸ਼ਮੇ ਦੀ ਮੰਗ ਹੈ ਜਿਸ ਲਈ ਹਰ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ।ਉਹਨਾਂ ਕਿਹਾ ਇਨਸਾਨ ਕੁਦਰਤ ਦੇ ਬਾਕੀ ਜੀਵਾ ਦੇ ਲਈ ਇੱਕ ਵੱਡਾ ਮਦਦਗਾਰ ਸਿੱਧ ਹੋ ਸਕਦਾ ਹੈ ਇਸ ਲਈ ਸਭ ਨੂੰ ਕੁਦਰਤ ਦੀ ਮਹਾਨ ਦੇਣ ਸੁੰਦਰ ਜੀਵਾਂ ਨੂੰ ਕਦੇ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ।ਉੇਹਨਾਂ ਦੱਸਿਆ ਕਿ ਇਸ ਮੌਕੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਪੰਛੀਆਂ ਦੀ ਸੇਵਾ ਸੰਭਾਲ ਅਤੇ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਦਾ ਅਹਿਦ ਲਿਆ ਅਤੇ ਆਪਣੇ ਘਰਾਂ ਵਿੱਚ ਜਾ ਕੇ ਵੀ ਪੰਛੀਆਂ ਲਈ ਪਾਣੀ ਰੱਖਣ ਦਾ ਵਾਅਦਾ ਕੀਤਾ ਹੈ।ਇਸ ਮੌਕੇ ਵਾਤਰਵਰਣ ਪ੍ਰੇਮੀ ਰਜੇਸ਼ ਰਿਖੀ ਨੇ ਦੱਸਿਆ ਕਿ ਇਹ ਮੁਹਿੰਮ ਪੰਜਾਬ ਭਰ ਦੇ ਸਕੂਲਾਂ ਵਿੱਚ ਚਲਾਈ ਜਾ ਰਹੀ ਹੈ ਜਿਸ ਨਾਲ ਹੁਣ ਤੱਕ ਪੰਜਾਬ ਭਰ ਦੇ ਲੁਧਿਆਣਾ.ਮੁਹਾਲੀ,ਸੰਗਰੂਰ,ਬਰਨਾਲਾ,ਪਟਿਆਲਾ,ਮਾਨਸਾ,ਫਤਿਹਗੜ੍ਹ ਸਾਹਬ ਜਿਲ੍ਹਿਆ ਦੇ ਸੈਂਕੜੈ ਸਕੂਲਾਂ ਦੇ ਹਜ਼ਾਰਾਂ ਵਿਦਿਆਰਥੀ ਜੁੜ ਚੁੱਕੇ ਹਨ।ਉਹਨਾਂ ਦੱਸਿਆ ਕਿ ਉਕਤ ਸਕੂਲ ਵਿੱਚ ਇਹ ਮੁਹਿੰਮ ਡਾ.ਨਿਤੂ ਸੇਠੀ ਲੁਧਿਆਣਾ ਦੇ ਯਤਨਾ ਸਦਕਾ ਚਲਾਈ ਗਈ ਹੈ।ਇਸ ਮੌਕੇ ਸਕੂਲ ਸਟਾਫ ਵਿੱਚੋਂ ਮੈਡਮ ਪ੍ਰਿਤਪਾਲ ਕੌਰ,ਮੈਡਮ ਗੀਤੂ,ਮੈਡਮ ਮੋਨਿਕਾ,ਅਤੇ ਮੈਡਮ ਹਰਲੀਨ ਕੌਰ ਸਮੇਤ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: