ਪੰਚ ਅੰਤਰ ਸਮਰਾਓ ਨੂੰ ਸਦਮਾ ਪਿਤਾ ਦਾ ਦੇਹਾਂਤ

ਪੰਚ ਅੰਤਰ ਸਮਰਾਓ ਨੂੰ ਸਦਮਾ ਪਿਤਾ ਦਾ ਦੇਹਾਂਤ
ਕਿਸਾਨ ਯੂਨੀਅਨ ਦੇ ਆਗੂਆ ਨੇ ਦਿੱਤੀ ਸੇਜ਼ਲ ਅੱਖਾ ਨਾਲ ਵਿਦਾਇਗੀ

4-4
ਸੰਗਰੂਰ/ਛਾਜਲੀ 3 ਜੂਨ (ਕੁਲਵੰਤ ਛਾਜਲੀ) ਪੰਚ ਅੰਤਰ ਸਮਰਾਓ ਦੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋ ਉਨਾਂ ਦੇ ਪਿਤਾ ਭੋਲਾ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸਵ: ਭੋਲਾ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵਿੱਚ ਇੱਕ ਸਿਰਕੱਢ ਆਗੂ ਸੀ ਤੇ ਇਕਾਈ ਛਾਜਲੀ ਬੀ ਦੇ ਪਿਛਲੇ ਲੰਮੇ ਸਮੇਂ ਤੋ ਆਪਣੀ ਖਜ਼ਾਨਚੀ ਤੌਰ ਸੇਵਾ ਨਿਭਾ ਰਹੇ ਸੀ।ਸੂਬਾ ਜਥੇਬੰਦੀ ਪ੍ਰਧਾਨ ਸ: ਜੋਗਿੰਦਰ ਨੇ ਦੱਸਿਆ ਕੀ ਭੋਲਾ ਸਿੰਘ ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਮਾਲਕ ਸੀ। ਭੋਲਾ ਸਿੰਘ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉੱਥੇ ਹੀ ਕਿਸਾਨ ਯੂਨੀਅਨ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਦੁੱਖ ਦੀ ਘੜੀ ਵਿੱਚ, ਜਿਲਾ ਆਗੂ ਜਨਕ ਭਟਾਲ, ਇਕਾਈ ਛਾਜਲੀ ਪ੍ਰਧਾਨ ਬਾਵਾ ਸਿੰਘ,ਕਿਸਾਨ ਆਗੂ ਸੰਤ ਰਾਮ ਸਿੰਘ, ਅਧਿਕਾਰਤ ਪੰਚ ਰਜਨੀ ਬਾਂਸਲ ਸੁਪਤਨੀ ਮਹੇਸ਼ ਬਾਂਸਲ, ਜੀਤ ਸਿੰਘ, ਸਾਬਕਾ ਸਰਪੰਚ ਜੀਤ ਸਿੰਘ, ਭੋਲਾ ਸਮਰਾਓ, ਰਣਦੀਪ ਪੰਚ, ਜਗਤਾਰ ਸਿੰਘ ਤਾਰਾ ਸਾਬਕਾ ਪੰਚ, ਦਰਸ਼ਨ ਬਬਲੀ ਪੰਚ,ਕੈਲੋ ਕੌਰ ਪੰਚ,ਬਲਵੰਤ ਸਿੰਘ ਬੰਤੀ ਪੰਚ, ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Share Button

Leave a Reply

Your email address will not be published. Required fields are marked *

%d bloggers like this: