ਪੰਚਾਚਿਤ ਸੰਮਤੀ ਮਹਿਲ ਕਲਾਂ ਦੀ ਮੀਟਿੰਗ ਵਿੱਚ ਅਹਿਮ ਮਤੇ ਪ੍ਰਵਾਨ

ss1

ਪੰਚਾਚਿਤ ਸੰਮਤੀ ਮਹਿਲ ਕਲਾਂ ਦੀ ਮੀਟਿੰਗ ਵਿੱਚ ਅਹਿਮ ਮਤੇ ਪ੍ਰਵਾਨ
ਜੇ ਸੀ ਬੀ ਮਸੀਨ ਦੀ ਮੁਰੰਮਤ ਦਾ ਹੈਰਾਨੀ ਜਨਕ ਫੈਸਲਾ

1-12
ਮਹਿਲ ਕਲਾਂ 31 ਮਈ (ਪਰਦੀਪ ਕੁਮਾਰ) – ਬਲਾਕ ਸੰਮਤੀ ਮਹਿਲ ਕਲਾਂ ਦੀ ਅਹਿਮ ਮੀਟਿੰਗ ਪੰਚਾਇਤ ਸੰਮਤੀ ਦੇ ਵਾਈਸ ਚੇਅਰਮੈਨ ਲਛਮਣ ਸਿੰਘ ਮੂੰਮ ਦੀ ਪ੍ਰਧਾਨਗੀ ਹੇਠ ਬੀ ਡੀ ਪੀ ਓ ਦਫ਼ਤਰ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਜਿਲਾ ਪ੍ਰੀਸਦ ਸੈਕਟਰੀ ਰਣਜੀਤ ਸਿੰਘ ਤੇ ਸਮੂਹ ਸੰਮਤੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਾਈਸ ਚੇਅਰਮੈਨ ਲਛਮਣ ਸਿੰਘ ਮੂੰਮ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੰਮਤੀ ਵੱਲੋਂ ਦਫ਼ਤਰ ਦੀ ਸਫਾਈ,ਜੇ ਸੀ ਬੀ ਮਸ਼ੀਨ ਦਾ ਕੰਮ ਕਰਾਉਣ ਦੇ ਆਦਿ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਮੀਟਿੰਗ ਦੌਰਾਨ ਸਮੂਹ ਅਹੁਦੇਦਾਰ ਨੇ ਪੈਨਸ਼ਨਾਂ ਦੇ ਅਧਿਕਾਰ ਸੰਮਤੀ ਮੈਂਬਰਾਂ ਨੂੰ ਦੇਣ ਬਦਲੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਲੋੜਵੰਦ ਲੋਕਾ ਨੂੰ ਪੈਨਸ਼ਨ ਲਵਾਉਣ ਲਈ ਇਸ ਫੈਸਲੇ ਨਾਲ ਵੱਡਾ ਲਾਭ ਮਿਲੇਗਾ। ਇਸ ਮੌਕੇ ਪੰਚਾਇਤ ਸੰਮਤੀ ਨੂੰ ਗਰੀਬ ਲੋਕਾਂ ਲਈ 400 ਰਿਕਸ਼ਾ ਰੇਹੜੀਆਂ ਤੇ ਸਿਲਾਈ ਮਸ਼ੀਨਾਂ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਸੰਮਤੀ ਮੈਬਰ ਸੇਵਕ ਸਿੰਘ ਕਲਾਲ ਮਾਜਰਾ,ਮੇਜਰ ਸਿੰਘ ਛੀਨੀਵਾਲ ਖੁਰਦ,ਗੁਰਮੀਤ ਕੌਰ ਭੱਟੀ ਛਾਪਾ,ਜਸਮੇਲ ਕੌਰ ਸਹਿਜੜਾ,ਪਰਮਜੀਤ ਕੌਰ ਚੁਹਾਣਕੇ ਕਲਾਂ,ਮੁਕੰਦ ਸਿੰਘ ਕੁਤਬਾ,ਅਵਤਾਰ ਸਿੰਘ ਕੁਰੜ,ਜਸਵੰਤ ਸਿੰਘ ਅਮਲਾ ਸਿੰਘ ਵਾਲਾ,ਪਵਿੱਤਰ ਸਿੰਘ ਛੀਨੀਵਾਲ ਕਲਾਂ,ਅਮਰਜੀਤ ਕੌਰ ਚੰਨਣਵਾਲ ਤੋ ਇਲਾਵਾ ਮਾਲਵਾ ਜੋਨ 2 ਦੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਗਾਗੇਵਾਲ,ਮਨਜੀਤ ਸਿੰਘ ਮਹਿਲ ਖੁਰਦ,ਸੁਪਰਡੈਂਟ ਗੁਰਤੇਜ ਸਿੰਘ ਆਦਿ ਹਾਜਰ ਸਨ। ਜਿਕਰਯੋਗ ਹੈ ਕਿ ਪੰਚਾਇਤ ਸੰਮਤੀ ਦੀ ਜੇ ਸੀ ਬੀ ਮਸ਼ੀਨ ਪਿਛਲੇ ਕਾਫੀ ਸਮੇਂ ਤੋਂ ਬਿਨਾਂ ਡਰਾਈਵਰ ਖੁੱਲੇ ਆਸਮਾਨ ਹੇਠ ਖੜੀ ਦਿਨੋਂ ਦਿਨ ਖਸਤਾ ਹਾਲਤ ਵੱਲ ਜਾ ਰਹੀ ਹੈ ,ਕੁਝ ਸਮਾਂ ਪਹਿਲਾ ਵੀ ਬਠਿੰਡਾ ਦੀ ਇੱਕ ਫਰਮ ਤੋਂ ਇਸ ਦੀ ਮੁਰੰਮਤ ਲੱਖਾਂ ਰੁਪਏ ਖਰਚ ਕਰਕੇ ਕਰਵਾਈ ਗਈ ਸੀ ਪਰੰਤੂ ਇਸ ਮਸ਼ੀਨ ਤੋਂ ਪੰਚਾਇਤ ਸੰਮਤੀ ਨੂੰ ਆਮਦਨ ਹਜ਼ਾਰਾ ਰੁਪਏ ਵੀ ਨੀ ਹੋਈ ਫਿਰ ਵੀ ਇਸ ਦੀ ਮੁਰੰਮਤ ਕਰਵਾਉਣ ਦਾ ਫੈਸਲਾ ਚਰਚਾ ਦਾ ਵਿਸਾ ਬਣਿਆ ਹੋਇਆ ਹੈ।

Share Button

Leave a Reply

Your email address will not be published. Required fields are marked *