ਪੰਚਾਇਤ ਚੋਣਾਂ ਨੇ ਵਿਰੋਧੀਆਂ ਦੇ ਭਰਮ ਤੋੜੇ, ਲੋਕ ਸਭਾ `ਚ ਵੀ ਜਿੱਤਾਂਗੇ: ਕੈਪਟਨ

ਪੰਚਾਇਤ ਚੋਣਾਂ ਨੇ ਵਿਰੋਧੀਆਂ ਦੇ ਭਰਮ ਤੋੜੇ, ਲੋਕ ਸਭਾ `ਚ ਵੀ ਜਿੱਤਾਂਗੇ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲੀਆ ਪੰਚਾਇਤ ਚੋਣਾਂ `ਚ ਕਾਂਗਰਸ ਦੀ ਹੂੰਝਾ-ਫੇਰੂ ਜਿੱਤ `ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਨੂੰ ਜਮਹੂਰੀਅਤ ਦੀ ਜਿੱਤ ਤੇ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ `ਤੇ ਜਨਤਾ ਦੀ ਸਪੱਸ਼ਟ ਮੋਹਰ ਕਰਾਰ ਦਿੱਤਾ।
ਮੁੱਖ ਮੰਤਰੀ ਨੇ ਇਹ ਪੰਚਾਇਤ ਚੋਣਾਂ ਦੀ ਪ੍ਰਕਿਰਿਆ ਜਿ਼ਆਦਾਤਰ ਅਮਨ-ਅਮਾਨ ਨਾਲ ਮੁਕੰਮਲ ਕਰਵਾਉਣ ਲਈ ਪੰਜਾਬ ਦੀ ਜਨਤਾ ਨੂੰ ਮੁਬਾਰਕਬਾਦ ਵੀ ਦਿੱਤੀ। ਕੁੱਲ 1 ਕਰੋੜ 27 ਲੱਖ 87 ਹਜ਼ਾਰ 395 ਯੋਗ ਵੋਟਰਾਂ ਵਿੱਚੋਂ 80.38% ਨੇ ਐਤਵਾਰ ਨੂੰ ਵੋਟਾਂ ਪਾਈਆਂ ਸਨ; ਜੋ ਸੂਬੇ ਲਈ ਇੱਕ ਰਿਕਾਰਡ ਹੈ।
13,276 ਬੂਥਾਂ ਵਿੱਚ ਵੋਟਾਂ ਪਵਾਈਆਂ ਗਈਆਂ ਸਨ ਤੇ ਉਨ੍ਹਾਂ ਵਿੱਚੋਂ ਸਿਰਫ਼ 14 `ਤੇ ਹੀ ਦੋਬਾਰਾ ਵੋਟਾਂ ਪਵਾਉਣ ਦੀ ਲੋੜ ਪਈ। ਕੈਪਟਨ ਅਮਰਿੰਦਰ ਸਿੰਘ ਨੇ ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ਲਈ ਸੁਰੱਖਿਆ ਬਲਾਂ ਦੀ ਵੀ ਸ਼ਲਾਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮੇਤ ਵਿਰੋਧੀ ਪਾਰਟੀਆਂ ਨੇ ਭਾਵੇਂ ਕਾਂਗਰਸ ਸਰਕਾਰ ਵਿਰੁੱਧ ਕਿੰਨਾ ਵੀ ਕੂੜ ਪ੍ਰਚਾਰ ਕੀਤਾ ਪਰ ਵੋਟਰਾਂ ਨੇ ਕਿਸੇ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਉਨ੍ਹਾਂ ਵੱਡੀ ਗਿਣਤੀ `ਚ ਕਾਂਗਰਸੀ ਉਮੀਦਵਾਰਾਂ ਨੂੰ ਜਾ ਕੇ ਵੋਟਾਂ ਪਾਈਆਂ।
ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਜਿਹੀਆਂ ਹੋਰ ਵਿਰੋਧੀ ਪਾਰਟੀਆਂ ਦਾ ਭਰਮ ਟੁੱਟ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਹੱਕ ਵਿੱਚ ਹਵਾ ਪਿਛਲੇ ਸਾਲ ਪੰਜਾਬ `ਚ ਚੱਲਣੀ ਸ਼ੁਰੂ ਹੋਈ ਸੀ ਤੇ ਹੁਣ ਉਹ ਹਵਾ ਹੋਰਨਾਂ ਸੂਬਿਆਂ `ਚ ਵੀ ਫੈਲ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਚਾਇਤ ਚੋਣਾਂ ਦੇ ਨਤੀਜਿਆਂ ਨੇ ਦਰਸਾ ਦਿੱਤਾ ਹੈ ਕਿ ਲੋਕ ਸਭਾ `ਚ ਵੀ ਲੋਕ ਕਾਂਗਰਸ ਨੂੰ ਹੀ ਚੁਣਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਪਿਛਲੇ 21 ਮਹੀਨਿਆਂ ਦੌਰਾਨ ਹੋਏ ਵਿਕਾਸ ਤੇ ਪ੍ਰਗਤੀ ਨੂੰ ਅੱਖੀਂ ਵੇਖ ਲਿਆ ਹੈ।

Share Button

Leave a Reply

Your email address will not be published. Required fields are marked *

%d bloggers like this: