Fri. May 24th, 2019

ਪੰਚਾਇਤੀ ਚੋਣਾਂ ਅਕਤੂਬਰ ਵਿੱਚ

ਪੰਚਾਇਤੀ ਚੋਣਾਂ ਅਕਤੂਬਰ ਵਿੱਚ

ਪਟਿਆਲਾ: ਪੰਚਾਇਤੀ ਚੋਣਾਂ ਅਕਤੂਬਰ ਵਿੱਚ ਹੋ ਸਕਦੀਆਂ ਹਨ। ਉਂਜ ਅੰਤਿਮ ਚੋਣ ਪ੍ਰੋਗਰਾਮ, ਚੋਣ ਕਮਿਸ਼ਨਰ ਵੱਲੋਂ ਦਿੱਤਾ ਜਾਣਾ ਹੈ, ਪਰ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਵੱਲੋਂ ਪੰਚਾਇਤੀ ਚੋਣਾਂ ਕਰਵਾਉਣ ਲਈ ਪੱਤਰ ਲਿਖ ਦਿੱਤਾ ਗਿਆ ਹੈ। ਇਸ ਦੌਰਾਨ ਵਿਭਾਗ ਨੇ ਪੰਚਾਂ-ਸਰਪੰਚਾਂ ਦੀ ਚੋਣ ਲਈ 10 ਸਤੰਬਰ ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ 5 ਅਕਤੂਬਰ ਦੀ ਤਰੀਕ ਸੁਝਾਈ ਹੈ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਹਵਾਲੇ ਨਾਲ ਉਨ੍ਹਾਂ ਦੇ ਓਐਸਡੀ ਗੁਰਦਰਸ਼ਨ ਸਿੰਘ ਬਾਹੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

Leave a Reply

Your email address will not be published. Required fields are marked *

%d bloggers like this: