ਪੰਚਾਇਤਾਂ ਦੇ ਅਧਿਕਾਰ ਖੋਹ ਕੇ ਲੋਕਤੰਤਰ ਦਾ ਕੱਢਿਆ ਜਾ ਰਿਹਾ ਜਨਾਜ਼ਾ: ਮੁੱਲਾਂਪੁਰ

ss1

ਪੰਚਾਇਤਾਂ ਦੇ ਅਧਿਕਾਰ ਖੋਹ ਕੇ ਲੋਕਤੰਤਰ ਦਾ ਕੱਢਿਆ ਜਾ ਰਿਹਾ ਜਨਾਜ਼ਾ: ਮੁੱਲਾਂਪੁਰ
ਵਿਕਾਸ ਦੇ ਕੰਮ ਪੰਚਾਇਤਾਂ ਦੀ ਥਾਂ ਠੇਕੇਦਾਰਾਂ ਨੂੰ ਸੌਂਪੇ ਜਾ ਰਹੇ ਹਨ

23-7 (2)

ਮੁੱਲਾਂਪੁਰ ਦਾਖਾ 22 ਜੁਲਾਈ (ਮਲਕੀਤ ਸਿੰਘ) ਵਿਧਾਨ ਸਭਾ ਹਲਕਾ ਦਾਖਾ ਅੰਦਰ ਲੋਕਤੰਤਰ ਦੀ ਮੁੱਢਲੀ ਇੱਕਾਈ ਪੰਚਾਇਤਾਂ ਦੇ ਅਧਿਕਾਰ ਖੋਹ ਕੇ ਠੇਕੇਦਾਰੀ ਪ੍ਰਣਾਲੀ ਲਾਗੂ ਕਰਨ ਵੱਲ ਸੱਤਾਧਾਰੀ ਧਿਰ ਯਤਨਸ਼ੀਲ ਹੈ, ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਜਾਟ ਮਹਾਂ ਸਭਾ ਪੰਜਾਬ ਦੇ ਮਾਲਵਾ ਜ਼ੋਨ ਦੇ ਇੰਚਾਰਜ ਮੇਜਰ ਸਿੰਘ ਮੁੱਲਾਂਪੁਰ ਨੇ ਕੁਕੀਜ਼ ਰੈਂਸਟੋਰੈਂਟ ਵਿੱਚ ਇਲਾਕੇ ਦੇ ਪੰਚਾਂ-ਸਰਪੰਚਾਂ ਦੀ ਬੁਲਾਈ ਮੀਟਿੰਗ ਵਿੱਚ ਪੈ੍ਰੱਸ ਕਾਨਫਰੰਸ ਦੌਰਾਨ ਕੀਤਾ।
ਉਨ੍ਹਾਂ ਹਲਕਾ ਦਾਖਾ ਦੀਆ ਪੰਚਾਇਤਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਡੇਢ ਦਰਜਨ ਤੋਂ ਵੱਧ ਕਾਂਗਰਸੀ ਸਮੱਰਥਕ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਫੁੱਟੀ ਕੌਡੀ ਵੀ ਨਹੀ ਮਿਲੀ ਬਲਕਿ ਜਿਹੜੀ ਗਰਾਂਟ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੀ ਗਈ ਹੈ ਉਸ ਨੂੰ ਵਾਪਸ ਕਰਵਾਉਣ ਦੇ ਯਤਨ ਕੀਤੇ ਗਏ ਹਨ।

ਇਸ ਮੌਕੇ ਮੇਜਰ ਸਿੰਘ ਮੁੱਲਾਂਪੁਰ ਨੇ ਹਲਕਾ ਦਾਖਾ ਦੇ ਵਿਧਾਇਕ ਵੱਲੋਂ ਸ਼ੁਰੂ ਕੀਤੀ ਛੱਪੜਾਂ ਦੀ ਨਵੀਨੀਕਰਨ ਦੀ ਨਵੀ ਤਕਨੀਕ ਅਤੇ ਖੇਡ ਪਾਰਕਾਂ ਤੇ ਤਿੱਖੀ ਟਿੱਪਣੀ ਕਰਦਿਆ ਕਿਹਾ ਕਿ ਮਗਨਰੇਗਾ ਸਕੀਮ ਤਹਿਤ ਮਜ਼ਦੂਰਾਂ ਦਾ ਹੱਕ ਖੋਹ ਕੇ ਕਰੋੜਾਂ ਰੁਪਏ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਂ ਬਦਲਣ ਤੇ ਜੇਕਰ ਪਿੰਡਾਂ ਵਿੱਚ ਠੇਕੇਦਾਰਾਂ ਰਾਹੀਂ ਹੋਏ ਵਿਕਾਸ ਕੰਮਾਂ ਦਾ ਆਡਿਟ ਹੋਵੇਗਾ ਤਾਂ ਉਸ ਦੀਆ ਜਵਾਬਦੇਹ ਪੰਚਾਇਤਾਂ ਹੋਣਗੀਆਂ। ਉਨਾਂ ਨਸ਼ਿਆ ਦਾ ਜ਼ਿਕਰ ਕਰਦਿਆ ਕਿਹਾ ਕਿ ਦਾਖਾ ਹਲਕੇ ਅੰਦਰ ਚਿੱਟੇ ਦੀ ਝੁੱਲ ਰਹੀ ਹਨੇਰੀ ਦੌਰਾਨ ਖਤਮ ਹੋ ਰਹੀ ਨੌਜਵਾਨੀ ਨੂੰ ਬਚਾਉਣ ਤੇ ਜ਼ੋਰ ਦਿੰਦਿਆ ਕਿਹਾ ਕਿ ਜਦ ਘਰ-ਘਰ ਚਿੱਟੇ ਨੇ ਵੈਣ ਪਵਾ ਕੇ ਰੱਖ ਦਿੱਤੇ ਹਨ ਤਾਂ ਉਸਦੇ ਝੂਠੇ ਪ੍ਰਚਾਰ ਨਾਲ ਮਿੱਟੀ ਪਾਈ ਜਾ ਰਹੀ ਹੈ। ਉਨ੍ਹਾਂ ਪੰਚਾਂ-ਸਰਪੰਚਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਰਪੰਚਾਂ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਬ ਸਬੰਧੀ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਸੱਤਾਧਾਰੀ ਧਿਰ ਤੇ ਇਹ ਵੀ ਦੋਸ਼ ਲਾਇਆ ਕਿ ਪੰਚਾਇਤਾਂ ਦੇ ਅਧਿਕਾਰ ਤੇ ਸਤਿਕਾਰ ਨੂੰ ਖਤਮ ਕਰਨ ਵਾਲੀ ਅਜ਼ਾਦ ਭਾਰਤ ਦੀ ਇਹ ਪਹਿਲੀ ਰਾਜਸੀ ਧਿਰ ਹੈ ਜੋ ਆਪਣਾ ਕਾਲਾ ਅਧਿਆਇ ਲਿਖ ਰਹੀ ਹੈ।

ਇਸ ਮੌਕੇ ਸਰਪੰਚ ਚੂਹੜ ਸਿਘ ਬਾਸੀਆਂ ਬੇਟ, ਸਰਪੰਚ ਵਰਿੰਦਰ ਸਿੰਘ ਮਦਾਰਪੁਰਾ, ਸਰਪੰਚ ਕਰਮ ਸਿੰਘ ਖੰਜਰਵਾਲ, ਸਰਪੰਚ ਕੁਲਵੰਤ ਸਿੰਘ ਬੋਪਾਰਾਏ ਕਲਾ, ਸਰਪੰਚ ਮੁਖਤਿਆਰ ਸਿੰਘ ਸੋਹੀਆਂ, ਸਰਪੰਚ ਹੇਮ ਰਾਜ ਸਿੰਗਲਾਂ ਰਾਊਵਾਲ, ਸਰਪੰਚ ਜਸਪਾਲ ਸਿੰਘ ਸਹੌਲੀ, ਸਰਪੰਚ ਮੇਜਰ ਸਿੰਘ ਮਾਜਰੀ, ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਪਮਾਲੀ, ਪੰਚ ਕਮਲਜੀਤ ਸਿੰਘ ਈਸੇਵਾਲ, ਈਸ਼ਰ ਇਕਬਾਲ ਸਿੰਘ ਦਿਉਲ, ਮਾ. ਬਲੌਰ ਸਿੰਘ ਬਾਸੀਆਂ ਬੇਟ, ਰੁਪਿੰਦਰ ਸਿੰਘ ਪੰਚ, ਪੰਚ ਦਲਜੀਤ ਸਿੰਘ ਜਾਂਗਪੁਰ, ਪੰਚ ਨਿਰਮਲ ਸਿੰਘ ਕੋਠੇ ਹਾਂਸ ਸਮੇਤ ਹੋਰ ਵੀ ਕਾਂਗਰਸੀ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *