ਪ੍ਰੋ: ਸਾਧੂ ਸਿੰਘ ਨੇ ਵੱਖ-ਵੱਖ ਪਿੰਡਾਂ ’ਚ ਵੰਡੇ ਚੈੱਕ

ss1

ਪ੍ਰੋ: ਸਾਧੂ ਸਿੰਘ ਨੇ ਵੱਖ-ਵੱਖ ਪਿੰਡਾਂ ’ਚ ਵੰਡੇ ਚੈੱਕ

12-9

ਸਾਦਿਕ, 11 ਜੁਲਾਈ (ਗੁਲਜ਼ਾਰ ਮਦੀਨਾ)-ਪ੍ਰੋ: ਸਾਧੂ ਸਿੰਘ ਐਮ.ਪੀ. ਹਲਕਾ ਫ਼ਰੀਦਕੋਟ ਨੇ ਪਿੰਡ ਰੁਪੱਈਆਂ ਵਾਲਾ ਅਤੇ ਸ਼ਿਮਰੇਵਾਲਾ ਨੂੰ ਪਾਣੀ ਵਾਲੀ ਟੈਂਕੀ ਲਈ ਚੈੱਕ ਦਿੱਤਾ। ਇਸ ਮੌਕੇ ਪ੍ਰੋ: ਸਾਧੂ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡਾਂ ਵਿੱਚ ਬਾਕੀ ਮੁਸ਼ਕਲਾਂ ਦੇ ਹੱਲ ਲਈ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ ਅਤੇ ਸਾਡੇ ਸਾਰੇ ਵਰਕਰ ਬਹੁਤ ਹੀ ਜੁਝਾਰੂ ਤੇ ਜੁਲਮ ਦੇ ਖਿਲਾਫ਼ ਲੜਨ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਸਭ ਤੋਂ ਪਹਿਲਾਂ ਸਰਕਾਰੀ ਸਕੂਲ ਅਤੇ ਸਰਕਾਰੀ ਹਸਪਤਾਲਾਂ ਵਿੱਚ ਜੋ ਸਟਾਫ਼ ਦੀ ਘਾਟ ਤੇ ਬਿਲਡਿੰਗ ਨਹੀਂ ਹੈ ਉਸਨੂੰ ਪੂਰਾ ਕੀਤਾ ਜਾਵੇਗਾ ਅਤੇ ਉਨ੍ਹਾਂ ਦਿੱਲੀ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਦਿੱਲੀ ਵਿੱਚ ਕੀਤੇ ਹੋਏ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ। ਚੈੱਕ ਲੈਣ ਉਪਰੰਤ ਪਿੰਡ ਸ਼ਿਮਰੇਵਾਲਾ ਦੇ ਸਰਪੰਚ ਰਾਜਵਿੰਦਰ ਸਿੰਘ ਪੱਪੂ ਨੇ ਵਿਸ਼ਵਾਸ ਦੁਆਇਆ ਕਿ ਫੰਡ ਦੇ ਆਏ ਪੈਸੇ ਪੂਰੀ ਇਮਾਨਦਾਰੀ ਨਾਲ ਖ਼ਰਚ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਤੇਜ ਸਿੰਘ ਖੋਸਾ, ਗੁਰਦਿੱਤ ਸਿੰਘ ਸੇਖੋਂ, ਅਮਨ ਵੜਿੰਗ ਪੀ.ਏ. ਹੈਪੀ, ਬਲਜਿੰਦਰ ਸਿੰਘ ਭੁੱਲਰ, ਬਾਬਾ ਜਸਪਾਲ ਸਿੰਘ, ਜਗਦੇਵ ਸਿੰਘ, ਸੁਖਜਿੰਦਰ ਸਿੰਘ, ਰਣਜੀਤ ਸਿੰਘ ਮੈਂਬਰ, ਜਸਪਿੰਦਰ ਸਿੰਘ, ਸੁਖਦੇਵ ਸਿੰਘ, ਜਗਜੀਤ ਸਿੰਘ ਬੱਬਲ, ਜਗਜੀਤ ਸਿੰਘ, ਹਰਮੇਲ ਸਿੰਘ, ਜਸਪਾਲ ਸਿੰਘ, ਮੇਜਰ ਸਿੰਘ, ਪਰਮਜੀਤ ਸਿੰਘ, ਹਾਕਮ ਸਿੰਘ, ਯਾਦਵਿੰਦਰ ਸਿੰਘ, ਜਸਮੇਲ ਸਿੰਘ, ਰੂਪ ਸਿੰਘ, ਸ਼ਪਿੰਦਰ ਸਿੰਘ, ਸੁਖਜਿੰਦਰ ਸਿੰਘ ਰਾਣਾ, ਨਰਿੰਦਰ ਪਾਲ ਸਿੰਘ, ਹਰਪ੍ਰੀਤ ਸਿੰਘ ਖਾਲਸਾ, ਦਰਸ਼ਨ ਸਿੰਘ, ਪ੍ਰਗਟ ਸਿੰਘ, ਬਬਲਜੀਤ ਸਿੰਘ, ਅਰਜਨ ਸਿੰਘ, ਬਾਬਾ ਬਲਵਿੰਦਰ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *