ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਰਿੰਦਰਪਾਲ ਚੰਦੂਮਾਜਰਾ ਨੇ ਕੀਤੇ ਪੰਜ ਕਰੋੜ ਤੋਂ ਜਿਆਦਾ ਦੀਆਂ ਸੜਕਾਂ ਦੇ ਉਦਘਾਟਨ

ss1

ਦਿੱਲੀ ਦੇ ਲੋਕਾਂ ਪਾਣੀ ਅਤੇ ਬਿਜਲੀ ਦੇਣ ਵਿਚ ਅਸਮਰੱਥ ਕੇਜਰੀਵਾਲ ਪੰਜਾਬ ਦਾ ਕੁਝ ਨਹੀਂ ਸੁਆਰ ਸਕਦਾ: ਪ੍ਰੋ. ਚੰਦੂਮਾਜਰਾ

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਰਿੰਦਰਪਾਲ ਚੰਦੂਮਾਜਰਾ ਨੇ ਕੀਤੇ ਪੰਜ ਕਰੋੜ ਤੋਂ ਜਿਆਦਾ ਦੀਆਂ ਸੜਕਾਂ ਦੇ ਉਦਘਾਟਨ

ਹਲਕਾ ਸਨੌਰ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ: ਹਰਿੰਦਰਪਾਲ ਚੰਦੂਮਾਜਰਾ

28-41

ਪਟਿਆਲਾ 27 ਜੂਨ (ਏਜੰਸੀ): ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਸਨੌਰ ਦੇ ਇੰਚਾਰਜ਼ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵਿਕਾਸ ਦੀ ਰਾਹ ਦੇਖ ਰਹੇ ਹਲਕਾ ਸਨੌਰ ਵਿਚ ਇੱਕ ਦਿਨ ਵਿਚ ਪੰਜ ਕਰੋੜ ਦੀਆਂ ਸੜਕਾਂ ਦਾ ਉਦਘਾਟਨ ਕੀਤਾ ਹੈ। ਸਨੌਰ ਹਲਕੇ ਵਿਚ ਪਿਛਲੇ 10 ਸਾਲਾਂ ਵਿਚ ਪਹਿਲੀ ਇੱਕ ਦਿਨ ਵਿਚ 5 ਕਰੋੜ ਤੋਂ ਜਿਆਦਾ ਦੀਆਂ ਸੜ•ਕਾਂ ਦੇ ਉਦਘਾਟਨ ਪਹਿਲੀ ਵਾਰ ਹੋਏ ਹਨ। ਹੁਣ ਤੱਕ ਵਿਕਾਸ ਦੀ ਘਾਟ ਤੋਂ ਪਰੇਸ਼ਾਨ ਹਲਕੇ ਦੇ ਲੋਕਾਂ ਨੇ ਅੱਜ ਸੁਖ ਦਾ ਸਾਹ ਲਿਆ। ਇਸ ਮੌਕੇ ਵੱਖ-ਵੱਖ ਥਾਵਾਂ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਗੁੰਮਰਾਹ ਕਰਨ ਦੇ ਏਜੰਡੇ ‘ਤੇ ਚੱਲੀਆਂ ਹੋਈਆਂ ਹਨ। ਜਿਹੜਾ ਕੇਜਰੀਵਾਲ ਦਿੱਲੀ ਦੇ ਲੋਕਾਂ ਬਿਜਲੀ ਅਤੇ ਪਾਣੀ ਦੀ ਮੁਢਲੀ ਸਹੂਲਤ ਮੁਹੱਈਆ ਨਹੀਂ ਕਰਵਾ ਸਕਦਾ, ਉਹ ਪੰਜਾਬ ਦੇ ਲੋਕਾਂ ਦਾ ਕੀ ਸੁਆਰੇਗਾ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੋਨਾ ਪਾਰਟੀਆਂ ਦੁਨੀਆਂ ਦੀ ਸਭ ਤੋਂ ਬਹਾਦਰ ਕੌਮ ਨੂੰ ਆਪਣੀ ਸੋੜੀ ਰਾਜਨੀਤੀ ਦੇ ਕਾਰਨ ਬਦਨਾਮ ਕਰਨ ਵਿਚ ਲੱਗੀਆਂ ਹੋਈਆਂ ਹਨ। ਜਿਸ ਕੌਮ ਨੇ ਆਪਣੀ ਲਹੂ ਡੋਲ ਕੇ ਦੇਸ਼ ਨੂੰ ਅਜ਼ਾਦੀ ਦਿਵਾਈ, ਜਿਸ ਕੌਮ ਨੇ ਦੇਸ਼ ਦਾ ਪੇਟ ਭਰਿਆ, ਉਸ ਕੌਮ ਨੂੰ ਅੱਜ ਇਹ ਲੋਕ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਦੇ ਲਈ ਨਸ਼ੇੜੀ ਕਹਿ ਕੇ ਬਦਨਾਮ ਕਰਨ ‘ਤੇ ਤੁਲੇ ਹੋਏ ਹਨ, ਪ੍ਰੰਤੂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਆ ਚੁੱਕੀ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਇਨ•ਾਂ ਨੂੰ ਮੁੰਹ ਨਹੀਂ ਲਗਾਉਣਗੇ।
ਹਲਕਾ ਇੰਚਾਰਜ਼ ਸਨੌਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹਲਕਾ ਸਨੌਰ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਇੱਕ ਦਿਨ ਵਿਚ ਪੰਜ ਕਰੋੜ ਤੋਂ ਜਿਆਦਾ ਦੀ ਸੜਕਾਂ ਦੇ ਉਦਘਾਟਨ ਕਰ ਦਿੱਤੇ ਗਏ ਹਨ। ਨਹਿਰਾਂ ਦੀ ਟੇਲਾਂ ਵਿਚ ਪਾਣੀ ਪਹੁੰਚਾ ਦਿੱਤਾ ਗਿਆ ਹੈ। ਹਲਕੇ ਦੀਆਂ ਦੋਨੋ ਵੱਡੀਆਂ ਸੜ•ਕਾਂ ਨੂੰ ਫੇਰ ਤੋਂ ਬਣਾਉਣ ਲਈ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਹਲਕਾ ਸਨੌਰ ਉਹਨਾਂ ਦਾ ਆਪਣਾ ਪਰਿਵਾਰ ਹੈ ਅਤੇ ਆਪਣੇ ਪਰਿਵਾਰ ਲਈ ਹਰ ਕੋਈ ਦਿਨ ਰਾਤ ਕੰਮ ਕਰਦਾ ਹੈ। ਅੱਜ ਪੂਰਾ ਦਿਨ ਥਾਂ ਥਾਂ ‘ਤੇ ਰੋਕ ਪ੍ਰੋ. ਪ੍ਰੇਮ ਸਿੰਘ ਚੰਦੁਮਾਜਰਾ ਅਤੇ ਹਰਿੰਦਰਪਾਲ ਚੰਦੂਮਾਜਰਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੋਕੇ ਹਰਵਿੰਦਰ ਸਿੰਘ ਹਰਪਾਲਪੁਰ, ਜਗਜੀਤ ਸਿੰਘ ਕੋਹਲੀ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਅਵਤਾਰ ਸਿੰਘ ਘਲੋੜੀ, ਇੰਦਰ ਸਿੰਘ ਛਿੰਦੀ ਪ੍ਰਧਾਨ ਅਤੇ ਸਮੁੱਚੇ ਕੋਸਲਰ, ਜੈ ਸਿੰਘ ਡਕਾਲਾ, ਗੁਰਦੇਵ ਸਿੰਘ ਮਰਦਾਂਹੇੜੀ, ਨਾਰੰਗ ਸਿੰਘ ਡੰਡੋਆ, ਸੁਖਬੀਰ ਅਬਲੋਵਾਲ, ਈਸ਼ਰ ਸਿੰਘ ਅਬਲੋਵਾਲ, ਸੁਖਜੀਤ ਸਿੰਘ ਬਘੌਰਾ, ਹਰਫੂਲ ਸਿੰਘ ਬੋਸਰ, ਰਾਮ ਸਿੰਘ ਰੰਧਾਵਾ, ਅਰਜਨ ਸਿੰਘ, ਕਿਰਪਾਲ ਸਿੰਘ, ਪੋ ਮੁਖਤਿਆਰ ਸੋਂਘ, ਰਤਨ ਸਿੰਘ ਵਿਰਕ, ਜਥੇਦਾਰ ਤੇਜਾ ਸਿੰਘ, ਮੋਹਣੀ ਭਾਂਖਰ, ਦਵਿੰਦਰ ਸਿੰਘ ਸਰਕਲ ਪ੍ਰਧਾਨ, ਮੰਗਾ ਰਾਮ, ਜਸਪਾਲ ਸਿੰਘ ਗੰਗਰੋਲੀ, ਜੈ ਸਿੰਘ ਬੈਹਿਰੂ, ਪਿੰ੍ਰਥੀ ਸਿੰਘ, ਗੁਰਦੀਪ ਸਿੰਘ ਸੇਖਪੁਰਾ, ਦਰਸਨ ਸਿੰਘ, ਸਮਸੇਰ ਸਿੰਘ, ਗੁਰਵਿੰਦਰ ਮਿਹੋਣ, ਸਤਪਾਲ ਸਿੰਘ ਪੂਨੀਆ ਪੰਜੌਲਾ, ਗੁਰਵਿੰਦਰ ਪ੍ਰਤਾਪਗੜ•, ਗੁਰਮਿੰਦਰ ਸਿੰਘ ਪੂਨੀਆ, ਗੁਰਮੀਤ ਪੰਜੋਲਾ, ਸੁਖਵਿੰਦਰ ਕੋਟਲਾ, ਜਸਵਿੰਦਰ ਬੱਤਾ, ਰਘਬੀਰ ਸਿੰਘ, ਨੇਤਰ ਸਿੰਘ, ਨਿਰਮਲਜੀਤ ਸਿੰਘ, ਚਮਕੌਰ ਸਿੰਘ ਸਰਪੰਚ, ਭਾਜਪਾ ਆਗੂ ਹਜਿੰਦਰ ਸਿੰਘ ਹਰੀਕਾ, ਭੋਲਾ ਸਿੰਘ ਖਾਲਸਾ, ਹਰਵਿੰਦਰ ਸਿੰਘ ਗੰਗਰੋਲੀ, ਬਲਦੇਵ ਸਿੰਘ ਖੁੱਡਾ, ਅੰਗਰੇਜ ਸਿੰਘ ਖੁੱਡਾ, ਗੁਰਜੰਟ ਸਿੰਘ ਬੱਕੀ, ਜਸਪਾਲ ਸਿੰਘ ਕਵਾਤਰਾ ਤੇ ਹੋਰ ਵੱਡੀ ਗਿਣਤੀ ਆਗੂ ਮੋਜੂਦ ਸਨ ।

Share Button

Leave a Reply

Your email address will not be published. Required fields are marked *