ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਸਿਹਤ ਵਿਭਾਗ ਰੂਪਨਗਰ ਨੂੰ ਐਮ.ਪੀ. ਲੈਡ ਫੰਡ ਵਿੱਚੋ 4 ਐਬੂਲੈਂਸਾਂ ਭੇਂਟ

ss1

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਸਿਹਤ ਵਿਭਾਗ ਰੂਪਨਗਰ ਨੂੰ ਐਮ.ਪੀ. ਲੈਡ ਫੰਡ ਵਿੱਚੋ 4 ਐਬੂਲੈਂਸਾਂ ਭੇਂਟ

ਨੂਰਪੁਰ ਬੇਦੀ, ਭਰਤਗੜ, ਚਮਕੌਰ ਸਾਹਿਬ ਸਮੇਤ ਸਬ ਡਵੀਜਨ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਨੂੰ ਭੇਂਟ ਕੀਤੀਆਂ ਐਂਬੂਲੈਂਸਾਂ

ਸ਼੍ਰੀ ਅਨੰਦਪੁਰ ਸਾਹਿਬ, 6 ਨਵੰਬਰ (ਦਵਿੰਦਰਪਾਲ ਸਿੰਘ/ਅੰਕੁਸ਼): ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵੱਲੋ ਸਿਹਤ ਵਿਭਾਗ ਰੂਪਨਗਰ ਨੂੰ ਐਮ.ਪੀ. ਲੈਡ ਫੰਡ ਵਿੱਚੋ 4 ਐਬੂਲੈਂਸਾਂ ਭੇਂਟ ਕੀਤੀਆਂ ਗਈਆਂ। ਸਿਵਲ ਹਸਪਤਾਲ, ਰੂਪਨਗਰ ਵਿਖੇ ਅੱਜ ਉਹਨਾਂ ਵੱਲੋਂ ਰਸਮੀ ਤੌਰ ਤੇ ਐਬੂਲੈਂਸ ਦੀਆਂ ਚਾਬੀਆਂ ਸਬੰਧਤ ਐਸ.ਐਮ.ਓਜ਼ ਨੂੰ ਭੇਟ ਕਰਦਿਆਂ ਹਰ ਝੰਡੀ ਦਿਖਾ ਕੇ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਉਹਨਾਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਐਬੂਲੈਂਸਾਂ ਸੀ.ਐਚ.ਸੀ ਨੂਰਪੁਰ ਬੇਦੀ, ਭਰਤਗੜ, ਚਮਕੌਰ ਸਾਹਿਬ ਅਤੇ ਸਬ ਡਵੀਜਨ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਨੂੰ ਭੇਂਟ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਰੂਪਨਗਰ ਜਿਲਾ ਇਤਿਹਾਸਿਕ ਹੋਣ ਕਾਰਨ ਇਥੇ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭਾਰੀ ਗਿਣਤੀ ਵਿੱਚ ਦੇਸ਼ ਭਰ ਤੋਂ ਸਾਰਾ ਸਾਲ ਸ਼ਰਧਾਲੂ ਆਉਂਦੇ ਹਨ ਅਤੇ ਵੈਸੇ ਵੀ ਸਰਕਾਰੀ ਸਿਹਤ ਸੰਸਥਾਵਾਂ ਲਈ ਐਬੂਲੈਂਸਾਂ ਦੀ ਬਹੁਤ ਜਰੂਰਤ ਰਹਿੰਦੀ ਹੈ, ਪਿਛਲੇ ਸਮੇਂ ਦੌਰਾਨ ਐਬੂਲੈਂਸਾਂ ਦੀ ਕਮੀ ਨੂੰ ਮੱਦੇਨਜਰ ਰੱਖਦੇ ਹੋਏ ਉਹਨਾਂ ਵੱਲੋ ਇਹ ਉਪਰਾਲਾ ਕੀਤਾ ਗਿਆ ਹੈ। ਇਸ ਉਪਰਾਲੇ ਨਾਲ ਕਈ ਕੀਮਤੀ ਜਾਨਾਂ ਨੂੰ ਸਮਾਂ ਰਹਿੰਦੇ ਉੱਚ ਸਿਹਤ ਸੰਸਥਾਵਾਂ ਤੇ ਰੈਫਰ ਕਰਕੇ ਬਚਾਉਣ ਵਿੱਚ ਮੱਦਦ ਮਿਲੇਗੀ।ਇਸ ਮੌਕੇ ਉਹਨਾਂ ਵੱਲੋ ਦਫਤਰ ਸਿਵਲ ਸਰਜਨ, ਰੂਪਨਗਰ ਦੀ ਮੁਰੰਮਤ  ਲਈ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ: ਲਖਮੀਰ ਸਿੰਘ ਨੇ ਕਿਹਾ ਕਿ ਜਿਥੇ ਸਿਹਤ ਵਿਭਾਗ ਰੂਪਨਗਰ ਲੋੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ, ਉਥੇ ਸਮੇਂ ਅਨੁਸਾਰ ਲੋੋਕਾਂ ਦੀਆਂ ਜਰੂਰਤਾਂ ਨੂੰ ਮੁੱਖ ਰੱਖਦੇ ਮਾਣਯੋੋਗ ਮੈਂਬਰ ਪਾਰਲੀਮੈਂਟ ਜੀ ਵੱਲੋੋ ਦਿੱਤਾ ਗਿਆ ਸਹਿਯੋਗ ਸਲਾਘਾ ਯੋਗ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਸੇਵਾਵਾਂ ਤਿੰਨ ਵੱਖ-ਵੱਖ ਭਾਗਾਂ ਤਹਿਤ ਮੁਹਈਆ ਕਰਵਾਈਆਂ ਜਾਂਦੀਆਂ ਹਨ, ਜਿਨਾਂ ਵਿੱਚੋ ਪ੍ਰਾਇਮਰੀ ਪੱਧਰ, ਸੈਕੰਡਰੀ ਪੱਧਰ ਅਤੇ ਟਰਸ਼ਰੀ ਪੱਧਰ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਵਿੱਚ ਐਬੂਲੈਂਸਾਂ ਇੱਕ ਅਹਿਮ ਕੜੀ ਦਾ ਰੋਲ ਅਦਾ ਕਰਦੀਆਂ ਹਨ। ਇਸ ਦੌਰਾਨ ਸਾਬਕਾ ਸਿੱਖਿਆ ਮੰਤਰੀ ਪੰਜਾਬ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣਾ ਨਿਜੀ ਫਰਜ ਸਮਝਦੇ ਹੋਏ ਐਮਰਜੈਂਸੀ ਦੌਰਾਨ ਐਬੂਲੈਂਸਾਂ ਨੂੰ ਰਸਤਾ ਦੇਣ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸ਼੍ਰੀ ਅਰਵਿੰਦ ਮਿੱਤਲ ਵੱਲੋ ਵੀ ਹਾਜਰ ਲੋਕਾਂ ਨੂੰ ਸੰਬੋਧਿਤ ਕੀਤਾ ਗਿਆ।

ਇਸ ਤੋਂ ਇਲਾਵਾ ਸਿਵਲ ਸਰਜਨ ਡਾ: ਹਰਿੰਦਰ ਕੌਰ ਨੇ ਮੈਂਬਰ ਪਾਰਲੀਮੈਂਟ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੁਨਿਸਚਿਤ ਕਰਨਗੇ ਕਿ ਇਹਨਾਂ ਐਬੂਲੈਂਸਾਂ ਦੀ ਸਹੀ ਵਰਤੋਂ ਯਕੀਨੀ ਬਣਾਈ ਜਾਵੇ ਤਾਂ ਜੋ ਜਰੂਰਤਮੰਦ ਲੋਕਾਂ ਤੱਕ ਇਹਨਾਂ ਦਾ ਲਾਭ ਪਹੁੰਚ ਸਕੇ।  ਇਸ ਮੌਕੇ ਬੀਬੀ ਸਤਵੰਤ ਕੌਰ ਸਾਬਕਾ ਮੰਤਰੀ ਪੰਜਾਬ, ਪ੍ਰਮਜੀਤ ਸਿੰਘ ਮੱਕੜ ਪ੍ਰਧਾਨ ਨਗਰ ਕੌਸਲ, ਅਜਮੇਰ ਸਿੰਘ ਖੇੜਾ ਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਐਸ.ਜੀ.ਪੀ.ਸੀ. ਮੈਂਬਰ , ਸਿਮਰਨਜੀਤ ਸਿੰਘ ਚੰਦੂਮਾਜਰਾ, ਇੰਦਰਸੇਨ ਛਤਵਾਲ ਸਾਬਕਾ ਨਗਰ ਕੋਂਸਲ ਪ੍ਰਧਾਨ, ਸ਼੍ਰੀਮਤੀ ਰਚਨਾ ਲਾਂਬਾ, ਸ਼੍ਰੀ ਮਨਜਿੰਦਰ ਸਿੰਘ ਧਨੋਆ, ਸ਼੍ਰੀ ਗੁਰਮਖ ਸਿੰਘ ਸੈਣੀ, ਸ਼੍ਰੀ ਕਰਨੈਲ ਸਿਘ ਤੰਬੜ, ਸ਼੍ਰੀ ਹਰਵਿੰਦਰ ਸਿੰਘ ਵਾਲੀਆ (ਸਾਰੇ ਨਗਰ ਕੌਂਸਲਰ), ਡਾ: ਰੀਤਾ ਸਹਾਇਕ ਸਿਵਲ ਸਰਜਨ, ਡਾ: ਭਾਰਤੀ ਰਤਨ ਐਸ.ਐਮ.ਓ. ਰੂਪਨਗਰ, ਡਾ:ਰਣਬੀਰ ਸਿੰਘ ਐਸ ਐਮ ਓ ਸ਼੍ਰੀ ਅਨੰਦਪੁਰ ਸਾਹਿਬ, ਸਮੂਹ ਪ੍ਰੋਗਰਾਮ ਅਫਸਰਜ਼ ਸਿਹਤ ਵਿਭਾਗ ਰੂਪਨਗਰ, ਬਲਾਕਾਂ ਦੇ ਐਸ.ਐਮ.ਓਜ਼ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

Share Button

Leave a Reply

Your email address will not be published. Required fields are marked *