Mon. Sep 23rd, 2019

ਪ੍ਰੋਸਟੇਟ ਕੈਂਸਰ ਤੋਂ ਬਚਾਉਣ ‘ਚ ਸਹਾਇਕ ਹੈ ਟਮਾਟਰ

ਪ੍ਰੋਸਟੇਟ ਕੈਂਸਰ ਤੋਂ ਬਚਾਉਣ ‘ਚ ਸਹਾਇਕ ਹੈ ਟਮਾਟਰ

ਹਫ਼ਤੇ ‘ਚ 10 ਤੋਂ ਜ਼ਿਆਦਾ ਟਮਾਟਰ ਖਾਣ ਵਾਲੇ ਮਰਦਾਂ ‘ਚ ਪ੍ਰਰੋਸਟੇਟ ਕੈਂਸਰ ਦਾ ਖ਼ਤਰਾ 18 ਫ਼ੀਸਦੀ ਤਕ ਘੱਟ ਹੋ ਸਕਦਾ ਹੈ। ਕੈਂਸਰ ਐਪੀਡੈਮਿਓਲਾਜੀ ਬਾਇਓਮੇਕਰਜ਼ ਐਂਡ ਪਿ੍ਵੈਂਸ਼ਨ ਜਰਨਲ ‘ਚ ਛਪੇ ਸ਼ੋਧ ‘ਚ ਇਹ ਦਾਅਵਾ ਕੀਤਾ ਗਿਆ ਹੈ। ਪ੍ਰੋਸਟੇਟ ਕੈਂਸਰ ਦੁਨੀਆ ਭਰ ‘ਚ ਮਰਦਾਂ ‘ਚ ਹੋਣ ਵਾਲਾ ਦੂਜਾ ਪ੍ਰਮੁੱਖ ਕੈਂਸਰ ਹੈ।

ਵਿਕਾਸਸ਼ੀਲ ਦੇਸ਼ਾਂ ‘ਚ ਇਸ ਦੀ ਗਿਣਤੀ ਜ਼ਿਆਦਾ ਹੈ, ਜਿਸ ਦੀ ਪ੍ਰਮੁੱਖ ਵਜ੍ਹਾ ਉੱਥੋਂ ਦੀ ਜੀਵਨਸ਼ੈਲੀ ਤੇ ਖ਼ੁਰਾਕ ਹੈ। ਪ੍ਰੋਸਟੇਟ ਕੈਂਸਰ ਤੇ ਖਾਣਪੀਣ ‘ਚ ਸਬੰਧ ਦਾ ਪਤਾ ਲਗਾਉਣ ਲਈ ਆਕਸਫੋਰਡ, ਕੈਂਬਰਿਜ ਤੇ ਬਿ੍ਸਟਲ ਯੂਨੀਵਰਸਿਟੀ ਨੇ ਸ਼ੋਧ ਕੀਤਾ ਸੀ। ਇਸ ਦੌਰਾਨ ਪ੍ਰੋਸਟੇਟ ਕੈਂਸਰ ਤੋਂ ਪੀੜਤ 50 ਤੋਂ 69 ਸਾਲ ਦੇ 1806 ਮਰਦਾਂ ਦੇ ਖਾਣਪੀਣ ਤੇ ਜੀਵਨਸ਼ੈਲੀ ਦੀ ਤੁਲਨਾ 12 ਹਜ਼ਾਰ ਤੋਂ ਜ਼ਿਆਦਾ ਸਿਹਤਮੰਦ ਮਰਦਾਂ ਨਾਲ ਕੀਤੀ ਗਈ। ਸ਼ੋਧਕਰਤਾਵਾਂ ਨੇ ਪਾਇਆ ਕਿ ਟਮਾਟਰ ਤੇ ਇਸ ਤੋਂ ਬਣੇ ਖ਼ੁਰਾਕੀ ਪਦਾਰਥ ਖਾਣ ਨਾਲ ਮਰਦਾਂ ‘ਚ ਪ੍ਰੋਸਟੇਟ ਕੈਂਸਰ ਦੇ ਖ਼ਤਰੇ ‘ਚ ਕਮੀ ਆਈ।

ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਲਾਇਕੋਪੀਨ ਨਾਂ ਦੇ ਐਂਟੀਆਕਸੀਡੈਂਟ ਨਾਲ ਹੁੰਦਾ ਹੈ। ਇਹ ਐਂਟੀਆਕਸੀਡੈਂਟ ਡੀਐੱਨਏ ਤੇ ਕੋਸ਼ਿਕਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਜ਼ਹਿਰੀਲੇ ਪਦਾਰਥਾਂ ਨਾਲ ਲੜਦਾ ਹੈ। ਸ਼ੋਧਕਰਤਾ ਵਨੀਸ਼ਾ ਏਰ ਨੇ ਕਿਹਾ, ‘ਸਾਡੇ ਸ਼ੋਧ ਮੁਤਾਬਕ ਟਮਾਟਰ ਪ੍ਰੋਸਟੇਟ ਕੈਂਸਰ ਤੋਂ ਬਚਾਅ ‘ਚ ਮਦਦਗਾਰ ਹੈ। ਪਰ ਇਸ ਦੀ ਪੁਸ਼ਟੀ ਲਈ ਹੋਰ ਅਧਿਐਨ ਦੀ ਜ਼ਰੂਰਤ ਹੈ।’

Leave a Reply

Your email address will not be published. Required fields are marked *

%d bloggers like this: