ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਸ਼ੋਕ ਸਭਾ ਦਾ ਆਯੋਜਨ

ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਸ਼ੋਕ ਸਭਾ ਦਾ ਆਯੋਜਨ
ਸਵਰਗੀ ਬੇਅੰਤ ਸਿੰਘ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਲੁਧਿਆਣਾ-(ਪ੍ਰੀਤੀ ਸ਼ਰਮਾ) ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਸ਼ੋਕ ਸਭਾ ਦਾ ਆਯੋਜਨ ਅੱਜ ਇੱੱਥੇ ਪ੍ਰਧਾਨ ਪਰਗਟ ਸਿੰਘ ਗਰੇਵਾਲ ਦੀ ਅਗਵਾਈ ‘ਚ ਕੀਤਾ ਗਿਆ।ਇਸ ਵਿਚ ਨੌਜਵਾਨ ਹਰਕੀਰਤ ਸਿੰਘ ਕੋਟਲੀ ਦੀ ਬੇਵਕਤ ਮੌਤ ਦੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸਵਰਗੀ ਬੇਅੰਤ ਸਿੰਘ ਪਰਿਵਾਰ ਦੇ ਮੈਂਬਰਾਂ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਇਸ ਦੁੱਖ ਦੀ ਘੜੀ ਵਿਚ ਅਫਸੋਸ ਅਤੇ ਹਮਦਰਦੀ ਪ੍ਰਗਟਾਈ।ਸੰਸਥਾ ਵੱਲੋਂ ਕੋਟਲੀ ਪਰਿਵਾਰ ਨਾਲ ਸਾਥ ਦੇਣ ਦਾ ਸੰਕਲਪ ਕਰਕੇ ਅਰਦਾਸ ਕੀਤੀ ਗਈ ਕਿ ਪ੍ਰਮਾਤਮਾ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਸਮੱਚੇ ਪਰਿਵਾਰ ਨੂੰ ਇਹ ਅਸਹਿ ਅਤੇ ਅਕਹਿ ਕਸ਼ਟਮਈ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਸਮੇਂ ਇੰਦਰਜੀਤ ਸਿੰਘ ਜੱਸੋਵਾਲ, ਜਗਪਾਲ ਸਿੰਘ ਖੰਗੂੜਾ, ਅਮਰਿੰਦਰ ਸਿੰਘ ਜੱਸੋਵਾਲ, ਸੋਹਨ ਸਿੰਘ ਆਰੇਵਾਲ, ਵਰਿੰਦਰ ਸਿੰਘ ਸੇਖੋਂ, ਰਾਜੀਵ ਕੁਮਾਰ ਲਵਲੀ, ਗੁਰਭੇਜ ਸਿੰਘ ਛਾਬੜਾ, ਗੁਰਨਾਮ ਸਿੰਘ ਧਾਲੀਵਾਲ, ਜਸਵੰਤ ਸਿੰਘ ਢਿੱਲੋਂ ਅਮਰੀਕਾ, ਚਰਨਜੀਤ ਸਿੰਘ ਬਾਠ, ਰਵੀ ਗਰੇਵਾਲ, ਇਕਬਾਲ ਸਿੰਘ ਰੁੜਕਾ ਅਤੇ ਮਾਸਟਰ ਸਾਧੂ ਸਿੰਘ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *

%d bloggers like this: