ਪ੍ਰੋ:ਚੰਦੂਮਾਜਰਾ ਵਲੋਂ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅੰਦਰ ਕੀਤੇ ਜਾ ਰਹੇ ਰਿਕਾਰਡ ਤੋੜ ਵਿਕਾਸ ਕਾਰਜਾਂ ਬਦਲੇ ਸਨਮਾਨ ਕਰਨ ਦਾ ਲਿਆ ਫੈਸਲਾ

ss1

ਪ੍ਰੋ:ਚੰਦੂਮਾਜਰਾ ਵਲੋਂ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅੰਦਰ ਕੀਤੇ ਜਾ ਰਹੇ ਰਿਕਾਰਡ ਤੋੜ ਵਿਕਾਸ ਕਾਰਜਾਂ ਬਦਲੇ ਸਨਮਾਨ ਕਰਨ ਦਾ ਲਿਆ ਫੈਸਲਾ

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਲਾਕੇ ਦੀਆਂ ਵੱਖ-ਵੱਖ ਜੱਥੇਬੰਦੀਆਂ ਦੀ ਹੋਈ ਅਹਿਮ ਮੀਟਿੰਗ

18-36

ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਪ੍ਰਿੰਸ): ): ਇਲਾਕੇ ਦੀਆਂ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੀ ਇੱਕ ਜਰੂਰੀ ਮੀਟਿੰਗ ਤਖਤ ਸ੍ਰੀ ਕੇਸਗੜ ਸਾਹਿਬ ਦੇ ਮਾਤਾ ਨਾਨਕੀ ਨਿਵਾਸ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਲਾਹਕਾਰ ਅਮਰਜੀਤ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਹਲਕਾ ਅਨੰਦਪੁਰ ਸਾਹਿਬ ਅੰਦਰ ਕੀਤੇ ਜਾ ਰਹੇ ਰਿਕਾਰਡ ਤੋੜ ਵਿਕਾਸ ਕਾਰਜਾਂ ਅਤੇ ਸਥਾਨਕ ਨਗਰ ਕੋਂਸਲ ਨੂੰ ‘ਏ’ ਗ੍ਰੇਡ ਦਾ ਦਰਜਾ ਦਿਵਾਉਣ ਬਦਲੇ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੋਂਸਲ ਦੇ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਪ੍ਰੋ: ਚੰਦੂਮਾਜਰਾ ਨੂੰ 20 ਜੂਨ ਨੂੰ ਵਿਰਾਸਤ ਏ ਖਾਲਸਾ ਦੇ ਆਡੀਟੋਰੀਅਮ ਵਿਖੇ ਸ਼ਾਮ ਨੂੰ 4 ਵਜੇ ਇੱਕ ਵਿਸ਼ਾਲ ਸਮਾਗਮ ਦੋਰਾਨ ਸਨਮਾਨਿਤ ਕੀਤਾ ਜਾਵੇਗਾ । ਉਨਾਂ ਕਿਹਾ ਕਿ ਪ੍ਰੋ: ਚੰਦੂਮਾਜਰਾ ਵੱਲੋਂ ਹਲਕੇ ਅੰਦਰ ਰੇਲਵੇ ਸਟੇਸ਼ਨਾਂ ਦਾ ਸੁੰਦਰੀਕਰਨ , ਦੋ ਤਖਤਾਂ ਨੁੰ ਜੋੜਨ ਵਾਲੀ ਰੇਲ ਗੱਡੀ , ਰਾਸ਼ਟਰੀ ਖਾਦ ਫੈਕਟਰੀ ਦੇ ਨਵੀਨੀਕਰਰਨ ਅਤੇ ਸਤਲੁਜ ਅਤੇ ਸਵਾਂ ਨਦੀ ਨੂੰ ਚੈਨੇਲਾਈਜ ਕਰਵਾਉਣ ਲਈ ਵੱਡੀ ਪੱਧਰ ਤੇ ਉਪਰਾਲੇ ਕੀਤੇ ਹਨ , ਜਿਨਂ ਨੂੰ ਅਮਲੀਜਾਮਾ ਵੀ ਪਹਿਨਾਇਆ ਜਾ ਰਿਹਾ ਹੈ , ਜਿਸ ਨੂੰ ਮੁੱਖ ਰੱਖਦਿਆਂ ਉਨਾਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਸ ਮੋਕੇ ਮੈਨੇਜਰ ਰੇਸ਼ਮ ਸਿੰਘ ਸੰਧੂ , ਪ੍ਰਿੰ ਸੁਰਿੰਦਰ ਸਿੰਘ , ਜਿਲਾਂ ਪ੍ਰਧਾਨ ਜੱਥੇਦਾਰ ਮੋਹਨ ਸਿੰਘ ਢਾਹੇਂ, ਬੀਬੀ ਗੁਰਚਰਨ ਕੋਰ , ਮਨਜੀਤ ਸਿੰਘ ਬਾਸੋਵਾਲ , ਹਰਜੀਤ ਸਿੰਘ ਅਚਿੰਤ , ਨੰਬਰਦਾਰ ਸੁਖਦੇਵ ਸਿੰਘ , ਹਰਦੇਵ ਸਿੰਘ ਦੇਬੀ , ਜਿਲਾਂ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਹਰੀਵਾਲ , ਸੁਰਿੰਦਰ ਸਿੰਘ ਮਟੋਰ , ਠੇਕੇਦਾਰ ਗੁਰਨਾਮ ਸਿੰਘ , ਕਰਨੈਲ ਸਿੰਘ ਬਜਰੂੜ , ਪਾਖਰ ਸਿੰਘ ਭੱਠਲ , ਸ਼ਮਸੇਰ ਸਿੰਘ ਸ਼ੇਰਾ , ਰਾਮ ਆਸਰਾ , ਅਵਤਾਰ ਸਿੰਘ ਟੋਹੜਾ , ਸਰਬਜੀਤ ਸਿੰਘ ਰੈਣੂ , ਤਜਿੰਦਰ ਸਿੰਘ ਵਾਲੀਆ , ਪ੍ਰਿਤਪਾਲ ਸਿੰਘ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *