ਪ੍ਰੇਮੀ ਜੋੜੇ ਨੇ ਜਨਹਿੱਤ ਗੱਡੀ ਥੱਲੇ ਆ ਕੇ ਦਿੱਤੀ ਜਾਨ

ss1

ਪ੍ਰੇਮੀ ਜੋੜੇ ਨੇ ਜਨਹਿੱਤ ਗੱਡੀ ਥੱਲੇ ਆ ਕੇ ਦਿੱਤੀ ਜਾਨ

ਜੰਡਿਆਲਾ ਗੁਰੂ, 27 ਫਰਵਰੀ (ਵਰਿੰਦਰ ਸਿੰਘ): ਇਥੋਂ ਥੋੜੀ ਦੂਰ ਮਾਨਾਂਵਾਲਾ ਤਲਵੰਡੀ ਰੇਲਵੇ ਫਾਟਕ ਨੰਬਰ 33ਫ਼2 ਤੇ ਪ੍ਰੇਮੀ ਜੋੜੇ ਨੇ 15212 ਡਾਊਨ ਜਨਹਿੱਤ ਐਸਪ੍ਰੈੱਸ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਵਿੰਦਰ ਸਿੰਘ (35) ਦੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਉਹ ਜੰਡਿਆਲਾ ਗੁਰੂ ਦੇ ਲਾਗਲੇ ਪਿੰਡ ਦੇੳ ਬਾਠ ਵਿਖੇ ਰਹਿ ਰਹੀ ਹੈ।ਉਨ੍ਹਾਂ ਦੱਸਿਆ ਕਿ ਉਸ ਦੇ ਪਤੀ ਦੇ ਰਿਤੁ ਸ਼ਰਮਾ ਜੋ ਕਿ ਵਿਧਵਾ ਸੀ ਅਤੇ ਉਸ ਦੇ ਦੋ ਬੱਚੇ ਸਨ 12 ਸਾਲ ਦੀ ਲੜਕੀ ਅਤੇ 8 ਸਾਲ ਦਾ ਲੜਕਾ ਵਾਸੀ ਮੋਰੀ ਗੇਟ ਜੰਡਿਆਲਾ ਗੁਰੂ ਨਾਲ ਲਗਭਗ ਇਕ ਸਾਲ ਤੋਂ ਪੇ੍ਰਮ ਸਬੰਧ ਚਲ ਰਹੇ ਸਨ।ਉਨ੍ਹਾ ਦੱਸਿਆ ਕਿ ਜਸਵਿੰਦਰ ਸਿੰਘ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਸੀ।ਉਨ੍ਹਾਂ ਦੁਖੀ ਮਨ ਨਾਲ ਦੱਸਿਆ ਕਿ ਜਸਵਿੰਦਰ ਸਿੰਘ ਰਾਜ ਮਿਸਤਰੀ ਦਾ ਕੰਮ ਕਰਕੇ ਆਪਣੇ ਬੱਚੇ ਪਾਲ ਰਿਹਾ ਸੀ ਉਨ੍ਹਾਂ ਦੇ ਤਿੰਨ ਬੱਚੇ ਸਨ ਜਿੰਨਾਂ ਵਿਚ ਇਕ 8 ਸਾਲ ਦੀ ਲੜਕੀ 5 ਅਤੇ 3 ਸਾਲ ਦੇ ਦੋ ਲੜਕੇ ਸਨ।ਉਨ੍ਹਾਂ ਦੱਸਿਆ ਕਿ ਪ੍ਰੇਮੀ ਜੋੜਾ ਨੇ ਲਗਭਗ ਰਾਤ 2:00 ਦੇ ਕਰੀਬ ਰੇਲ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਇਸ ਮੌਕੇ ਜੀ.ਆਰ.ਪੀ ਪੁਲਿਸ ਦੀ ਟੀਮ ਦੇ ਏ.ਐਸ.ਆਈ ਅਵਤਾਰ ਸਿੰਘ ਆਪਣੀ ਟੀਮ ਨਾਲ ਪਹੁੰਚੇ ਉਨ੍ਹਾਂ ਨੇ ਦੱਸਿਆ ਦੋਵਾਂ ਦੀਆਂ ਲਾਸਾਂ ਪੋਸਟ ਮਾਰਟਮ ਤੋਂ ਬਾਅਦ ਉਨ੍ਹਾਂ ਦੇ ਵਾਰਸਾ ਨੁੰ ਦੇ ਦਿੱਤੀਅਤਾ ਜਾਣਗੀਆਂ ਪ੍ਰੰਤੂ ਇਸ ਮਾਮਲੇ ਦੇ ਸਬੰਧ ਵਿਚ 174 ਦੀ ਕਾਰਵਾਈ ਕੀਤੀ ਗਈ ਹੈ।

Share Button

Leave a Reply

Your email address will not be published. Required fields are marked *